ਸਿਮਰਨਜੀਤ ਸਿੰਘ ਮਾਨ ਦਾ ਪਲੜਾ ਰਹੇ ਗਾ ਭਾਰੀ,6 ਜੂਨ 2022 ਵਾਲੀ ਮੇਰੀ ਪੋਸਟ ਸੰਗਰੂਰ ਪਾਰਲੀਮੈਂਟ ਸੀਟ ਦੀ ਚੌਣਾਂ ਦੇ ਸਬੰਧ ਵਿੱਚ ਸਾਡੇ ਪਹਿਲੇ ਜ਼ਿਲਾ ਸੰਗਰੂਰ ਤਹਿਸੀਲ ਬਰਨਾਲਾ ਅਤੇ ਹੁਣ ਜ਼ਿਲ੍ਹਾ ਬਰਨਾਲਾ ਦੇ ਮੇਰੇ 50 ਸਾਲਾਂ ਸਿਆਸੀ ਤਜਰਬੇ ਮੁਤਬਿਕ ਅਤੇ ਵਰਤਮਾਨ ਸਿਆਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਏ, ਮੈਂ ਲਿਖਿਆ ਸੀ ਇਸ ਵਾਰ ਸੰਗਰੂਰ ਪਾਰਲੀਮੈਂਟ ਸੀਟ ਦੀ ਜ਼ਿਮਨੀ ਚੋਣ 23 ਜੂਨ 2022 ਨੂੰ ਹੋਣ ਜਾ ਰਹੀ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਪਲੜਾ ਹੀ ਭਾਰੀ ਰਹੇਗਾ, ਇਹ ਗੱਲ ਮੈਂ ਅਪਣੀ ਕਾਂਗਰਸ ਪਾਰਟੀ ਦੇ ਛੋਟੇ ਬਡੇ ਕਾਰਕੂਨਾਂ ਨੂੰ ਤੇ ਜਿਲਾ ਬਰਨਾਲਾ ਵਿੱਚ ਆਏ ਹੋ ਕਾਂਗਰਸ ਪਾਰਟੀ ਦੇ ਆਬਜ਼ਰਵਰਾਂ ਨੂੰ ਵੀ ਕਹੀ ਸੀ, *ਜਦੋਂ ਮੈਂਥੋਂ ਇਹ ਮਿਤੱਰ ਪਿਆਰੇ ਇਸ ਜ਼ਿਮਨੀ ਚੋਣ ਦੇ ਵਾਰੇ ਲੋਕਾਂ ਦੀ ਰਾਏ ਸੰਬੰਧੀ ਰਿਪੋਰਟ ਮੰਗਦੇ ਸਨ, ਮੇਰੀ ਇਹ ਕੋੜੀ ਸੱਚਾਈ ਨੂੰ ਸੁਣਕੇ ਓਹ ਸਾਰੇ ਜਾਣੇ ਮੇਰੇ ਮੂੰਹ ਵੱਲ ਤੱਕਣ ਲੱਗ ਪੈਂਦੇ ਸਨ, ਉਹਨਾਂ ਸਾਰਿਆਂ ਨੇ ਇਸ ਦਾ ਹੱਲ ਕੱਢਣ ਲਈ ਮੇਰੇ ਨਾਲ ਕਦੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕਰਦੇ ਸਨ, ਇਹਣਾ ਵਿੱਚੋਂ ਬਹੁਤੇ ਜਾਣੇਂ ਤਾਂ ਮੇਰੀ ਇਸ ਲੋਕ ਰਾਏ ਦੇ ਮੇਰੇ ਵੱਲੋਂ ਬੋਲ ਬੋਲਣ ਜਾਣ ਤੇ ਪਾਰਲੀਮੈਂਟ ਸੰਗਰੂਰ ਸੀਟ ਤੇ ਮੇਰੇ ਪੰਜ ਦਹਾਕਿਆਂ ਦੇ ਤਜਰਬੇ ਨੂੰ ਸੁਣਕੇ ਆਪਸ ਵਿੱਚ ਇੱਕ ਦੁਸਰੇ ਨੂੰ ਅਪਣੀਆਂ ਅਪਣੀਆਂ ਕੂਹਣੀਆਂ ਮਾਰਦੇ ਸਨ, ਅਤੇ ਮੈਨੂੰ ਆਪਣੀਆਂ ਅਪਣੀਆਂ ਚੋਰ ਅੱਖ਼ਾਂ ਨਾਲ ਦੇਖਦੇ ਰਹਿੰਦੇ ਸਨ, ਵੈਸੇ ਤਾਂ ਉਹ ਸਾਰੇ ਜਾਣੇ ਅਪਣੇ ਅਪਣੇ ਏਰੀਆ ਵਿੱਚ ਕਾਂਗਰਸ ਪਾਰਟੀ ਵੱਲੋਂ ਲਗਾਈਆਂ ਹੋਈਆਂ ਡਿਉਟੀਆਂ ਨੂੰ ਕਾਫ਼ਲੇ ਬਨਾਕੇ ਲੋਕਾਂ ਤੋਂ ਵੋਟਾਂ ਮੰਗਣ ਦੀਆਂ ਜ਼ੁਮੇਵਾਰੀਆਂ ਨਿਭਾਉਂਦੇ ਹੋਏ ਪੈਦਲ ਚੱਲਦੇ ਹੋਏ ਮੇਹਨਤ ਕਰਦੇ ਸਨ, ਮੇਰੇ ਕੁੱਝ ਕਾਂਗਰਸੀ ਅਜੀਜ ਦੋਸਤਾਂ ਮਿੱਤਰਾਂ ਪਿਆਰੇ ਨੇ ਤਾਂ, ਪਹਿਲਾਂ ਲੰਘੇ ਇਸ ਫਰਵਰੀ ਮਹੀਨੇ ਵਿੱਚ ਪੰਜਾਬ ਵਿਧਾਨ ਸਭਾ ਬਰਨਾਲਾ ਦੀ ਚੋਣ ਅਤੇ ਹੁਣ ਫ਼ੇਰ ਪਾਰਲੀਮੈਂਟ ਸੰਗਰੂਰ ਸੀਟ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰਾਂ ਤੇ ਪਬਲਿਕ ਅੱਗੇ ਅਪਣੇ ਝੂੱਠੇ ਨੰਬਰ ਬਣਾਉਣ ਲਈ ਮੇਰੇ ਵਰਗੇ ਕੱਟਰ ਟੱਕਸਾਲੀ ਕਾਂਗਰਸੀ ਨੂੰ ਵੀ ਨੀਵਾਂ ਦੁਖਾਉਣ ਦੀਆਂ ਭੈੜੀਆਂ ਹਰਕਤਾਂ ਕਰਦੇ ਹੋਏ ਫਿਡਿਆਂ ਮਾਰਨ ਵਿੱਚ ਮਸਰੂਫ ਰਹੇ ਹਨ, ਇਸ ਤਰ੍ਹਾਂ ਕਰਕੇ ਇਹ ਕਾਂਗਰਸੀ ਮਿਤੱਰ ਪਿਆਰੇ ਕਾਂਗਰਸ ਪਾਰਟੀ ਦਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਨਾਂ ਪੂਰਾ ਹੋਣ ਵਾਲ਼ਾ ਘਾਟਾ ਹੀ ਕਰਦੇ ਰਹੇ ਹਨ, ਹਾਂ, ਕਾਂਗਰਸ ਪਾਰਟੀ ਦੇ ਇਹਣਾ ਨਵੇਂ ਉਮੀਦਵਾਰਾਂ ਨੂੰ ਤਾਂ ਸਾਰਿਆਂ ਨੂੰ ਨਾਲ ਲੈਕੇ ਚਲਣਾ ਹੀ ਪੈਂਦਾ ਹੈ, ਕਾਂਗਰਸ ਪਾਰਟੀ ਵਿੱਚ ਇਹਣਾ ਨਾ ਸਮਝ ਰੱਖਣ ਵਾਲੇ ਕਾਂਗਰਸੀ ਮਿਤੱਰ ਪਿਆਰਿਆਂ ਦੇ ਅਤੇ ਇਹਣਾ ਦੇ ਲਾਲਚੀ ਆਕਾਵਾਂ, ਮੌਕਾਪਰਸਤ, ਮਤਲਬਪ੍ਰਸਤ ਨੇਤਾਵਾਂ ਦੀਆਂ ਇਹ ਭੈੜੀਆਂ ਕਾਰਗੁਜ਼ਾਰੀਆਂ ਨੂੰ ਭਲੇਮਾਣਸ ਵਫ਼ਾਦਾਰ ਕਾਂਗਰਸੀ ਵਰਕਰ ਦੇਖਦੇ ਹੋਏ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ, ਕਿ ਬਨੂ ਦੁਨੀਆਂ ਦਾ, "ਆਪਣੀ ਕਾਂਗਰਸ ਪਾਰਟੀ ਦਾ", ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕਿ ਬਨੂ ਦੁਨੀਆਂ ਦਾ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਸਾਬਕਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ 9815318924