ਜਗਰਾਉਂ 11ਜੂਨ (ਰਣਜੀਤ ਸਿੱਧਵਾਂ) : ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਧੰਨ-ਧੰਨ ਬਾਬਾ ਨੰਦ ਸਿੰਘ ਜੀ ਪਾਰਕ ਲੋਪੋ ਡਾਲਾ ਅਗਵਾਡ਼ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਜ਼ਿਕਰਯੋਗ ਹੈ ਕਿ ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ । ਇਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾਈ ਗਈ ਸੀ । ਗੁਰੂ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਧੰਨ-ਧੰਨ ਬਾਬਾ ਨੰਦ ਸਿੰਘ ਪਾਰਕ ਲੋਪੋ ਡਾਲਾ ਅਗਵਾਡ਼ ਵਿਖੇ ਰਾਹੀਆਂ ਨੂੰ ਰੋਕ ਕੇ ਜਲ ਛਕਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਵਾਲਾ ਹੈ ਅਸੀਂ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਹੀਂ ਭੁਲਾ ਸਕਦੇ । ਇਸ ਤਪਦੀ ਗਰਮੀ ਮੌਕੇ ਛੋਟੇ ਬੱਚਿਆਂ ਅਤੇ ਬੱਚੀਆਂ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਰਾਹ ਵਿੱਚ ਜਾਂਦੇ ਲੋਕਾਂ ਨੂੰ ਰੋਕ ਕੇ ਜਲ ਛਕਾ ਕੇ ਸੇਵਾ ਕੀਤੀ । ਇਸ ਮੌਕੇ ਠੇਕੇਦਾਰ ਗੁਰਸੇਵਕ ਸਿੰਘ ਪਨੇਸਰ, ਭਰਪੂਰ ਸਿੰਘ ਸੱਗੂ, ਜਸਪ੍ਰੀਤ ਸਿੰਘ ਸੱਗੂ, ਗੁਰਜੀਤ ਸਿੰਘ ਸੱਗੂ, ਤਰਨਵੀਰ ਸਿੰਘ ਸੱਗੂ, ਸ਼ਿਵਰਾਜ ਬਾਬਾ ਰਾਜੂ, ਰਿਟਾਇਰ ਮੈਨੇਜਰ ਮਹਿੰਦਰ ਸਿੰਘ ਸਰਨਾ, ਸਹਿਜਪ੍ਰੀਤ ਕੌਰ ਧਨੀ, ਹਰਲੀਨ ਕੌਰ ਸੱਗੂ, ਜਸਪ੍ਰੀਤ ਕੌਰ ਸੱਗੂ, ਵਨੀਤ ਕੌਰ, ਅਰਸ਼ਪ੍ਰੀਤ ਸਿੰਘ ਸੱਗੂ, ਏਕਮਪ੍ਰੀਤ ਸਿੰਘ, ਕਰਨ ਵਰਮਾ ਸੇਵਾ ਵਿੱਚ ਹਾਜ਼ਰ ਸਨ।