ਜਗਰਾਉਂ,ਹਠੂਰ,23 ਮਈ (ਕੌਸ਼ਲ ਮੱਲ੍ਹਾ)-ਕਰੀਬ ਡੇਢ ਦਹਾਕਾ ਪਹਲਿਾਂ ਮੌਕੇ ਕਥਤਿ ਥਾਣਾਮੁਖੀ ਵਲੋਂ ਉਸ ਦੇ ਪਰਵਿਾਰ 'ਤੇ ਕੀਤੇ ਅੱਤਆਿਚਾਰਾਂ ਦੇ ਦਰਜ ਮਾਮਲੇ ਵੱਿਚ ਇਨਸਾਫ਼ ਲੈਣ ਲਈ ਅਾਖਰੀ ਸਾਹਾਂ ਤੱਕ ਜੰਗ ਲੜ੍ਹਾਂਗੀ। ਇਹ ਦਾਅਵਾ ਮੁਕੱਦਮੇ 'ਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਫਿਤਾਰੀ ਲਈ ਕਰੀਬ 2 ਮਹੀਨਆਿਂ ਤੋਂ ਥਾਣੇ ਦੀ ਨੁੱਕਰ 'ਤੇ ਭੁੱਖ ਹੜਤਾਲ ਰੱਖੀ ਬੈਠੀ ਪੀੜ੍ਹਤ ਬਜ਼ੁਰਗ ਮਾਤਾ ਸੁਰੰਿਦਰ ਕੌਰ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਬਆਿਨ 'ਚ ਕਹੇ। ਇਸ ਮੌਕੇ ਭੁੱਖ ਹੜਤਾਲੀ ਮਾਤਾ ਨੇ ਇਹ ਵੀ ਦੱਸਆਿ ਕ ਿਉਸ ਦਾ ਪਰਵਿਾਰ ਪਛਿਲੇ 17 ਸਾਲਾਂ ਤੋਂ ਅੱਤਆਿਚਾਰੀ ਥਾਣੇਦਾਰਾਂ ਤੇ ਪੰਚ-ਸਰਪੰਚ ਨੂੰ ਸੀਖਾਂ ਪੱਿਛੇ ਬੰਦ ਕਰਵਾਉਣ ਲਈ ਲੜ੍ਹਾਈ ਲੜ੍ਹ ਰਹਿਾ ਹੈ।ਇਸ ਮੌਕੇ ਧਰਨਾਕਾਰੀਆਂ ਨੂੰ ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸੰਿਘ ਰਸੂਲਪੁਰ ਅਤੇ ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕਰਦਆਿਂ ਕਹਿਾ ਕ ਿਪਛਿਲੇ 55 ਦਨਿਾਂ ਤੋਂ ਭੁੱਖ ਹੜਤਾਲ ਤੇ ਬੈਠੀ 75 ਸਾਲਾ ਬਜ਼ੁਰਗ ਮਾਤਾ ਹਲਕੇ ਦੀ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਹੁਣ ਕਉਿਂ ਨਹੀਂ ਦਸਿ ਰਹੀ? ਇਹ ਗੱਲ ਸਮਝ ਤੋਂ ਬਾਹਰ ਹੈ, ਜਦਕ ਿਵੋਟਾਂ ਤੋਂ ਪਹਲਿਾਂ ਵਧਿਾਇਕ ਬੀਬੀ ਬਨਿ ਬੁਲਾਇਆਂ ਵੀ ਧਰਨੇ ਵੱਿਚ ਆਉਂਦੀ ਸੀ ਹੁਣ ਕਉਿਂ ਪਾਸਾ ਵੱਟ ਕੇ ਲੰਘ ਜਾਂਦੀ ਏ ਇਹ ਸਵਾਲ ਧਰਨੇ 'ਚ ਆਉਂਦੇ ਲੋਕ ਸਾਥੋਂ ਪੁੱਛਦੇ ਨੇ ਪਰ ਇਸ ਸਵਾਲ ਦਾ ਜਵਾਬ ਤਾਂ ਬੀਬੀ ਹੀ ਦੇਵੇਗੀ ਜਾਂ ਲੋਕ ਹੀ ਬੀਬੀ ਤੋਂ ਸਮੇਂ ਸਰਿ ਪੁੱਛਣਗੇ। ਇਸ ਸਮੇਂ ਮੁਦਈ ਮੁਕੱਦਮਾ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜੱਗਾ ਸੰਿਘ ਢੱਿਲੋਂ ਤੇ ਰਾਮਤੀਰਥ ਸੰਿਘ ਲੀਲ੍ਹਾ ਨੇ ਕਹਿਾ ਕ ਿਨੇੜਲੇ ਪਿੰਡ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਆਿ-ਮਾਰਆਿ, ਨਾਲੇ ਬਜਿਲ਼ੀ ਦਾ ਕਰੰਟ ਲਗਾਇਆ ਗਆਿ,ਫਰਿ ਘਟਨਾ ਨੂੰ ਲਕੋਣ ਲਈ ਪਰਵਿਾਰ ਨੂੰ ਹੀ ਝੂਠੇ ਕੇਸ ਵੱਿਚ ਫਸਾਉਣ ਵਾਲੇ ਜਾਲ਼ਮਾਂ ਨੂੰ ਹਰ ਹਾਲ਼ਤ ਸੀਖਾਂ ਪੱਿਛੇ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਹਿਾ ਕ ਿਪੁਲਸਿ ਨੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਫਿ਼ਤਾਰ ਨਾਂ ਕਰਕੇ ਦੋਹਰੀ ਨੀਤੀ ਦਾ ਸਬੂਤ ਦੱਿਤਾ ਹੈ। ਇਸ ਮੌਕੇ ਇੰਟਰਨੈਸਨਲ ਪੰਥਕ ਦਲ ਦੇ ਪੈਨਲ ਮੈਬਰ ਜਥੇਦਾਰ ਦਲੀਪ ਸਿੰਘ ਚਕਰ, ਇੰਟਰਨੈਸਨਲ ਪੰਥਕ ਦਲ ਆਲਇੰਡੀਆ ਦੇ ਕਨਵੀਨਰ ਹਰਚੰਦ ਸਿੰਘ ਚਕਰ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸੰਿਘ ਜਗਰਾਉਂ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਏਟਕ ਆਗੂ ਜਗਦੀਸ਼ ਸੰਿਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਰੂਪਾ ਸੰਿਘ ਡੱਲਾ, ਨਹਿੰਗ ਸੰਿਘ ਜੱਥੇਦਾਰ ਚੜ੍ਤ ਸੰਿਘ ਬਾਰਦੇਕੇ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਨੇ ਵੀ ਦੋਸ਼ੀਆਂ ਦੀ ਗ੍ਰਫਿਤਾਰੀ ਦੀ ਮੰਗ ਕੀਤੀ।ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਦੱਸਆਿ ਕ ਿਭਾਵੇਂ ਗੈਰ-ਜਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦਾ ਮੁੱਖ ਦੋਸ਼ੀ ਗੁਰੰਿਦਰ ਬੱਲ ਉੱਚ ਪੁਲਸਿ ਅਫਸਰਾਂ ਨਾਲ ਗੰਢਤੁੱਪ ਕਰਕੇ ਨਾਂ ਸਰਿਫ਼ ਗ੍ਰਫਿਤਾਰੀ ਤੋਂ ਬਚਆਿ ਹੋਇਆ ਏ ਸਗੋਂ ਦਰਜ ਮੁਕੱਦਮੇ ਨੂੰ ਖਾਰਜ਼ ਕਰਵਾਉਣ ਲਈ ਹੱਥ ਕੰਡੇ ਵਰਤ ਰਹਿਾ ਏ ਪਰ ਉਹ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਸੀਖਾਂ ਪੱਿਛੇ ਬੰਦ ਕਰਵਾਉਣ ਲਈ ਲੋਕਾਂ ਦੀ ਸਹਾਇਤਾ ਨਾਲ ਹਰ ਸੰਭਵ ਯਤਨ ਜਾਰੀ ਰੱਖਣਗੇ।