You are here

ਲੁੱਟ ਖੋਹ ਅਤੇ ਕੁੱਟ ਦਾ ਸ਼ਿਕਾਰ ਹੋਏ ਪੀੜਤ ਪਲਵਿੰਦਰ ਸਿੰਘ ਨੂੰ ਪੁਲਸ ਨੇ ਹੀ ਪਾਇਆ ਭੰਭਲਭੂਸੇ

ਸਵੱਦੀ ਕਲਾਂ / ਭੂੰਦੜੀ 17 ਫਰਵਰੀ (ਬਲਜਿੰਦਰ  ਸਿੰਘ ਵਿਰਕ,ਮਨੀ ਰਸੂਲਪੁਰੀ )
ਪੰਜਾਬ ਅੰਦਰ ਹੋ ਰਹੀਆ ਵਾਰਦਾਤਾ ਨੂੰ ਨੱਥ ਪਾਉਣ ਦੇ ਦਮਗਜੇ ਮਾਰਣ ਵਾਲੀ ਪੰਜਾਬ ਪੁਲਸ  ਹਰ ਪਾਸੇ ਤੋਂ ਨਾਕਾਮਯਾਬ ਸਾਬਤ ਹੋ ਰਹੀ ਹੈ ਆਏ ਦਿਨੀ ਪੰਜਾਬ ਦੇ ਨਾਮੀ ਜਿਲ੍ਹੇ ਲੁਧਿਆਣੇ ਅੰਦਰ ਕਈ ਮੇਜਰ ਵਾਰਦਾਤਾ ਜਨਮ ਲੈ ਰਹੀਆ ਹਨ ਪਰ ਪੁਲਸ  ਦੀ ਕਾਰਗੁਜਾਰੀ ਠੰਡੀ ਹੀ ਨਸਰ ਹੋ ਰਹੀ ਹੈ ।  ਜਿੱਥੇ ਲੁਧਿਆਣਾ ਦਿਹਾਂਤੀ ਚ ਮੇਜਰ ਵਾਰਦਾਤਾ ਹੋ ਰਹੀਆ ਹਨ ਉੱਥੇ ਹੀ ਕਈ ਛੋਟੀਆ ਮੋਟੀਆ ਲੁੱਟਾਂ ਖੋਹਾਂ ਦੀਆਂ  ਵਾਰਦਾਤਾਂ ਤਾਂ ਆਮ ਹੋ ਰਹੀਆ ਹਨ  । ਅਜਿਹੀ ਹੀ ਲੁੱਟ ਖੋਹ ਅਤੇ ਕੁੱਟ ਦੀ ਵਾਰਦਾਤਾ ਦਾ ਸ਼ਿਕਾਰ ਹੋਇਆਂ ਪਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੰਗਤਪੁਰਾ ਢੈਪਈ ਨੇ ਪੱਤਰਕਾਰਾਂ ਦਾ ਰੁਬਰੂ ਹੁੰਦੇ ਹੋਏ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਤਕਰੀਬਨ 7 ਵਜੇ ਦੇ ਕਰੀਬ ਜਦੋ  ਨੇੜਲੇ ਪਿੰਡ ਕੋਟਮਾਨ ਤੋਂ ਕੰਮ ਤੋਂ ਛੁੱਟੀ ਕਰਕੇ ਘਰ ਆ ਰਿਹਾ ਸੀ ਤਾਂ ਪਿੰਡ ਗੋਰਸੀਆ ਅਤੇ ਸੰਗਤਪਰਾ ਢੈਪਈ ਵਿਚਕਾਰ ਪੈਂਦੀ ਨਹਿਰ ਤੇ ਉਸ ਨੂੰ ਤਿੰਨ ਅਣਪਛਾਤੇ ਨੌਜਵਾਨਾ ਨੇ ਘੇਰ ਲਿਆ ਜੋਕਿ  ਮੋਟਰਸਾਈਕਲ ਤੇ ਸਵਾਰ ਸਨ ਉਹਨਾ ਨੇ ਮੈਨੂੰ ਰੋਕਦੇ ਸਾਰ ਹੀ ਮੇਰੇ ਤੇ ਵੇਸਬਾਲਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਪਾਸੋ 400 ਸੋ ਅਤੇ ਮੇਰਾ ਲਾਵਾ ਕੰਪਨੀ ਦਾ  ਫੋਨ  ਖੋਹ ਕਿ ਚੱਲਦੇ ਬਣੇ ਜਿਸ ਸਬੰਧੀ ਦਰਖਾਸਤ ਮੈਂ ਥਾਣਾ  ਸਦਰ ਜਗਰਾਉ ਦਿੱਤੀ ਅਤੇ ਮੌਕਾ ਵੇਖਣ ਆਏ  ਮੁਲਾਜਮਾਂ ਨੇ ਮੈਨੂੰ ਪੁੱਛਿਆ ਕਿ ਇਹ ਖੇਤ ਕਿਸ ਦਾ ਹੈ ਅਤੇ ਮੈਂ ਕਿਹਾ ਇਹ ਖੇਤ ਫਲਾਣੇ ਦਾ ਹੈ ਤਾਂ ਉਹ ਤੁਰੰਤ ਤੁਰ ਪਏ ਅਤੇ ਇਹ ਕਿਹ ਕਿ ਪੱਲਾਂ ਝਾੜ ਲਿਆ ਕਿ ਇਹ ਇਲਾਕਾ ਸਾਡੀ ਹੱਦਬੰਦੀ ਚ ਨਹੀ ਆਉਂਦਾ । ਇਸ ਸਮੇਂ ਪੀੜਤ ਪਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਪ੍ਰਸਾਸਨ ਇਸੇ ਤਰ੍ਹਾ ਕਰਦਾ ਰਿਹਾ ਤਾਂ ਸਾਡਾ ਗਰੀਬਾਂ ਦਾ ਬਾਲੀ ਵਾਰਸ ਕੌਣ ਹੋਵੇਗਾ ।