ਜਿਲ੍ਹਾ ਸਿੱਖਿਅਾ ਅਫ਼ਸਰ ਤੇ SHO ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-
ਬਰਨਾਲਾ ਜਿਲ੍ਹੇ ਦੇ ਪਿੰਡ ਛੀਨੀਵਾਲ ਖ਼ੁਰਦ ਦੇ ਸਰਕਾਰੀ ਹਾੲੀ ਸਕੂਲ ਦੇ ਸਾੲਿੰਸ ਅਧਿਅਾਪਕ ਹਰਮੀਤ ਸਿੰਘ ਠੀਕਰੀਵਾਲ ਦਾ ਵਿਵਾਦ ਠੱਲਣ ਦਾ ਨਾਮ ਨਹੀਂ ਲੈ ਰਿਹਾ। ਅੱਜ ਮਿਤੀ 4 ਦਸੰਬਰ ਨੂੰ ਪਿੰਡ ਸੱਦੋਵਾਲ ਤੇ ਛੀਨੀਵਾਲ ਖੁਰਦ ਦੀਅਾਂ ਪੰਚਾੲਿਤਾਂ, ਮਾਪਿਅਾਂ ਦੀ ਅਗਵਾੲੀ 'ਚ ਬੱਚਿਅਾਂ ਵੱਲੋਂ ਸਕੂਲ ਅੱਗੇ ਧਰਨਾਂ ਲਾੲਿਅਾ ਗਿਅਾ। ੲਿਸ ਮੌਕੇ ਪੰਚਾੲਿਤ ਮੈਬਰ ਪਰਗਟ ਸਿੰਘ ਨੇ ਦੋਸ਼ ਲਾੲੇ ਹਰਮੀਤ ਸਿੰਘ ਠੀਕਰੀਵਾਲ ਜੋ ਬੱਚਿਅਾਂ ਨੂੰ ਪੈਸੇ ਦੇ ਕੇ ਬਲੈਕਮੇਲ ਕਰਦਾ ਹੈ, ਅਸ਼ਲੀਲ ਤੇ ਗੈਂਗਸਟਰ ਬਣਾੳੁਣ ਲੲੀ ਭੜਕਾ ਰਿਹਾ ਹੈ, ਬੱਚਿਅਾਂ ਨੂੰ ਜਾਤੀਸੂਚਕ ਸ਼ਬਦ ਬੋਲਦਾ ਹੈ, ਮਾਨਸਿਕ ਤੌਰ 'ਤੇ ਅੱਤਿਅਾਚਾਰ ਕਰਦਾ ਹੈ। ੲਿਸ ਮੌਕੇ ਸਟੇਜ ਤੋਂ ਮੀਡੀਅਾ ਸਾਹਮਣੇ ਬੱਚਿਅਾਂ, ਮਾਪਿਅਾਂ, ਮਹਿਲਾ ਅਧਿਅਾਪਕਾਵਾਂ ਨੇ ਗੰਭੀਰ ਦੋਸ਼ ਲਾੲੇ। ਪਰਗਟ ਸਿੰਘ ਨੇ ਦੋਹਾਂ ਪਿੰਡਾਂ ਦੀਅਾਂ ਪੰਚਾੲਿਤਾਂ ਮਾਪਿਅਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਮੰਗ ਕੀਤੀ ਕਿ ੲਿਸ ਖਿਲਾਫ਼ ਯੋਗ ਧਰਾਵਾਂ ਤਹਿਤ ਪਰਜਾ ਦਰਜ ਕੀਤਾ ਜਾਵੇ ਅਤੇ ਸਿੱਖਿਅਾ ਵਿਭਾਗ ਅਜਿਹੇ ਗਲਤ ਅਨਸਰ ਨੂੰ ਬਰਖ਼ਾਸਤ ਕਰ ਮਹਿਕਮੇ ਤੋਂ ਬਾਹਰ ਦਾ ਰਸਤਾ ਵਿਖਾਵੇ। ੲਿਸ ਧਰਨੇ ਮੌਕੇ ਜਿਲ੍ਹਾ ਸਿੱਖਿਅਾ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਪੰਚਾੲਿਤਾਂ ਦੇ ਨੁਮਾੲਿੰਦਿਅਾਂ, ਜਨਤਕ ਜੱਥੇਬੰਦੀਅਾਂ 'ਚ ੲਿਸ ਮਾਮਲੇ ਦੀ ਪੜਤਾਲ ਲੲੀ ਕੱਲ੍ਹ ਮਿਤੀ 5 ਦਸੰਬਰ ਨੂੰ ੲਿਨਕੁਅਾਰੀ ਕਮੇਟੀ ਭੇਜਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਲਾੲੇ ਗੲੇ ਦੋਸ਼ ਅੈਨੇ ਗੰਭੀਰ ਹਨ, ਜੋ ੲਿਹ ਮਾਸਟਰ ਦੋਸ਼ੀ ਪਾੲਿਅਾ ਜਾਂਦਾ ਹੈ ਤਾਂ ਲਾਜ਼ਮ ਬਰਖ਼ਾਸਤ ਕੀਤਾ ਜਾਵੇਗਾ। ਜਿਲ੍ਹਾ ਸਿੱਖਿਅਾ ਅਫ਼ਸਰ ਨੇ ਸਕੂਲ ੲਿੰਚਾਰਜ ਮੱਘਰ ਸਿੰਘ ਦੇ ਗਲਤ ੲਿਕਪਾਸੜ ਵਿਵਹਾਰ ਕਰਕੇ ੳੁਨ੍ਹਾਂ ਤੋਂ ਚਾਰਜ ਲੈ ਕੇ ਮੈਡਮ ਮਿਸ਼ੂ ਰਾਣੀ ਨੂੰ ੲਿੰਚਾਰਜ ਲਾੳੁਣ ਬਾਰੇ ਕਿਹਾ। ਲੋਕਾਂ ਦੇ ੲਿਕੱਠ ਵਿੱਚ SHO