ਬਣ ਪ੍ਰਛਾਵੇ ਰਹਿੰਦੇ ਸੀ ਓਹ ,
ਅੱਜ ਸੁਪਨੇ ਬਣਗੇ ਅੱਖਾਂ ਦੇ ,
ਕਰ ਗਏ ਮਿੱਟੀ ਦੇਖ ਲੈ ਤੂੰ ,
ਅਸੀਂ ਬੰਦੇ ਸੀ ਓਏ ਲੱਖਾਂ ਦੇ ।
ਭਟਕ ਰਹੀ , ਰੂਹ ਮੇਰੀ ,
ਦੀਦਾਰ ਓਹਦਾ ਕਰਨ ਨੂੰ ,
ਬਸ ਇੱਕ ਝਲਕ ਮਿਲਜੇ ਕਾਫੀ,
ਥਾਂ ਮਿਲ ਜਾਵੇ , ਕਿਤੇ ਮਰਨ ਨੂੰ
ਮੁੱਲ ਵਫਾਂ ਦਾ ਕੋਈ ਏਥੇ ,
ਮੁੱਲ ਪੈਂਦੇ ਨਾ ਜਿਵੇਂ ,ਕੱਖਾਂ ਦੇ ।
ਕਰ ਗਏ ਮਿੱਟੀ ..............
ਹਰੀ ਭਰੀ ਸੜਦੀ ਧਰਤੀ ,
ਬੱਦਲਾਂ ਦੇ ਓਏ ,ਪਾਣੀ ਬਿਨਾਂ
ਦਿਲ ਮੇਰਾ ਵੀ, ਇੰਝ ਸੜਦਾ
ਦਿਲਬਰ , ਦਿਲਜਾਨੀ ਬਿਨਾਂ ,
ਬੇਵੱਸ ,ਇਸ਼ਕ ਦੇ ਭੂਤ ਅੱਗੇ
ਯਾਦੂ ਮੰਤਰ , ਤਵੀਤ ਰੱਖਾਂ ਦੇ ।
ਕਰ ਗਏ ਮਿੱਟੀ ................
ਖੁਦ ਨੂੰ , ਕਿਵੇਂ ਮੈ ਯਾਰਾਂ
ਬਿਰਹੋਂ ਦੀ ਭੱਠੀ ਝੋਕ ਲਵਾਂ ,
ਉਸਦੇ ਵੱਲ ਜਾਂਦੇ ਕਦਮਾਂ ਨੂੰ ,
ਦੱਸ ਕਿਵੇਂ ਮੈਂ ਰੋਕ ਲਵਾਂ ,
ਸੁੱਕ ਕੇ ਕਾਨਾ ,'ਦਰਦੀ' ਹੋਇਆਂ ,
ਦਿਲ ਵਿੱਚ ਪੰਡ ਰੱਖ ਸੱਕਾਂ ਦੇ ।
ਕਰ ਗਏ ਮਿੱਟੀ ................ .਼
ਸ਼ਿਵਨਾਥ ਦਰਦੀ
ਸੰਪਰਕ :- 9855155392ੱ