You are here

ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ - ਅਮਨਜੀਤ ਸਿੰਘ ਖਹਿਰਾ      

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਹੁਤਾਤ ਅਖ਼ਬਾਰਾਂ ਦੀਆਂ ਸੁਰਖੀਆਂ ਪੰਜਾਬ ਅੰਦਰ ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਉਸ ਬਾਰੇ ਪੜ੍ਹਨ ਨੂੰ ਮਿਲਦੀਆਂ ਹਨ। ਪਰ ਬਹੁਤ ਘੱਟ ਨਜ਼ਰ ਆਇਆ ਹੈ ਕਿ ਕਿਸੇ ਦੀ ਤਲਾਸ਼ੀ ਮੁਹਿੰਮ ਦੇ ਵਿੱਚ ਕੋਈ ਵੱਡੀ ਸਫ਼ਲਤਾ ਪੰਜਾਬ ਪੁਲੀਸ ਨੂੰ ਪ੍ਰਾਪਤ ਹੋਈ । ਫਿਰ ਇਹ ਸਭ ਕਿਉਂ ? 

ਮੈਂ ਗੱਲ ਕਰਾਂਗਾ ਸਿਰਫ਼ ਤੇ ਸਿਰਫ਼ ਸਿੱਧਵਾਂ ਬੇਟ ਦੇ ਇਲਾਕੇ ਦੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਕਈ ਪਿੰਡਾਂ ਦਾ ਨਾਮ ਚਰਚਾ ਵਿਚ ਰਹਿੰਦਾ ਹੈ ਨਸ਼ਿਆਂ ਦੀ ਸਮੱਗਲਿੰਗ ਨੂੰ ਲੈ ਕੇ ਅਤੇ ਜੋ ਇਹ ਤਲਾਸ਼ੀ ਮੁਹਿੰਮ ਚੱਲੀ ਇਸ ਵਿੱਚ ਉਨ੍ਹਾਂ ਕੁੱਝ ਪਿੰਡਾਂ ਦੀ ਤਲਾਸ਼ੀ ਲਈ ਹੁਣ ਸਵਾਲ ਉੱਠਦੇ ਹਨ ਇਸ ਤਲਾਸ਼ੀ ਮੁਹਿੰਮ ਤੇ ਜੇਕਰ ਇਸ ਵਿੱਚੋਂ ਕੋਈ ਪ੍ਰਾਪਤੀ ਹੋਈ ਹੈ ਤਾਂ ਫਿਰ ਲੋਕਾਂ ਦੇ ਸਾਹਮਣੇ ਆਵੇ ਇਲਾਕੇ ਦੇ ਜਿਹੜੇ ਆਮ ਲੋਕ ਪਹਿਲਾਂ ਹੀ ਪੁਲੀਸ ਅਤੇ ਨਸ਼ੇ ਦੇ ਕਾਰੋਬਾਰੀ ਲੋਕਾਂ ਦੇ ਕਾਰਨ ਸਹਿਮੇ ਹੋਏ ਹਨ  ਉਨ੍ਹਾਂ ਨੂੰ ਇਸ ਤਰ੍ਹਾਂ ਹੋਰ ਕਿਉਂ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ । 

