ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੇ ਪ੍ਰਧਾਨ ਸ਼੍ਰੀ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਅੱਜ ਸੰਗਰੂਰ ਵਿਖੇ ਸ਼ਾਨਦਾਰ ਬਤੌਰ M.P.ਦੇ ਜਿੱਤ ਦਰਜ ਕੀਤੀ, ਇਸ ਜਿੱਤ ਦੀ ਖੁਸ਼ੀ ਵਿੱਚ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ)ਦੀ ਜਗਰਾਓਂ ਇਕਾਈ ਵਲੋਂ ਝਾਂਸੀ ਰਾਣੀ ਚੌਂਕ ਤੋਂ ਲੈ ਕੇ ਕਮਲ ਚੌਂਕ ਤੱਕ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਭੰਗੜੇ ਵੀ ਪਾਏ, ਇਸ ਸਮੇਂ ਯੰਗ ਮੁੰਡਿਆਂ ਦੀ ਵੀ ਭਰਮਾਰ ਰਹੀ,ਝੰਡਿਆਂ ਅਤੇ ਬੈਨਰਾਂ ਹੇਠ ਜਿੰਦਾਵਾਦ ਦੇ ਨਾਅਰੇ ਵੀ ਲਗਾਏ। ਇਸ ਸਮੇਂ ਸਰਕਲ ਪ੍ਰਧਾਨ ਗੁਰਦਿਆਲ ਸਿੰਘ ਡਾਗੀਆਂ , ਗੁਰਦੀਪ ਸਿੰਘ ਮੱਲਾ,ਹਰਪ੍ਰੀਤ ਸਿੰਘ, ਸਵਰਨ ਸਿੰਘ ਜਗਰਾਉਂ, ਦਰਸ਼ਨ ਸਿੰਘ ਦੇਹੜਕਾ, ਸੁੱਖ ਜਗਰਾਓਂ, ਰਿਸ਼ਵਦੀਪ ਸਿੰਘ ਗਿੱਲ, ਹਰਨਾਮ ਸਿੰਘ ਡੱਲਾ, ਅਜਮੇਰ ਸਿੰਘ ਡਾਗੀਆਂ, ਧਰਮ ਸਿੰਘ, ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਚਾਹਲ, ਆਦਿ ਵੱਡਾ ਇਕੱਠ ਹਾਜਰ ਸੀ।