ਆਓ ਜਾਣੀਏ ਪੈਪਸੂ ਬਾਰੇ ਮਹੱਤਵਪੂਰਨ ਜਾਣਕਾਰੀ -15 ਜੁਲਾਈ 1948 ਨੂੰ ਹੋਂਦ ਵਿੱਚ ਆਇਆ ✍️ਗਗਨਦੀਪ ਕੌਰ ਧਾਲੀਵਾਲ

1. ਪੈਪਸੂ ਕਦੋਂ ਹੋਂਦ ਵਿੱਚ ਆਇਆ ਸੀ?-15 ਜੁਲਾਈ 1948
2. ਪੈਪਸੂ ਦੀਆਂ ਕਿੰਨੀਆਂ ਰਿਆਸਤਾਂ ਸਨ?-8 ਰਿਆਸਤਾਂ
3. ਅੱਠ ਰਿਆਸਤਾਂ ਕਿਹੜੀਆਂ ਸਨ?-ਪਟਿਆਲਾ ,ਨਾਭਾ,ਜੀਦ ,ਫਰੀਦਕੋਟ,ਕਪੂਰਥਲਾ ,ਕਲਸੀਆਂ
4. ਪੈਪਸੂ ਦਾ ਰਾਜਪ੍ਰਮੁੱਖ ਕੌਣ ਸੀ?-ਪਟਿਆਲੇ ਦਾ ਰਾਜਾ ਯਾਦਵਿੰਦਰ ਸਿੰਘ
5. ਪੈਪਸੂ ਸ਼ਬਦ ਅੰਗਰੇਜੀ ਦੇ ਕਿਹੜੇ ਸ਼ਬਦ ਤੋਂ ਆਇਆ ਹੈ?-PEPSU
6. PEPSU ਦਾ ਕੀ ਮਤਲਬ ਹੈ ?-ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ
7. ਅੰਗਰੇਜਾਂ ਅਧੀਨ ਪੰਜਾਬ ਦਾ ਇਹ ਕੀ ਸੀ ?-ਪੰਜਾਬ ਦਾ ਇਹ ਇੱਕ ਪ੍ਰੈਮਿਸਿਜ ਸੀ
8. ਪੈਪਸੂ ਭਾਰਤ ਦਾ ਪ੍ਰਾਂਤ ਕਦੋਂ ਤੱਕ ਰਿਹਾ ?-1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ
9. ਪੈਪਸੂ ਦੀ ਰਾਜਧਾਨੀ ਕਿਹੜੀ ਸੀ ?-ਪਟਿਆਲਾ
10. ਇਸ ਪ੍ਰਾਂਤ ਦਾ ਖੇਤਰਫਲ ਕਿੰਨਾਂ ਸੀ ?-26,208 ਵਰਗ ਕਿਲੋਮੀਟਰ ਸੀ,
11. ਸ਼ਿਮਲਾ ,ਕਸੌਲੀ,ਕੰਡਾਘਾਟ ,ਧਰਮਪੁ,ਅਤੇ ਚੈਲ ਕਿਸਦਾ ਹਿੱਸਾ ਸਨ?-ਪੈਪਸੂ ਦਾ
12. ਪੈਪਸੂ ਦਾ ਉਦਘਾਟਨੀ ਪੱਥਰ ਕਿੱਥੇ ਹੈ?-ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ
13. ਪੰਜਾਬ ਵਿੱਚ ਦੋ ਸੂਬੇ ਕਿਹੜੇ ਸਨ? ਪੰਜਾਬ ਤੇ ਪੈਪਸੂ
14. ਪੈਪਸੂ ਦੇ ਸਮੇਂ ਪੰਜਾਬੀ ਖੇਤਰ ਦੀ ਪੰਜਾਬੀ ਬੋਲੀ ਕਿਸ ਲਿਪੀ ਵਿੱਚ ਮੰਨੀ ਗਈ ਹੈ?-ਗੁਰਮੁਖੀ ਲਿੱਪੀ ਵਿਚ
15. ਸੱਚਰ ਫ਼ਾਰਮੂਲਾ ਕੀ ਸੀ?-ਪੰਜਾਬ ਨੂੰ ਦੋ ਖੇਤਰਾਂ ਪੰਜਾਬੀ ਬੋਲੀ ਵਾਲਾ ਖੇਤਰ ,ਹਿੰਦੀ ਬੋਲੀ ਵਾਲਾ ਖੇਤਰ ਵਿੱਚ ਵੰਡ ਦਿੱਤਾ ਗਿਆ।ਹਰੇਕ ਖੇਤਰ ਲਈ ਰਾਜ ਦੀ ਅਸ਼ੈਬਲੀ ਦੀ ਇੱਕ ਰਿਜਨਲ ਕਮੇਟੀ ਦੀ ਵਿਵਸਥਾ ਕੀਤੀ ਗਈ
16. ਪੈਪਸੂ ਵਿੱਚ ਪੰਜਾਬੀ ਜ਼ੋਨ ਉੱਤੇ ਕਿਹੜਾ ਫ਼ਾਰਮੂਲਾ ਲਾਗੂ ਹੋਣਾ ਮੰਨਿਆਂ ਗਿਆ ?- ਪੰਜਾਬੀ ਫ਼ਾਰਮੂਲਾ
17. ਸੱਚਰ ਫ਼ਾਰਮੂਲਾ ਕਿਹੜੇ ਜ਼ੋਨ ਉੱਤੇ ਹੋਣਾ ਮੰਨਿਆ ਗਿਆ ?-ਹਿੰਦੀ ਜ਼ੋਨ ਉੱਤੇ
18. ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੀ ਵੰਡ ਨਾਲ ਕਿਹੜੇ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ?-ਹਰਿਆਣਾ ਅਤੇ ਹਿਮਾਚਲ ਪ੍ਰਦੇਸ਼
19. ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਦੋਂ ਕੀਤੀ ਗਈ?-1949
20. ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਿਸਨੇ ਕੀਤੀ ਸੀ?-ਮਾਸਟਰ ਤਾਰਾ ਸਿੰਘ ਤੇ ਸ.ਹੁਕਮ ਸਿੰਘ
21. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਨੇ ਕੀ ਵਿਚਾਰ ਪੇਸ਼ ਕੀਤੇ ਸਨ?-ਇੱਕ ਭਾਸ਼ਾ ਇੱਕ ਰਾਜ ਦੇ ਸਿਧਾਂਤ ਨੂੰ ਰੱਦ ਕੀਤਾ ਗਿਆ ? ਪੈਪਸੂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਲਈ ਕਿਹਾ
22. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ?-22 ਦਸੰਬਰ 1953
23. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਨੇ ਆਪਣੀ ਰਿਪੋਰਟ ਕਦੋਂ ਦਿੱਤੀ -1955
24. ਕਦੋਂ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ -1956
25. 1956 ਵਿੱਚ ਰਾਜਾਂ ਦਾ ਪੁਨਰਗਠਨ ਕਰਕੇ ਕਿਹੜੇ ਪ੍ਰਾਂਤ ਨੂੰ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ ਗਿਆ ?- ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ
26. ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਬਣਿਆ ?-ਗਿਆਨ ਸਿੰਘ ਰਾੜੇਵਾਲ
27. ਗਿਆਨ ਸਿੰਘ ਰਾੜੇਵਾਲ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕਦੋਂ ਬਣਿਆ ?-13 ਜਨਵਰੀ 1949
28. ਪੈਪਸੂ ਦਾ ਦੂਜਾ ਮੁੱਖ ਮੰਤਰੀ ਕੌਣ ਬਣਿਆ ? -ਕਰਨਲ ਰਘਵੀਰ ਸਿੰਘ
29. ਕਰਨਲ ਰਘਵੀਰ ਸਿੰਘ ਪੈਪਸੂ ਦਾ ਦੂਜਾ ਮੁੱਖ ਮੰਤਰੀ ਕਦੋਂ ਬਣਿਆ ? -23 ਮਈ 1951
30. ਉੱਚ ਅਦਾਲਤ ਦਾ ਪਹਿਲਾ ਮੁੱਖ ਜੱਜ ਕੌਣ ਸੀ?-ਜਸਟਿਸ ਰਾਮ ਲਾਲ
31. 1953 ਵਿੱਚ ਜ਼ਿਲ੍ਹਿਆ ਦੀ ਗਿਣਤੀ ਕਿੰਨ੍ਹੀ ਕਰ ਦਿੱਤੀ ਸੀ ?-ਪੰਜ
32. ਸੰਗਰੂਰ ਅਤੇ ਪਟਿਆਲ਼ਾ ਵਿੱਚ ਕਿਸਨੂੰ ਸ਼ਾਮਿਲ ਕਰ ਦਿੱਤਾ ਗਿਆ ਸੀ?-ਬਰਨਾਲਾ ਨੂੰ ਸੰਗਰੂਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸਾਮਲ ਕਰ ਦਿਤਾ ਗਿਆ
33. ਪੈਪਸੂ ਵਿੱਚ ਕਿੰਨੇ ਲੋਕ ਸਭਾ ਦੇ ਇਲਾਕੇ ਸਨ?-ਚਾਰ ਲੋਕ ਸਭਾ ਇਲਾਕੇ
34. 1951 ਦੀ ਜਨਗਣਨਾ ਸਮੇ ਪ੍ਰਾਂਤ ਦੀ ਜਨਸੰਖਿਆ ਕਿੰਨੀ ਸੀ ?-3,493,685
35. ਉਸ ਸਮੇਂ ਪ੍ਰਾਂਤ ਦੀ ਸ਼ਹਿਰੀ ਅਬਾਦੀ ਅਤੇ ਵੱਸੋਂ ਦੀ ਸੰਘਣਤਾ ਕਿੰਨੀ ਸੀ?-19% ਸ਼ਹਿਰੀ ਆਬਾਦੀ ਅਤੇ ਵਸੋਂ ਦੀ ਸੰਘਣਤਾ 133 ਪ੍ਰਤੀ ਵਰਗਕਿਲੋਮੀਟਰ ਸੀ
ਗਗਨਦੀਪ ਕੌਰ ਧਾਲੀਵਾਲ