ਚੌਕੀਮਾਨ/ 17 ਫਰਵਰੀ (ਨਸੀਬ ਸਿੰਘ ਵਿਰਕ) ਸ: ਹਾਈ ਸਕੂਲ ਪੱਬੀਆਂ ਵਿਖੇ ਇੱਕ ਸਾਦਾ ਸਮਾਗਮ ਕਰਵਾਇਆਂ ਗਿਆਂ ਜਿਸ ਵਿੱਚ ਨਗਰ ਨਿਵਾਸੀਆ ਅਤੇ ਸੋਹੀਆ ਨਗਰ ਦੇ ਸਹਿਯੋਗ ਸਦਕਾ ਓੁਵਰਸੀਜ ਐਜੂਕੇਸ਼ਨ ਸੋਸਾਇਟੀ ਸੋਹੀਆਂ ਬੀ ਸੀ ਕਨੈਡਾ ਵੱਲੋਂ ਬਹੁਤ ਵੀ ਵਧੀਆਂ ਸਲਾਘਾਯੋਗ ਉਦਮ ਕੀਤਾ ਗਿਆਂ ਜਿਸ ਵਿੱਚ ਟਰੱਸਟ ਦੇ ਡਾਇਰੈਟਰ ਸ; ਰਣਜੀਤ ਸਿੰਘ , ਡਾਇਰੈਟਰ ਸੁਖਵਿੰਦਰ ਸਿੰਘ ਅਤੇ ਟਰੱਸਟ ਦੇ ਮੈਂਬਰ ਗੁਰਦੇਵ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ ਬਾੜਿੰਗ ਆਦਿ ਨੇ ਸ: ਹ: ਸ ਪੱਬੀਆ ਵਿਖੈ ਹਾਜਰ ਹੋਕੇ ਸਕੂਲ ਨੂੰ ਗੋਦ ਲਿਆ । ਇਸ ਸਮੇਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆ ਨੂੰ ਇਨਾਮ,ਸਰਟੀਫਕੇਟ ਅਤੇ ਮੈਡਲ ਦੇਕੇ ਕਿ ਸਨਮਾਨ ਕੀਤਾ ਗਿਆ । ਸਕੂਲ ਸਟਾਫ ਅਤੇ ਉਜਾਗਰ ਸਿੰਘ ਵੱਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ ਸਕੂਲ ਸਟਾਫ ਸਮੇਤ ਹੋਰ ਨਗਰ ਵਾਸੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਚ ਹਾਜਰ ਸਨ ।