You are here

ਸਵਾਮੀ ਰੂਪ ਚੰਦ ਜੈਨ ਸਕੂਲ ਵੱਲੋਂ ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਕਰਵਾਏ


ਜਗਰਾਉ 12 ਜੁਲਾਈ  (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵੱਲੋਂ ਬੈਸਟ ਆਊਟ ਆਫ਼ ਵੇਸਟ ਮੁਕਾਬਲੇ ਕਰਵਾਏ ਗਏ। ਪਿੰ੍ਸੀਪਲ ਰਾਜਪਾਲ ਕੌਰ ਨੇ ਦੱਸਿਆ ਵੇਸਟ ਮਟੀਰੀਅਲ ਦਾ ਸਦਉਪਯੋਗ ਕਰ ਕੇ ਸੁੰਦਰ ਤੇ ਉਪਯੋਗੀ ਸਾਮਾਨ ਬਣਾਉਣ ਦੇ ਕਰਵਾਏ ਮੁਕਾਬਲੇ 'ਚ ਛੇਵੀਂ ਤੋਂ ਲੈ ਕੇ ਦਸਵੀਂ ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਵਿਦਿਆਰਥੀਆਂ ਨੇ ਆਪਣੀ ਕਲਪਨਾ ਨਾਲ ਅਖ਼ਬਾਰਾਂ, ਪੁਰਾਣੀਆਂ ਸੀਡੀਜ਼, ਪਲਾਸਟਿਕ ਦੀਆਂ ਬੋਤਲਾਂ, ਰੱਸੀਆਂ, ਆਈਸਕ੍ਰੀਮ ਸਟਿਕਸ ਤੇ ਜੁੱਤੀਆਂ ਦੇ ਡੱਬਿਆਂ ਨਾਲ ਘਰ, ਮੋਟਰਸਾਈਕਲ, ਕੈਂਡਲ ਸਟੈਂਡ, ਕੈਰੀਬੈਗ ਆਦਿ ਬਣਾਏ। ਪਿੰ੍ਸੀਪਲ ਰਾਜਪਾਲ ਕੌਰ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਸਿਰਜਣਾਤਮਕ ਕਲਾ ਨੂੰ ਨਿਖਾਰਨ 'ਚ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਇਸ ਮੁਕਾਬਲੇ 'ਚੋਂ ਦਸਵੀਂ ਜਮਾਤ ਦੇ ਤਨਿਸ ਬੇਰੀ ਨੇ ਪਹਿਲਾ, ਦਸਵੀਂ ਜਮਾਤ ਦੇ ਹਿਮਾਂਸ਼ੂ ਨੇ ਦੂਜਾ ਸਥਾਨ ਤੇ ਨੌਵੀਂ ਜਮਾਤ ਦੀ ਸ਼ਗਨਦੀਪ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।