You are here

ਸ਼ੂਗਰ, ਦਿਲ ਦੇ ਰੋਗ ਤੇ ਕਿਡਨੀ ਦੇ ਰੋਗਾਂ ਤੋਂ ਪੀੜਤ ਲੋਕ ਹੋ ਸਕਦੇ ਹਨ ਕੋਰੋਨਾ ਦੇ ਸ਼ਿਕਾਰ

ਲੰਡਨ,ਜੂਨ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ/ਰਾਜੀਵ ਸਮਰਾ)- ਪੂਰੇ ਵਿਸ਼ਵ 'ਚ ਹੋਰ ਬਿਮਾਰੀਆਂ ਨਾਲ ਪੀੜਤ ਹਰ ਪੰਜ 'ਚੋਂ ਇਕ ਮਰੀਜ਼ ਨੂੰ ਵਿਸ਼ਵ ਮਹਾਮਾਰੀ ਕੋਵਿਡ-19 ਦੇ ਪ੍ਰਭਾਵ ਦਾ ਗੰਭੀਰ ਖ਼ਤਰਾ ਹੈ। ਇਸ ਲਿਹਾਜ ਨਾਲ ਵਿਸ਼ਵ ਦੇ 1.7 ਅਰਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਨਵੇਂ ਸ਼ੋਧ 'ਚ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਜਾਨਲੇਵਾ ਸੰਕ੍ਰਮਣ ਦੇ ਸੰਭਾਵਿਤ ਮਰੀਜ਼ਾਂ ਦੇ ਬਚਾਅ ਲਈ ਕੋਈ ਰਣਨੀਤੀ ਬਣਾਈ ਜਾ ਸਕੇਗੀ।

'ਲੈਂਲੇਟ ਗਲੋਬਲ ਹੈਲਥ' 'ਚ ਪ੍ਰਕਾਸ਼ਿਤ ਸ਼ੋਧ ਅਨੁਸਾਰ ਵਿਸ਼ਵ ਦੀ 22 ਫੀਸਦੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਇਹ ਮਹਾਮਾਰੀ ਉਨ੍ਹਾਂ ਲੋਕਾਂ ਲਈ ਵੱਧ ਖ਼ਤਰਨਾਕ ਹੋਵੇਗੀ ਜੋ ਪਹਿਲਾਂ ਤੋਂ ਹੀ ਕਿਡਨੀ ਦੀ ਗੰਭੀਰ ਬਿਮਾਰੀ, ਸ਼ੂਗਰ, ਦਿਲ ਦੇ ਰੋਗ ਜਾਂ ਸਾਹ ਲੈਣ 'ਚ ਤਕਲੀਫ ਦੇ ਸ਼ਿਕਾਰ ਹੋਣ। ਅਜਿਹੇ ਮਰੀਜ਼ਾਂ ਲਈ ਕੋਰੋਨਾ ਦਾ ਖ਼ਤਰਾ ਕਾਫੀ ਜ਼ਿਆਦਾ ਗੰਭੀਰ ਹੈ। ਖੋਜੀਆਂ ਅਨੁਸਾਰ ਇਹ ਖ਼ਤਰਾ ਉਨ੍ਹਾਂ ਦੇਸ਼ਾਂ ਦੀ ਆਬਾਗੀ ਲਈ ਜ਼ਿਆਦਾ ਵੱਡਾ ਹੈ ਜਿੱਥੇ ਬਜ਼ੁਰਗ ਲੋਕ ਵੱਧ ਤਾਦਾਦ 'ਚ ਹਨ। ਇਸ ਦਾ ਮਾੜਾ ਪ੍ਰਭਾਵ ਅਫਰੀਕੀ ਦੇਸ਼ਾਂ ਨੂੰ ਹੈ ਜਿੱਥੇ ਐੱਚਆਈਵੀ/ਏਡਜ਼ ਤੋਂ ਪੀੜਤ ਲੋਕ ਵੱਧ ਹਨ ਤੇ ਉਨ੍ਹਾਂ ਛੋਟੇ ਟਾਪੂ ਦੇਸ਼ਾਂ 'ਚ ਵੱਧ ਹੋਵੇਗਾ ਜਿੱਥੇ ਸ਼ੂਗਰ ਦੇ ਮਰੀਜ਼ ਜ਼ਿਆਦਾ ਤਾਦਾਦ 'ਚ ਹਨ।

