ਹਲਕਾ ਵਧਿਾਇਕ ਦੇ ਘਰਿਾਓ ਸਬੰਧੀ ਮੀਟੰਿਗਾਂ ਜਾਰੀ-ਸੰਘਰਸ਼ ਕਮੇਟੀ
ਜਗਰਾਉ,ਹਠੂਰ,14,ਜੁਲਾਈ-(ਕੌਸ਼ਲ ਮੱਲ੍ਹਾ)- ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸੰਿਘ ਲਲਤੋਂ, ਪੰਜਾਬ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਬੂਟਾ ਸੰਿਘ ਚਕਰ, ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, (ਮਸ਼ਾਲ) ਦੇ ਆਗੂ ਬਲ਼ਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸੰਿਘ ਢਲਿੋਂ ਤੇ ਰਾਮਤੀਰਥ ਸੰਿਘ ਲੀਲ੍ਹਾ ਨੇ ਦੱਸਆਿ ਕ ਿ22 ਜੁਲਾਈ ਨੂੰ ਕੀਤੇ ਜਾ ਰਹੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੇ ਘਰ ਦੇ ਪ੍ਰਸਤਾਵਤਿ ਘਰਿਾਓ ਸਬੰਧੀ ਇਲਾਕੇ ਦੇ ਪੰਿਡਾਂ ਵੱਿਚ ਦਨਿ-ਰਾਤ ਮੀਟੰਿਗਾਂ ਦਾ ਸਲਿਸਲਿਾ ਜਾਰੀ ਹੈ। ਆਗੂਆਂ ਨੇ ਕਹਿਾ ਕ ਿਘਰਿਾਓ ਸਬੰਧੀ ਆਮ ਲੋਕਾਂ ਵੱਿਚ ਉਤਸਾਹ ਨਜ਼ਰ ਆ ਰਹਿਾ ਹੈ ਅਤੇ ਵੱਡੀ ਗਣਿਤੀ ਵੱਿਚ ਲੋਕ ਹਲਕਾ ਵਧਿਾਇਕ ਦੇ ਘਰ ਦਾ ਘਰਿਾਓ ਕਰਕੇ ਪੰਜਾਬ ਸਰਕਾਰ ਖਲਿਾਫ਼ ਆਪਣਾ ਰੋਸ ਜ਼ਾਹਰ ਕਰਨਗੇ। ਉਨ੍ਹਾਂ ਇਹ ਵੀ ਕਹਿਾ ਕ ਿ114 ਦਨਿਾਂ ਤੋਂ ਕਰਿਤੀ ਲੋਕਾਂ ਦੇ ਦੁੱਖ ਵੱਲ ਧਆਿਨ ਨਾਂ ਦੇਣ ਪੱਿਛੇ ਪੰਜਾਬ ਦੀ ਮੌਜੂਦਾ ਸਤਾਧਾਰੀ ਸਆਿਸੀ ਧਰਿ ਹੀ ਜ਼ੰਿਮੇਵਾਰ ਹੈ। ਦੱਸਣਯੋਗ ਹੈ ਕ ਿ23 ਮਾਰਚ ਤੋਂ ਥਾਣਾ ਸਟਿੀ ਜਗਰਾਉਂ ਅੱਗੇ ਅਣਮਥਿੇ ਸਮੇਂ ਦਾ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪ੍ਰੈਸ ਨੂੰ ਜਾਰੀ ਬਅਿਾਨ 'ਚ ਦਰਸ਼ਨ ਸੰਿਘ ਧਾਲੀਵਾਲ, ਮਨਪ੍ਰੀਤ ਕੌਰ ਧਾਲੀਵਾਲ ਤੇ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਲੋਕ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਖਫਾ ਹੋ ਚੁੱਕੇ ਹਨ। ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਸ਼ਾਇਦ ਲੋਕ ਹੁਣ "ਆਪ" ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਉਨ੍ਹਾਂ ਕਹਿਾ ਕ ਿਹਲਕਾ ਵਧਿਾਇਕ 16 ਵੇਂ ਦਨਿ ਧਰਨੇ ਵਚਿ ਪਹੁੰਚੇ ਸਨ ਅਤੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰੰਿਦਰ ਕੌਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੂਨ ਨਾਲ ਲਖਿਿਆ ਖਤ, ਲੈ ਕੇ ਮੁੱਖ ਮੰਤਰੀ ਨੂੰ ਸੌਂਪਆਿ ਸੀ ਪਰ ਹੈਰਾਨੀ ਦੀ ਗੱਲ ਹੈ ਕ ਿਨਾਂ ਹਲਕਾ ਵਧਿਾਇਕ ਸਰਬਜੀਤ ਕੌਰ ਨੂੰ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਰੀਬ ਪਰਵਿਾਰ 'ਤੇ ਤਰਸ ਨਹੀਂ ਆ ਰਹਿਾ।ਉਨ੍ਹਾਂ ਦੱਸਆਿ ਕ ਿਪੀੜ੍ਹਤ ਪਰਵਿਾਰ ਲੰਮੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਹਿਾ ਹੈ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸੰਿਘ ਲੀਲ੍ਹਾ ਤੇ ਬੰਤਾ ਸੰਿਘ ਡੱਲਾ, ਦਸਮੇਸ਼ ਕਸਿਾਨ- ਮਜ਼ਦੂਰ ਯੂਨੀਅਨ (ਰਜ਼.ਿ) ਦੇ ਆਗੂ ਹਰੀ ਸੰਿਘ ਚਚਰਾੜੀ ਤੇ ਅਮਰਜੀਤ ਸੰਿਘ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਕਰਿਤੀ ਕਸਿਾਨ ਯੂਨੀਅਨ ਦੇ ਆਗੂ ਬਲਵੰਿਦਰ ਸੰਿਘ ਕੋਠੇ ਪੋਨਾ, ਜਬਰ ਜੁਲਮ ਵਰਿੋਧੀ ਫਰੰਟ ਦੇ ਜਲਿ੍ਹਾ ਪ੍ਰਧਾਨ ਕੁਲਦੀਪ ਸੰਿਘ ਚੌਹਾਨ ਨੇ ਦੱਸਆਿ ਕ ਿਦੋਸ਼ੀਆਂ ਨੇ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਘਰੋਂ ਚੁੱਕ ਕੇ ਥਾਣੇ ਚ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਆਿ-ਮਾਰਆਿ ਤੇ ਕਰੰਟ ਲਗਾਇਆ ਸੀ ਜਸਿ ਨਾਲ ਕੁਲਵੰਤ ਕੌਰ ਡੇਢ ਦਹਾਕਾ ਨਕਾਰਾ ਪੈ ਕੇ 10 ਦਸੰਬਰ ਨੂੰ ਮੌਤ ਹੋ ਗਈ ਸੀ ਤੇ ਦੂਜੇ ਦਨਿ ਦੋਸ਼ੀਆਂ ਖਲਿਾਫ਼ ਗੈਰ-ਜ਼ਮਾਨਤੀ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਦੋਸ਼ੀਆਂ ਨੂੰ ਹੁਣ ਤੱਕ ਗ੍ਰਫਿਤਾਰ ਨਹੀਂ ਕੀਤਾ।ਪੀੜ੍ਹਤ ਪਰਵਿਾਰ ਤੇ ਲੋਕ ਗ੍ਰਫਿਤਾਰੀ ਲਈ ਧਰਨਾ ਲਗਾਈ ਬੈਠੇ ਹਨ।
ਫੋਟੋ ਕੈਪਸ਼ਨ:-ਰੋਸ ਧਰਨੇ ਤੇ ਬੈਠੇ ਵੱਖ-ਵੱਖ ਆਗੂ।