You are here

111ਵੇਂ ਦਿਨ ਵੀ ਧਰਨਾ ਜਾਰੀ ! 

22 ਜੁਲਾਈ ਨੂੰ ਹਲਕਾ ਵਿਧਾਇਕ ਦੇ ਘਰ ਦਾ ਹੋਵੇਗਾ ਘਿਰਾਓ-ਪ੍ਰਧਾਨ ਬੂਟਾ ਸਿੰਘ ਚਕਰ

ਜਗਰਾਉਂ 11 ਜੁਲਾਈ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਚਕਰ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਦੱਸਿਆ ਕਿ 23 ਮਾਰਚ ਤੋਂ ਥਾਣਾ ਸਿਟੀ ਮੂਹਰੇ ਸ਼ੁਰੂ ਕੀਤਾ  ਅਣਮਿਥੇ ਸਮੇਂ ਦਾ ਪੱਕਾ ਮੋਰਚਾ ਜਿਥੇ ਅੱਜ111ਵੇਂ ਦਿਨ ਵੀ ਜਾਰੀ, ਉਥੇ ਧਰਨਾਕਾਰੀਆਂ ਨੇ ਬੂਟਾ ਸਿੰਘ ਚਕਰ ਸੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕਰਕੇ 22 ਜੁਲਾਈ ਨੂੰ ਹਲਕਾ ਵਿਧਾਇਕ ਸਰਬਜੀਤ ਕੌਰ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਵੀ ਕੀਤਾ ਗਿਆ। ਪ੍ਰੈਸ ਨੂੰ ਜਾਰੀ ਬਿਅਾਨ 'ਚ ਬੂਟਾ ਸਿੰਘ ਚਕਰ, ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ, ਮਦਨ ਜਗਰਾਉਂ ਤੇ ਜਸਦੇਵ ਲਲਤੋਂ ਨੇ ਕਿਹਾ ਕਿ  111ਦਿਨ ਲੰਘ ਜਾਣ ਤੇ ਵੀ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣ ਪਿੱਛੇ ਪੰਜਾਬ ਦੀ ਮੌਜੂਦਾ ਸਤਾਧਾਰੀ ਧਿਰ ਪੂਰਨਰੁੂਪ ਵਿੱਚ ਜ਼ਿੰਮੇਵਾਰ ਹੈ। ਆਗੂਆਂ ਨੇ ਕਿਹਾ ਕਿ 22 ਜੁਲਾਈ ਨੂੰ ਸਾਰੇ ਧਰਨਾਕਾਰੀ ਲੋਕ ਪਹਿਲਾਂ ਪਹਿਰੇਦਾਰ ਦਫ਼ਤਰ ਮੂਹਰੇ ਪੁਲ ਹੇਠਾਂ ਇਕੱਠੇ ਹੋਣਗੇ ਫਿਰ ਰੋਸ ਮੁਜ਼ਾਹਰੇ ਦੀ ਸ਼ਕਲ ਵਿੱਚ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਤੇ ਬਾਬਾ ਬੰਤਾ ਸਿੰਘ ਡੱਲਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ ਨੇ ਕਿਹਾ ਕਿ ਹੁਣ ਸਰਕਾਰ ਨਾਲ ਅਾਰ-ਪਾਰ ਦੀ ਜੰਗ ਲੜਣ ਤੋਂ ਬਿਨਾਂ ਕੋਈ ਹੋਰ ਰਸਤਾ ਵੀ ਨਹੀਂ ਬਚਦਾ। ਇਸ ਸਮੇਂ ਕਿਸਾਨ ਅਾਗੂ ਨਿਰਮਲ ਸਿੰਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਅਤੇ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 22 ਜੁਲਾਈ ਦੇ ਅੈਕਸ਼ਨ ਦੀ ਤਿਆਰੀਆਂ ਵੀ ਅਰੰਭ ਕਰ ਦਿੱਤੀਆਂ ਗਈਆ ਹਨ। ਜ਼ਿਕਰਯੋਗ ਹੈ ਕਿ ਮੁਕੱਦਮੇ ਦੇ ਮੁੱਖ ਦੋਸ਼ੀ ਗੁਰਿੰਦਰ ਬੱਲ, ਜੋਕਿ 2004-05 ਵਿਚ ਆਪਣੇ ਆਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ, ਨੇ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਕਰੰਟ ਲਗਾਇਆ ਸੀ ਅਤੇ ਕਰੰਟ ਲਗਾਉਣ ਨਾਲ 19 ਸਾਲਾ ਲੜਕੀ ਕੁਲਵੰਤ ਕੌਰ ਦੀ 15 ਸਾਲ ਨਕਾਰਾ ਪਈ ਰਹਿਣ ਉਪਰੰਤ ਲੰਘੀ 10 ਦਸੰਬਰ ਨੂੰ ਹੋਈ ਮੌਤ ਹੋ ਹੋ ਗਈ ਸੀ ਅਤੇ ਮੋੌਕੇ ਦੇ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਤੇ ਥਾਣੇਦਾਰ ਗੁਰਿੰਦਰ ਬੱਲ, ਸਹਾਇਕ ਥਾਣੇਦਾਰ ਰਾਜਵੀਰ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਉਰਫ ਬਿੱਲੂ ਸਰਪੰਚ ਖਿਲਾਫ਼ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ। ਅੱਜ ਦੇ ਧਰਨੇ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਖੰਜ਼ਰਵਾਲ, ਮੇਵਾ ਸਿੰਘ ਖੰਜ਼ਰਵਾਲ, ਚੜ੍ਤ ਸਿੰਘ ਬਾਰਦੇਕੇ, ਮੋਹਣ ਸਿੰਘ, ਲੈਕਚਰਾਰ ਹਰਭਜਨ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ।