You are here

ਜੀ.ਅੈੱਚ.ਜੀ. ਅਕੈਡਮੀ , ਵਿਖੇ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕੀਤੇ  ਜਾ ਰਹੇ ਉਪਰਾਲੇ

ਜਗਰਾਉ 21 ਜੂਨ (ਅਮਿਤਖੰਨਾ) ਅੱਜ ਜੀ.ਅੈਚ.ਜੀ.ਅਕੈਡਮੀ ਜਗਰਾਉਂ ਵਿਖੇ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੁਕਤਾ ਲਿਆਉਣ ਲਈ ਯੋਗ ਆਸਣ ਕਰਵਾਏ ਗਏ ।ਇਹ ਯੋਗ ਆਸਣ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਦੀ ਯੋਗ ਅਗਵਾੲੀ ਹੇਠ ਸਕੂਲ ਦੇ ਡੀ.ਪੀ ਅਧਿਆਪਕ ਅਤੇ ਜੂਨੀਅਰ ਵਿੰਗ ਦੇ ਸੁਪਰਵਾਈਜ਼ਰ ਸ੍ਰੀਮਤੀ ਰੰਜੂ ਮਰਵਾਹਾ ਵੱਲੋਂ ਕਰਵਾਏ ਗਏ।ਜਿਸ ਵਿੱਚ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਇਸ ਦੇ ਫਾਇਦਿਆਂ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਯੋਗ ਆਸਣ ਕਰਨ ਨਾਲ ਸਰੀਰ ਵਿੱਚ ਸਕਾਰਾਤਮਕ ਸ਼ਕਤੀਆਂ ਆਉਂਦੀਆਂ ਹਨ,ਮਨ ਖੁਸ਼ ਰਹਿੰਦਾ ਹੈ ਅਤੇ ਸਰੀਰ ਵਿੱਚ ਊਰਜਾ ਆਉਂਦੀ ਹੈ ।ਇਸ ਵਿੱਚ ਵਿਦਿਆਰਥੀਆਂ ਨੂੰ ਤਾੜ ਆਸਣ,ਕਪਾਲ ਭਾਤੀ,ਪਦਮ ਆਸਣ,ਸ਼ਵ ਆਸਣ,ਓਮ ਵਿਲੋਮ ਆਸਣ ਆਦਿ ਕਰਵਾੲੇ ਗੲੇ।ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਸਦਾ ਖੂਬ ਅਨੰਦ ਮਾਣਿਆ।ਅਖੀਰ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤੰਦਰੁਸਤ ਸਰੀਰ ਵਿੱਚ ਹੀ ਹਮੇਸ਼ਾ ਤੰਦਰੁਸਤ ਦਿਮਾਗ ਰਹਿੰਦਾ ਹੈ ।ਇਸ ਲਈ ਸਾਨੂੰ ਹਮੇਸ਼ਾ ਖੁਸ਼ ਰਹਿਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਨਿੱਤਨੇਮ ਵਜੋ ਯੋਗ ਆਸਣ ਕਰਨਾ ਚਾਹੀਦਾ ਹੈ ।