You are here

ਪੰਜਾਬ

11ਵੇਂ ਦਿਨ ਵੀ ਧਰਨਾ ਜਾਰੀ !

22 ਜੁਲਾਈ ਨੂੰ ਹਲਕਾ ਵਿਧਾਇਕ ਦੇ ਘਰ ਦਾ ਹੋਵੇਗਾ ਘਿਰਾਓ-ਸੰਘਰਸ਼ ਕਮੇਟੀ
ਜਗਰਾਉਂ 11 ਜੁਲਾਈ(  ਕੌਸ਼ਲ ਮੱਲ੍ਹਾ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਦੱਸਿਆ ਕਿ 23 ਮਾਰਚ ਤੋਂ ਥਾਣਾ ਸਿਟੀ ਮੂਹਰੇ ਸ਼ੁਰੂ ਕੀਤਾ  ਅਣਮਿਥੇ ਸਮੇਂ ਦਾ ਪੱਕਾ ਮੋਰਚਾ ਜਿਥੇ ਅੱਜ111ਵੇਂ ਦਿਨ ਵੀ ਜਾਰੀ, ਉਥੇ ਧਰਨਾਕਾਰੀਆਂ ਨੇ ਇੱਕ ਮੀਟਿੰਗ ਕਰਕੇ 22 ਜੁਲਾਈ ਨੂੰ ਹਲਕਾ ਵਿਧਾਇਕ ਸਰਬਜੀਤ ਕੌਰ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਵੀ ਕੀਤਾ ਗਿਆ। ਪ੍ਰੈਸ ਨੂੰ ਜਾਰੀ ਬਿਅਾਨ 'ਚ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ, ਮਦਨ ਜਗਰਾਉਂ ਤੇ ਜਸਦੇਵ ਲਲਤੋਂ ਨੇ ਕਿਹਾ ਕਿ  111ਦਿਨ ਲੰਘ ਜਾਣ ਤੇ ਵੀ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣ ਪਿੱਛੇ ਪੰਜਾਬ ਦੀ ਮੌਜੂਦਾ ਸਤਾਧਾਰੀ ਧਿਰ ਪੂਰਨਰੁੂਪ ਵਿੱਚ ਜ਼ਿੰਮੇਵਾਰ ਹੈ। ਆਗੂਆਂ ਨੇ ਕਿਹਾ ਕਿ 22 ਜੁਲਾਈ ਨੂੰ ਸਾਰੇ ਧਰਨਾਕਾਰੀ ਲੋਕ ਪਹਿਲਾਂ ਪਹਿਰੇਦਾਰ ਦਫ਼ਤਰ ਮੂਹਰੇ ਪੁਲ ਹੇਠਾਂ ਇਕੱਠੇ ਹੋਣਗੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ ਵਿੱਚ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਤੇ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ ਨੇ ਕਿਹਾ ਕਿ ਹੁਣ ਸਰਕਾਰ ਨਾਲ ਅਾਰ-ਪਾਰ ਦੀ ਜੰਗ ਲੜਣ ਤੋਂ ਬਿਨਾਂ ਕੋਈ ਹੋਰ ਰਸਤਾ ਵੀ ਨਹੀਂ ਬਚਦਾ। ਇਸ ਸਮੇਂ ਕਿਸਾਨ ਅਾਗੂ ਨਿਰਮਲ ਸਿੰਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਅਤੇ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 22 ਜੁਲਾਈ ਦੇ ਅੈਕਸ਼ਨ ਦੀ ਤਿਆਰੀਆਂ ਵੀ ਅਰੰਭ ਕਰ ਦਿੱਤੀਆਂ ਗਈਆ ਹਨ। ਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਮੁੱਖ ਦੋਸ਼ੀ ਗੁਰਿੰਦਰ ਬੱਲ, ਜੋਕਿ 2004-05 ਵਿਚ ਆਪਣੇ ਆਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ, ਨੇ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਕਰੰਟ ਲਗਾਇਆ ਸੀ ਅਤੇ ਕਰੰਟ ਲਗਾਉਣ ਨਾਲ 19 ਸਾਲਾ ਲੜਕੀ ਕੁਲਵੰਤ ਕੌਰ ਦੀ 15 ਸਾਲ ਨਕਾਰਾ ਪਈ ਰਹਿਣ ਉਪਰੰਤ ਲੰਘੀ 10 ਦਸੰਬਰ ਨੂੰ ਹੋਈ ਮੌਤ ਹੋ ਹੋ ਗਈ ਸੀ ਅਤੇ ਮੋੌਕੇ ਦੇ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਤੇ ਥਾਣੇਦਾਰ ਗੁਰਿੰਦਰ ਬੱਲ, ਸਹਾਇਕ ਥਾਣੇਦਾਰ ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਉਰਫ ਬਿੱਲੂ ਸਰਪੰਚ ਖਿਲਾਫ਼ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ। ਅੱਜ ਦੇ ਧਰਨੇ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਖੰਜ਼ਰਵਾਲ, ਮੇਵਾ ਸਿੰਘ ਖੰਜ਼ਰਵਾਲ, ਚੜ੍ਤ ਸਿੰਘ ਬਾਰਦੇਕੇ, ਮੋਹਣ ਸਿੰਘ, ਲੈਕਚਰਾਰ ਹਰਭਜਨ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ।

         ਵਿਸ਼ਵ ਪੱਧਰ ਤੇ ਕੈਂਪ ਲਾ ਕੇ ਭੰਗੜੇ ਦੀ ਸਿਖਲਾਈ ਦਿੱਤੀ ਜਾਵੇ-ਕੋਚ ਦਿਲਾਵਰ ਸਿੰਘ

ਹਠੂਰ,11,ਜੁਲਾਈ-(ਕੌਸ਼ਲ ਮੱਲ੍ਹਾ)-ਪੰਜਾਬੀਆ ਦੇ ਹਰ ਖੁਸੀ ਦੇ ਮੌਕੇ ਜੇਕਰ ਭੰਗੜਾ ਨਾ ਪਾਇਆ ਜਾਵੇ ਤਾਂ ਉਹ ਖੁਸੀ ਅਧੂਰੀ ਜਿਹੀ ਜਾਪਦੀ ਹੈ ਕਿਉਕਿ ਭੰਗੜਾ ਪੰਜਾਬੀ ਸੱਭਿਆਚਾਰ ਵਿਚ ਇੱਕ ਵਿਸ਼ੇਸ ਸਥਾਨ ਰੱਖਦਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਭੰਗੜੇ ਦੇ ਪ੍ਰਸਿੱਧ ਕੋਚ ਦਿਲਾਵਰ ਸਿੰਘ ਨੇ ਅੱਜ ਸਥਾਨਿਕ ਸਹਿਰ ਵਿਖੇ ਕੀਤਾ।ਉਨ੍ਹਾ ਕਿਹਾ ਕਿ ਮੈ ਅੱਜ ਤੱਕ ਸੈਕੜੇ ਨੌਜਵਾਨਾ ਨੂੰ ਭੰਗੜੇ ਦੀ ਸਿਖਲਾਈ ਦੇ ਚੁੱਕਾ  ਹਾਂ।ਉਨ੍ਹਾ ਫਿਲਮੀ ਅਦਾਕਾਰ ਸਵ:ਵਰਿੰਦਰ ਦੀ ਯਾਦ ਨੂੰ ਤਾਜਾ ਕਰਦਿਆ ਕਿਹਾ ਕਿ ਵਰਿੰਦਰ ਨੇ ਆਪਣੀਆ ਜਿਨੀਆ ਵੀ ਫਿਲਮਾ ਬਣਾਈਆ ਹਨ,ਹਰ ਫਿਲਮ ਵਿਚ ਉਨ੍ਹਾ ਭੰਗੜੇ ਨੂੰ ਪਹਿਲ ਦਿੱਤੀ ਹੈ ਜਿਸ ਕਰਕੇ ਉਨ੍ਹਾ ਦੀਆ ਸਾਰੀ ਫਿਲਮਾ ਹਿੱਟ ਰਹੀਆ ਹਨ ਜਿਨ੍ਹਾ ਨੂੰ ਦਰਸਕ ਅੱਜ ਵੀ ਪਿਆਰ ਦੇ ਰਹੇ ਹਨ।ਉਨ੍ਹਾ ਕਿਹਾ ਕਿ ਮੈ ਰਾਜਿਆ-ਮਹਾਰਾਜਿਆ ਦੇ ਸਹਿਰ ਪਟਿਆਲਾ ਵਿਖੇ ਭੰਗੜੇ ਦੀ ਅਕੈਡਮੀ ਚਲਾ ਰਿਹਾ ਹਾਂ ਪਰ ਮੇਰਾ ਸੁਪਨਾ ਹੈ ਕਿ ਮੈ ਭੰਗੜੇ ਨੂੰ ਵਿਸਵ ਪੱਧਰ ਤੱਕ ਲੈ ਕੇ ਜਾਵਾ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਲੇਖਕ ਅਲੀ ਰਾਜਪੁਰਾ,ਗੀਤਕਾਰ ਬੰਤ ਰਾਮਪੁਰੇ ਵਾਲਾ,ਕੁਲਦੀਪ ਸਿੰਘ ਅਖਾੜਾ,ਹਰਦੀਪ ਕੌਸ਼ਲ ਮੱਲ੍ਹਾ ਆਦਿ ਹਾਜ਼ਰ ਸਨ।
 

ਲੁਟੇਰੇ ਦੋ ਹਜਾਰ ਰੁਪਏ ਦੀ ਨਗਦੀ ਅਤੇ ਦੋ ਕਿਲੋਗ੍ਰਾਮ ਚਾਹਪੱਤੀ ਲੈ ਕੇ ਹੋਏ ਫਰਾਰ

ਹਠੂਰ,11,ਜੁਲਾਈ-(ਕੌਸ਼ਲ ਮੱਲ੍ਹਾ)-ਕਸਬਾ ਹਠੂਰ ਦੀ ਮਸੂਹਰ ਸੱਤੀ ਚਾਹਪੱਤੀ ਦੀ ਦੁਕਾਨ ਤੋ ਦੋ ਲੁਟੇਰੇ ਦੋ ਹਜਾਰ ਰੁਪਏ ਦੀ ਨਗਦੀ ਅਤੇ ਦੋ ਕਿਲੋਗ੍ਰਾਮ ਚਾਹਪੱਤੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਨਰਿੰਦਰ ਸਿੰਘ ਸੱਤੀ ਨੇ ਦੱਸਿਆ ਕਿ ਮੇਰੇ ਪਿਤਾ ਜਗਰਾਜ ਸਿੰਘ ਦੁਕਾਨ ਤੇ ਬੈਠੇ ਸਨ ਤਾਂ ਗਿਆਰਾ ਵਜੇ ਦੋ ਲੁਟੇਰੇ ਸਾਡੀ ਦੁਕਾਨ ਤੇ ਆ ਕੇ ਚਾਹਪੱਤੀ ਦਾ ਰੇਟ ਤੈਅ ਕਰਨ ਲੱਗੇ,ਉਨ੍ਹਾ ਨੇ ਦੋ ਹਜ਼ਾਰ ਰੁਪਏ ਦੇ ਕੇ ਦੋ ਕਿਲੋਗ੍ਰਾਮ ਚਾਹਪੱਤੀ ਲੈ ਲਈ,ਉਨ੍ਹਾ ਦੁਕਾਨ ਅੱਗੇ ਲੰਘਦੇ ਰਸਤੇ ਨੂੰ ਸੁਨਾ ਦੇਖ ਤੇ ਦੁਕਾਨ ਦੇ ਗੱਲੋ ਵਿਚੋ ਧੱਕੇ ਨਾਲ ਚਾਰ ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ,ਜੋ ਦੁਕਾਨ ਨੇੜੇ ਲੱਗੇ ਸੀ ਸੀ ਟੀ ਵੀ ਕੈਮਰਿਆ ਕੈਦ ਹੋ ਗਏ।ਉਨ੍ਹਾ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਥਾਣਾ ਹਠੂਰ ਨੂੰ ਸੂਚਨਾ ਦੇ ਦਿੱਤੀ ਹੈ ਪਰ ਲਗਭਗ ਛੇ ਘੰਟੇ ਬੀਤ ਜਾਣ ਦੇ ਬਾਵਜੂਦ ਕੋਈ ਵੀ ਪੁਲਿਸ ਅਧਿਕਾਰੀ ਮੌਕਾ ਦੇਖਣ ਨਹੀ ਪੁੱਜਾ।ਇਸ ਘਟਨਾ ਦੀ ਕਸਬਾ ਹਠੂਰ ਦੇ ਦੁਕਾਨਦਾਰਾ ਵਿਚ ਦਹਿਸਤ ਪਾਈ ਜਾ ਰਹੀ ਹੈ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਲੁਧਿਆਣਾ ਵਿਖੇ ਮਾਨਯੋਗ ਅਦਾਲਤ ਵਿਚ ਸਵੇਰੇ ਦਾ ਆਇਆ ਹਾਂ ਪਰ ਫਿਰ ਵੀ ਪਤਾ ਕਰ ਲੈਦਾ ਹਾ ਕਿ ਘਟਨਾ ਕੀ ਵਾਪਰੀ ਹੈ।

ਫੋਟੋ ਕੈਪਸ਼ਨ:-ਸੀ ਸੀ ਟੀ ਵੀ ਕੈਮਰਿਆ ਵਿਚੋ ਲਈ ਗਈ ਲੁਟੇਰਿਆ ਦੀ ਤਸਵੀਰ।

ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਕੀਤਾ ਸਨਮਾਨਿਤ

ਹਠੂਰ,11,ਜੁਲਾਈ-(ਕੌਸ਼ਲ ਮੱਲ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਦੀ ਅੱਠਵੀ,ਦਸਵੀ ਅਤੇ ਬਾਰਵੀ ਕਲਾਸ ਦਾ ਨਤੀਜਾ ਸਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਨੇ ਦੱਸਿਆ ਕਿ ਅੱਠਵੀ ਕਲਾਸ ਵਿਚੋ ਹਰਮਨਪ੍ਰੀਤ ਕੌਰ ਨੇ 85.5 ਪ੍ਰਤੀਸਤ, ਹਰਮਨਪ੍ਰੀਤ ਸਿੰਘ ਨੇ 85.3 ਪ੍ਰਤੀਸਤ,ਪ੍ਰਭਦੀਪ ਸਿੰਘ ਨੇ 84.8 ਪ੍ਰਤੀਸਤ,ਕਲਾਸ ਦਸਵੀ ਵਿਚੋ ਵੀਰਪਾਲ ਕੌਰ ਨੇ 86.2 ਪ੍ਰਤੀਸਤ,ਅੰਜੂ ਬਾਲ ਨੇ 75.8 ਪ੍ਰਤੀਸਤ,ਮਨਜੋਤ ਕੌਰ ਨੇ 75.5 ਪ੍ਰਤੀਸਤ,ਕਲਾਸ ਬਾਰਵੀ ਦੇ ਆਰਟਸ ਗਰੁੱਪ ਵਿਚੋ ਤਰਨਪ੍ਰੀਤ ਸਿੰਘ ਨੇ 88.2 ਪ੍ਰਤੀਸਤ,ਲਵਪ੍ਰੀਤ ਕੌਰ ਨੇ 87.8 ਪ੍ਰਤੀਸਤ,ਨੇਹਾ ਨੇ 84.2 ਪ੍ਰਤੀਸਤ,ਬਾਰਵੀ ਕਲਾਸ ਦੇ ਕਮਾਰਸ ਗਰੁੱਪ ਵਿਚੋ ਜਗਸੀਰ ਸਿੰਘ ਨੇ 75.6 ਪ੍ਰਤੀਸਤ,ਰਮਨਦੀਪ ਕੌਰ ਨੇ 73 ਪ੍ਰਤੀਸਤ,ਰਣਜੀਤ ਸਿੰਘ ਨੇ 76.6 ਪ੍ਰਤੀਸਤ ਅੰਕ ਪ੍ਰਾਪਤ ਕੀਤੇ ਹਨ।ਇਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਸਕੂਲ ਦੇ ਸਟਾਫ ਨੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੌਰ,ਸਤਵਿੰਦਰ ਕੌਰ,ਸਤਵੀਰ ਕੌਰ,ਦੀਕਸਾਂ ਅਰੋੜਾ,ਨਰਿੰਦਰ ਕੁਮਾਰ,ਅਮਨਦੀਪ ਸਿੰਘ ਸਰਾਂ,ਪਰਮਿੰਦਰ ਕੌਰ,ਵਰਿੰਦਰ ਕੌਰ,ਸੰਦੀਪ ਕੌਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਅਤੇ ਸਕੂਲ ਦਾ ਸਟਾਫ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਸਨਮਾਨਿਤ ਕਰਦਾ ਹੋਇਆ।
                                                                    

