You are here

ਮੁਹੱਲਾ ਕਲੀਨਿਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਣਦਾ ਸਥਾਨ ਦੇਵੇ ਸਰਕਾਰ.. ਡਾ ਰਮੇਸ਼ ਕੁਮਾਰ ਬਾਲੀ

ਅਗਨੀਪਥ ਸਕੀਮ ਤਹਿਤ ਫੌਜ ਵਿਚ ਭਰਤੀ ਨੌਜਵਾਨਾਂ ਨਾਲ ਵੱਡਾ ਖਿਲਵਾਡ਼...ਡਾ ਅੰਮ੍ਰਿਤ ਅੰਬੀ  

ਮਹਿਲ ਕਲਾਂ 25 ਜੂਨ (ਡਾ, ਸੁਖਵਿੰਦਰ ਬਾਪਲਾ ) ਮੈਡੀਕਲ ਪੈ੍ਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ 295) ਦੀ ਜਿਲਾ ਮਾਨਸਾ ਦੀ ਇੱਕ ਵਿਸੇਸ ਡਾਕਟਰੀ ਟੀਮ  ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਅਤੇ  ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਮਿਲਣ ਲਈ ਵਿਸੇਸ਼ ਤੌਰ ਤੇ ਪਹੁੰਚੇ।   ਜਿਸ ਵਿਚ ਬਲਾਕ ਬੁਢਲਾਡਾ ਦੇ  ਪ੍ਰਧਾਨ ਡਾਕਟਰ ਅੰਮ੍ਰਿਤ ਪਾਲ  ਅੰਬੀ (ਕੁਲਾਣਾ),ਡਾ ਹਰਦੀਪ ਸਿੰਘ ਬਰ੍ਹੇ ਕੈਸ਼ੀਅਰ ,ਡਾ ਪਰਗਟ ਸਿੰਘ ਕਣਕਵਾਲ ਸਕੱਤਰ ,ਡਾ ਪਾਲ ਦਾਸ ਗੁੜੱਦੀ ਸਲਾਹਕਾਰ,ਡਾ ਜਸਬੀਰ ਸਿੰਘ ਗੁਡ਼੍ਹੱਦੀ ਮੈਂਬਰ ਹਾਜਰ ਹੋਏ।

ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਡਾ ਅੰਮਿ੍ਤਪਾਲ ਅੰਬੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਅਗਨੀਪਥ ਤਹਿਤ ਫੌਜ ਦੀ ਭਰਤੀ ਮਹਿੰਮ ਚਲਾਈ ਹੈ, ਉਸਦਾ ਜਥੇਬੰਦੀ ਵਲੋਂ ਵਿਰੋਧ ਕਰਦੇ ਹਾਂ। ਕਿਉਂਕਿ ਇਸ ਨਾਲ ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ  ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਮਹੱਲਾ ਕਲੀਨਿਕ ਖੋਲਣ ਜਾ ਰਹੀ ਹੈ, ਉਸ ਵਿਚ ਪਹਿਲ ਦੇ ਅਧਾਰ ਤੇ ਜਥੇਬੰਦੀ ਦੇ ਮੈਂਬਰਾਂ ਨੂੰ  ਪਹਿਲ ਦਿਤੀ ਜਾਵੇ। ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ   ਕੀਤੇ ਵਾਅਦੇ ਅਨੁਸਾਰ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ  ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਇਸ ਮੌਕੇ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਪਾਲ ਦਾਸ,, ਡਾਕਟਰ ਪਰਗਟ ਸਿੰਘ  , ਡਾਕਟਰ ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।