ਮੋਗਾ , ਅਕਤੂਬਰ 2020 (ਕਿਰਨ ਰੱਤੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ 'ਚ ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਸੂਬੇ ਦੇ ਕਿਸਾਨਾਂ ਪੱਖੀ ਪਾਸ ਕੀਤੇ ਗਏ ਬਿੱਲਾਂ ਦੀ ਜ਼ੋਰਦਾਰ ਸ਼ਲਾਘਾ ਕਰਦੇ ਹੋਏ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ਮਾਰਕੀਟ ਕਮੇਟੀ ਨੇ ਅਜਤੀਵਾਲ ਵਿਖੇ ਕਮੇਟੀ ਦੇ ਦਫਤਰ ਚ' ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ•ਾਂ ਕਿਹਾ ਕਿ ਜਿਸ ਦ੍ਰਿੜਤਾ ਤੇ ਦਲੇਰਾਨਾ ਢੰਗ ਨਾਲ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ ਤੇ ਨਵੇਂ ਕਿਸਾਨਾਂ ਪੱਖੀ ਬਿੱਲ ਪਾਸ ਕੀਤੇ ਹਨ, ਉਸ ਤੋਂ ਸਾਬਤ ਹੋ ਗਿਆ ਹੈ ਕਿ ਉਹ ਹੀ ਕਿਸਾਨਾਂ ਦੇ ਅਸਲ ਮਸੀਹਾ ਹਨ।ਉਨ•ਾਂ ਅੱਗੇ ਕਿਹਾ ਕਿ ਅਜੀਤਵਾਲ ਇਲਾਕੇ ਚ' ਬਾਹਰਲੇ ਰਾਜਾਂ ਤੋ ਝੋਨਾ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਤੇ ਵਾਹਨ ਚਾਲਕਾ ਤੇ ਉਨ•ਾ ਦੇ ਮਾਲਕਾਂ ਵਿਰੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ•ਾ ਇਹ ਵੀ ਕਿਹਾ ਕਿ ਅਗਰ ਕੋਈ ਵੀ ਆੜਤੀਆਂ ਅਹਿਹੇ ਝੋਨੇ ਦੀ ਕਰੀਦ ਕਰੇਗਾ ਤਾਂ ਉਸ ਦਾ ਲਾਇਸੰਸ ਵੀ 15 ਦਿਨਾਂ ਲਈ ਰੱਦ ਕੀਤਾ ਜੇਵੇਗਾ।ਚੇਅਰਮੈਨ ਕੁੱਸਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜਿਨ•ਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ, ਉਨ•ਾਂ ਸੂਬਿਆਂ 'ਚ ਕਿਸਾਨਾਂ ਨਾਲ ਜ਼ਿਆਦਤੀ ਨਹੀ ਹੋਣ ਦਿੱਤੀ ਜਾਵੇਗੀ ਬਲਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇਗਾ।ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਦੇ ਨਾਂਅ 'ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਇਸ ਮੋਕੇ ਉਨ•ਾ ਨਾਲ ਸੈਕਟਰੀ ਸੁਭਾਸ ਕੁਮਾਰ, ਬਲਦੇਵ ਸਿੰਘ ਲੇਖਾਕਾਰ, ਚਰਨਜੀਤ ਸਿੰਘ ਏ. ਆਰ ਮੌਜੂਦ ਸਨ। ਮਾਰਕੀਟ ਕਮੇਟੀ ਅਜੀਤਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ।