You are here

ਪੰਜਾਬ

ਆੜ੍ਹਤੀਆ ਐਸੋਸੀਏਸ਼ਨ ਨੇ ਕੀਤਾ ਅਧਿਕਾਰੀਆਂ ਦਾ ਸਨਮਾਨ

ਜਗਰਾਉ 16 ਜੁਲਾਈ  (ਅਮਿਤਖੰਨਾ,,ਅਮਨਜੋਤ )  ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਸ਼ੁੱਕਰਵਾਰ ਜਿੱਥੇ ਸਨਮਾਨ ਕੀਤਾ ਗਿਆ ਉਥੇ ਆੜ੍ਹਤੀਆਂ ਦੇ ਮਸਲਿਆਂ ਤੋਂ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ। ਆੜ੍ਹਤੀਆਂ ਨੇ ਨਵੇਂ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਤੇ ਮਾਰਕੀਟ ਕਮੇਟੀ ਦੇ ਨਵੇਂ ਸਕੱਤਰ ਗੁਰਮਤਪਾਲ ਸਿੰਘ ਗਿੱਲ ਦਾ ਸਨਮਾਨ ਕੀਤਾ। ਅਧਿਕਾਰੀਆਂ ਨੇ ਆੜ੍ਹਤੀਆਂ ਦੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜੂ ਮਿੱਤਲ, ਰਾਹੁਲ ਬਾਂਸਲ, ਮਨੀ ਮੰਗਲਾ ਤੇ ਸਮੂਹ ਮੂੰਗੀ ਖ਼ਰੀਦਦਾਰਾਂ ਵੱਲੋਂ ਵੀ ਅਧਿਕਾਰੀਆਂ ਦਾ ਸਨਮਾਨ ਕਰਦਿਆਂ ਮੰਡੀ 'ਚ ਸੁਚਾਰੂ ਢੰਗ ਨਾਲ ਖ਼ਰੀਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਹਲਾਦ ਸਿੰਗਲਾ, ਰਵੀ ਗੋਇਲ, ਨਵੀਨ ਗੋਇਲ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਗੁਰਮੀਤ ਸਿੰਘ ਦੌਧਰ, ਬਲਵਿੰਦਰ ਸਿੰਘ ਭੰਮੀਪੁਰਾ, ਪਰਮਜੀਤ ਸਿੰਘ ਪੰਮਾ, ਮਨੀ ਗਰਗ, ਡਿੰਪਲ ਸੋਨੀ, ਅਨਿਲ ਕੁਮਾਰ ਗੋਲਡੀ, ਦੀਦਾਰ ਸਿੰਘ ਮਲਕ, ਯੋਗੇਸ਼ ਜੈਨ ਆਦਿ ਹਾਜ਼ਰ ਸਨ।

ਜੀ.ਅੈਚ.ਜੀ. ਅਕੈਡਮੀ , ਵਿਖੇ ਕਰਵਾੲੀ ਗਈ 'ਕੌਲਾਜ਼ ਮੇਕਿੰਗ  'ਗਤੀਵਿਧੀ

ਜਗਰਾਉ 16 ਜੁਲਾਈ  (ਅਮਿਤਖੰਨਾ,ਅਮਨਜੋਤ ) ਜੀ.ਅੈਚ.ਜੀ. ਅਕੈਡਮੀ ,ਜਗਰਾਉਂ ਵਿਖੇ ਅੈੱਲ.ਕੇ.ਜੀ. ਅਤੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ  'ਕੌਲਾਜ਼ ਮੇਕਿੰਗ' ਗਤੀਵਿਧੀ ਵਿੱਚ ਭਾਗ ਲਿਅਾ।ਜਿਸ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਮੱਛੀ ਦੇ ਉਲੀਕੇ ਚਿੱਤਰ ਵਿੱਚ ਰੰਗਦਾਰ ਕਾਗਜ਼ਾ਼ ਨੂੰ ਕੱਟ ਕੇ ਬਹੁਤ ਹੀ ਅਕਰਸ਼ਿਕ ਢੰਗ ਨਾਲ ਚਿਪਕਾਇਆ  ।ਇਸ ਤਰ੍ਹਾਂ ਹੀ ਅੈੱਲ.ਕੀ.ਜੀ. ਦੇ ਵਿਦਿਆਰਥੀਆਂ ਨੇ ਪੇਪਰ ਤੇ ਉਲੀਕੇ   ਪੌਟ ਵਿੱਚ ਰੰਗਦਾਰ ਕਾਗਜ਼ਾਂ ਨੂੰ ਕੱਟ ਕੇ ਬਹੁਤ ਹੀ ਸੁੰਦਰ ਢੰਗ ਨਾਲ ਚਿਪਕਾਇਆ । ਵਿਦਿਆਰਥੀਆਂ ਨੇ ਇਸ ਕਾਰਜ ਦਾ ਬਹੁਤ ਹੀ ਅਨੰਦ ਮਾਣਿਆ।ਅਖੀਰ ਵਿੱਚ ਜੀ.ਅੈਚ.ਜੀ. ਅਕੈਡਮੀ ,ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ।

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਇੰਟਰਾ ਕਲਾਸ ਕਵਿਤਾ ਪਾਠ ਪ੍ਰਤੀਯੋਗਤਾ ਕਰਵਾਈ

ਜਗਰਾਉ 16ਜੁਲਾਈ (ਅਮਿਤਖੰਨਾ, ਅਮਨਜੋਤ) ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦੀ ਇੰਟਰਾ ਕਲਾਸ ਕਵਿਤਾ ਪਾਠ ਪ੍ਰਤੀਯੋਗਤਾ ਕਰਵਾਈ ਗਈ। ਆਯੋਜਿਤ ਕਵਿਤਾਵਾਂ ਵਿੱਚ   ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਇਸ ਮੁਕਾਬਲੇ ਨੇ ਬੱਚਿਆਂ  ਨੂੰ ਅੱਗੇ ਆਉਣ ਅਤੇ ਸੁੰਦਰ ਕਵਿਤਾਵਾਂ ਸੁਣਾਉਣ ਲਈ ਪ੍ਰੇਰਿਤ ਕੀਤਾ।  ਕਵਿਤਾਵਾਂ ਦਾ ਨਿਰਣਾ ਪੇਸ਼ਕਾਰੀ ਦੇ ਹੁਨਰ, ਆਵਾਜ਼ ਅਤੇ ਬੋਲਚਾਲ ਅਤੇ ਬੱਚਿਆਂ ਦੀ ਸਮੁੱਚੀ ਕਾਰਗੁਜ਼ਾਰੀ ਦੇ ਆਧਾਰ ਤੇ ਕੀਤਾ ਗਿਆ।  ਨੰਨੇ- ਮੁੰਨੇ ਬੱਚਿਆਂ ਨੇ ਅਲੱਗ-ਅਲੱਗ ਵਿਸ਼ਿਆ ਤੇ ਕਵਿਤਾਵਾਂ ਸੁਣਾਈਆਂ।ਵਿਦਿਆਰਥੀਆਂ ਨੇ ਸਰੋਤਿਆਂ ਦਾ ਧਿਆਨ ਖਿੱਚਣ ਲਈ ਪ੍ਰੌਪਸ ਦੀ ਵਰਤੋਂ ਕੀਤੀ।  ਛੋਟੇ -ਛੋਟੇ ਬੱਚਿਆਂ ਦੀ ਪੇਸ਼ਕਾਰੀ ਦੇ ਹੁਨਰ ਬਹੁਤ ਸ਼ਾਨਦਾਰ ਸਨ।  ਬੱਚਿਆਂ ਨੇ ਕਵਿਤਾਵਾਂ ਲਈ ਵੱਖ-ਵੱਖ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸੁਣਾਇਆ। ਪ੍ਰਿੰਸੀਪਲ ਰਾਜਪਾਲ ਕੌਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ  ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਭਾਸ਼ਣ ਕਲਾ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ।

ਸੰਤ ਬਾਬਾ ਚਰਨ ਸਿੰਘ ਜੀ ਠਾਠ ਕੰਨੀਆਂ ਸਾਹਿਬ ਅਤੇ ਜਨਮ ਸਥਾਨ ਧੰਨ ਧੰਨ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਅੰਤਮ ਸੰਸਕਾਰ 18 ਜੁਲਾਈ ਨੂੰ 3 ਵਜੇ  

ਸਿੱਧਵਾਂਬੇਟ, 16 ਜੁਲਾਈ (ਮਨਜਿੰਦਰ ਗਿੱਲ ਡਾ ਮਨਜੀਤ ਸਿੰਘ ਲੀਲਾ ) ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਅਤੇ ਜਲ ਪ੍ਰਵਾਹ ਅਸਥਾਨ ਠਾਠ ਕੰਨੀਆਂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਚਰਨ ਸਿੰਘ ਜੀ ਪਿਛਲੇ ਦਿਨੀਂ ਚੋਲਾ ਤਿਆਗ ਗਏ ਸਨ  । ਉਨ੍ਹਾਂ ਦੇ ਅੰਤਮ ਸੰਸਕਾਰ 18 ਜੁਲਾਈ ਦਿਨ ਸੋਮਵਾਰ ਨੂੰ  ਬਾਅਦ ਦੁਪਹਿਰ ਤਿੱਨ ਵਜੇ ਸਤਲੁਜ ਦਰਿਆ ਦੇ ਕੰਢੇ ਠਾਠ ਕੰਨੀਆਂ ਸਾਹਿਬ ਦੇ ਨਜ਼ਦੀਕ ਹੋਣਗੇ । ਸਰਪ੍ਰਸਤ ਸੰਤ ਬਾਬਾ ਚਰਨ ਸਿੰਘ ਜੀ ਦਾ ਪੰਜ ਭੌਤਿਕ ਸਰੀਰ ਤਕਰੀਬਨ ਸਵੇਰੇ 11 ਵਜੇ ਤੋ 01 ਵਜੇ ਤੱਕ ਦਰਸ਼ਨ ਲਈ ਗੁਰਦੁਆਰਾ ਜਨਮ ਅਸਥਾਨ ਸ਼ੇਰਪੁਰ ਕਲਾਂ ਵਿਖੇ ਸ਼ਸ਼ੋਭਤ ਰਹਿਣਗੇ । ਉਸ ਉਪਰੰਤ ਇੱਕ ਪਾਲਕੀ ਰੂਪੀ ਇਕੱਠ ਠਾਠ ਕੰਨੀਆਂ ਸਾਹਿਬ ਵੱਲ ਰਵਾਨਾ ਹੋਵੇਗਾ ।  ਜਿੱਥੇ ਬਾਬਾ ਜੀ ਦੇ ਅੰਤਮ ਸੰਸਕਾਰ ਹੋਣਗੇ । ਬਾਬਾ ਜੀ ਨਮਿਤ ਭੋਗ 22 ਜੁਲਾਈ ਦਿਨ ਸ਼ੁੱਕਰਵਾਰ ਠਾਠ ਕੰਨੀਆਂ ਸਾਹਿਬ( ਜਲ ਪ੍ਰਵਾਹ ਸਥਾਨ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ) ਵਿਖੇ ਪੈਣਗੇ । ਹੋਰ ਜਾਣਕਾਰੀ ਲਈ ਸੰਪਰਕ 9814483205 ਜਾਂ  9864700003 

ਪਿੰਡ ਕਾਉਂਕੇ ਕਲਾਂ ਦੀ ਸੁਸਾਇਟੀ ਤੇ ਕੀਤਾ 'ਆਪ' ਨੇ ਕਬਜਾ

  
ਜਗਰਾਉਂ,15  ਜੁਲਾਈ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਪਿੰਡ ਕਾਉਂਕੇ ਕਲਾਂ ਵਿਖੇ ਸੁਸਾਇਟੀ ਦੀ ਚੋਣ ਹੋਈ ਜਿਸ ਵਿਚ 13 ਕੈਡਿਟਾਂ ਨੇ ਆਪਣੀ ਕਿਸਮਤ ਅਜ਼ਮਾਈ।   ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਛੇ ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਜਦ ਕਿ ਕਾਂਗਰਸ ਪਾਰਟੀ ਨੂੰ ਤਿੱਨ ਅਤੇ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ। ਬਹੁਮੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸਿੰਘ ਨੂੰ ਪ੍ਰਧਾਨ, ਸੰਤੋਖ ਸਿੰਘ ਸੁੱਖਾ ਨੂੰ ਮੀਤ ਪ੍ਰਧਾਨ, ਬੂਟਾ ਸਿੰਘ, ਅਵਤਾਰ ਸਿੰਘ, ਹਰਵਿੰਦਰ ਕੌਰ, ਸੁਖਦਰਸ਼ਨ ਕੌਰ ਮੈਂਬਰ ਬਣੇ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਛੇ ਮੈਂਬਰਾਂ ਨੇ ਦੱਸਿਆ ਕਿ ਇਹ ਚੋਣ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ ਹੈ। ਆਮ ਆਦਮੀ ਪਾਰਟੀ ਦੇ ਜੇਤੂ ਮੈਂਬਰਾਂ ਨੇ ਕਿਹਾ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਉਂਕੇ ਕਲਾਂ ਤੋਂ ਪ੍ਰਧਾਨ ਹਰਜੀਤ ਸਿੰਘ ਹਿੱਤਾਂ, ਸੁਖਦੀਪ ਸਿੰਘ ਕਾਉਂਕੇ, ਜਗਰੂਪ ਸਿੰਘ, ਰਣਜੀਤ ਸਿੰਘ ਭੋਲਾ, ਸੁਖਦੇਵ ਸਿੰਘ ਰਾਊਕਾ, ਗੁਰਮੁਖ ਸਿੰਘ ਮਿੰਟੂ, ਹਰਪ੍ਰੀਤ ਸਿੰਘ ਸਾਬਕਾ ਡਾਇਰੈਕਟਰ ਸੁਸਾਇਟੀ, ਕੀਤਾ ਕੁਲਾਰ, ਡਾ ਅਵਤਾਰ ਸਿੰਘ, ਕੁਲਵੰਤ ਸਿੰਘ ਸੋਨੀ ਕਾਉਂਕੇ, ਸੁਖਮੰਦਰ ਸਿੰਘ, ਗੁਰਤੇਜ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਠੇਕੇਦਾਰ, ਕੁਲਵੰਤ ਸਿੰਘ ਲੰਬੜਦਾਰ, ਸਤਿੰਦਰਜੀਤ ਸਿੰਘ, ਹੁਸ਼ਿਆਰ ਸਿੰਘ ਗਿੱਲ, ਹਰਨੇਕ ਸਿੰਘ ਸਟੇਜ ਸਕੱਤਰ, ਤੋਤਾ ਸਿੰਘ  ਗੋਗੀ ਨੱਥੋਕੇ , ਮਨਜਿੰਦਰ ਸਿੰਘ ਸੇਖੋਂ ਮੌਜੂਦ ਸਨ। 
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿੱਤੇ ਹੋਏ ਮੈਂਬਰਾਂ ਦੇ ਗਲਾਂ ਵਿੱਚ ਹਾਰ ਪਾਏ ਗਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸਮੂਹ ਪਾਰਟੀ ਦੇ ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਕੇ ਇਹ ਚੋਣ ਜਿੱਤੀ ਹੈ ਤੇ ਅਗਾਂਹ ਵੀ ਅਸੀਂ ਪਾਰਟੀ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਈਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ।

ਮਹੀਨਾਵਾਰੀ ਅਤੇ ਹਫਤਾਵਾਰੀ ਗੁਰਮਤਿ ਦੀਵਾਨ"

ਮਹੀਨਾਵਾਰੀ ਅਤੇ ਹਫਤਾਵਾਰੀ ਗੁਰਮਤਿ ਦੀਵਾਨ"

ਮਿਤੀ 16-07-2022 ਦਿਨ ਸ਼ਨੀਵਾਰ  ਨੂੰ ਸ਼ਾਮ 06-30 ਤੋਂ ਰਾਤ 08-45 ਤੱਕ, ਮਹੀਨਾਵਾਰੀ ਅਤੇ ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ।ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ।

ਆਪਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। 

ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

ਪ੍ਰਬੰਧਕ ਸੇਵਾਦਾਰ

ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।

ਪੱਤਰਕਾਰ ਬਲਦੇਵ ਜਗਰਾਉਂ  

ਬੂਟੇ ਲਗਾਉਂਦਿਆਂ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ

ਜਗਰਾਉ 15 ਜੁਲਾਈ  (ਅਮਿਤਖੰਨਾ) ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਦਿਆਂ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਗਿਆ।ਇਸ ਮੁਹਿੰਮ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਤੇ ਨਾਲ ਹੀ ਇਹ ਛਾਂਦਾਰ ਤੇ ਫਲਦਾਰ ਬੂਟੇ ਸਕੂਲ 'ਚ ਲਗਾਉਣ ਦੇ ਨਾਲ ਨਾਲ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਲਾਕੇ 'ਚ ਲਗਾਉਣ ਲਈ ਵੰਡੇ ਗਏ।ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਾਨੂੰ ਵਾਤਾਵਰਨ ਸ਼ੱੁਧ ਬਣਾਉਣ ਤੇ ਧਰਤੀ ਨੂੰ ਗਰਮੀ ਤੋਂ ਬਚਾਉਣ ਲਈ ਆਪਣੀ-ਆਪਣੀ ਜਿੰਮੇਵਾਰੀ ਵੱਧ ਤੋਂ ਵੱਧ ਬੂਟੇ ਲਗਾ ਕੇ ਅਦਾ ਕਰਨੀ ਚਾਹੀਦੀ ਹੈ। ਸਕੂਲ ਵੱਲੋਂ ਹਰ ਸਾਲ ਵਿਦਿਆਰਥੀਆਂ ਨੂੰ ਬੂਟੇ ਵੰਡੇ ਜਾਂਦੇ ਹਨ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੰਭਾਲ ਤੇ ਦੇਖਭਾਲ ਲਈ ਪੇ੍ਰਿਆ ਜਾਂਦਾ ਹੈ।

ਸੰਸਥਾਗਤ ਜਣੇਪੇ ਕਰਵਾਉਣ ਵਿੱਚ ਸਿਹਤ ਵਿਭਾਗ ਬਰਨਾਲਾ ਪੰਜਾਬ ਭਰ ਵਿੱਚੋਂ ਤੀਸਰੇ ਨੰਬਰ ‘ਤੇ....

ਬਰਨਾਲਾ /ਮਹਿਲ ਕਲਾਂ- 16 ਜੁਲਾਈ- (ਗੁਰਸੇਵਕ ਸੋਹੀ)-  ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ‘ਤੇ ਆਧਾਰਿਤ ਇਕ ਰਿਪੋਰਟ ਅਨੁਸਾਰ ਜਿਲਾ ਬਰਨਾਲਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਕਰਵਾਉਣ ਲਈ ਪੰਜਾਬ ਭਰ ਵਿੱਚੋਂ ਤੀਸਰੇ ਨੰਬਰ ‘ਤੇ ਆਇਆ ਹੈ , ਜੋ ਕਿ ਸਿਹਤ ਵਿਭਾਗ ਬਰਨਾਲਾ ਵੱਲੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੂੰ ਜ਼ੱਚਾ ਬੱਚਾ ਸਿਹਤ ਸੇਵਾਵਾਂ ਦੀ ਉੱਤਮ ਪ੍ਰਾਪਤੀ ਹੈ ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਸਿਹਤ ਵਿਭਾਗ ਬਰਨਾਲਾ ਵੱਲੋ ਜ਼ੱਚਾ ਬੱਚਾ ਦੀ ਸਿਹਤ ਸੰਭਾਲ਼ ਪ੍ਰਤੀ ਤਨਦੇਹੀ ਅਤੇ ਜ਼ੁੰਮੇਵਾਰੀ ਨਾਲ ਆਪਣੀ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । 

ਡਾ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਹੀਨੇ ਦੀ ਹਰੇਕ 9 ਤਰੀਕ ਨੂੰ ਜ਼ੱਚਾ ਬੱਚਾ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਲਈ “ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਤਵ ਅਭਿਆਨ ਤਹਿਤ”  ਵਿਸ਼ੇਸ਼ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ  ਸਿਹਰਾ ਸਮੂਹ ਡਾਕਟਰ ਸਾਹਿਬਾਨ , ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ ਅਤੇ ਸਿਹਤ ਵਿਭਾਗ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਹਰੇਕ ਸਿਹਤ ਸੇਵਾਵਾਂ ਦੀ ਉੱਤਮਤਾ ਲਈ ਹਮੇਸ਼ਾ ਵਚਨਬੱਧ ਹੈ।

ਸੰਸਥਾਗਤ ਜਣੇਪੇ ਕਰਵਾਉਣ ਵਿੱਚ ਸਿਹਤ ਵਿਭਾਗ ਬਰਨਾਲਾ ਪੰਜਾਬ ਭਰ ਵਿੱਚੋਂ ਤੀਸਰੇ ਨੰਬਰ ‘ਤੇ....

ਬਰਨਾਲਾ /ਮਹਿਲ ਕਲਾਂ- 16 ਜੁਲਾਈ- (ਗੁਰਸੇਵਕ ਸੋਹੀ)-  ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ‘ਤੇ ਆਧਾਰਿਤ ਇਕ ਰਿਪੋਰਟ ਅਨੁਸਾਰ ਜਿਲਾ ਬਰਨਾਲਾ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਣੇਪੇ ਕਰਵਾਉਣ ਲਈ ਪੰਜਾਬ ਭਰ ਵਿੱਚੋਂ ਤੀਸਰੇ ਨੰਬਰ ‘ਤੇ ਆਇਆ ਹੈ , ਜੋ ਕਿ ਸਿਹਤ ਵਿਭਾਗ ਬਰਨਾਲਾ ਵੱਲੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੂੰ ਜ਼ੱਚਾ ਬੱਚਾ ਸਿਹਤ ਸੇਵਾਵਾਂ ਦੀ ਉੱਤਮ ਪ੍ਰਾਪਤੀ ਹੈ ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਸਿਹਤ ਵਿਭਾਗ ਬਰਨਾਲਾ ਵੱਲੋ ਜ਼ੱਚਾ ਬੱਚਾ ਦੀ ਸਿਹਤ ਸੰਭਾਲ਼ ਪ੍ਰਤੀ ਤਨਦੇਹੀ ਅਤੇ ਜ਼ੁੰਮੇਵਾਰੀ ਨਾਲ ਆਪਣੀ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । 

ਡਾ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਮਹੀਨੇ ਦੀ ਹਰੇਕ 9 ਤਰੀਕ ਨੂੰ ਜ਼ੱਚਾ ਬੱਚਾ ਦੀ ਸਿਹਤ ਜਾਂਚ ਅਤੇ ਜਾਗਰੂਕਤਾ ਲਈ “ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਤਵ ਅਭਿਆਨ ਤਹਿਤ”  ਵਿਸ਼ੇਸ਼ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।

ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ  ਸਿਹਰਾ ਸਮੂਹ ਡਾਕਟਰ ਸਾਹਿਬਾਨ , ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ ਅਤੇ ਸਿਹਤ ਵਿਭਾਗ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਹਰੇਕ ਸਿਹਤ ਸੇਵਾਵਾਂ ਦੀ ਉੱਤਮਤਾ ਲਈ ਹਮੇਸ਼ਾ ਵਚਨਬੱਧ ਹੈ।

ਆਜ਼ਾਦ ਸਕਾਊਟ ਯੂਨਿਟ ਦੇ ਬੱਚਿਆਂ ਨੇ ਕੀਤਾ ਵਾਤਾਵਰਣ ਬਚਾਉਣ ਲਈ ਵੱਡਾ ਉਪਰਾਲਾ

 ਛੁੱਟੀਆਂ ਦੇ ਸਮੇਂ ਛੋਟੇ ਬੱਚਿਆਂ ਨੇ ਖੁਦ ਪਨੀਰੀ ਲਗਾ ਕੇ ਕੀਤਾ ਸੁਹੰਜਣੇ ਦਾ 800 ਪੌਦਾ

ਮਹਿਲ ਕਲਾਂ /ਬਰਨਾਲਾ - 16 ਜੁਲਾਈ -(ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੂੰਮ ਦੇ ਦੇ ਬੱਚਿਆਂ ਵੱਲੋਂ ਅੱਜ ਚੱਕ ਦੇ ਪੁੱਲ ਤੇ ਪੌਦਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜ਼ਾਦ ਸਕਾਊਟ ਯੂਨਿਟ ਮੂੰਮ ਦੇ ਯੂਨਿਟ ਲੀਡਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਸੰਤ ਈਸ਼ਰ ਲਾਲ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੂੰਮ ਵਿਖੇ ਗਰੁੱਪ ਲੀਡਰ ਸ੍ਰੀ ਹਰੀਸ਼ ਬਾਂਸਲ ਦੀ ਰਹਿਨੁਮਾਈ ਹੇਠ ਚੱਲ ਰਹੇ ਆਜ਼ਾਦ ਸਕਾਊਟ ਯੂਨਿਟ ਦੇ ਬੱਚਿਆਂ ਵੱਲੋਂ ਇਹ ਪੌਦਿਆਂ ਦੇ ਲੰਗਰ ਦਾ ਉਪਰਾਲਾ ਕੀਤਾ ਗਿਆ ਹੈ। ਸੁਹਾਂਜਨੇ ਦੇ ਗੁਣਾਂ ਬਾਰੇ ਇਹਨਾਂ ਬੱਚਿਆਂ ਨੂੰ ਇਕ ਸਕਾਊਟ ਮੀਟ ਵਿਚ ਵਿਸਥਾਰ ਨਾਲ ਸਮਝਾਇਆ ਗਿਆ ਸੀ। ਵਾਤਾਵਰਨ ਦਿਵਸ ਤੇ ਜਿੱਥੇ ਇਨ੍ਹਾਂ ਬੱਚਿਆਂ ਨੇ ਆਪਣੇ ਘਰਾਂ ਵਿਚ ਇਕ-ਇਕ ਪੌਦਾ ਲਗਾ ਕੇ ਸੰਭਾਲਣ ਦਾ ਤਹੱਈਆ ਕੀਤਾ ਤਾਂ ਉਸ ਚੇਟਕ ਦੇ ਸਦਕਾ ਹੀ ਇਨ੍ਹਾਂ ਨੇ ਸੁਹੰਝਣੇ ਦੇ ਪੌਦੇ ਤਿਆਰ ਕਰਨ ਦੀ ਸਕੀਮ ਬਣਾਈ ਤਾਂ ਜੋ ਇਸ ਗੁਣਕਾਰੀ ਪੌਦੇ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ।

ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦ ਬੱਚੇ ਆਪਣੇ ਨਾਨਕੇ ਜਾਂ ਭੂਆ ਮਾਸੀਆਂ ਕੋਲ ਜਾ ਕੇ ਛੁੱਟੀਆਂ ਦਾ ਆਨੰਦ ਲੈਂਦੇ ਹਨ ਉਹਨਾਂ ਦਿਨਾਂ ਵਿੱਚ ਇਨ੍ਹਾਂ ਬੱਚਿਆਂ ਨੇ ਸਹੰਜਣੇ ਦੇ 800 ਪੌਦੇ ਤਿਆਰ ਕਰਨ ਲਈ ਲਗਾਤਾਰ ਮਿਹਨਤ ਕੀਤੀ। ਜਿਸ ਦੇ ਨਤੀਜੇ ਵਜੋਂ ਇਹ ਪੌਦੇ ਤਿਆਰ ਹੋ ਗਏ ਜਿਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅੱਜ ਚੱਕ ਦੇ ਪੁੱਲ ਤੇ ਇਨ੍ਹਾਂ ਬੱਚਿਆਂ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ। ਜਿਸ ਦੀ ਪੌਦੇ ਪ੍ਰਾਪਤ ਕਰਨ ਵਾਲੇ ਰਾਹੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਮੇਂ ਰਜਿੰਦਰ ਕੁਮਾਰ ਸਿੰਗਲਾ, ਹਰਜਿੰਦਰ ਸਿੰਘ,ਸ੍ਰੀ ਫਰਾਂਸਿਸ, ਜਤਿੰਦਰ ਸਿੰਘ, ਕਰਮਜੀਤ ਸਿੰਘ, ਸੰਦੀਪ ਕੁਮਾਰ, ਸ਼ਿਵਕਰਨ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਸੋਨਜੀਤ ਕੌਰ,  ਤਰਨਜੀਤ ਕੌਰ, ਪਰਮਿੰਦਰ ਕੌਰ, ਸੰਦੀਪ ਕੌਰ, ਮਨਦੀਪ ਕੌਰ ਅਤੇ ਰਮਨਦੀਪ ਕੌਰ ਨੇ ਛੋਟੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਆਓ ਜਾਣੀਏ ਪੈਪਸੂ ਬਾਰੇ ਮਹੱਤਵਪੂਰਨ ਜਾਣਕਾਰੀ -15 ਜੁਲਾਈ 1948 ਨੂੰ ਹੋਂਦ ਵਿੱਚ ਆਇਆ ✍️ਗਗਨਦੀਪ ਕੌਰ ਧਾਲੀਵਾਲ

