ਮੱਲਾ, ਚੱਕਰ, ਰਸੂਲਪੁਰ ਅਤੇ ਲੋਪੋ ਦੇ ਕਿਸਾਨਾਂ ਦੀ ਕਈ ਏਕੜ ਫਸਲ ਹੋਈ ਬਰਬਾਦ - ਮੌਕੇ ਤੇ ਪਾੜ ਨੂੰ ਪੂਰਨ ਲਈ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਸਫ਼ਾਈ ਦਾ ਪ੍ਰਬੰਧ ਨਾ ਕੀਤੇ ਜਾਣਾ ਨੂੰ ਦੱਸਿਆ ਸੂਏ ਵਿੱਚ ਪਏ ਪਾੜ ਦਾ ਕਾਰਨ -ਪੰਜਾਬ ਵਿੱਚ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਉਧਰ ਕਿਸਾਨਾਂ ਵੱਲੋਂ ਆਪਣੀ ਬਹੁਤ ਗਿਣਤੀ ਫਸਲ ਝੋਨੇ ਦੀ ਲਵਾਈ ਵੀ ਜ਼ੋਰਾਂ ਉੱਪਰ ਚਾਲੂ ਹੈ -ਬਹੁਤ ਸਾਰੀਆਂ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਨੂੰ ਲਗਾ ਦਿੱਤਾ ਗਿਆ ਕੱਲ੍ਹ ਦੀ ਜੋ ਬਾਰਿਸ਼ ਹੋ ਰਹੀ ਸੀ ਉਸ ਦੇ ਨਾਲ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਫ਼ਾਇਦਾ ਹੋਣ ਦੀ ਬਜਾਏ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ -ਕਿਉਂਕਿ ਮਾਣੂੰਕੇ ਤੋਂ ਚਕਰ ਦੇ ਵਿਚਕਾਰ ਸੂਏ ਵਿਚ ਵੱਡਾ ਪਾੜ ਪੈ ਗਿਆ - ਪਾੜ ਰਾਤ ਦੇ ਸਮੇਂ ਪਿਆ ਅਤੇ ਲੰਮਾ ਸਮਾਂ ਪਾਣੀ ਉਸ ਵਿਚੋਂ ਖੇਤਾਂ ਵਿੱਚ ਵਗਦਾ ਰਿਹਾ -ਜਿਸ ਨਾਲ ਤਕਰੀਬਨ ਮੱਲਾ, ਚੱਕਰ , ਰਸੂਲਪੁਰ ਅਤੇ ਲੋਪੋ ਦੇ ਕਿਸਾਨਾਂ ਦੀ ਕਈ ਸੌ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ -ਉਧਰ ਗਰਮੀ ਹੋਣ ਦੀ ਵਜ੍ਹਾ ਨਾਲ ਇਸ ਪਾਣੀ ਨਾਲ ਫਸਲ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ -ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਪਹਾੜ ਜੋ ਰਾਤ ਦੇ ਸਮੇਂ ਪਿਆ 14 ਫੁੱਟ ਚੌੜਾ ਅਤੇ ਡੂੰਘਾ ਹੋ ਗਿਆ -ਬਚਾਓ ਲਈ ਇਕੱਠੇ ਹੋਏ ਲੋਕਾਂ ਵੱਲੋਂ ਬੋਰੀਆਂ ਭਰ ਭਰ ਕੇ ਲਾਈਆਂ ਜਾ ਰਹੀਆਂ ਹਨ ਅਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ - ਮੁਸ਼ਕਲ ਇਸ ਗੱਲ ਦੀ ਹੈ ਕਿ ਸੂਏ ਦੀ ਲੰਬਾਈ ਤਕਰੀਬਨ 33 ਕਿਲੋਮੀਟਰ ਹੈ ਜਿਥੋਂ ਪਾਣੀ ਬੰਦ ਹੋਣਾ ਹੈ -ਇਸ ਲਈ ਪਾਣੀ ਹੌਲੀ ਹੌਲੀ ਘਟੇਗਾ ਜੋ ਕਿਸਾਨਾਂ ਦੀਆਂ ਹੋਰ ਵੀ ਮੁਸ਼ਕਲਾਂ ਨੂੰ ਵਧਾਏਗਾ - ਇਸ ਸਮੇਂ ਸਾਡੇ ਪ੍ਰਤੀਨਿਧ ਕੌਸ਼ਲ ਮੱਲਾ ਮੌਕੇ ਤੇ ਪਹੁੰਚੇ ਅਤੇ ਆ ਤੁਹਾਨੂੰ ਦਿਖਾਉਣੇ ਤੇ ਸੁਣਾਉਂਦੇ ਹਾਂ ਕੀ ਕਹਿਣਾ ਹੈ ਐ ਮੌਕੇ ਤੇ ਪਹੁੰਚੇ ਮੋਹਤਬਰ ਲੋਕਾਂ ਦਾ ...