ਧਰਮਕੋਟ 2 ਜੁਲਾਈ (ਮਨੋਜ ਕੁਮਾਰ ਨਿੱਕੂ )ਆਮ ਆਦਮੀ ਪਾਰਟੀ ਦੇ ਆਗੂ ਬਲਾਕ ਪ੍ਰਧਾਨ ਅਮਨ ਪੰਡੋਰੀ, ਲਛਮਣ ਸਿੱਧੂ ਧਰਮਕੋਟ ਨੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤਾਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਉਮੀਦ ਜਤਾਈ ਕਿ "ਆਪ" ਸਰਕਾਰ ਲੋਕਾਂ ਨਾਲ ਵੋਟਾਂ ਪਹਿਲਾਂ ਕੀਤੇ ਵਾਅਦੇ ਜਰੂਰ ਪੂਰੇ ਕਰੇਗੀ। ਉਨ੍ਹਾਂ ਪ੍ਰੈਸ ਜਾਰੀ ਬਿਆਨ ਚ ਕਿਹਾ ਕਿ ਭਗਵੰਤ ਮਾਨ ਰਿਸ਼ਵਤਖੋਰਾਂ ਦੀ ਜੇਲ਼ਾਂ ਚ ਬੰਦ ਕਰੇਗਾ ਅਤੇ ਗਰੀਬਾਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ "ਮਾਨ" ਸਰਕਾਰ ਹਰਫਨਮੌਲਾ ਸਰਕਾਰ ਹੋ ਨਿਬੜੇਗੀ।