ਆਓ ਇਕੱਠੇ ਹੋ ਕੇ ਆਪਾਂ ਵਾਤਾਵਰਣ ਦਿਵਸ ਮਨਾਈਏ,
ਆਓ ਰਲ ਮਿਲ ਕੇ ਸਭ ਨੂੰ ਇਹ ਗੱਲ ਸਮਝਾਈਏ,
ਵਾਤਾਵਰਣ ਬਚਾਓ ਮੁਹਿੰਮ ਰਲ ਮਿਲ ਕੇ ਚਲਾਈਏ,
ਆਪਣਾ ਆਪਣਾ ਬਣਦਾ ਯੋਗਦਾਨ ਆਪਾਂ ਸਾਰੇ ਪਾਈਏ,
ਇਸ ਧਰਤੀ ਤੇ ਜੀਵਨ ਵੱਸਦਾ ਹਰ ਜੀਵ ਹੈ ਏਥੇ ਵਸਦਾ,
ਏਸੇ ਧਰਤੀ ਤੋਂ ਖਾਵੇ ਪੀਵੇ ਏਸੇ ਧਰਤੀ ਤੇ ਜੀਵਨ ਹੱਸਦਾ,
ਦਰੱਖਤ ਲਗਾ ਕੇ ਇਸ ਧਰਤੀ ਤੇ ਨਾਲੇ ਪਾਣੀ ਬਚਾਈਏ,
ਇਸ ਧਰਤੀ ਨੂੰ ਆਪਾਂ ਸਭ ਰਲ ਕੇ ਸਵਰਗ ਬਣਾਈਏ,
ਰਹਿੰਦੇ ਏਥੇ ਇਸ ਨੂੰ ਸਦਾ ਲਈ ਰਹਿਣਯੋਗ ਬਣਾਈਏ,
ਧਰਤੀ ਨੂੰ ਬਣਾਈਏ ਸਵਰਗ ਆਪਣਾ ਯੋਗਦਾਨ ਪਾਈਏ,
ਕੂੜਾ ਕਰਕਟ ,ਪਲਾਸਟਿਕ ਏਥੇ ਕਦੇ ਗੰਦ ਨਾ ਪਾਈਏ,
ਰਲ ਮਿਲ ਕੇ ਧਰਤੀ,ਪਾਣੀ ਬਚਾਉਣ ਦੀ ਸਹੁੰ ਖਾਈਏ,
ਪੇੜ ਲਗਾਓ ਪੌਦੇ ਲਗਾਓ ਫਰੂਟਾਂ ਵਾਲੇ ਦਰੱਖਤ ਲਗਾਓ,
ਨਾਲੇ ਠੰਡੀ ਛਾਂ ਮਾਣੋ ਨਾਲੇ ਮਿੱਠੇ ਮਿੱਠੇ ਫਲ ਵੀ ਖਾਓ,
ਜੇ ਧਰਤੀ ਤੇ ਪੇੜ ਪੌਦੇ ਵਧਣਗੇ ਖੁਸ਼ ਹੋਵੇਗੀ ਧਰਤੀ ਮਾਂ,
ਬੱਦਲਾਂ ਤੋਂ ਬਰਸੇਗਾ ਪਾਣੀ ਹਰੀ ਭਰੀ ਹੋਵੇਗੀ ਧਰਤੀ ਮਾਂ,
ਸਾਡੇ ਲਈ ਉਪਜਾਊ ਬਣ ਅੰਨ ਪੈਦਾ ਕਰੇਗੀ ਧਰਤੀ ਮਾਂ,
ਜੀਵਾਂ ਨੂੰ ਹਰਿਆਲੀ ਦੇ ਕੇ ਰੈਣ ਬਸੇਰੇ ਦੇਵੇਗੀ ਧਰਤੀ ਮਾਂ,
ਪੰਛੀਆਂ ਜਾਨਵਰਾਂ ਲਈ ਖੁੱਲ੍ਹੇ ਹੋਣਗੇ ਪੇੜ ਪੌਦੇ ਏਥੇ,
ਰੈਣ ਬਸੇਰਾ ਬਣਾ ਕੇ ਓਹ ਵੀ ਜਿਉਣ ਜੋਗੇ ਹੋਣਗੇ ਏਥੇ ,
ਸਾਡੇ ਗੁਰੂ ਗੁਰਬਾਣੀ ਅੰਦਰ ਧਰਤੀ ਨੂੰ ਮਾਂ ਬਣਾਇਆ,
ਜੇ ਨਾ ਕੀਤੀ ਸੇਵਾ ਧਰਤੀ ਤੇ ਸਮਝੋ ਕੁਛ ਨਾ ਕਮਾਇਆ,
ਧਰਮਿੰਦਰ ਦੀ ਤਾਂ ਇਹੀ ਕੋਸ਼ਿਸ਼ ਸਭ ਨੂੰ ਗੱਲ ਸਮਝਾ ਕੇ,
ਖੁਸ਼ ਰਹਾਂਗੇ ਧਰਤੀ ਉੱਤੇ ਸਭ ਹਿੱਸੇ ਦੇ ਪੇੜ ਪੌਦੇ ਲਗਾਕੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461