ਈਦ-ਉਲ-ਅਜ਼ਹਾ ਦਾ ਤਿਉਹਾਰ ਸਰਧਾ-ਭਾਵਨਾ ਨਾਲ ਮਨਾਇਆ

ਹਠੂਰ,10,ਜੁਲਾਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੀਨੀਆ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਮੀਨੀਆ ਵਿਖੇ ਈਦ-ਉਲ-ਅਜ਼ਹਾ ਦਾ ਤਿਉਹਾਰ ਬਹੁਤ ਹੀ ਸਰਧਾ-ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਮੌਲਵੀ ਤਾਲਿਬ ਮਲੇਰਕੋਟਲੇ ਵਾਲਿਆ ਨੇ ਈਦ-ਉਲ-ਅਜ਼ਹਾ ਦੀਆ ਮੁਬਾਰਕਾ ਦਿੱਤੀਆ ਅਤੇ ਅੱਲਾ ਪਾਕ ਅੱਗੇ ਦੁਆ ਕੀਤੀ।ਇਸ ਮੌਕੇ ਉਘੇ ਸਮਾਜ ਸੇਵਕ ਇਕਬਾਲ ਮਹੁੰਮਦ ਸੋਹਲ ਨੇ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੌਲਵੀ ਤਾਲਿਬ ਮਲੇਰਕੋਟਲੇ ਵਾਲੇ ਨੂੰ ਇਕਬਾਲ ਮਹੁੰਮਦ ਅਤੇ ਸਮਾਗਮ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬਿੱਲੂ ਮੀਨੀਆ,ਸਰਪੰਚ ਜਗਸੀਰ ਸਿੰਘ,ਜਮੀਰ ਖਾਂ,ਨਸੀਬ ਮਹੁੰਮਦ,ਹਰਮੀਤ ਖਾਂ,ਕਰਮਜੀਤ ਖਾਂ,ਜਸਪ੍ਰੀਤ ਖਾਨ,ਜਸਪ੍ਰੀਤ ਸੋਹਲ,ਮਨਦੀਪ ਕੌਰ ਸੋਹਲ,ਰਵੀ ਖਾਂ,ਰਾਜੂ ਖਾਂ,ਗੋਰਾ ਖਾਂ,ਸਲੀਮ ਖਾਂ,ਆਸਿਫ ਅਲੀ,ਰੁਲਦੂ ਖਾਂ,ਨਾਇਬ ਖਾਂ,ਬਾਬੂ ਖਾਂ ਅਤੇ ਸਮੂਹ ਗ੍ਰਾਮ ਪੰਚਾਇਤ ਮੀਨੀਆ ਹਾਜ਼ਰ ਸੀ।

ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ - ਅਮਨਜੀਤ ਸਿੰਘ ਖਹਿਰਾ      

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਹੁਤਾਤ ਅਖ਼ਬਾਰਾਂ ਦੀਆਂ ਸੁਰਖੀਆਂ ਪੰਜਾਬ ਅੰਦਰ ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਉਸ ਬਾਰੇ ਪੜ੍ਹਨ ਨੂੰ ਮਿਲਦੀਆਂ ਹਨ। ਪਰ ਬਹੁਤ ਘੱਟ ਨਜ਼ਰ ਆਇਆ ਹੈ ਕਿ ਕਿਸੇ ਦੀ ਤਲਾਸ਼ੀ ਮੁਹਿੰਮ ਦੇ ਵਿੱਚ ਕੋਈ ਵੱਡੀ ਸਫ਼ਲਤਾ ਪੰਜਾਬ ਪੁਲੀਸ ਨੂੰ ਪ੍ਰਾਪਤ ਹੋਈ । ਫਿਰ ਇਹ ਸਭ ਕਿਉਂ ? 

ਮੈਂ ਗੱਲ ਕਰਾਂਗਾ ਸਿਰਫ਼ ਤੇ ਸਿਰਫ਼ ਸਿੱਧਵਾਂ ਬੇਟ ਦੇ ਇਲਾਕੇ ਦੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਕਈ ਪਿੰਡਾਂ ਦਾ ਨਾਮ ਚਰਚਾ ਵਿਚ ਰਹਿੰਦਾ ਹੈ ਨਸ਼ਿਆਂ ਦੀ ਸਮੱਗਲਿੰਗ ਨੂੰ ਲੈ ਕੇ ਅਤੇ ਜੋ ਇਹ ਤਲਾਸ਼ੀ ਮੁਹਿੰਮ ਚੱਲੀ ਇਸ ਵਿੱਚ ਉਨ੍ਹਾਂ ਕੁੱਝ ਪਿੰਡਾਂ ਦੀ ਤਲਾਸ਼ੀ ਲਈ ਹੁਣ ਸਵਾਲ ਉੱਠਦੇ ਹਨ ਇਸ ਤਲਾਸ਼ੀ ਮੁਹਿੰਮ ਤੇ ਜੇਕਰ ਇਸ ਵਿੱਚੋਂ ਕੋਈ ਪ੍ਰਾਪਤੀ ਹੋਈ ਹੈ ਤਾਂ ਫਿਰ ਲੋਕਾਂ ਦੇ ਸਾਹਮਣੇ ਆਵੇ ਇਲਾਕੇ ਦੇ ਜਿਹੜੇ ਆਮ ਲੋਕ ਪਹਿਲਾਂ ਹੀ ਪੁਲੀਸ ਅਤੇ ਨਸ਼ੇ ਦੇ ਕਾਰੋਬਾਰੀ ਲੋਕਾਂ ਦੇ ਕਾਰਨ ਸਹਿਮੇ ਹੋਏ ਹਨ  ਉਨ੍ਹਾਂ ਨੂੰ ਇਸ ਤਰ੍ਹਾਂ ਹੋਰ ਕਿਉਂ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ । 

ਕੁਝ ਦਿਨ ਪਹਿਲਾਂ ਸਿੱਧਵਾਂ ਬੇਟ ਅੰਦਰ ਇਕ  ਨਸ਼ੇ ਵੇਚਣ ਵਾਲਿਆਂ ਵਿਰੁੱਧ ਮੁਜ਼ਾਹਰਾ ਹੋਇਆ ਜਿਸ ਵਿਚ ਬਹੁਤਾਤ ਬੁਲਾਰਿਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਘਿਨਾਉਣੇ ਕੰਮਾਂ ਦੀ ਚਰਚਾ ਅਤੇ ਨਾਲ ਦੀ ਨਾਲ ਪੁਲਸ ਪ੍ਰਸ਼ਾਸਨ ਦੇ ਰੋਲ ਦੀ ਚਰਚਾ ਵੀ ਹੋਈ । ਉਸ ਸਾਰੀ ਚਰਚਾ ਤੇ ਵਿੱਚੋਂ ਜੋ ਰਿਜ਼ਲਟ ਸਾਹਮਣੇ ਆਏ ਉਸ ਦੇ ਮੁਕੰਮਲ ਕਾਰਵਾਈ ਹੋ ਚੁੱਕੀ ਹੈ  ਉਸ ਬਾਰੇ ਨਾ ਤਕ ਕਿਸੇ  ਪੁਲੀਸ ਅਫ਼ਸਰ ਨੇ ਕੋਈ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਕਿ ਜੋ ਗੱਲਾਂ ਉਸ ਧਰਨੇ ਵਿੱਚ ਸਾਹਮਣੇ ਆਈਆਂ ਸਨ ਉਸ ਦੇ ਵਿਚ ਕੌਣ ਦੋਸ਼ੀ ਸੀ । 

ਮੈਂ ਸਮਝਦਾ ਕਿ ਪੁਲੀਸ ਜ਼ਰੂਰ ਰੁਟੀਨ ਚੈੱਕ ਕਰੇ ਪਰ ਜਿਸ ਮਕਸਦ ਲਈ ਉਹ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ ਉਸ ਵਿਚ ਉਨ੍ਹਾਂ ਦੀ ਉਪਲੱਬਧੀ ਕੀ ਹੈ  ਉਹ ਜ਼ਰੂਰ ਜਨਤਕ ਕੀਤੀ ਜਾਵੇ ।  ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਕੱਲ੍ਹ ਇਸ ਤਲਾਸ਼ੀ ਮੁਹਿੰਮ ਨੂੰ ਲੈ ਕੇ ਆਪਣੇ ਮਨਾਂ ਵਿੱਚ ਘਬਰਾਹਟ ਦਾ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਪੁਲਸ ਦੇ ਡਰ ਦੇ ਸਾਏ ਥੱਲੇ ਜਿਊਂ ਰਹੇ ਹਾਂ ਪੰਜਾਬ ਦੇ ਲੋਕਾਂ ਦਾ ਇਹ ਵਿਸ਼ਵਾਸ ਬਣ ਚੁੱਕਿਆ ਹੈ ਕੀ ਕੰਮ ਚਾਹੇ ਸਹੀ ਹੋਵੇ ਤੇ ਚਾਹੇ ਗ਼ਲਤ ਜੇਕਰ ਪੰਜਾਬ ਪੁਲੀਸ ਨਾਲ ਤੁਹਾਡੀ ਰਲਗੱਡ ਹੈ ਤਾਂ ਇਸ ਦੁਆਰੇ ਤੇ ਤੁਹਾਡਾ ਕੰਮ ਹੋ ਜਾਵੇਗਾ ਜੇ ਰਲ ਗੱਡ ਨਹੀਂ ਜਾਂ ਸਿਫ਼ਾਰਸ਼ ਨਹੀਂ ਫਿਰ ਤੁਹਾਡਾ ਸਹੀ ਕੰਮ ਵੀ ਹੋਣਾ ਬਹੁਤ ਮੁਸ਼ਕਿਲ ਹੈ  । ਬਹੁਤਾਤ ਪੰਜਾਬ ਦੇ ਵਾਸੀ ਇਸ ਸਮੇਂ ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ ਨੂੰ ਆਮ ਲੋਕਾਂ ਲਈ ਮੁਸੀਬਤ ਨਸ਼ਾ ਤਸਕਰਾਂ ਅਤੇ ਮਾਡ਼ੇ ਅਨਸਰਾਂ ਲਈ ਲਾਹੇਵੰਦ ਦੱਸ ਰਹੇ ਹਨ।

 

 ਅਮਨਜੀਤ ਸਿੰਘ ਖਹਿਰਾ 

ਸੰਪਾਦਕ ਜਨ ਸ਼ਕਤੀ ਨਿਊਜ਼  

 

ਪੱਤਰਕਾਰਾਂ ਦੇ ਮਾੜੇ ਵਿਹਾਰ ਦੀਆਂ ਰਿਪੋਰਟਾਂ ਤੇ ਪ੍ਰਤੀਕਰਮ - ਅਮਨਜੀਤ ਸਿੰਘ ਖਹਿਰਾ  

ਪੰਜਾਬੀ ਭਾਈਚਾਰੇ ਨਾਲ ਹਰੇਕ ਮੁੱਦੇ ਤੇ ਜਿੱਥੇ ਪੰਜਾਬ ਵਾਸੀਆਂ ਦੇ ਹਰੇਕ ਮਸਲੇ ਦੀ ਗੱਲਬਾਤ ਕਰਨ ਨੂੰ ਅਸੀਂ ਆਪਣਾ ਫਰਜ਼ ਸਮਝਦੇ ਹਾਂ ਉਥੇ ਅੱਜ ਕਈ ਜ਼ਿੰਮੇਵਾਰ ਪੱਤਰਕਾਰ ਪੱਤਰਕਾਰੀ ਦੀ ਆੜ ਵਿੱਚ ਗ਼ਲਤ ਕੰਮ ਕਰਦੇ ਹਨ  ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮੈਂ ਅੱਜ ਦੇ ਇਸ ਸੁਨੇਹੇ ਰਾਹੀਂ ਖ਼ਾਸ ਕਰਕੇ ਜਨਸ਼ਕਤੀ ਨਿਊਜ਼ ਦੇ ਪੱਤਰਕਾਰਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਜੇਕਰ ਸਮਾਜ ਅੰਦਰ ਲਾਲਚ ਅਤੇ ਲੋਭ ਦੇ ਨਾਲ ਇਸ ਪੱਤਰਕਾਰੀ ਦੇ ਕਿੱਤੇ ਉੱਪਰ ਕਲੰਕ ਲਾਉਂਦਾ ਕੋਈ ਪੱਤਰਕਾਰ ਸਾਹਮਣੇ ਆਉਂਦਾ ਹੈ ਤਾਂ ਸਮਝ ਲਓ ਕਿ ਉਸ ਦਾ ਸਾਡੇ ਜਨਸ਼ਕਤੀ ਨਿਊਜ਼ ਅਦਾਰੇ ਨਾਲ ਕੋਈ ਸਬੰਧ ਨਹੀਂ ਹੈ ।  

 

ਵਿਧਾਇਕ ਮਾਣੂੰਕੇ ਨੂੰ ਮੰਤਰੀ ਮੰਡਲ ਵਿਚ ਸਾਮਲ ਕਰਨ ਦੀ ਕੀਤੀ ਮੰਗ

ਹਠੂਰ,10,ਜੁਲਾਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਦੂਜੀ ਵਾਰ ਵੱਡੀ ਲੀਡ ਨਾਲ ਜਿੱਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਤਰੀ ਮੰਡਲ ਵਿਚ ਸਾਮਲ ਕਰਨ ਲਈ ਅੱਜ ਆਮ-ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਗੁਰਦੀਪ ਸਿੰਘ ਚਕਰ,ਯੂਥ ਆਗੂ ਗੁਰਮੀਤ ਸਿੰਘ ਖੱਤੀ ਅਤੇ ਮਨਜੀਤ ਸਿੰਘ ਜੈਦ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਗਰਾਓ ਹਲਕੇ ਵਿਚ ਆਮ-ਆਦਮੀ ਪਾਰਟੀ ਦਾ ਵੱਡਾ ਵੋਟ ਬੈਕ ਹੈ।ਜਿਸ ਕਰਕੇ ਅਸੀ ਸਮੂਹ ਇਲਾਕਾ ਨਿਵਾਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਇਮਾਨਦਾਰ ਅਤੇ ਵਫਾਦਾਰ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਪੰਜਾਬ ਦਾ ਮੰਤਰੀ ਨਿਯੁਕਤ ਕੀਤਾ ਜਾਵੇ ਜਿਸ ਨਾਲ ਹਲਕੇ ਦਾ ਸਰਵਪੱਖੀ ਵਿਕਾਸ ਹੋ ਸਕੇ।ਉਨ੍ਹਾ ਕਿਹਾ ਕਿ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ 2012 ਤੋ ਲੈ ਕੇ ਅੱਜ ਤੱਕ ਆਮ-ਆਦਮੀ ਪਾਰਟੀ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹੇ ਹਨ ਜਿਸ ਕਰਕੇ ਉਨ੍ਹਾ ਨੂੰ ਜਗਰਾਓ ਹਲਕੇ ਦਾ ਬੱਚਾ-ਬੱਚਾ ਜਾਣਦਾ ਹੈ ਅਤੇ ਹਰ ਵੋਟਰ ਦੇ ਦੁੱਖ-ਸੁੱਖ ਵਿਚ ਸਾਮਲ ਹੋਣ ਵਾਲੇ ਵਿਧਾਇਕ ਹਨ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਇਕਾਈ ਚਕਰ ਦੇ ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।

ਕਸਬਾ ਮਹਿਲ ਕਲਾਂ ਵਿਖੇ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਦੀ ਬਲਾਕ ਪੱਧਰੀ ਮੀਟਿੰਗ ਹੋਈ     

