(ਫੋਟੋ ਕੈਪਸਨ:-ਪਿੰਡ ਡੱਲਾ ਤੋ ਦਿੱਲੀ ਲਈ ਰਵਾਨਾ ਹੋਣ ਸਮੇ ਕਿਸਾਨ ਅਤੇ ਮਜਦੂਰ)
ਹਠੂਰ, 26 ਨਵਬਰ (ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਅੱਜ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਇਸੇ ਕੜੀ ਤਹਿਤ ਪਿਡ ਡੱਲਾ
ਤੋਂ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਦੀ ਅਗਵਾਈ ’ਚ ਕਿਸਾਨ-ਮਜਦੂਰ ਦਿੱਲੀ ਲਈ ਰਵਾਨਾ
ਹੋਏ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ,ਇਹ
ਸਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾਲ ਮੱਥਾ ਲਾਉਣ ਜਾਂ ਰਹੀਆ ਕਿਸਾਨ ਜੱਥੇਬੰਦੀਆ ਲਈ ਲਗਰ ਅਤੇ ਹੋਰ ਸਿਹਤ
ਸਹੂਲਤਾਂ ਦਾ ਪੂਰਾ ਪ੍ਰਬਧ ਕੀਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਣ ਲਈ
ਪੂਰੇ ਦੇਸ਼ ਦੇ ਕਿਸਾਨ ਉੱਠ ਖੜੇ੍ਹ ਹੋਏ ਹਨ। ਦਿੱਲੀ ਸਰਕਾਰ ਭਾਵੇ ਕਿਨੇ ਹੱਥ ਕਡੇ ਅਪਣਾ ਲਵੇ ਪ੍ਰਤੂ ਕਿਸਾਨ ਕਾਲੇ ਕਾਨੂੰਨ ਰੱਦ
ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ। ਉਨ੍ਹਾਂ ਮੋਦੀ ਸਰਕਾਰ ਦੀ ਜੋਰਦਾਰ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ
ਅੜੀਅਲ ਰਵਈਆਂ ਦੇਸ਼ ਲਈ ਘਾਤਕ ਸਿੱਧ ਹੋਵੇਗਾ।ਇਸ ਮੌਕੇ ਨੌਜਵਾਨਾਂ ’ਚ ਦਿੱਲੀ ਸਰਕਾਰ ਖਿਲਾਫ਼ੳਮਪ; ਰੋਸ ਦੇਖਣ ਯੋਗ ਸੀ। ਇਸ ਮੌਕੇ ਉਘੇ
ਸਮਾਜ ਸੇਵੀ ਧੀਰਾ ਸਿੰਘ ਡੱਲਾ, ਮੋਹਨਾ ਸਿਘ, ਨਿਰਮਲ ਸਿਘ, ਹਰਬਸ ਸਿਘ, ਕਰਮਜੀਤ ਸਿੰਘ,ਕੰਮੀ ਡੱਲਾ,ਇਕਬਾਲ ਸਿੰਘ, ਬਲਦੇਵ ਸਿਘ,
ਬਿੱਕਰ ਸਿਘ, ਪਾਲ ਸਿਘ, ਬਹਾਦਰ ਸਿਘ, ਸੁਖਜੀਤ ਸਿਘ, ਕਾਲਾ ਸਿਘ, ਬਿੱਟੂ ਸਿਘ,ਪ੍ਰਧਾਨ ਜੋਰਾ ਸਿਘ, ਜਿਦਰ ਸਘ, ਪੀਤਾ ਸਿੱਧੂ,
ਸਤਿਨਾਮ ਸਿਘ, ਗੁਰਚਰਨ ਸਿੰਘ ਸਰਾਂ ਤੋਂ ਇਲਾਵਾਂ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।