You are here

ਸਫਾਈ ਸੇਵਕਾ ਨੇ ਵਜਾਇਆ ਸੰਘਰਸ ਦਾ ਬਿਗਲ 28-29 ਜੁਲਾਈ ਨੂੰ ਫੁੱਕਣਗੇ ਪੰਜਾਬ ਸਰਕਾਰ ਦੀ ਅਰਥੀ


ਸਫਾਈ ਸੇਵਕਾ ਨੇ ਵਜਾਇਆ ਸੰਘਰਸ ਦਾ ਬਿਗਲ 28-29 ਜੁਲਾਈ ਨੂੰ ਫੁੱਕਣਗੇ ਪੰਜਾਬ ਸਰਕਾਰ   ਦੀ ਅਰਥੀ ਤੇ 6 ਅਗਸਤ ਨੂੰ  ਸੰਗਰੂਰ ਵਿਖੇ ਕਰਨਗੇ ਪੰਜਾਬ ਪੱਧਰੀ ਰੋਸ ਰੈਲੀ
. ਜਗਰਾਓ , 12 ਜੁਲਾਈ ( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ ) ਜਗਰਾਓ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪੰਜਾਬ ਪੱਧਰੀ ਔਹਦੇਦਾਰਾ ਦੀ ਜਨਰਲ ਕੌਂਸ਼ਲ ਦੀ 9ਜੁਲਾਈ ਦਿਨ ਸਨੀਵਾ ਰ ਨੂੰ ਐਨ .ਆਰ .ਐਮ.ਯੂ ਦੇ ਦਫਤਰ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਸਮੂਲੀਅਤ ਕਰਕੇ ਵਾਪਸ ਪਰਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਲੁਧਿਆਣਾ ਦੇ ਜਿਲਾ ਪ੍ਰਧਾਨ ਅਰੂਨ ਗਿੱਲ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਈ ਮੀਇੰਗ ਵਿੱਚ ਪੰਜਾਬ  ਦੇ ਸਮੂਹ ਸਫਾਈ ਸੇਵਕਾ ਦੀਆ ਲੰਮੇ ਸਮੇ ਤੋ ਲਟਕਦੀਆ ਆ ਰਹੀਆ ਮੰਗਾ ਜਿਵੇ ਠੇਕਾ ਪ੍ਰਣਾਲੀ ਸਮਾਪਤ ਕਰਕੇ ਸਫਾਈ ਮਜ਼ਦੂਰਾ ਤੇ ਸੀਵਰਮੈਨਾ ਨੂੰ ਰੈਗੂਲਰ ਕਰਨਾ, ਸਹਿਰਾ ਦੀਆ ਬੀਟਾਂ ਅਨੁਸਾਰ ਸਫਾਈ ਸੇਵਕਾ ਦੀ ਰੈਗੂਲਰ ਭਰਤੀ ਕਰਨਾ,ਤਨਖਾਹਾਂ ਪੰਜਾਬ ਸਰਕਾਰ ਦੇ  ਖਜਾਨੇ ਵਿੱਚੋ ਦੇਣਾ,ਬਰਾਬਰ ਕੰਮ -ਬਰਾਬਰ ਤਨਖਾਹ ਦੇਣਾ ਜਿੰਨਾ ਮੁਲਾਜ਼ਮਾ ਤੋ 31-12-2011 ਤੱਕ ਪੈਨਸ਼ਨ ਸਬੰਧੀ ਆਪਸਨ ਲਈ ਹੈ ਦਾ ਪ੍ਰੋਸੈਸ ਪੂਰਾ ਕਰਕੇ ਪੈਨਸਨ ਲਗਾਊਣਾ,1-1-2004-ਦੀ ਨਵੀ ਪੈਨਸਨ ਸਕੀਮ ਰੱਦ ਕਰਕੇ ਪੁਰਾਣੀ  ਪੈਨਸ਼ਨ ਸਕੀਮ ਸਮੇਤ ਸਾਰੇ ਲਾਭ ਦੇਣਾ ,ਸਫਾਈ ਸੇਵਕਾ ਦੇ ਭੱਤਿਆ ਵਰਦੀ ਤੇ ਵਰਦੀ ਧੁਲਾਈ ਭੱਤਾ ਆਦਿ ਵਿੱਚ ਵਾਧਾ ਕਰਨਾ ਤਰਸ ਆਧਾਰਿਤ ਨੋਕਰੀ ਸਫਾਈ ਸੇਵਕਾ ਤੇ ਸੀਵਰਮੈਨਾ ਨੂੰ ਬਿਨਾ ਸਰਤ ਦੇਣਾ ਸੂਬਾ ਸਰਕਾਰ ਤੇ ਕੇਦਰ ਸਰਕਾਰ ਵੱਲੋ ਵੱਖ-ਵੱਖ ਸਮੇ ਤੇ ਸਫਾਈ ਸੇਵਕਾ ਤੇ ਸੀਵਰਮੈਨਾਂ ਦੇ ਲਾਭ ਲਈ ਜਾਰੀ ਕੀਤੇ ਗਏ ਪੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋ ਲਾਗੂ ਕਰਨਾ ,ਸਫਾਈ ਸੇਵਕਾ ਤੇ ਸੀਵਰਮੈਨਾਂ ਨੂੰ ਦਰਜਾ -4 ਕੈਟਾਗਿਰੀ ਤੋ ਅਲੱਗ ਵਿਸੇਸ ਕੈਟਾਗਿਰੀ ਵਿੱਚ ਤਬਦੀਲ ਕਰਨਾ ਅਤੇ ਇੰਨਾ ਦੀ ਬੇਸਕ - ਪੇਅ ਘੱਟੋ -ਘੱਟ 30.000/ ਰੂਪੈ ਕਰਨਾ ਸਫਾਈ ਸੇਵਕਾ ਤੇ ਸੀਵਰਮੈਨਾਂ ਦੇ ਰਹਿਣ ਲਈ ਮਕਾਨ ਦੇਣਾ ,ਤਲਵੰਡੀ ਭਾਈ ,ਮਹਿਰਾਜ ਵਿਖੇ ਸੀਵਰੇਜ਼ ਦੀ ਗੈਸ ਚੜਨ ਕਾਰਨ ਮੋਤ ਨਾਲ ਹੋਏ ਸਫਾਈ ਮਜ਼ਦੂਰਾ ਦੇ ਆਸਰਿਤਾ ਨੂੰ ਪੱਕੀ ਨੋਕਰੀ ਦੇਣਾ ,ਪੰਜਾਬ ਵਿੱਚ ਸਫਾਈ ਸੇਵਕਾਂ ਤੇ ਸੀਵਰਮੈਨਾ ਦੇ ਚੱਲ ਰਹੇ ਕੰਟਰੈਕਟ ਬੇਸ ਭਰਤੀ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣਾ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਆਊਟ ਸੋਰਸਿਜ ਪ੍ਰਣਾਲੀ ਤਹਿਤ ਕੰਮ ਕਰਦੇ ਸੀਵਰਮੈਨਾਂ ਨੂੰ ਕੰਟਰੈਕਟ ਬੇਸ ਤੇ ਭਰਤੀ ਕਰਨ ਦੇ ਪੰਜਾਬ ਸਰਕਾਰ ਦੇ ਫੈਸ਼ਲੇ ਨੂੰ ਲਾਗੂ ਕਰਾਉਣਾ ਆਦਿ ਮੁੱਖਾ ਮੰਗਾ  ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਜਿੰਨਾ ਸਬੰਧੀ ਪਿਛਲੇ ਸਾਲ 2021 ਦੇ ਮਈ-ਜੂਨ ਮਹੀਨੇ ਵਿੱਚ 52 ਦਿਨ ਦੀ ਹੜਤਾਲ ਕੀਤੀ ਗਈ ਸੀ ਤੇ ਸਰਕਾਰ ਵੱਲੋ ਮੰਗਾ ਮੰਨਣ ਦੇ ਬਾਵਜੂਦ ਹੇਠਲੇ ਪੱਧਰ ਤੇ ਪ੍ਰਸਾਸ਼ਨਿਕ ਅਧਿਕਾਰਿਆ ਦੀ ਢਿੱਲੀ  ਕਾਰਗੁਜਾਰੀ ਦੇ ਚੱਲਦਿਆਂ ਪੂਰਾ ਇੱਕ ਸਾਲ ਬੀਤ ਜਾਣ ਬਾਅਦ ਹੁਣ ਤੱਕ ਮੰਗਾ ਪੂਰੀ ਤਰਾਂ ਲਾਗੂ ਨਹੀ ਕੀਤੀਆ ਜਾ ਰਹੀਆ ਹਨ,ਜਿਸ ਕਰਕੇ ਪੰਜਾਬ ਦੇ ਸਮੂਹ ਸਫਾਈ ਸੇਵਕਾ ਤੇ ਸੀਵਰਮੈਨਾ ਵਿੱਚ ਰੋਸ ਪੈਦਾ ਹੋ ਗਿਆ ਹੈ ਇਸ ਤੋਇਲਾਵਾ ਉਨਾ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਜੀ. ਐਸ .ਟੀ.ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਣ ਸਮੂਹ  ਸਫਾਈ ਸੇਵਕਾ ਵਿੱਚ ਜਿੱਥੇ ਚਿੰਤਾ ਦਾ ਵਿਸਾ ਬਣਿਆ ਹੋਇਆ ਹੈ ਉਥੇ ਉਨਾਂ ਪਾਸੋ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਹੈ ਕਿ ਹੋਰਨਾ ਮੁਲਾਜਮਾ ਦੇ ਵਾਗ ਸਫਾਈ ਸੇਵਕਾ ਨੂੰ ਵੀ ਤਨਖਾਹ ਪੰਜਾਬ ਸਰਕਾਰ ਦੇ ਖਜਾਨੇ ਵਿੱਚੋ ਦਿੱਤੀ ਜਾਵੇ ਇੰਨਾ ਸਾਰੀਆ ਸਮੱਸਿਆ ਤੇ ਵਿਚਾਰ ਚਰਚਾ ਹੋਣ ਉਪਰੰਤ ਸੂਬਾ ਕਮੇਟੀ ਨੇ ਓਕਤ ਮੀਟਿੰਗ  ਵਿੱਚ ਫੈਸਲਾ ਲਿਆ ਕਿ ਪੰਜਾਬ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਸਫਾਈ ਸੇਵਕ ਯੁਨੀਅਨ ਪੰਜਾਬ ਵੱਲੋ ਮਿਤੀ 28-29 ਜੁਲਾਈ ਨੂੰ ਆਪੋ  ਆਪਣੇ ਸਹਿਰਾ ਵਿੱਚ ਪੰਜਾਬ ਸਰਕਾਰ ਦੀਆ ਅਰਥੀ ਫੂੱਕੀਆ ਜਾਣਗੀਆ ਤੇ ਆਉਣ ਵਾਲੀ 6 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਸਥਾਨ ਸੰਗਰੂਰ ਵਿਖੇ ਪੰਜਾਬ ਪੱਧਰੀ ਰੈਲੀ ਕੀਤੀ ਜਾਵੇਗੀ