ਬੀ ਕੇ ਯੂ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਕ ਅਨੁਸਾਰ 10 ਜੁਲਾਈ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕਰਕੇ 30 ਜੁਲਾਈ ਤਕ ਪੌਦੇ ਕਿਸਾਨਾਂ ਦੀਆਂ ਮੋਟਰਾਂ ਅਤੇ ਸਾਂਝੀਆਂ ਥਾਵਾਂ ਉੱਪਰ ਗਾਏ ਜਾਣਗੇ.ਛੀਨੀਵਾਲ
ਮਹਿਲਕਲਾਂ,10 ਜੁਲਾਈ (ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਭਾਰਤੀ ਕਿਸਾਨ ਯੂਨੀਅਨ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਜੋਂ ਹੋਈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨਾਂ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਜ਼ਿਲ੍ਹਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ ਜ਼ਿਲ੍ਹਾ ਜਨਰਲ ਸਕੱਤਰ ਨਗਿੰਦਰ ਸਿੰਘ ਬਬਲਾ ਰਾਏਸਰ ਉੱਥੇ ਜ਼ਿਲਾ ਪ੍ਰਚਾਰ ਸਕੱਤਰ ਕਰਨੈਲ ਸਿੰਘ ਕੁਰੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ 'ਚ 10 ਜੁਲਾਈ ਤੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜਥੇਬੰਦੀ ਵਲੋਂ ਹਰੇਕ ਕਿਸਾਨ ਦੀ ਮੋਟਰ ਤੇ ਘੱਟੋ-ਘੱਟ 5-5 ਬੂਟੇ ਲਗਾਏ ਜਾਣਗੇ ਅਤੇ ਕਈ ਸਾਂਝੀਆਂ ਥਾਵਾਂ 'ਤੇ ਪੰਚਾਇਤਾਂ ਨੂੰ ਨਾਲ ਲੈ ਕੇ ਬੂਟੇ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇਸ ਮੁਹਿੰਮ ਤਹਿਤ ਜ਼ਿਲ੍ਹੇ ਬਰਨਾਲੇ ਅੰਦਰ ਹੁਣ 10 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਦਰੁੱਸਤ ਹਰ ਇੱਕ ਕਿਸਾਨ ਦੀ ਟਿਊਲਬੈੱਲ ਉੱਪਰ 5 ਬੂਟੇ ਲਗਾਏ ਜਾਣਗੇ ਉੱਥੇ ਹਰ ਇੱਕ ਕਿਸਾਨ ਦਾ ਰਿਕਾਰਡ ਵੀ ਰੱਖਿਆ ਜਾਵੇ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੌਦੇ ਲਗਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਠੀਕਰੀਵਾਲਾ 1500 ਹਜ਼ਾਰ ਉੱਥੇ ਪਿੰਡ ਰਾਏਸਰ ਵਿਖੇ 1000 ਦਰੱਖਤ ਲਗਾਏ ਜਾਣ ਕਿਉਂਕਿ ਦਰੁਸਤ ਬੁੱਧਵਾਰ ਨੂੰ ਸਾਫ ਸੁਥਰਾ ਰੱਖਦੇ ਹਨ ਜਿਸ ਨਾਲ ਮਨੁੱਖ ਨੂੰ ਵੱਖ ਵੱਖ ਬਿਮਾਰੀਆਂ ਤੂੰ ਬਚਾਉਣ ਵਿੱਚ ਵੀ ਸਹਾਈ ਹੁੰਦੇ ਹਨ ਉਕਤ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੀ ਭੋਇੰ ਦੇ ਮੁੱਦੇ ਤੇ  5 ਅਗਸਤ ਨੂੰ ਪੰਜਾਬ ਦੇ ਪਾਣੀਆਂ ਦਾ ਹਿੱਸਾ ਲੈਣ ਲਈ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਜਾਵੇਗਾ |ਉਨ੍ਹਾਂ ਸਮੂਹ ਕਿਸਾਨਾਂ ਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਜਥੇਬੰਦੀ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਫ਼ਲੇ ਸਮੇਤ ਸਬੰਧਿਤ ਕਰਨ ਦਾ ਸੱਦਾ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਸ਼ੂ ਖ਼ਾਸ ਕਰਕੇ ਗਾਵਾਂ ਅਤੇ ਵੱਛੇ ਜਦੋਂ ਦੁੱਧ ਦੇਣੋਂ ਹਟ ਜਾਂਦੇ ਹਨ ਤਾਂ ਉਨ੍ਹਾਂ ਦੀ ਕੋਈ ਕੀਮਤ ਨਹੀਂ ਰਹਿੰਦੀ ਤੇ ਕਿਸਾਨਾਂ ਨੂੰ ਮਜਬੂਰੀਵਸ ਇਹ ਪਸ਼ੂ ਛੱਡਣੇ ਪੈਂਦੇ ਹਨ ਕਿਉਂਕਿ ਇਨ੍ਹਾਂ ਨੂੰ ਸਾਂਭਣ ਲਈ ਸਰਕਾਰ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ |ਉਕਤ ਆਗੂਆਂ ਨੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਕਿਹਾ ਕਿ ਪਿੰਡ ਪੱਧਰ ਤੇ ਕਿਸਾਨਾਂ ਨੂੰ ਆਪਣੇ ਟਿਊਬਵੈੱਲਾਂ ਅਤੇ ਸਾਂਝੀਆਂ ਥਾਵਾਂ ਦਰੱਖਤ ਲਗਾਉਣ ਲਈ ਪ੍ਰੇਰਤ ਕਰਦਿਆਂ ਲੋਕਾਂ ਨੂੰ ਦਰੁਸਤ ਲੌਂਗ ਦੀ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕੀਤੀ   ਇਸ ਮੌਕ ਇਸ ਮੌਕੇ ਬਲਾਕ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ ਪ੍ਰੈੱਸ ਸਕੱਤਰ ਸਾਧੂ ਸਿੰਘ ਛੀਨੀਵਾਲ ਨਛੱਤਰ ਸਿੰਘ ਦਾਰੇਕਾ ਕਰਤਾਰ ਸਿੰਘ ਜਗਰਾਜ ਸਿੰਘ ਯੇਰੂਸ਼ਲਮ ਠੀਕਰੀਵਾਲਾ ਸੁਖਮੰਦਰ ਸਿੰਘ ਗੁਰਬਖਸ਼ੀਸ਼ ਸਿੰਘ ਠੀਕਰੀਵਾਲ ਗੁਰਬਚਨ ਸਿੰਘ ਕੁਰੜ ਨੰਬਰਦਾਰ ਸੁਰਿੰਦਰਪਾਲ ਸਿੰਘ ਰਾਏਸਰ ਗੁਰਜੀਤ ਸਿੰਘ ਹਰਦਰਸ਼ਨ ਸਿੰਘ ਗਹਿਲ ਗੁਰਪ੍ਰੀਤ ਸਿੰਘ ਰਾਏਸਰ ਸੁਖਚੈਨ ਸਿੰਘ ਗਹਿਲ ਬਰਜਿੰਦਰ ਸਿੰਘ ਮਰਗਲਾ ਜਗਦੇਵ ਖਾਨ ਮਹਿਲਕਲਾਂ ਲਵਪ੍ਰੀਤ ਸਿੰਘ ਮਹਿਲ ਕਲਾਂ ਜਸਕਰਨਪ੍ਰੀਤ ਸਿੰਘ ਮਹਿਲ ਕਲਾਂ ਭੋਜਨ ਸਿੰਘ ਮੇਜਰ ਸਿੰਘ ਕੌਰ ਸਿੰਘ ਛੀਨੀਵਾਲ ਕਲਾਂ ਮਨਜੀਤ ਸਿੰਘ ਅਮਨਦੀਪ ਸਿੰਘ  ਕਰਤਾਰ ਸਿੰਘ ਤੇ ਇਲਾਵਾ ਹੋਰ ਕਿਸਾਨ ਵਰਕਰ ਵੀ ਹਾਜ਼ਰ ਸਨ |

ਮੱਤੇਵਾੜਾ ਜੰਗਲ ਨੂੰ ਬਚਾਉਣ ਦੇ ਇਕੱਠ ਵਿੱਚ ਪਹੁੰਚਿਆ ਲੱਖਾ ਸਧਾਣਾ  

ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਕਈ ਅਜਿਹੀ ਗੱਲ !!! ਤੁਸੀਂ ਵੀ ਸੁਣ ਲਵੋ  - ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ  

ਅੱਗੇ110ਵੇਂ ਦਨਿ ਵੀ ਧਰਨਾ ਜਾਰੀ


ਇਨਸਾਫ਼ ਮਿਲਣ ਤੱਕ ਮੋਰਚਾ ਲ਼ੱਗਾ ਰਹੇਗਾ-ਸੰਘਰਸ਼ ਕਮੇਟੀ
ਜਗਰਾਉਂ 10 ਜੁਲਾਈ( ਕੌਸ਼ਲ ਮੱਲ੍ਹਾ ) ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਅਤੇ ਉਸ ਦੀ ਬਿਰਧ ਮਾਤਾ ਨੂੰ ਥਾਣੇ ਵਿਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦੇਣ ਵਾਲੇ ਮੁਕੱਦਮੇ 'ਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲਾਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਆਗੂ ਜੱਗਾ ਸਿੰਘ ਢਿਲੋਂ ਦੀ ਅਗਵਾਈ 'ਚ ਅੱਜ110ਵੇਂ ਦਿਨ ਵੀ ਥਾਣਾ ਸਿਟੀ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 110 ਦਿਨ ਲੰਘ ਜਾਣ ਤੇ ਵੀ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਅਸਲ਼ ਵਿਚ ਭਗਵੰਤ ਮਾਨ ਸਰਕਾਰ ਗਰੀਬ ਕਿਰਤੀ ਲੋਕਾਂ ਦੇ ਦੁੱਖਾਂ ਦਰਦਾਂ ਦੀ ਹਾਮੀ ਨਹੀਂ ਹੈ। ਇਸ ਸਮੇਂ ਬੀਕੇਯੂ(ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਤੇ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਪਿਛਲੇ 17 ਵਰਿਆਂ ਤੋਂ ਹੱਕ-ਸੱਚ ਤੇ ਇਨਸਾਫ਼ ਲਈ ਲੜ ਰਿਹਾ ਹੈ ਅਤੇ ਇਲਾਕੇ ਦੀਆਂ ਸਾਰੀਆਂ ਹੀ ਇਨਕਲਾਬੀ ਧਿਰਾਂ ਦਾ ਫਰਜ਼ ਬਣਦਾ ਹੈ ਕਿ ਲੜ ਰਹੇ ਗਰੀਬ ਪਰਿਵਾਰ ਦਾ ਸਾਥ ਦਿੱਤਾ ਜਾਵੇ ਤਾਂ ਕਿ ਨਿਆਂ ਮਿਲ ਸਕੇ। ਇਸ ਸਮੇਂ ਬਲਵਿੰਦਰ ਪੋਨਾ ਅਤੇ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸਾਲ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।  ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਤੇ ਕਿਰਤੀ ਲੋਕਾਂ ਨੇ 23 ਮਾਰਚ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਅੱਗੇ ਪੱਕਾ ਧਰਨਾ ਲਗਾਇਆ ਹੋਇਆ ਹੈ। ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਅਤੇ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਨੂੰ ਗ੍ਰਿਫਤਾਰੀ ਨਹੀਂ ਕਰ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀਆਂਡਾ ਵਤੀਰਾ ਪੂਰੀ ਤਰ੍ਹਾਂ ਪੱਖ-ਪਾਤੀ ਹੈ। ਪੁਲਿਸ ਅਧਿਕਾਰੀ ਗਰੀਬ ਲੋਕਾਂ ਨੂੰ ਤਾਂ ਜਮਾਨਤੀ ਧਰਾਵਾਂ ਅਧੀਨ ਵੀ ਗ੍ਰਿਫਤਾਰ ਕਰ ਲੈਂਦੀ ਹੈ ਪਰ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਗੈਰ-ਜਮਾਨਤੀ ਧਰਾਵਾਂ ਅਧੀਨ ਵੀ ਗ੍ਰਿਫਤਾਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਅਧਿਕਾਰੀ ਡੇਢ ਦਹਾਕੇ ਤੋਂ ਇਨਸਾਫ਼ ਮੰਗ ਰਹੇ ਪੀੜ੍ਹਤ ਪਰਿਵਾਰ ਦੀ ਕੋਈ ਸੁਣਵਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਮੁੱਖ ਦੋਸ਼ੀ ਗੁਰਿੰਦਰ ਬੱਲ, ਜੋਕਿ 2004-05 ਵਿਚ ਆਪਣੇ ਆਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ, ਨੇ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਕਰੰਟ ਲਗਾਇਆ ਸੀ ਅਤੇ ਕਰੰਟ ਲਗਾਉਣ ਨਾਲ 19 ਸਾਲਾ ਲੜਕੀ ਕੁਲਵੰਤ ਕੌਰ ਦੀ 15 ਸਾਲ ਨਕਾਰਾ ਪਈ ਰਹਿਣ ਉਪਰੰਤ ਲੰਘੀ 10 ਦਸੰਬਰ ਨੂੰ ਹੋਈ ਮੌਤ ਹੋ ਹੋ ਗਈ ਸੀ ਅਤੇ ਮੋੌਕੇ ਦੇ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਤੇ ਗੁਰਿੰਦਰ ਬੱਲ, ਰਾਜਵੀਰ ਅਤੇ  ਹਰਜੀਤ ਉਰਫ ਬਿੱਲੂ ਸਰਪੰਚ ਖਿਲਾਫ਼ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਆਪਣੀ ਮਰਜ਼ੀ ਨਾਲ ਕਾਨੂੰਨ ਨੂੰ ਲਾਗੂ ਕਰਦੇ ਹਨ। ਅੱਜ ਦੇ ਧਰਨੇ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਗੋਲਡੀ ਜਗਰਾਉਂ, ਦਸਮੇਸ਼ ਕਿਸਾਨ ਯੂਨੀਅਨ ਦੇ ਬਹਾਦਰ ਸਿੰਘ, ਚੜ੍ਤ ਸਿੰਘ ਬਾਰਦੇਕੇ, ਜੱਥੇਦਾਰ ਮਨਮੋਹਣ ਸਿੰਘ, ਲੈਕਚਰਾਰ ਹਰਭਜਨ ਸਿੰਘ, ਜਗਰੂਪ ਸਿੰਘ ਤੇ ਭੋਲਾ ਪ੍ਰਧਾਨ ਵੀ ਹਾਜ਼ਰ ਸਨ।

24 ਸਾਲਾਂ ਦੀ ਨੌਜਵਾਨ ਲੜਕੀ ਘਰੋਂ ਗਹਿਣੇ ਅਤੇ ਨਕਦੀ ਲੈ ਕੇ ਭੱਜੀ

ਪਰਿਵਾਰ ਨੇ ਥਾਣੇ ਦੇ ਮੂਹਰੇ ਲਾਇਆ ਧਰਨਾ ਪਰਚਾ ਦਰਜ ਕਰਨ ਦੀ ਮੰਗ - ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ  A 24-year-old girl ran away from home with jewelery and cash

ਸਾਉਣ ਦਾ ਮਹੀਨਾ ਜਗਰਾਉਂ ਹਲਕੇ ਦੇ ਇਸ ਪਿੰਡ ਲਈ ਬਣ ਸਕਦਾ ਹੈ "ਕਹਿਰ"

ਦੇਖੋ ਸੁੱਤਾ ਹੈ ਨਹਿਰੀ ਵਿਭਾਗ !! ਪਾਣੀ ਟੁੱਟਣ ਦਾ ਖਦਸ਼ਾ ? ਗੰਦਗੀ ਦੇ ਲੱਗੇ ਅੰਬਾਰ ? ਲੋਕਾਂ ਦਾ ਜਿਉਣਾ ? ਡਰ ਦੇ ਸਾਏ ਥੱਲੇ ਜਿਊਂਦੇ ਹਨ ਹਲਕਾ ਜਗਰਾਉਂ ਦੇ ਪਿੰਡ ਬਾਰਦੇਕੇ ਦੇ ਲੋਕ - ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  Look at the sleeping Canal department !! Danger of water leakage? People's lives under dark? The people of Bardeke village of Halqa Jagraon live under the shadow of fear Special report by journalist Manjinder Gill

ਲੁਧਿਆਣਾ ਦਿਹਾਤੀ ਪੁਲੀਸ ਨੇ ਸਿੱਧਵਾਂ ਬੇਟ ਇਲਾਕੇ ਅੰਦਰ ਘਰ ਘਰ ਦੀ ਲਈ ਤਲਾਸ਼ੀ

ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ  ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ

Ludhiana Rural Police conducted house to house search in Sidhwan Bate area

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਨੇ ਦਸਵੀਂ ਪ੍ਰੀਖਿਆ ਦੇ ਨਤੀਜੇ ਚ ਮਾਰੀਆਂ ਮੱਲਾਂ

ਜਗਰਾਉ 8 ਜੁਲਾਈ  (ਅਮਿਤਖੰਨਾ)ਸ਼ਹਿਰ ਦੇ ਨਾਮਵਰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ ) ਜਗਰਾਉਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਚ ਸ਼ਾਨਦਾਰ ਨਤੀਜਾ ਦੇਣ ਤੋਂ ਬਾਅਦ ਦਸਵੀਂ ਪ੍ਰੀਖਿਆ ਚ ਵੀ  ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਤ-ਪ੍ਰਤੀਸ਼ਤ ਨਤੀਜਾ ਦਿੱਤਾ I ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ  ਦਸਵੀਂ ਪ੍ਰੀਖਿਆ ਚ  ਲਗਭਗ 112 ਵਿਦਿਆਰਥੀਆਂ ਨੇ ਭਾਗ ਲਿਆ ਸੀ I ਜਿਸ ਚੋ 9 ਵਿਦਿਯਾਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ ਅਤੇ ਬਾਕੀ ਵਿਦਿਆਰਥੀ ਵੀ ਚੰਗੇ ਨੰਬਰ ਲੈ ਕੇ ਪਾਸ ਹੋਏ I ਪਰਮਵੀਰ ਸਿੰਘ ਨੇ 616 ਨੰਬਰ ਲੈਕੇ ਪਹਿਲਾ ਸਥਾਨ ,ਲਵਪ੍ਰੀਤ ਸਿੰਘ ਨਾਹਰ ਨੇ 613 ਨੰਬਰ ਲੈਕੇ ਦੂਜਾ ਸਥਾਨ ਅਤੇ ਲਵਜੋਤ ਸਿੰਘ ਨੇ 605 ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ I ਅਵਿਨਾਸ਼ ,ਹਰਸਿਮਰਨ ਸਿੰਘ ਮਨਜੋਤ ਸਿੰਘ ,ਮਨਵੀਰ ਸਿੰਘ ,ਮੁਨੀਸ਼ ਕੁਮਾਰ ,ਤਰੁਣਦੀਪ  ਸਿੰਘ  ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਮਾਨ ਵਧਾਇਆ I ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਨੇ ਸਮੂਹ ਸਟਾਫ ਦਾ  ਸ਼ਾਨਦਾਰ ਨਤੀਜੇ ਲਈ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ I ਉਹਨਾਂ ਨੇ ਕਿਹਾ ਕਿ ਭਵਿੱਖ ਚ ਵੀ ਇਸ ਤਰਾਂ ਦੇ ਸ਼ਾਨਦਾਰ ਨਤੀਜੇ ਜਾਰੀ ਰਹਿਣਗੇ I ਇਸ ਮੌਕੇ ਤੇ ਰਾਮ ਕੁਮਾਰ ,ਪ੍ਰਭਾਤ ਕਪੂਰ ,ਚਰਨਪ੍ਰੀਤ ਸਿੰਘ ,ਅਮ੍ਰਿਤ ਕੌਰ ,ਮੀਨਾਕਸ਼ੀ, ਇੰਦੂ ਬਾਲਾ ,ਚਮਕੌਰ ਸਿੰਘ ,ਪਰਮਦੀਪ ਸਿੰਘ ,ਨਿਰਮਲ ਕੌਰ ,ਕਮਲਦੀਪ ਸ਼ਰਮਾ ,ਪ੍ਰੀਤੀ ਸ਼ਰਮਾ,ਅਮਨਪ੍ਰੀਤ ਸਿੰਘ ਆਦਿ ਸਟਾਫ ਹਾਜਰ ਸੀ I

ਵਿਧਾਇਕ ਮਾਣੂੰਕੇ ਨੇ ਲੋਕਾ ਦੀਆ ਸਮੱਸਿਆਵਾ ਸੁਣੀਆ

ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਬੁਰਜ ਕੁਲਾਲਾ,ਹਠੂਰ,ਲੱਖਾ,ਮਾਣੂੰਕੇ ਅਤੇ ਚਕਰ ਦੇ ਲੋਕਾ ਦੀਆ ਸਮੱਸਿਆਵਾ ਸੁਣੀਆ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਨੂੰ ਦਿੱਤੀਆ ਜਾ ਰਹੀਆ ਲੋਕ ਭਲਾਈ ਦੀਆ ਸਕੀਮਾ ਬਾਰੇ ਜਾਣੂ ਕਰਵਾਇਆ।ਇਸ ਮੌਕੇ ਜਨਵਰੀ ਮਹੀਨੇ ਵਿਚ ਪਈ ਬੇ ਮੌਸਮੀ ਬਰਸਾਤ ਕਾਰਨ ਕਣਕ ਅਤੇ ਆਲੂਆ ਦੀ ਨੁਕਸਾਨੀ ਗਈ ਫਸਲ ਦਾ ਮੁਆਵਜਾ ਨਾ ਮਿਲਣ,ਮਨਰੇਗਾ ਕਾਮਿਆ ਵੱਲੋ ਕੀਤੇ ਕੰਮ ਦੇ ਪੈਸੇ ਖਾਤਿਆ ਵਿਚ ਨਾ ਆਉਣ ਅਤੇ ਹਲਕੇ ਦੀਆ ਬੁਰੀ ਤਰ੍ਹਾ ਟੁੱਟੀਆ ਬਾਰੇ ਵਿਧਾਇਕ ਮਾਣੂੰਕੇ ਨੂੰ ਜਾਣੂ ਕਰਵਾਇਆ।ਇਸ ਮੌਕੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਬੰਧਿਤ ਅਧਿਕਾਰੀਆ ਨੂੰ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਨ ਲਈ ਫੋਨ ਤੇ ਗੱਲਬਾਤ ਕੀਤੀ ਅਤੇ ਲੋਕਾ ਨੂੰ ਵਿਸਵਾਸ ਦਿਵਾਇਆ ਕਿ ਤੁਹਾਡੀਆ ਸਾਰੀ ਮੁਸਕਲਾ ਦਾ ਜਲਦੀ ਹੱਲ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਪਰਮਜੀਤ ਕੌਰ ਚਕਰ ਅਤੇ ਗ੍ਰਾਮ ਪੰਚਾਇਤ ਚਕਰ ਨੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਹਰਨੇਕ ਸਿੰਘ, ਪੰਚ ਸੋਹਣ ਸਿੰਘ, ਪੰਚ ਜੀਤ ਸਿੰਘ, ਪੰਚ ਅਮਰਜੀਤ ਕੌਰ, ਪੰਚ ਜਿੰਦਰ ਕੌਰ, ਪੰਚ ਚਰਨਜੀਤ ਕੌਰ,ਪੰਚ ਪਰਮਜੀਤ ਕੌਰ, ਪੰਚ ਕਮਲਾ ਦੇਵੀ, ਪੰਚ ਸੁਖਦੇਵ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਦੁੱਲਾ ਸਿੰਘ,ਸੈਕਟਰੀ ਨਿਰਮਲ ਸਿੰਘ ਤੱਖਤੂਪੁਰਾ,ਗੁਰਪ੍ਰੀਤ ਸਿੰਘ,ਕਾਲਾ ਸਿੰਘ,ਸੰਦੀਪ ਕੁਮਾਰ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ,ਪ੍ਰਧਾਨ ਜਰਨੈਲ ਸਿੰਘ ਲੰਮੇ,ਸੁੱਖਾ ਬਾਠ,ਗੁਰਦੇਵ ਸਿੰਘ ਜੈਦ,ਗੁਰਦੀਪ ਸਿੰਘ ਚਕਰ,ਸੁਰਿੰਦਰ ਸਿੰਘ ਲੱਖਾ,ਸੁਰਿੰਦਰ ਸਿੰਘ ਸੱਗੂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਰਜਿੰਦਰ ਸਿੰਘ ਗਾਗਾ,ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ,ਕੁਲਤਾਰਨ ਸਿੰਘ ਰਸੂਲਪੁਰ,ਕਰਮਜੀਤ ਸਿੰਘ ਡੱਲਾ,ਅਮਰ ਸਿੰਘ ਆਦਿ ਹਾਜ਼ਰ ਸਨ।

ਹੱਡਾ ਰੋੜੀ ਅਬਾਦੀ ਤੋਂ ਦੂਰ ਲਿਜਾਣ ਦੀ ਕੀਤੀ ਮੰਗ

ਹਠੂਰ,8,ਜੁਲਾਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਦੀ ਹੱਡਾ ਰੋੜੀ ਅਬਾਦੀ ਦੇ ਬਿਲਕੁਲ ਨੇੜੇ ਹੋਣ ਕਰਕੇ ਪਿੰਡ ਵਾਸੀਆਂ ਨੂੰ ਬੜੀ ਹੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਅਤੇ ਕਿਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਜੱਟਪੁਰਾ ਨੇ ਦੱਸਿਆ ਕਿ ਪਿੰਡ ਦੀ ਅਬਾਦੀ ਵਧਣ ਨਾਲ ,ਪਿੰਡ ਦੀ ਵਸੋਂ ਪਿੰਡ ਦੀ ਹੱਡਾ ਰੋੜੀ ਦੇ ਨਾਲ ਜਾ ਲੱਗੀ ਹੈ ਅਤੇ ਮੁਰਦਾ ਪਸੂਆਂ ਦੀ ਬਦਬੂ ਨਾਲ ਕੋਈ ਬਿਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ।ਇਸ ਦੇ ਨਾਲ ਹੀ ਅਵਾਰਾ ਕੁੱਤਿਆਂ ਦੀ ਭਰਮਾਰ ਵੀ ਹਰ ਵਕਤ ਚਿੰਤਾ ਦਾ ਵਿਸਾ ਬਣੀ ਰਹਿੰਦੀ ਹੈ,ਅਵਾਰਾ ਕੁੱਤੇ ਕਈ ਵਾਰ ਬੱਚਿਆਂ ਤੇ ਹਮਲੇ ਵੀ ਕਰ ਚੁੱਕੇ ਹਨ।ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਹੱਡਾ ਰੋੜੀ ਪਿੰਡ ਤੋਂ ਬਾਹਰ ਪੰਚਾਇਤੀ ਜਮੀਂਨ ਵਿੱਚ ਲਿਜਾਣ ਦੀ ਮੰਗ ਕੀਤੀ ।ਇਸ ਮੌਕੇ ਜੀ ਓ ਜੀ ਜਗਤਾਰ ਸਿੰਘ ਨੇ ਕਿਹਾ ਕਿ ਉਹ ਜਲਦੀ ਇਸ ਸਬੰਧੀ ਡਿਪਟੀ ਕਮਿਸਨਰ ਲੁਧਿਆਣਾ ਨੂੰ ਮਿਲਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਬੇਨਤੀ ਕਰਨਗੇ।ਇਸ ਮੌਕੇ ਉਨ੍ਹਾ ਨਾਲ ਜੁਗਿੰਦਰ ਸਿੰਘ ਬਿਜਲੀ ਵਾਲੇ,ਜਗਸੀਰ ਸਿੰਘ ਰਾਹਲ,ਨਛੱਤਰ ਸਿੰਘ ਸੱਦੋਵਾਲ ਵਾਲੇ, ਬੂਟਾ ਸਿੰਘ ਗਿੱਲ,ਕਰੋੜਾ ਸਿੰਘ,ਕੁਲਵੰਤ ਸਿੰਘ ਕੰਤਾ,ਸੁਖਦੇਵ ਸਿੰਘ ਨੇਕਾ,ਨਾਜਰ ਸਿੰਘ ਨਾਜੀ ਆਦਿ ਹਾਜਰ ਸਨ ।
ਫੋਟੋ ਕੈਪਸ਼ਨ:-ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਹੋਰ ਜਾਣਕਾਰੀ ਦਿੰਦੇ ਹੋਏ।

         

ਮਹਿਬੂਬ ਮੇਰੇ ✍️ ਰਮੇਸ਼ ਕੁਮਾਰ ਜਾਨੂੰ

ਮੁੜ ਆਈਆਂ ਫੇਰ ਬਹਾਰਾਂ ਨੇ, ਮਹਿਬੂਬ ਮੇਰੇ
ਤੂੰ ਨਾ ਮੋੜੀਆਂ ਅਜੇ ਮੁਹਾਰਾਂ ਨੇ, ਮਹਿਬੂਬ ਮੇਰੇ

ਮੈਂ ਦਿਲ ਉੱਤੇ ਲਿਖ ਦਿੱਤਾ ਏ, ਜੀ ਆਇਆਂ ਨੂੰ
ਤੇਰੇ ਇਸ਼ਕ ਨੇ ਜਾਦੂ ਕੀਤਾ ਏ, ਜੀ ਆਇਆਂ ਨੂੰ
ਮੈਨੂੰ ਆਣ ਜਗਾਇਆ ਪਿਆਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------

ਇਸ ਦਿਲ ਤੇ ਕਬਜ਼ਾ ਕੀਤਾ ਏ, ਤਨਹਾਈਆਂ ਨੇ
ਮੈਨੂੰ ਪਾਗ਼ਲ ਹੀ ਕਰ ਦਿੱਤਾ ਏ, ਤਨਹਾਈਆਂ ਨੇ
ਅਜੇ ਦਿਲ ਵਿੱਚ ਖ਼ਾਬ ਹਜ਼ਾਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------

ਜਦ 'ਜਾਨੂੰ' ਆਖ ਬੁਲਾਵਾਂ ਗਾ, ਤੂੰ ਆ ਜਾਵੀਂ
ਕੋਈ ਗੀਤ 'ਰਮੇਸ਼' ਦਾ ਗਾਵਾਂ ਗਾ, ਤੂੰ ਆ ਜਾਵੀਂ
ਸੁਰ ਛੇੜੇ ਦਿਲ ਦੀਆਂ ਤਾਰਾਂ ਨੇ, ਮਹਿਬੂਬ ਮੇਰੇ
ਮੁੜ ਆਈਆਂ ਫੇਰ-------
                     ਲੇਖਕ-ਰਮੇਸ਼ ਕੁਮਾਰ ਜਾਨੂੰ
                    ਫੋਨ ਨੰ:-98153-20080

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪੌਦਾ ਰੋਪਣ ਗਤੀਵਿਧੀ ਕਰਵਾਈ

ਜਗਰਾਉ 8 ਜੁਲਾਈ  (ਅਮਿਤਖੰਨਾ) ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ  ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਵਿੱਚ ਬੀਜ ਤੋਂ ਪੌਦਾ ਬਣਨ ਦੀ ਗਤੀਵਿਧੀ ਕਰਵਾਈ ਗਈ। ਗਤੀਵਿਧੀ ਦੌਰਾਨ ਬੱਚਿਆਂ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਬੀਜ ਬੀਜੇ ਅਤੇ ਬੀਜ ਤੋਂ ਪੌਦਾ ਬਣਨ ਦੀ ਪ੍ਰਕਿਰਿਆ ਨੂੰ ਨੋਟ ਕੀਤਾ। ਆਪਣੇ ਅਧਿਆਪਕ ਨਾਲ ਉਸ ਪ੍ਰਕਿਰਿਆ ਨੂੰ ਸਾਂਝਾ ਕੀਤਾ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਵੀ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਪੌਦੇ ਦੇ ਰੂਪ ਵਿੱਚ ਸਾਨੂੰ ਇੱਕ  ਦੋਸਤ ਮਿਲ ਜਾਂਦਾ ਹੈ ਤੇ ਅਸੀਂ ਆਪਣੀ ਸਾਰੀ ਗੱਲ ਉਸ ਪੌਦਾ ਰੂਪੀ ਦੋਸਤ ਨਾਲ ਸ਼ੇਅਰ ਕਰ ਸਕਦੇ ਹਾਂ ਅਤੇ ਦੱਸਿਆ ਕਿ ਪੌਦਾ ਰੂਪੀ ਯੋਧੇ ਬਚਪਨ ਤੋਂ ਹੀ ਪ੍ਰਦੂਸ਼ਣ ਰੂਪੀ ਔਕੜਾਂ ਨਾਲ ਲੜਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਸਾਨੂੰ ਵੀ ਹਰ ਇੱਕ ਔਕੜ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਪੰਜਾਬ ਦੇ ਸਕੂਲਾਂ ‘ਚ ਕੋਰੋਨਾ ਕਹਿਰ; ਅਨੰਦਪੁਰ ਸਾਹਿਬ ਦਾ ਸਰਕਾਰੀ ਸਕੂਲ 14 ਦਿਨਾਂ ਲਈ ਬੰਦ  

ਚੰਡੀਗੜ੍ਹ- 9 ਜੁਲਾਈ ( ਹਰਪਾਲ ਸਿੰਘ ਦਿਓਲ )   ਪੰਜਾਬ ਦੇ ਅੰਦਰ ਸਕੂਲ 1 ਜੁਲਾਈ ਨੂੰ ਖੁੱਲ੍ਹੇ ਹਨ, ਪਰ ਸਕੂਲਾਂ ਦੇ ਖੁਲਦੇ ਸਾਰ ਹੀ ਕੋਰੋਨਾ ਨੇ ਵੀ ਬੱਚਿਆਂ ਅਤੇ ਅਧਿਆਪਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਿਕ, ਸ਼੍ਰੀ ਆਨੰਦਪੁਰ ਸਾਹਿਬ ਦੇ ਇਕ ਸਰਕਾਰੀ ਸਕੂਲ ਦੇ ਕੁੱਝ ਬੱਚੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਦਾ ਹੁਕਮ ਡੀਸੀ ਵਲੋਂ ਜਾਰੀ ਕਰ ਦਿੱਤਾ ਗਿਆ ਹੈ।

 

ਹੇਠਾਂ ਪੜ੍ਹੋ ਪੱਤਰ ਦੀ ਕਾਪੀ

 

Image preview