1. ਪੈਪਸੂ ਕਦੋਂ ਹੋਂਦ ਵਿੱਚ ਆਇਆ ਸੀ?-15 ਜੁਲਾਈ 1948
2. ਪੈਪਸੂ ਦੀਆਂ ਕਿੰਨੀਆਂ ਰਿਆਸਤਾਂ ਸਨ?-8 ਰਿਆਸਤਾਂ
3. ਅੱਠ ਰਿਆਸਤਾਂ ਕਿਹੜੀਆਂ ਸਨ?-ਪਟਿਆਲਾ ,ਨਾਭਾ,ਜੀਦ ,ਫਰੀਦਕੋਟ,ਕਪੂਰਥਲਾ ,ਕਲਸੀਆਂ
4. ਪੈਪਸੂ ਦਾ ਰਾਜਪ੍ਰਮੁੱਖ ਕੌਣ ਸੀ?-ਪਟਿਆਲੇ ਦਾ ਰਾਜਾ ਯਾਦਵਿੰਦਰ ਸਿੰਘ
5. ਪੈਪਸੂ ਸ਼ਬਦ ਅੰਗਰੇਜੀ ਦੇ ਕਿਹੜੇ ਸ਼ਬਦ ਤੋਂ ਆਇਆ ਹੈ?-PEPSU
6. PEPSU ਦਾ ਕੀ ਮਤਲਬ ਹੈ ?-ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ
7. ਅੰਗਰੇਜਾਂ ਅਧੀਨ ਪੰਜਾਬ ਦਾ ਇਹ ਕੀ ਸੀ ?-ਪੰਜਾਬ ਦਾ ਇਹ ਇੱਕ ਪ੍ਰੈਮਿਸਿਜ ਸੀ
8. ਪੈਪਸੂ ਭਾਰਤ ਦਾ ਪ੍ਰਾਂਤ ਕਦੋਂ ਤੱਕ ਰਿਹਾ ?-1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ
9. ਪੈਪਸੂ ਦੀ ਰਾਜਧਾਨੀ ਕਿਹੜੀ ਸੀ ?-ਪਟਿਆਲਾ
10. ਇਸ ਪ੍ਰਾਂਤ ਦਾ ਖੇਤਰਫਲ ਕਿੰਨਾਂ ਸੀ ?-26,208 ਵਰਗ ਕਿਲੋਮੀਟਰ ਸੀ,
11. ਸ਼ਿਮਲਾ ,ਕਸੌਲੀ,ਕੰਡਾਘਾਟ ,ਧਰਮਪੁ,ਅਤੇ ਚੈਲ ਕਿਸਦਾ ਹਿੱਸਾ ਸਨ?-ਪੈਪਸੂ ਦਾ
12. ਪੈਪਸੂ ਦਾ ਉਦਘਾਟਨੀ ਪੱਥਰ ਕਿੱਥੇ ਹੈ?-ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ
13. ਪੰਜਾਬ ਵਿੱਚ ਦੋ ਸੂਬੇ ਕਿਹੜੇ ਸਨ? ਪੰਜਾਬ ਤੇ ਪੈਪਸੂ
14. ਪੈਪਸੂ ਦੇ ਸਮੇਂ ਪੰਜਾਬੀ ਖੇਤਰ ਦੀ ਪੰਜਾਬੀ ਬੋਲੀ ਕਿਸ ਲਿਪੀ ਵਿੱਚ ਮੰਨੀ ਗਈ ਹੈ?-ਗੁਰਮੁਖੀ ਲਿੱਪੀ ਵਿਚ
15. ਸੱਚਰ ਫ਼ਾਰਮੂਲਾ ਕੀ ਸੀ?-ਪੰਜਾਬ ਨੂੰ ਦੋ ਖੇਤਰਾਂ ਪੰਜਾਬੀ ਬੋਲੀ ਵਾਲਾ ਖੇਤਰ ,ਹਿੰਦੀ ਬੋਲੀ ਵਾਲਾ ਖੇਤਰ ਵਿੱਚ ਵੰਡ ਦਿੱਤਾ ਗਿਆ।ਹਰੇਕ ਖੇਤਰ ਲਈ ਰਾਜ ਦੀ ਅਸ਼ੈਬਲੀ ਦੀ ਇੱਕ ਰਿਜਨਲ ਕਮੇਟੀ ਦੀ ਵਿਵਸਥਾ ਕੀਤੀ ਗਈ
16. ਪੈਪਸੂ ਵਿੱਚ ਪੰਜਾਬੀ ਜ਼ੋਨ ਉੱਤੇ ਕਿਹੜਾ ਫ਼ਾਰਮੂਲਾ ਲਾਗੂ ਹੋਣਾ ਮੰਨਿਆਂ ਗਿਆ ?- ਪੰਜਾਬੀ ਫ਼ਾਰਮੂਲਾ
17. ਸੱਚਰ ਫ਼ਾਰਮੂਲਾ ਕਿਹੜੇ ਜ਼ੋਨ ਉੱਤੇ ਹੋਣਾ ਮੰਨਿਆ ਗਿਆ ?-ਹਿੰਦੀ ਜ਼ੋਨ ਉੱਤੇ
18. ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੀ ਵੰਡ ਨਾਲ ਕਿਹੜੇ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ?-ਹਰਿਆਣਾ ਅਤੇ ਹਿਮਾਚਲ ਪ੍ਰਦੇਸ਼
19. ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਦੋਂ ਕੀਤੀ ਗਈ?-1949
20. ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਿਸਨੇ ਕੀਤੀ ਸੀ?-ਮਾਸਟਰ ਤਾਰਾ ਸਿੰਘ ਤੇ ਸ.ਹੁਕਮ ਸਿੰਘ
21. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਨੇ ਕੀ ਵਿਚਾਰ ਪੇਸ਼ ਕੀਤੇ ਸਨ?-ਇੱਕ ਭਾਸ਼ਾ ਇੱਕ ਰਾਜ ਦੇ ਸਿਧਾਂਤ ਨੂੰ ਰੱਦ ਕੀਤਾ ਗਿਆ ? ਪੈਪਸੂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਕਿਹਾ
22. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ?-22 ਦਸੰਬਰ 1953
23. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਨੇ ਆਪਣੀ ਰਿਪੋਰਟ ਕਦੋਂ ਦਿੱਤੀ -1955
24. ਕਦੋਂ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ -1956
25. 1956 ਵਿੱਚ ਰਾਜਾਂ ਦਾ ਪੁਨਰਗਠਨ ਕਰਕੇ ਕਿਹੜੇ ਪ੍ਰਾਂਤ ਨੂੰ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ ਗਿਆ ?- ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ
26. ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਬਣਿਆ ?-ਗਿਆਨ ਸਿੰਘ ਰਾੜੇਵਾਲ
27. ਗਿਆਨ ਸਿੰਘ ਰਾੜੇਵਾਲ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕਦੋਂ ਬਣਿਆ ?-13 ਜਨਵਰੀ 1949
28. ਪੈਪਸੂ ਦਾ ਦੂਜਾ ਮੁੱਖ ਮੰਤਰੀ ਕੌਣ ਬਣਿਆ ? -ਕਰਨਲ ਰਘਵੀਰ ਸਿੰਘ
29. ਕਰਨਲ ਰਘਵੀਰ ਸਿੰਘ ਪੈਪਸੂ ਦਾ ਦੂਜਾ ਮੁੱਖ ਮੰਤਰੀ ਕਦੋਂ ਬਣਿਆ ? -23 ਮਈ 1951
30. ਉੱਚ ਅਦਾਲਤ ਦਾ ਪਹਿਲਾ ਮੁੱਖ ਜੱਜ ਕੌਣ ਸੀ?-ਜਸਟਿਸ ਰਾਮ ਲਾਲ
31. 1953 ਵਿੱਚ ਜ਼ਿਲ੍ਹਿਆ ਦੀ ਗਿਣਤੀ ਕਿੰਨ੍ਹੀ ਕਰ ਦਿੱਤੀ ਸੀ ?-ਪੰਜ
32. ਸੰਗਰੂਰ ਅਤੇ ਪਟਿਆਲ਼ਾ ਵਿੱਚ ਕਿਸਨੂੰ ਸ਼ਾਮਿਲ ਕਰ ਦਿੱਤਾ ਗਿਆ ਸੀ?-ਬਰਨਾਲਾ ਨੂੰ ਸੰਗਰੂਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸਾਮਲ ਕਰ ਦਿਤਾ ਗਿਆ
33. ਪੈਪਸੂ ਵਿੱਚ ਕਿੰਨੇ ਲੋਕ ਸਭਾ ਦੇ ਇਲਾਕੇ ਸਨ?-ਚਾਰ ਲੋਕ ਸਭਾ ਇਲਾਕੇ
34. 1951 ਦੀ ਜਨਗਣਨਾ ਸਮੇ ਪ੍ਰਾਂਤ ਦੀ ਜਨਸੰਖਿਆ ਕਿੰਨੀ ਸੀ ?-3,493,685
35. ਉਸ ਸਮੇਂ ਪ੍ਰਾਂਤ ਦੀ ਸ਼ਹਿਰੀ ਅਬਾਦੀ ਅਤੇ ਵੱਸੋਂ ਦੀ ਸੰਘਣਤਾ ਕਿੰਨੀ ਸੀ?-19% ਸ਼ਹਿਰੀ ਆਬਾਦੀ ਅਤੇ ਵਸੋਂ ਦੀ ਸੰਘਣਤਾ 133 ਪ੍ਰਤੀ ਵਰਗਕਿਲੋਮੀਟਰ ਸੀ
ਗਗਨਦੀਪ ਕੌਰ ਧਾਲੀਵਾਲ