ਟੱਲੇਵਾਲ ਮੈਡਮ ਕਮਲਜੀਤ ਕੌਰ ਨੇ ਵਾਅਦਾ ਕੀਤਾ ਕਿ ਕੱਲ੍ਹ ਸਿੱਖਿਅਾ ਵਿਭਾਗ ਦੀ ਟੀਮ ਦੇ ਨਾਲ ਹੀ ਪੁਲਿਸ ਪ੍ਰਸ਼ਾਸ਼ਨ ੲਿਸ ਮਾਮਲੇ ਦੇ ਸਬੰਧ 'ਚ ਪੀੜਤ ਬੱਚਿਅਾਂ, ਮਾਪਿਅਾਂ ਤੇ ਮਹਿਲਾ ਅਧਿਅਾਕਾਂ ਦੇ ਸਕੂਲ 'ਚ ਬਿਅਾਨ ਦਰਜ ਕਰ, ਦੋਸ਼ੀ ਪਾੲੇ ਜਾਣ 'ਤੇ ਪਰਚਾ ਦਰਜ਼ ਕਰਨਗੇ। ੲਿਸ ਸਾਰੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਅਾ। ਪੰਚਾੲਿਤ ਦੇ ਨੁਮਾੲਿੰਦਿਅਾਂ ਕਿਹਾ ਜੇ ੲਿਹ ਸਾਡੀਅਾਂ ਮੰਗਾਂ ਪੂਰੀਅਾਂ ਨਾ ਹੋੲੀਅਾਂ ਤਾਂ ਭਰਾਤਰੀ ਜੱਥੇਬੰਦੀਅਾਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਵਿੱਢਣਗੇ। ਦੋਸ਼ੀ ਅਧਿਅਾਪਕ ਖਿਲਾਫ਼ ਪਰਚਾ ਦਰਜ ਕਰਨ ਦੀ ਰੋਹ ਭਰਭੂਰ ਨਾਅਰੇਬਾਜ਼ੀ ਕੀਤੀ ਗੲੀ।
ੲਿਸ ਮੌਕੇ ਭਰਾਤਰੀ ਜੱਥੇਬੰਦੀਅਾਂ ਵੱਲੋਂ ਕੁਲ ਹਿੰਦ ਸਿੱਖਿਅਾ ਅਧਿਕਾਰ ਮੰਚ ਦੇ ਜਿਲ੍ਹਾ ਕਨਵੀਨਰ ਵਰਿੰਦਰ ਦੀਵਾਨਾ, ੲਿਨਕਲਾਬੀ ਨੌਜਵਾਨ ਸਭਾ ਦੇ ਹਰਮਨਦੀਪ ਹਿੰਮਤਪੁਰਾ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ, ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ(ਜਿਲ੍ਹਾ ਸਕੱਤਰ), ਭਾਨ ਸਿੰਘ ਸੰਘੇੜਾ(ਜਿਲ੍ਹਾ ਪ੍ਰਧਾਨ), ਭਾਰਤੀ ਕਿਸਾਨ ਯੂਨੀਅਨ ੲੇਕਤਾ ੳੁਹਰਾਹਾਂ ਦੇ ਜਿਲ੍ਹਾ ਪ੍ਰਧਾਨ ਚਮਕੌਰ ਨੈਣੇਵਾਲ, ਜਿਲ੍ਹਾ ੳੁਪ ਪ੍ਰਧਾਨ ਬੁੱਕਣ ਸਿੰਘ ਅਾਦਿ ਨੇ ਸੰਬੋਧਨ ਕੀਤਾ ਕਿ ੳੁਹ ਪੰਚਾੲਿਤਾਂ, ਮਾਪਿਅਾਂ ਵੱਲੋਂ ਧੱਕੇ ਧੋੜੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ 'ਚ ਸਾਥ ਦੇਣਗੇ। ਬੁਲਾਰਿਅਾਂ ਨੇ ਕਿਹਾ ਰਾਜਨੀਤਿਕ ਪਹੁੰਚ, ਪੈਸੇ ਦੇ ਰੋਅਬ 'ਚ ਬੱਚਿਅਾਂ ਨਾਲ ਬਦਸਲੂਕੀ ਕਰਨ ਵਾਲੇ ਸਾੲਿੰਸ ਮਾਸਟਰ ਹਰਮੀਤ ਸਿੰਘ ਠੀਕਰੀਵਾਲ ਖਿਲਾਫ਼ ਪੁਲਿਸ ਪਰਚਾ ਦਰਜ਼ ਕੀਤਾ ਜਾਵੇ, ਨੌਕਰੀ ਤੋਂ ਬਰਖਾਸਤ ਕੀਤਾ ਜਾਵੇੇ।
ੲਿਸ ਮੌਕੇ ਸਰਪੰਚ ਪਰਮਿੰਦਰ ਕੌਰ ਛੀਨੀਵਾਲ ਖੁਰਦ, ਸਰਪੰਚ ਸੁਖਵਿੰਦਰ ਸਿੰਘ ਸੱਦੋਵਾਲ, ਬਲਰਾਜ ਸਿੰਘ ਮੈਂਬਰ, ਬਲਵੰਤ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਰਮਨਦੀਪ ਸਿੰਘ ਤੇ ਦੋਹਾਂ ਪਿੰਡਾਂ ਦੇ ੲਿਨਸਾਫ਼ਪਸੰਦ ਲੋਕ ਹਾਜ਼ਰ ਸਨ। (ਦੇਖੋ ਵੀਡਿਓ)