ਕੁਝ ਦਿਨ ਪਹਿਲਾਂ ਸਿੱਧਵਾਂ ਬੇਟ ਅੰਦਰ ਇਕ  ਨਸ਼ੇ ਵੇਚਣ ਵਾਲਿਆਂ ਵਿਰੁੱਧ ਮੁਜ਼ਾਹਰਾ ਹੋਇਆ ਜਿਸ ਵਿਚ ਬਹੁਤਾਤ ਬੁਲਾਰਿਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਘਿਨਾਉਣੇ ਕੰਮਾਂ ਦੀ ਚਰਚਾ ਅਤੇ ਨਾਲ ਦੀ ਨਾਲ ਪੁਲਸ ਪ੍ਰਸ਼ਾਸਨ ਦੇ ਰੋਲ ਦੀ ਚਰਚਾ ਵੀ ਹੋਈ । ਉਸ ਸਾਰੀ ਚਰਚਾ ਤੇ ਵਿੱਚੋਂ ਜੋ ਰਿਜ਼ਲਟ ਸਾਹਮਣੇ ਆਏ ਉਸ ਦੇ ਮੁਕੰਮਲ ਕਾਰਵਾਈ ਹੋ ਚੁੱਕੀ ਹੈ  ਉਸ ਬਾਰੇ ਨਾ ਤਕ ਕਿਸੇ  ਪੁਲੀਸ ਅਫ਼ਸਰ ਨੇ ਕੋਈ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਨਾ ਹੀ ਲੋਕਾਂ ਨੂੰ ਦੱਸਿਆ ਕਿ ਜੋ ਗੱਲਾਂ ਉਸ ਧਰਨੇ ਵਿੱਚ ਸਾਹਮਣੇ ਆਈਆਂ ਸਨ ਉਸ ਦੇ ਵਿਚ ਕੌਣ ਦੋਸ਼ੀ ਸੀ । 

ਮੈਂ ਸਮਝਦਾ ਕਿ ਪੁਲੀਸ ਜ਼ਰੂਰ ਰੁਟੀਨ ਚੈੱਕ ਕਰੇ ਪਰ ਜਿਸ ਮਕਸਦ ਲਈ ਉਹ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ ਉਸ ਵਿਚ ਉਨ੍ਹਾਂ ਦੀ ਉਪਲੱਬਧੀ ਕੀ ਹੈ  ਉਹ ਜ਼ਰੂਰ ਜਨਤਕ ਕੀਤੀ ਜਾਵੇ ।  ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਕੱਲ੍ਹ ਇਸ ਤਲਾਸ਼ੀ ਮੁਹਿੰਮ ਨੂੰ ਲੈ ਕੇ ਆਪਣੇ ਮਨਾਂ ਵਿੱਚ ਘਬਰਾਹਟ ਦਾ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਪੁਲਸ ਦੇ ਡਰ ਦੇ ਸਾਏ ਥੱਲੇ ਜਿਊਂ ਰਹੇ ਹਾਂ ਪੰਜਾਬ ਦੇ ਲੋਕਾਂ ਦਾ ਇਹ ਵਿਸ਼ਵਾਸ ਬਣ ਚੁੱਕਿਆ ਹੈ ਕੀ ਕੰਮ ਚਾਹੇ ਸਹੀ ਹੋਵੇ ਤੇ ਚਾਹੇ ਗ਼ਲਤ ਜੇਕਰ ਪੰਜਾਬ ਪੁਲੀਸ ਨਾਲ ਤੁਹਾਡੀ ਰਲਗੱਡ ਹੈ ਤਾਂ ਇਸ ਦੁਆਰੇ ਤੇ ਤੁਹਾਡਾ ਕੰਮ ਹੋ ਜਾਵੇਗਾ ਜੇ ਰਲ ਗੱਡ ਨਹੀਂ ਜਾਂ ਸਿਫ਼ਾਰਸ਼ ਨਹੀਂ ਫਿਰ ਤੁਹਾਡਾ ਸਹੀ ਕੰਮ ਵੀ ਹੋਣਾ ਬਹੁਤ ਮੁਸ਼ਕਿਲ ਹੈ  । ਬਹੁਤਾਤ ਪੰਜਾਬ ਦੇ ਵਾਸੀ ਇਸ ਸਮੇਂ ਪੰਜਾਬ ਪੁਲੀਸ ਦੀ ਤਲਾਸ਼ੀ ਮੁਹਿੰਮ ਨੂੰ ਆਮ ਲੋਕਾਂ ਲਈ ਮੁਸੀਬਤ ਨਸ਼ਾ ਤਸਕਰਾਂ ਅਤੇ ਮਾਡ਼ੇ ਅਨਸਰਾਂ ਲਈ ਲਾਹੇਵੰਦ ਦੱਸ ਰਹੇ ਹਨ।

 

 ਅਮਨਜੀਤ ਸਿੰਘ ਖਹਿਰਾ 

ਸੰਪਾਦਕ ਜਨ ਸ਼ਕਤੀ ਨਿਊਜ਼