ਇਨਸਾਫ਼ ਮਲਿਣ ਤੱਕ "ਸੰਘਰਸ਼" ਜਾਰੀ ਰਹੇਗਾ,115ਵੇਂ ਦਨਿ ਵੀ ਲਗਾਇਆ ਥਾਣੇ ਅੱਗੇ ਧਰਨਾ 

ਜਗਰਾਉਂ,ਹਠੂਰ,15,ਜੁਲਾਈ-(ਕੌਸ਼ਲ ਮੱਲ੍ਹਾ)-ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਅਾਗੂ ਬਲਦੇਵ ਸੰਿਘ ਫੌਜ਼ੀ ਨੇ ਕਹਿਾ ਕ ਿਕੁਲਵੰਤ ਕੌਰ ਰਸੂਲਪੁਰ ਦੀ ਹੱਤਆਿ ਦੇ ਮਾਮਲੇ ਵੱਿਚ ਇਨਸਾਫ਼ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਹਿਾ ਕ ਿਅਜੋਕੇ ਰਾਜ ਪ੍ਰਬੰਧ ਵੱਿਚ ਨਆਿਂ ਲਈ ਇਕੋ ਰਾਹ "ਸੰਘਰਸ਼" ਹੀ ਬਚਆਿ ਹੈ। ਉਨ੍ਹਾਂ ਮੰਗ ਕੀਤੀ ਕ ਿਇਲਾਕੇ ਦੀਆਂ ਸਾਰੀਆਂ ਹੀ ਇਨਸਾਫ਼ ਪਸੰਦ ਧਰਿਾਂ ਨੂੰ ਪੁਲਸਿ ਅੱਤਆਿਚਾਰਾਂ ਦੇ ਮਾਮਲਆਿਂ ਵੱਿਚ ਗਰੀਬਾਂ ਨੂੰ ਨਆਿਂ ਦਵਿਾਉਣ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਹਿਾ ਕ ਿਹਾਲ਼ੀਆ ਬਦਲਾਅ ਦੇ ਨਾਮ ਤੇ ਰਾਜ ਵੱਿਚ ਬਣੀ ਆਮ ਅਾਦਮੀ ਪਾਰਟੀ ਦੀ ਸਰਕਾਰ ਦਾ ਆਮ ਲੋਕਾਂ ਦੀ ਸਮੱਸਆਿਵਾਂ ਦਾ ਹੱਲ਼ ਕਰਨ ਵੱਲ਼ ਕੋਈ ਧਆਿਨ ਨਹੀਂ ਹੈ। ਉਨ੍ਹਾਂ ਕਹਿਾ ਕ ਿਭਾਵੇਂ ਭਗਵੰਤ ਮਾਨ ਨੇ ਚੁਟਕਲੇਬਾਜ਼ੀ ਨਾਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਕਰਕੇ ਸਤਾ ਲੈ ਲਈ ਹੈ ਪਰਵ ਲੋਕਾਂ ਨੂੰ ਇਸ ਸਰਕਾਰ ਤੋਂ ਨਆਿਂ  ਮਲਿਣ ਵਾਲਾ ਨਹੀਂ ਹੈ। ਉਨ੍ਹਾਂ ਕਹਿਾ ਕ ਿਹੁਣ ਵੀ ਚਾਰੇ ਪਾਸੇ ਉਹੀ ਰਾਮ-ਰੌਲਾ ਹੈ ਜੋ ਪਹਲਿਾਂ ਸੀ।  ਉਨ੍ਹਾਂ ਇਹ ਵੀ ਕਹਿਾ ਕ ਿਅਸਲ਼ ਵੱਿਚ ਲੋਕਾਂ ਨੇ 'ਆਪ" ਪਾਰਟੀ ਨੂੰ ਨਹੀਂ ਜਤਿਾਇਆ ਸਗੋਂ ਅਕਾਲੀਆਂ-ਕਾਂਗਰਸੀਆਂ  ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਹਰਾਇਆ ਹੈ, ਕ ਿਸ਼ਾਇਦ ਲੋਕਾਂ ਦੇ ਦੁੱਖਾਂ-ਦਰਦਾਂ ਦੀ ਸੁਣਵਾਈ ਹੋਵੇਗੀ ਪਰ ਲੋਕਾਂ ਦਾ ਇਹ ਭਰਮ ਹੀ ਸਾਬਤ ਹੋਇਆ ਹੈ।ਉਨ੍ਹਾਂ ਇੱਕ ਸਵਾਲ ਦੇ ਜਵਾਬ ਵੱਿਚ ਕਹਿਾ ਕ ਿਏਥੇ ਤਾਂ ਸਾਨੂੰ 3-4 ਮਹੀਨੇ ਹੋ ਗਏ ਨੇ ਥਾਣੇ ਮੂਹਰੇ ਬੈਠਆਿ ਨੂੰ ਜੇ ਸਾਡੀ ਕੋਈ ਗੱਲ ਨਹੀਂ ਸੁਣ ਰਹਿਾ ਫਰਿ ਆਮ ਲੋਕਾਂ ਨੂੰ ਇਨਸਾਫ਼ ਕਵਿੇਂ ਮਲਿ ਸਕੇਗਾ? ਉਨ੍ਹਾਂ ਇਹ ਵੀ ਕਹਿਾ ਕ ਿਪੰਜਾਬ ਸਰਕਾਰ ਦੇ ਲੋਕਾਂ ਵਰਿੋਧੀ ਵਤੀਰੇ ਪ੍ਰਤੀ ਸੰਜ਼ੀਦਗੀ ਨਾਲ ਵਚਿਾਰ ਕਰਨਾ ਹੋਵੇਗਾ। ਉਨ੍ਹਾਂ ਕਹਿਾ ਕ ਿ"ਆਪ" ਲੀਡਰਾਂ ਦੇ ਲੋਕਾਂ ਵਰਿੋਧੀ ਨਜ਼ਰੀਏ ਨੂੰ ਨੰਗਾ ਕਰਨ ਲਈ ਵੀ ਮੁਹੰਿਮ ਚਲਾਈ ਜਾਵੇਗੀ।ਇਸ ਸਮੇਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਹਰੀ ਸੰਿਘ ਚਚਰਾੜੀ ਤੇ ਅੰਗਰੇਜ਼ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਸੁਖਦੇਵ ਸੰਿਘ ਮਾਣੂੰਕੇ, ਜਗਰੂਪ ਸੰਿਘ ਅੱਚਰਵਾਲ, ਗੁਰਮੇਲ ਸੰਿਘ ਝੋਰੜਾਂ ਨੰਬਰਦਾਰ, ਨਰਿਮਲ ਸੰਿਘ ਚਕਰ,ਅਜਾਇਬ ਸੰਿਘ ਰਸੂਲਪੁਰ, ਕਰਿਤੀ ਕਸਿਾਨ ਯੂਨੀਅਨ ਦੇ ਜਰਨੈਲ ਸੰਿਘ ਅੱਚਰਵਾਲ, ਠੇਕੇਦਾਰ ਅਵਤਾਰ ਸੰਿਘ ਜਗਰਾਉਂ, ਗੁਰਚਰਨ ਸੰਿਘ ਬਾਬੇਕਾ ਬਲਵੰਿਦਰ ਸੰਿਘ ਪੋਨਾ, ਗੁਰਚਰਨ ਸੰਿਘ ਬੰਗਸੀਪੁਰਾ ਨੇ ਵੀ ਪੰਜਾਬ ਸਰਕਾਰ ਅਤੇ ਸਆਿਸੀ ਲੀਡਰਾਂ ਦੇ ਗਰਿਗਟੀ ਵਵਿਹਾਰ ਦੀ ਰੱਜ ਕੇ ਨੰਿਦਾ ਕੀਤੀ। ਕਾਬਲੇਗੌਰ ਹੈ ਕ ਿਪੁਲਸਿ ਅੱਤਆਿਚਾਰ ਦੇ ਖਲਿਾਫ਼ ਕਸਿਾਨ-ਮਜ਼ਦੂਰ ਜੱਥੇਬੰਦੀਆਂ ਪਛਿਲੇ 3 ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਇਨਸਾਫ਼ ਲੈਣ ਲਈ ਬੈਠੇ ਹਨ ਪਰ ਮੁਕੱਦਮੇ ਦੇ ਦੋਸ਼ੀਆਂ ਖਲਿਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।ਇਸ ਸਮੇਂ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ, ਕਸਿਾਨ ਸਭਾ ਵਲੋਂ ਬੂਟਾ ਹਾਂਸ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਮਰਜੀਤ ਸੰਿਘ ਲੱਖਾ,ਗੁਰਮੀਤ ਸੰਿਘ ਝੋਰੜਾਂ ਹਾਜ਼ਰ ਸਨ।
ਫੋਟੋ ਕੈਪਸਨ:-ਥਾਣਾ ਸਿੱਟੀ ਜਗਰਾਓ ਅੱਗੇ ਰੋਸ ਪ੍ਰਦਰਸਨ ਕਰਦੇ ਹੋਏ ਆਗੂ।

ਵੱਖ-ਵੱਖ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਹਠੂਰ,15,ਜੁਲਾਈ-(ਕੌਸ਼ਲ ਮੱਲ੍ਹਾ)- ਸਿੱਖਿਆ ਵਿਭਾਗ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਪਹਿਲੀ ਸਟੇਟ ਪੱਧਰੀ ਫਲਦਾਰ ਰੁੱਖ ਲਗਾਓ ਮੁਹਿੰਮ ਦਾ ਅਗਾਜ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਇੰਦੂ ਸੂਦ ਨੇ ਪਿੰਡ ਅੱਚਰਵਾਲ,ਫੇਰੂਰਾਈ,ਲੱਖਾ ਵਿਖੇ ਫਲਦਾਰ ਰੁੱਖ ਲਗਾਓ ਮੁਹਿੰਮ ਦੀ ਸੁਰੂਆਤ ਕਰਦੇ ਹੋਏ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਅੱਜ ਬਲਾਕ ਰਾਏਕੋਟ ਦੇ ਵੱਖ-ਵੱਖ ਸਕੂਲ਼ਾਂ ਵਿੱਚ ਬੂਟੇ ਲਗਾਏ ਗਏ ਅਤੇ ਬਲਾਕ ਦੇ ਸੱਤ ਸੈਂਟਰ ਹੈੱਡ ਟੀਚਰਾਂ ਨੇ ਆਪਣੇ-ਆਪਣੇ ਕਲੱਸਟਰ ਅਧੀਂਨ ਆਉਦੇ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਵੱਲੋਂ ਆਏ ਬੂਟਿਆਂ ਨੂੰ ਵਧੀਆਂ ਤਰੀਕੇ ਨਾਲ ਲਗਾਇਆ।ਇਸ ਮੌਕੇ ਉਹਨਾਂ ਨਾਲ ਸੈਂਟਰ ਹੈੱਡ ਟੀਚਰ ਇਤਬਾਰ ਸਿੰਘ ਨੱਥੋਵਾਲ, ਬਲਵੀਰ ਸਿੰਘ ਮਾਣੂੰਕੇ,ਸੁਰਿੰਦਰ ਕੁਮਾਰ ਭੰਮੀਪੁਰਾ,ਗੁਰਪ੍ਰੀਤ ਸਿੰਘ ਸੰਧੂ,ਜੰਗਪਾਲ ਸਿੰਘ ਦੱਧਾਹੂਰ,ਰਾਜਮਿੰਦਰਪਾਲ ਸਿੰਘ ਪਰਮਾਰ,ਬਲਜੀਤ ਸਿੰਘ ਰਾਏਕੋਟ,ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ,ਮੈਡਮ ਹਰਭਜਨ ਕੌਰ ਹਾਜਰ ਸਨ ।
ਫੋਟੋ ਕੈਪਸਨ:-ਅੱਚਰਵਾਲ ਸਕੂਲ ਵਿਖੇ ਬੱਚੇ ਅਤੇ ਅਧਿਆਪਕ ਬੂਟੇ ਲਗਾਉਦੇ ਹੋਏ।

ਸਵਰੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਪੰਜਾਬ ਬਾਕਸਿੰਗ ਮੁਕਾਬਲਿਆ ਵਿੱਚੋਂ ਸਿਲਵਰ ਮੈਡਲ ਜਿੱਤਣ ਤੇ ਕੀਤਾ ਸਨਮਾਨਿਤ

ਹਠੂਰ,15 ਜੁਲਾਈ-(ਕੌਸ਼ਲ ਮੱਲ੍ਹਾ)-ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ ਕਾਲੜਾ ਦੀ ਅਗਵਾਈ ਹੇਠ ਸਕੂਲ ਦੇ ਹੋਣਹਾਰ ਖਿਡਾਰੀ ਸਵਰੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਕ੍ਰਮਵਾਰ ਹੋਏ ਨੈਸ਼ਨਲ ਅਤੇ ਪੰਜਾਬ ਪੱਧਰ ਤੇ ਬਾਕਸਿੰਗ ਮੁਕਾਬਲਿਆ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਤਾਮਿਲਨਾਡੂ,ਤੇਲੰਗਾਨਾ,ਅਰੁਣਾਚਲ ਪ੍ਰਦੇਸ਼ ਨੂੰ ਹਰਾਇਆ।ਫਾਈਨਲ ਵਿੱਚ ਉਸਦਾ ਮੁਕਾਬਲਾ ਦਿੱਲੀ ਨਾਲ ਹੋਇਆ।ਇਸ ਵਿੱਚ ਉਸਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।ਜਿਸ ਦੇ ਸਦਕਾ ਉਸਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਦੂਸਰਾ ਸਥਾਨ ਹਾਸਿਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ।ਇਸੇ ਤਰ੍ਹਾਂ ਜਸ਼ਨਪ੍ਰੀਤ ਸਿੰਘ ਨੇ 14 ਸਾਲਾਂ 80 ਕਿਲੋ ਭਾਰ ਵਰਗ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ  ਕੀਤਾ।ਇਹਨਾਂ ਹੋਣਹਾਰ ਖਿਡਾਰੀਆ ਦੇ ਸਕੂਲ ਪਹੰੁਚਣ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ,ਪ੍ਰੋ: ਬਲਵੰਤ ਸਿੰਘ ਸੰਧੂ ਚਕਰ,ਸਕੂਲ ਦੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਪਹਿਨਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਉਪਰੰਤ ਪੋ੍ਰ: ਬਲਵੰਤ ਸਿੰਘ ਵੱਲੋਂ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਵਿਿਦਆਰਥੀਆਂ  ਦਾ ਹੋਣਾ ਸਕੂਲ ਲਈ ਮਾਣ ਦੀ ਗੱਲ ਹੈ।ਉਹਨਾਂ ਨੇ ਸਵਰੀਤ ਕੌਰ  ਅਤੇ ਜਸ਼ਨਪ੍ਰੀਤ ਸਿੰਘ ਨੂੰ ਵਧਾਈਆਂ ਦਿੰਦੇ ਹੋਏ  ਬੱਚਿਆਂ ਨੂੰ ਖੇਡਾ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕੀਤਾ।ਇਸ ਸਮਂੇ ਸਵਰੀਤ ਕੌਰ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੇਕਰ  ਸਖਤ ਮਿਹਨਤ ਕਰਾਂਗੇ ਤਾਂ ਅਸੀਂ  ਕਿਸੇ ਵੀ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।ਉਸਨੇ ਇਹ ਵੀ ਕਿਹਾ ਕਿ ਆਧੁਨਿਕ ਯੱੁਗ ਵਿੱਚ ਕੁੜੀਆਂ ਮੰੁਡਿਆਂ ਨਾਲੋਂ ਘੱਟ ਨਹੀਂ ਬੱਸ ਲੋੜ ਹੈ ਤਾਂ ਆਪਣੇ ਆਪ ਨੂੰ ਪਹਿਚਾਨਣ ਦੀ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ,ਉੱਪ-ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰਧਾਨ ਰਜਿੰਦਰ ਬਾਵਾ,ਉੱਪ ਪ੍ਰਧਾਨ ਸਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਮੈਨੇਜਿੰਗ ਡਾਇਰੈਕਟਰ ਰਾਜੀਵ ਸੱਗੜ,ਡਾਇਰੈਕਟਰ ਅਨੀਤਾ ਕੁਮਾਰੀ,ਪ੍ਰਿੰਸੀਪਲ ਵਿਮਲ ਚੰਡੋਕ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਚੈਅਰਮੈਨ ਸਤੀਸ ਕਾਲੜਾ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਖਿਡਾਰੀਆ ਨੂੰ ਸਨਮਾਨਿਤ ਕਰਦੀ ਹੋਈ।

 ਜਨ ਸ਼ਕਤੀ

ਬਾਬਾ ਚਰਨ ਸਿੰਘ ਜੀ  ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ 

ਸਿੱਧਵਾਂ ਬੇਟ, 15 ਜੁਲਾਈ ( ਮਨਜਿੰਦਰ ਗਿੱਲ)  ਬਹੁਤ ਹੀ ਦੁਖਦਾਈ ਖ਼ਬਰ ਬੀਤੀ ਰਾਤ ਸੰਤ ਬਾਬਾ ਚਰਨ ਸਿੰਘ ਕੰਨੀਆਂ ਵਾਲੇ  ( ਮੁੱਖ ਸੇਵਾਦਾਰ  ਗੁਰਦੁਆਰਾ ਸਾਹਿਬ ਜਨਮ ਸਥਾਨ ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਸ਼ੇਰਪੁਰ ਕਲਾਂ )  ਪੰਜ ਭੌਤਿਕ ਸਰੀਰ ਨੂੰ ਤਿਆਗ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । 

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਨੂੰ ਲੈ ਕੇ ਵਿਵਾਦ  

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਨੂੰ ਲੈ ਕੇ ਵਿਵਾਦ - ਸਰਕਾਰੀ ਥਾਵਾਂ ਉਪਰ ਹੋਏ ਫ਼ੋਟੋ ਲਾਉਣੀ ਠੀਕ ਜਾਂ ਗ਼ਲਤ  - ਵਿਸ਼ੇਸ਼ ਗੱਲਬਾਤ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਅਤੇ  ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਆਗੂ ਸ ਹਰਚੰਦ ਸਿੰਘ ਚਕਰ -  ਐਂਕਰ ਅਮਨਜੀਤ ਸਿੰਘ ਖਹਿਰਾ  Controversy over photo of Sant Jarnail Singh Khalsa Bhindranwale || Right or wrong to take photos of government places || Special Interview Dr. Baldev Singh Former Director Punjab Government and Senior Leader of International Panthic Dal Harchand Singh Chakar - Anchor Amanjit Singh Khaira || ਹਰ ਸਮੇਂ ਦੀ ਤਾਜ਼ਾ ਖ਼ਬਰ ਦੇਖਣ ਲਈ ਯੂਟਿਊਬ ਚੈਨਲ , ਫੇਸਬੁੱਕ ਪੇਜ , ਇੰਸਟਾਗ੍ਰਾਮ ਪੇਜ , ਟਵਿੱਟਰ Jan Shakti News Punjab ਨੂੰ ਲਾਇਕ ਅਤੇ ਸਬਸਕ੍ਰਾਈਬ ਕਰੋ ॥ ਖ਼ਬਰਾਂ ਇਸ਼ਤਿਹਾਰ ਐਡਵਰਟਾਈਜ਼ਮੈਂਟ ਅਤੇ ਹੋਰ ਜਾਣਕਾਰੀ ਲਈ ਵ੍ਹੱਟਸਐਪ ਰਾਹੀਂ ਮੈਸੇਜ ਕਰੋ 00919878523331 ਜਾ 00447775486841 ਜਾਂ Email ; janshaktipaper@gmail.com ॥ ਧੰਨਵਾਦ ॥

ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇੱਕ ਇਤਹਾਸਿਕ ਜਗਾ

ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇੱਕ ਅਜਿਹੀ ਇਤਹਾਸਿਕ ਜਗਾ ਹੈ ਜਿੱਥੇ ਪੂਰੀ ਦੁਨੀਆ ਤੇ ਰਾਜ ਕਰਨ ਵਾਲੇ ਰਾਜਾ ਅਕਬਰ ਦੀ ਮਹਿਜ 13 ਸਾਲ ਦੀ ਉਮਰ ਵਿੱਚ ਤਾਜਪੋਸ਼ੀ ਕੀਤੀ ਗਈ ਇਸ ਜਗ੍ਹਾ ਦਾ ਇਤਹਾਸ ਕਾਫੀ ਪੁਰਾਣਾ ਹੈ ਕਰੀਬ 450 ਸਾਲ ਪਹਿਲਾ 14 ਫਰਵਰੀ 1556 ਨੂੰ ਅਕਬਰ ਦੇ ਪਿਤਾ ਹੁਮਾਯੂੰ  ਦੀ ਇਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਤੇ ਕਲਾਨੌਰ ਵਿਖੇ ਅਕਬਰ ਦੀ ਤਾਜਪੋਸ਼ੀ ਦਾ ਸਮਾਗਮ ਕਰਵਾਇਆ ਗਿਆ ਉਸ ਦੌਰਾਨ ਅਕਬਰ ਮਹਿਜ 13 ਸਾਲ ਦੇ ਸਨ ਸਥਾਨਕ ਲੋਕਾ ਦੇ ਕਹਿਣ ਅਨੁਸਾਰ ਇਹ ਜਗ੍ਹਾ ਬਹੁਤ ਇਤਹਾਸਿਕ ਹੈ ਪਰ ਇਸ ਜਗ੍ਹਾ ਨੂੰ ਸੰਭਾਲਣ ਵਿੱਚ ਸਰਕਾਰ ਵਲੋ ਧਿਆਨ ਨਹੀਂ ਦਿੱਤਾ ਗਿਆ ਹਾਲਾਂਕਿ ਇਸ ਜਗ੍ਹਾ ਨੂੰ ਦੇਖਣ ਕਾਫੀ ਵੱਡੇ ਰਾਜਨੀਤਕ ਲੋਕ ਆਉਂਦੇ ਹਨ ਪਰ ਅੱਜ ਵੀ ਇਸ ਜਗ੍ਹਾ ਨੂੰ ਸੰਭਾਲਣ ਦੀ ਲੋੜ ਹੈ ਕਿਉੰਕਿ ਇਸ ਤਰਾ ਦੀਆ ਇਤਹਾਸਕ ਜਗਾਵਾ ਸਭਲਣ ਨਾਲ ਲੋਕਾ ਦੀ ਰੁਚੀ ਆਪਣੇ ਦੇਸ਼ ਦੇ ਇਤਹਾਸ ਨੂੰ ਜਾਣਨ ਲਈ ਵਧੇਗਾ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 144ਵਾਂ ਦਿਨ ਬਹੁਜਨ ਮੁਕਤੀ ਪਾਰਟੀ ਨੇ  ਹਾਜ਼ਰੀ ਭਰੀ  

