ਜਗਰਾਉ 7 ਜੁਲਾਈ (ਅਮਿਤਖੰਨਾ) ਜੀ. ਐਚ.ਜੀ.ਅਕੈਡਮੀ ,ਜਗਰਾਓਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ 4 ਜੁਲਾਈ 2022 ਤੋਂ ਅਧਿਆਪਕਾਂ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ।ਜਿਸ ਵਿੱਚ ਸਭ ਤੋਂ ਪਹਿਲਾ ਸੈਮੀਨਾਰ ਮਿਤੀ 4 ਜੁਲਾਈ 2022 ਨੂੰ ਜੀ. ਐਚ.ਜੀ. ਅਕੈਡਮੀ ਦੀ ਸਾਇੰਸ ਅਧਿਆਪਕਾ ਮਿਸ ਦਿਸ਼ਾ ਵੱਲੋਂ 'ਇੱਕੀਵੀਂ ਸਦੀ ਦੇ ਅਧਿਆਪਕ' ਵਿਸ਼ੇ ਨੂੰ ਲੈ ਕੇ ਸੈਮੀਨਰ ਲਗਾਇਆ ਗਿਆ ।ਜਿਸ ਵਿਚ ਉਨ੍ਹਾਂ ਨੇ ਅਧਿਆਪਕਾਂ ਨੂੰ ਸਮੇਂ ਦੇ ਅਨੁਸਾਰ ਅਧਿਆਪਨ ਦੌਰਾਨ ਆਧੁਨਿਕ ਤਕਨੀਕ ਨੂੰ ਅਪਣਾਉਣ ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਨੂੰ ਜਮਾਤ ਵਿੱਚ ਬੈਠੇ ਵਿਦਿਆਰਥੀਆਂ ਦੇ ਹਰ ਵਰਗ ਨੂੰ ਹਮੇਸ਼ਾ ਲਈ ਧਿਆਨ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ।ਅਗਲੇ ਦਿਨ ਮਿਤੀ 5 ਜੁਲਾਈ,2022 ਨੂੰ ਸ. ਸਤਿਨਾਮ ਸਿੰਘ ਵੱਲੋਂ 'ਗੁਰਮਤਿ ਗਿਆਨ' ਸੈਸ਼ਨ ਦੌਰਾਨ ਅਧਿਆਪਕਾਂ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਰ ਅਧਿਆਪਕ ਵਿਚ ਸਮੇਂ ਦੀ ਪਾਬੰਦੀ, ਖਿਮਾ ਜਾਚਕਤਾ, ਨੈਤਿਕ ਸਿੱਖਿਆਾ,ਕਿੱਤੇ ਪ੍ਰਤੀ ਇਮਾਨਦਾਰੀ ,ਜਜ਼ਬਾ,ਬੱਚੇ ਦੇ ਪ੍ਰਤੀਕਰਮ ਨੂੰ ਸਮਝਣਾ, ਵਿਦਿਆਰਥੀਆਂ ਵਿਚ ਹੀਣ ਭਾਵਨਾ ਨਾ ਆਉਣ ਦੇਣਾ ਆਦਿ ਉੱਤਮ ਗੁਣਾਂ ਦਾ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਖ਼ਾਲਸੇ ਦੀ ਪਰਿਭਾਸ਼ਾ ਦੱਸਦੇ ਹੋਏ ਸਿੱਖ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਦਾਰ ਹਰੀ ਸਿੰਘ ਨਲੂਆ ,ਭਗਤ ਪੂਰਨ ਸਿੰਘ,ਮਾਸਟਰ ਤਾਰਾ ਸਿੰਘ , ਭਾਈ ਬਘੇਲ ਸਿੰਘ ਆਦਿ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੇ ਚਾਨਣਾ ਪਾਇਆ।ਉਨ੍ਹਾਂ ਨੇ ਮਹਾਨ ਸ਼ਖ਼ਸੀਅਤਾਂ ਦੀ ਉਦਾਹਰਨ ਦਿੰਦੇ ਹੋਏ ਕਿਰਦਾਰ ਨੂੰ ਉੱਚਾ ਸੁੱਚਾ ਬਣਾਈ ਰੱਖਣ ਦੀ ਪ੍ਰੇਰਨਾ ਵੀ ਦਿੱਤੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਗੁਰਬਾਣੀ ਨੂੰ ਪੜ੍ਹਨ, ਵਿਚਾਰਨ ਅਤੇ ਉਸ ਉੱਪਰ ਅਮਲ ਕਰਨ ਦੀ ਸਿੱਖਿਆ ਦਿੰਦੇ ਹੋਏ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ।ਇਸ ਦੇ ਨਾਲ ਹੀ ਗੁਰਬਾਣੀ ਦੀ ਸ਼ਕਤੀ ਨੂੰ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਉੱਪਰ ਅਮਲ ਕੀਤਾ ਜਾਵੇ ਤਾਂ ਕਿਸੇ ਸੰਸਾਰ ਜੰਗ ਦੀ ਲੋੜ ਹੀ ਨਾ ਪਵੇ ਅਤੇ ਇਸ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।ਮਿਤੀ 6 ਜੁਲਾਈ,2022 ਨੂੰ ਸ੍ਰੀਮਤੀ ਭਵਦੀਪ ਕੋਹਲੀ ਵੱਲੋਂ ਸੈਮੀਨਰ ਅਯੋਜਿਤ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਭਾਵਨਾਤਮਕ ਤੌਰ ਤੇ ਵਿਦਿਆਰਥੀਆਂ ਨਾਲ ਜੁੜਨ ਦਾ ਸੰਦੇਸ਼ ਦਿੱਤਾ।ਉਨ੍ਹਾਂ ਨੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਹਰ ਮਨੁੱਖੀ ਜੀਵ ਦੀ ਆਪਣੀ ਬੁੱਧੀ ਯੋਗਤਾ ਹੁੰਦੀ ਹੈ।ਇਸ ਲਈ ਜਰੂਰਤ ਹੈ ਕਿ ਹਰ ਵਿਦਿਆਰਥੀ ਵਿੱਚ ਕਲਾ ਨੂੰ ਪਹਿਚਾਣ ਕੇ ਉਸ ਵਿੱਚ ਨਿਖਾਰ ਲਿਆਂਦਾ ਜਾਵੇ।ਅਖੀਰ ਵਿੱਚ ਜੀ.ਅੈਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਆਧੁਨਿਕ ਯੁੱਗ ਦੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਸਮਝਦੇ ਹੋਏ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸਿੱਖਿਅਕ ਦੁਆਰਾ ਦੱਸੇ ਗੲੇ ਨਵੇਂ ਤਰੀਕਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।