ਬ੍ਰਿਟੇਨ 'ਚ ਲੰਡਨ ਸਕੂਲ ਆਫ ਹਾਈਜਨ ਐਂਡ Tropical medicine ਦੇ ਸ਼ੂਗਰ, Lungs disease, ਐੱਚਆਈਵੀ ਰੋਗੀਆਂ ਦੇ ਵਿਸ਼ਵ ਡਾਟੇ ਦੇ ਆਧਾਰ 'ਤੇ ਵਿਸ਼ਲੇਸ਼ਣ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਲੋਕ ਕੋਰੋਨਾ ਵਾਇਰਸ ਤੋਂ ਗੰਭੀਰ ਪ੍ਰਭਾਵਿਤ ਹੋਣ ਦੇ ਖ਼ਤਰੇ 'ਚ ਹਨ। ਇਸ ਦੌਰਾਨ ਉਨ੍ਹਾਂ ਨੇ ਪਤਾ ਲਾਇਆ ਕਿ ਪੰਜ 'ਚੋਂ ਇਕ ਵਿਅਕਤੀ ਆਪਣੀ ਸਿਹਤ ਸਮੱਸਿਆਵਾਂ ਦੇ ਚੱਲਦੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਜ਼ਿਆਦਾ ਖ਼ਤਰੇ 'ਚ ਹਨ। ਹਾਲਾਂਕਿ ਇਨ੍ਹਾਂ 'ਚੋਂ ਸਾਰਿਆਂ 'ਚ ਗੰਭੀਰ ਲੱਛਣ ਦੇਖਣ ਨੂੰ ਨਹੀਂ ਮਿਲਣਗੇ।

ਖੋਜੀਆਂ ਨੇ ਕਿਹਾ ਹੈ ਕਿ ਵਿਸ਼ਵ ਦੀ ਚਾਰ ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਗੰਭੀਰ ਪ੍ਰਭਾਵ ਦਾ ਖ਼ਤਰਾ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਜ਼ਰੂਰਤ ਪਵੇਗੀ। ਇਸ ਤਰ੍ਹਾਂ ਛੇ ਫੀਸਦੀ ਪੁਰਸ਼ਾਂ ਤੇ ਤਿੰਨ ਫੀਸਦੀ ਔਰਤਾਂ ਨੂੰ ਕੋਰੋਨਾ ਸੰਕ੍ਰਮਣ ਦਾ ਗੰਭੀਰ ਖ਼ਤਰਾ ਹੋ ਸਕਦਾ ਹੈ। ਹਾਲਾਂਕਿ ਇਹ ਖ਼ਤਰਾ ਉਮਰ ਦੇ ਆਧਾਰ 'ਤੇ ਵੀ ਅਸਰ ਕਰੇਗਾ।

ਅਧਿਐਨ ਨਾਲ ਜੁੜੇ Andrew Clark ਦੇ ਮੁਤਾਬਕ, ਸਰਕਾਰਾਂ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਦੇਸ਼ ਦੇ ਸਭ ਤੋਂ ਕਮਜ਼ੋਰ ਤਬਕੇ ਨੂੰ ਇਸ ਬਿਮਾਰੀ ਦੇ ਪ੍ਰਭਾਵ ਤੋਂ ਬਚਾਉਣ ਦੇ ਉਪਾਅ ਲੱਭ ਰਹੀਆਂ ਹਨ। ਹਾਲਾਂਕਿ ਫਿਰ ਵੀ ਵਾਇਰਸ ਦੇ ਸੰਕ੍ਰਮਣ ਤੇਜ਼ੀ ਨਾਲ ਵੱਧ ਰਿਹਾ ਹੈ। Andrew Clark ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਐਨ ਇਹ ਤੈਅ ਕਰਨ 'ਚ ਮਦਦ ਕਰ ਸਕਦੇ ਹਨ ਕਿ ਵੈਕਸੀਨ ਨਿਰਮਾਣ ਤੋਂ ਬਾਅਦ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਕਿਸ ਦੇਸ ਨੂੰ ਹੈ। ਖੋਜੀਆਂ ਨੇ ਪ੍ਰਭਾਵ ਦੇ ਖ਼ਤਰੇ ਨੂੰ ਘੱਟ ਕਰਨ ਲਈ ਸਰੀਰਕ ਦੂਰੀ ਤੇ ਸਵੱਛਤਾ ਜਿਹੇ ਨਿਯਮਾਂ ਨੂੰ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਗਪਗ ਪੰਜ ਫੀਸਦੀ ਲੋਕ 20 ਸਾਲ ਦੀ ਉਮਰ ਤੋਂ ਘੱਟ ਹਨ ਜਿਨ੍ਹਾਂ 'ਚ ਖ਼ਤਰਾ ਘੱਟ ਹੈ।