ਜੇਕਰ ਅਸੀ ਬੰਦੀ ਸਿੰਘਾਂ ਨੂੰ ਰਿਹਾਈ ਲਈ ਇਕੱਠੇ ਨਾ ਹੋ ਸਕੇ ਤਾਂ ਸਾਨੂੰ ਸਿੱਖ ਸਰਦਾਰ ਕਹਾਉਣ ਦਾ ਕੀ ਫ਼ਾਇਦਾ : ਦੇਵ ਸਰਾਭਾ  
 
ਸਰਾਭਾ ਵਿਖੇ ਪੰਥਕ ਇਕੱਠ ਅੱਜ 15 ਜੁਲਾਈ ਨੂੰ ਹੋਵੇਗਾ  

ਮੁੱਲਾਂਪੁਰ ਦਾਖਾ, 14 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 144ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਰੱਤੋਵਾਲ,ਹਰਬੰਸ ਸਿੰਘ ਗਿੱਲ,ਦਰਸਨ ਸਿੰਘ ਹਲਵਾਰਾ,ਗੁਰਦੇਵ ਸਿੰਘ ਅਕਾਲਗਡ਼੍ਹ,ਰਾਮ ਸਿੰਘ ਦੀਪਕ ਲੁਧਿਆਣਾ,ਸੰਤੋਖ ਸਿੰਘ ਦੁੱਗਰੀ ,ਰਣਜੀਤ ਸਿੰਘ ਰੱਤੋਵਾਲ ,ਮਨਜੀਤ ਸਿੰਘ ਬੱਦੋਵਾਲ ,   ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਦਿੱਲੀ ਤੋਂ ਸਿੱਖ ਵਿਰੋਧੀ ਲੋਕ ਪੰਜਾਬ ਨੂੰ ਚਾਰੇ ਪਾਸਿਓਂ ਘੇਰਨ ਲੱਗੇ ਹੋਏ ਹਨ ।ਪਰ ਤੁਸੀਂ ਸਿੱਖ ਕੌਮ ਦੇ ਜੁਝਾਰੂਆਂ ਨੇ ਆਖ਼ਰ ਕਦੋਂ ਜਾਗਣਾ ।ਜਿਨ੍ਹਾਂ ਬ੍ਰਾਹਮਣਵਾਦ ਬਿਰਤੀ ਦੇ ਲੋਕਾਂ ਨੇ ਸਾਡੇ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਅਤੇ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਗੋਲੇ ਦਾਗ ਦਿੱਤੇ ਫੇਰ  ਤੁਸੀਂ ਉਨ੍ਹਾਂ ਦੇ ਵਾਰਸਾਂ ਤੋਂ ਕੀ ਉਮੀਦ ਰੱਖਦੇ ਹੋ ਕੇ ਉਹ ਸਾਨੂੰ ਇਨਸਾਫ ਦੇਣਗੇ।ਬਾਕੀ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਕਿਸੇ ਨੇ ਵੀ ਸੋਨੂੰ ਹੱਕ ਥਾਲੀ ,ਚ ਪਰੋਸ ਕੇ ਨਹੀਂ ਦੇਣੇ । ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ । ਪਰ ਆਜ਼ਾਦੀ ਮਿਲਣ ਤੋਂ ਬਾਅਦ ਬ੍ਰਾਹਮਣ ਸੋਚ ਦੇ ਧਾਰਨੀ ਨਹਿਰੂ ,ਗਾਂਧੀ ਵਰਗਿਆਂ ਨੇ ਸਿੱਖਾਂ ਦੇ ਹੱਕਾਂ ਤੇ ਡਾਕੇ ਮਾਰੇ । ਜੋ ਸਿੱਖ ਕੌਮ ਆਪਣੇ ਹੱਕਾਂ ਲਈ ਅੱਜ ਤਕ ਸੰਘਰਸ਼ ਕਰ ਰਹੇ ਹਨ ।ਉਨ੍ਹਾਂ ਅੱਗੇ ਆਖਿਆ ਕਿ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਦਸਤਾਰ ਬਖਸ਼ੀ ਜੋ ਸਿੱਖ ਵਿਰੋਧੀ ਤਾਕਤਾਂ ਦਾ ਦਿਨ ਦਾ ਚੈਨ ਰਾਤਾਂ ਦੀ ਨੀਂਦ ਹਰਾਮ ਕਰਦੀ ਹੈ। ਜਦ ਕੇ  ਗੁਰੂ ਨੇ ਸਾਨੂੰ ਮਹਾਰਾਜੇ ਬਣਾਇਆ, ਸਰਕਾਰਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੀਆਂ, ਸਿੱਖ ਕਦੇ ਗੁਲਾਮੀ ਕਬੂਲ ਦੇ ਨਹੀਂ । ਜੇਕਰ ਅਸੀ ਬੰਦੀ ਸਿੰਘਾਂ ਨੂੰ ਰਿਹਾਈ ਲਈ ਇਕੱਠੇ ਨਾ ਹੋ ਸਕੇ ਤਾਂ ਸਾਨੂੰ ਸਿੱਖ ਸਰਦਾਰ ਕਹਾਉਣ ਦਾ ਕੀ ਫ਼ਾਇਦਾ ।ਇਸ ਲਈ ਸਮੁੱਚੀ ਸਿੱਖ ਕੌਮ ਰਾਜਨੀਤੀ ਤੋਂ ਉੱਪਰ ਉੱਠ ਕੇ ਨਿੱਕੀਆਂ ਨਿੱਕੀਆਂ ਜਥੇਬੰਦੀਆਂ ਨੂੰ ਇਕ ਕੇਸਰੀ ਝੰਡੇ ਥੱਲੇ ਇਕੱਠੀਆਂ ਕਰੋ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਹਿ ਕਰੀਏ । ਇਸ ਸਮੇਂ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ ,ਹਰਬੰਸ ਸਿੰਘ ਗਿੱਲ  ਨੇ ਆਖਿਆ ਕੇ ਗ਼ਰੀਬਾਂ ਦੇ ਮਸੀਹੇ ਸਾਹਿਬ ਕਾਂਸ਼ੀ ਰਾਮ ਹਮੇਸ਼ਾਂ ਆਖਿਆ ਕਰਦੇ ਸਨ ਕੇ "ਮੁਰਦੇ ਲੋਕ ਕਦੇ ਸੰਘਰਸ਼ ਨਹੀਂ ਕਰਿਆ ਕਰਦੇ,  ਜਿਉਂਦੇ ਲੋਕ ਸੰਘਰਸ਼ ਨੂੰ ਰੁਕਣ ਨਹੀਂ ਦਿੰਦੇ ।ਜੇਕਰ ਅਸੀਂ ਜਿਊਂਦਿਆਂ ਵਿੱਚ ਹਾਂ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਪੰਥਕ ਮੋਰਚਾ ਭੁੱਖ ਹੜਤਾਲ ਪਿਛਲੇ 144 ਦਿਨਾਂ ਤੋਂ ਚਾਲੂ ਹੈ ।ਜਿਸ ਸਥਾਨ ਤੇ 15 ਜੁਲਾਈ ਨੂੰ ਇਕ ਪੰਥਕ ਇਕੱਠ ਬੁਲਾਇਆ ਗਿਆ ਹੈ।ਸੋ ਤੁਸੀਂ ਆਪਣੇ ਕੰਮਾਂ ਨੂੰ ਸੰਕੋਚ ਦੇ ਹੋਏ ਸਰਾਭੇ ਪਹੁੰਚੋ । ਇਸ ਮੌਕੇ ਜਥੇਦਾਰ ਅਮਰ ਸਿੰਘ ਜੁੜਾਹਾਂ,ਮੋਹਣ ਸਿੰਘ ਮੋਮਨਾਬਾਦੀ,ਬਲਦੇਵ ਸਿੰਘ ਈਸ਼ਨਪੁਰ,ਗੁਰਸਿਮਰਨਜੀਤ ਸਿੰਘ ਅੱਬੂਵਾਲ ,ਹਰਦੀਪ ਸਿੰਘ ਰਿੰਪੀ   ਸਰਾਭਾ,ਰਿੰਕੂ ਰੰਗੂਵਾਲ,ਜਗਵਿੰਦਰ ਸਿੰਘ ਜੁੜਾਹਾਂ,ਸੁਖਦੇਵ ਸਿੰਘ ਟੂਸੇ,ਮੇਵਾ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ,ਅੱਛਰਾ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ,ਰਿੰਕੂ ਰੰਗੂਵਾਲ , ਮੁਖਤਿਆਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਪਿੰਡ ਮਿੱਠੇਵਾਲ ਦੀ ਪੰਚਾਇਤ ਵੱਲੋਂ ਲਗਾਏ ਗਏ 400 ਛਾਂਦਾਰ ਬੂਟੇ

