You are here

ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੀ ਮੀਟਿਗ ਹੋਈ

ਹਠੂਰ,26,ਨਵਬਰ 2020 (ਕੌਸ਼ਲ ਮੱਲ੍ਹਾ)-

ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੀ ਮੀਟਿਗ ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ, ਚੇਅਰਮੈਨ ਸਾਬਕਾ ਵੈਲਫੇਅਰ ਸੁਸਾਇਟੀ ਰਜਿ: ਜਗਰਾਉਂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਹੋਈ।ਇਸ ਮੀਟਿਗ ਨੂੰ ਸੰਬੋਧਨ ਕਰਦਿਆ ਕਮਲਜੀਤ ਸਿੰਘ ਡੱਲਾ ਵੱਲੋ ਇਕ ਰੈਂਕ ਇਕ ਪੈਨਸ਼ਨ ਦੇ ਸੁਪਰੀਮ ਕੋਰਟ ’ਚ ਚੱਲ ਰਹੇ ਕੇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਟਾਲਮਟੋਲ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।ਇਸ ਮੌਕੇ ਸੀ.ਡੀ.ਐਸ. ਵਿਿਪਨ ਰਾਵਤ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਪੋਜਲ ਨੂੰ ਸੈਨਿਕਾਂ ਨਾਲ ਧੋਖਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਸੈਨਾਂ ਦਾ ਮਨੋਬਲ ਹੇਠਾਂ ਡਿੱਗੇਗਾ ਅਤੇ ਨੌਜਵਾਨ ਸੈਨਾ ’ਚ ਭਰਤੀ ਹੋਣ ਤੋਂ ਘਬਰਾਉਣਗੇ। ਉਨ੍ਹਾ ਕਿਹਾ ਕਿ ਮੌਜੂਦਾ ਸਰਕਾਰ ਜਵਾਨਾਂ ਅਤੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਮੌਕੇ ਕਿਸਾਨ ਸਘਰਸ਼ ਦੀ ਹਮਾਇਤ ਕੀਤੀ ਅਤੇ ਹਰ ਤਰ੍ਹਾਂ ਕਿਸਾਨਾਂ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ।ਇਸ ਸਮੇਂ ਪ੍ਰਧਾਨ ਜਗਜੀਤ ਸਿਘ ਅੱਚਰਵਾਲ, ਉਪ ਪ੍ਰਧਾਨ ਜੋਧ ਸਿਘ ਕਾਉਂਕੇ, ਜਰਨਲ ਸੈਕਟਰੀ ਕਮਲਜੀਤ ਸਿਘ ਡੱਲਾ, ਕੁੱਕੂ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾ,ਕੈਪਟਨ ਹਰੀ ਸਿਘ, ਸੂਬੇਦਾਰ ਰਾਮ ਰੱਖਾ, ਸਰਪਚ ਬੂਟਾ ਸਿਘ ਸੇਖਦੋਲਤ, ਸ਼ਿਗਾਰਾ ਸਿµਘ, ਵੇਦ ਪ੍ਰਕਾਸ਼, ਕੁਲਵਤ ਸਿਘ, ਤੀਰਥ ਸਿਘ, ਤਾਰ ਸਿਘ ਗਾਲਿਬ, ਹਸਨ ਸਿਘ, ਕੈਪਟਨ ਰਣਜੀਤ ਸਿਘ ਹਾਂਸ, ਬਿੱਕਰ ਸਿਘ ਸ਼ੇਰਪੁਰ ਆਦਿ ਹਾਜ਼ਰ ਸਨ।