ਮਹਿਲ ਕਲਾਂ 14 ਜੁਲਾਈ (ਡਾਕਟਰ ਸੁਖਵਿੰਦਰ /ਗੁਰਸੇਵਕ ਸੋਹੀ) ਅੱਜ ਪਿੰਡ ਮਿੱਠੇਵਾਲ ਦੀ ਸਮੂਹ ਨਗਰ ਪੰਚਾਇਤ ਨੇ ਪਿੰਡ ਵਿੱਚ ਪਈ ਖ਼ਾਲੀ ਜਗਾ ਤੇ ਫ਼ਲਦਾਰ ਤੇ ਛਾਂਦਾਰ ਰੁੱਖ ਲਗਾਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਮਜੂਦਾ ਸਰਪੰਚ ਸਰਦਾਰ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਰੁੱਖ ਕੱਟੇ ਜਾਂਦੇ ਹਨ ਪਰ ਉਨ੍ਹਾਂ ਰੁੱਖਾਂ ਦੀ ਜਗਾ ਤੇ ਕੋਈ ਨਵੇਂ ਰੁੱਖ ਨਹੀਂ ਲਗਾਉਂਦਾ ਜਿਸ ਦਾ ਨਤੀਜਾ ਲਗਾਤਾਰ ਆਕਸੀਜਨ ਦਾ ਲੇਬਲ ਘਟ ਰਿਹਾ ਜਿਸ ਕਰਕੇ ਪੰਜਾਬ ਵਿੱਚ ਲਗਾਤਾਰ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਉਹਨਾਂ ਕਿਹਾ ਕਿਹਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਆਉਂਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਵਿੱਚ ਮਦਦ ਕਰੀਏ ਉਨ੍ਹਾਂ ਕਿਹਾ ਕੇ ਮਜੂਦਾ ਸਰਕਾਰਾਂ ਵੀ ਵਾਤਾਵਰਨ ਦੀ ਸੰਭਾਲ ਲਈ ਕਾਫੀ ਉਪਰਾਲੇ ਕਰ ਰਹੀ ਹੈ ਸਾਨੂੰ ਸਾਰਕਾਰ ਦੀਆਂ ਸਹੂਲਤਾਂ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਪੰਚਾਇਤ ਪਾਣੀ ਦੀ ਨਿਕਾਸੀ ਲਈ ਵੀ ਕਾਫੀ ਕੰਮ ਕਰ ਰਹੀ ਹੈ ਜਿਸ ਨਾਲ ਪਾਣੀਂ ਦੀ ਸਾਂਭ ਸੰਭਾਲ ਹੋ ਸਕੇ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੋਜੂਦ ਸੀ ਜਿੰਨਾ ਵਿੱਚ ਸਰਪੰਚ ਹਰਪਾਲ ਸਿੰਘ, ਸੁੱਖਦੇਵ ਸਿੰਘ,ਬੁਧ ਸਿੰਘ,ਰਾਮ ਆਸਰਾ,ਡਾ ਰੀਖੀ, ਜਗਜੀਤ ਸਿੰਘ ਚੌਕੀਦਾਰ, ਗੁਰਚਰਨ ਸਿੰਘ, ਹਰਬੰਸ ਸਿੰਘ, ਰਾਮਕ੍ਰਿਸ਼ਨ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।

114ਵੇਂ ਦਨਿ ਵੀ ਧਰਨਾ ਜਾਰੀ ! 

ਹਲਕਾ ਵਧਿਾਇਕ ਦੇ ਘਰਿਾਓ ਸਬੰਧੀ ਮੀਟੰਿਗਾਂ ਜਾਰੀ-ਸੰਘਰਸ਼ ਕਮੇਟੀ 
ਜਗਰਾਉ,ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸੰਿਘ ਲਲਤੋਂ, ਪੰਜਾਬ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਬੂਟਾ ਸੰਿਘ ਚਕਰ, ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, (ਮਸ਼ਾਲ) ਦੇ ਆਗੂ ਬਲ਼ਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸੰਿਘ ਢਲਿੋਂ ਤੇ ਰਾਮਤੀਰਥ ਸੰਿਘ ਲੀਲ੍ਹਾ ਨੇ ਦੱਸਆਿ ਕ ਿ22 ਜੁਲਾਈ ਨੂੰ ਕੀਤੇ ਜਾ ਰਹੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੇ ਘਰ ਦੇ ਪ੍ਰਸਤਾਵਤਿ ਘਰਿਾਓ ਸਬੰਧੀ ਇਲਾਕੇ ਦੇ ਪੰਿਡਾਂ ਵੱਿਚ ਦਨਿ-ਰਾਤ ਮੀਟੰਿਗਾਂ ਦਾ ਸਲਿਸਲਿਾ ਜਾਰੀ ਹੈ। ਆਗੂਆਂ ਨੇ ਕਹਿਾ ਕ ਿਘਰਿਾਓ ਸਬੰਧੀ ਆਮ ਲੋਕਾਂ ਵੱਿਚ ਉਤਸਾਹ ਨਜ਼ਰ ਆ ਰਹਿਾ ਹੈ ਅਤੇ ਵੱਡੀ ਗਣਿਤੀ ਵੱਿਚ ਲੋਕ ਹਲਕਾ ਵਧਿਾਇਕ ਦੇ ਘਰ ਦਾ ਘਰਿਾਓ ਕਰਕੇ ਪੰਜਾਬ ਸਰਕਾਰ ਖਲਿਾਫ਼ ਆਪਣਾ ਰੋਸ ਜ਼ਾਹਰ ਕਰਨਗੇ। ਉਨ੍ਹਾਂ ਇਹ ਵੀ ਕਹਿਾ ਕ ਿ114 ਦਨਿਾਂ ਤੋਂ ਕਰਿਤੀ ਲੋਕਾਂ ਦੇ ਦੁੱਖ ਵੱਲ ਧਆਿਨ ਨਾਂ ਦੇਣ ਪੱਿਛੇ ਪੰਜਾਬ ਦੀ ਮੌਜੂਦਾ ਸਤਾਧਾਰੀ ਸਆਿਸੀ ਧਰਿ ਹੀ ਜ਼ੰਿਮੇਵਾਰ ਹੈ। ਦੱਸਣਯੋਗ ਹੈ ਕ ਿ23 ਮਾਰਚ ਤੋਂ ਥਾਣਾ ਸਟਿੀ ਜਗਰਾਉਂ ਅੱਗੇ ਅਣਮਥਿੇ ਸਮੇਂ ਦਾ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪ੍ਰੈਸ ਨੂੰ ਜਾਰੀ ਬਅਿਾਨ 'ਚ ਦਰਸ਼ਨ ਸੰਿਘ ਧਾਲੀਵਾਲ, ਮਨਪ੍ਰੀਤ ਕੌਰ ਧਾਲੀਵਾਲ ਤੇ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਲੋਕ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਖਫਾ ਹੋ ਚੁੱਕੇ ਹਨ। ਹਰ ਪਾਸੇ ਹ‍ਾਹਾਕਾਰ ਮੱਚੀ ਹੋਈ ਹੈ ਸ਼ਾਇਦ ਲੋਕ ਹੁਣ "ਆਪ" ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਉਨ੍ਹਾਂ ਕਹਿਾ ਕ ਿਹਲਕਾ ਵਧਿਾਇਕ 16 ਵੇਂ ਦਨਿ ਧਰਨੇ ਵਚਿ ਪਹੁੰਚੇ ਸਨ ਅਤੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰੰਿਦਰ ਕੌਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੂਨ ਨਾਲ ਲਖਿਿਆ ਖਤ, ਲੈ ਕੇ ਮੁੱਖ ਮੰਤਰੀ ਨੂੰ ਸੌਂਪਆਿ ਸੀ ਪਰ ਹੈਰਾਨੀ ਦੀ ਗੱਲ ਹੈ ਕ ਿਨਾਂ ਹਲਕਾ ਵਧਿਾਇਕ ਸਰਬਜੀਤ ਕੌਰ ਨੂੰ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਰੀਬ ਪਰਵਿਾਰ 'ਤੇ ਤਰਸ ਨਹੀਂ ਆ ਰਹਿਾ।ਉਨ੍ਹਾਂ ਦੱਸਆਿ ਕ ਿਪੀੜ੍ਹਤ ਪਰਵਿਾਰ ਲੰਮੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਹਿਾ ਹੈ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸੰਿਘ ਲੀਲ੍ਹਾ ਤੇ ਬੰਤਾ ਸੰਿਘ ਡੱਲਾ, ਦਸਮੇਸ਼ ਕਸਿਾਨ- ਮਜ਼ਦੂਰ ਯੂਨੀਅਨ (ਰਜ਼.ਿ) ਦੇ ਆਗੂ ਹਰੀ ਸੰਿਘ ਚਚਰਾੜੀ ਤੇ ਅਮਰਜੀਤ ਸੰਿਘ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਕਰਿਤੀ ਕਸਿਾਨ ਯੂਨੀਅਨ ਦੇ ਆਗੂ ਬਲਵੰਿਦਰ ਸੰਿਘ ਕੋਠੇ ਪੋਨਾ, ਜਬਰ ਜੁਲਮ ਵਰਿੋਧੀ ਫਰੰਟ ਦੇ ਜਲਿ੍ਹਾ ਪ੍ਰਧਾਨ ਕੁਲਦੀਪ ਸੰਿਘ ਚੌਹਾਨ ਨੇ ਦੱਸਆਿ ਕ ਿਦੋਸ਼ੀਆਂ ਨੇ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਆਿ-ਮਾਰਆਿ ਤੇ ਕਰੰਟ ਲਗਾਇਆ ਸੀ ਜਸਿ ਨਾਲ ਕੁਲਵੰਤ ਕੌਰ ਡੇਢ ਦਹਾਕਾ ਨਕਾਰਾ ਪੈ ਕੇ 10 ਦਸੰਬਰ ਨੂੰ ਮੌਤ ਹੋ ਗਈ ਸੀ ਤੇ ਦੂਜੇ ਦਨਿ ਦੋਸ਼ੀਆਂ ਖਲਿਾਫ਼ ਗੈਰ-ਜ਼ਮਾਨਤੀ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਦੋਸ਼ੀਆਂ ਨੂੰ ਹੁਣ ਤੱਕ ਗ੍ਰਫਿਤਾਰ ਨਹੀਂ ਕੀਤਾ।ਪੀੜ੍ਹਤ ਪਰਵਿਾਰ ਤੇ ਲੋਕ ਗ੍ਰਫਿਤਾਰੀ ਲਈ ਧਰਨਾ ਲਗਾਈ ਬੈਠੇ ਹਨ।

ਫੋਟੋ ਕੈਪਸ਼ਨ:-ਰੋਸ ਧਰਨੇ ਤੇ ਬੈਠੇ ਵੱਖ-ਵੱਖ ਆਗੂ।