ਮਹਿਲ ਕਲਾਂ /ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ )- ਵਿਕਾਸ ਪੁਰਸ਼ ਸ. ਕੇਵਲ ਸਿੰਘ ਢਿੱਲੋਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ ਤਾਂ ਜੋ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦਾ ਹੋਰ ਵਧੇਰੇ ਸਰਵਪੱਖੀ ਵਿਕਾਸ ਹੋ ਸਕੇ । ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ । ਮੌੜ ਨੇ ਕਿਹਾ ਕਿ ਸ.ਢਿੱਲੋਂ ਨੇ 2006 ਵਿੱਚ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ ਇਸ ਅਧੀਨ ਪੈਂਦੇ ਹਲਕਿਆਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਈਆਂ । ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਪੰਜਾਬ ਦੇ ਇਕਲੌਤੇ ਲੀਡਰ ਹਨ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜਦੀਕੀ ਤੇ ਇਮਾਨਦਾਰ ਹੋਣ ਕਾਰਨ ਸਿਰਫ਼ ਇੱਕ ਦਿਨ ਵਿੱਚ ਬਰਨਾਲਾ ਦੇ ਸਰਬਪੱਖੀ ਵਿਕਾਸ ਲਈ 200 ਕਰੋੜ ਰੁਪਏ ਦੀ ਵੱਡੀ ਰਾਸ਼ੀ ਮਨਜ਼ੂਰ ਕਰਵਾਈ ਗਈ । ਜਿਸ ਗ੍ਰਾਂਟ ਨਾਲ ਬਰਨਾਲਾ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਚਾਰ ਕਰੋੜ ਬਾਰਾਂ ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਐੱਸ ਆਈ ਟੀ ਆਈ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ ,ਜੋ ਕਿ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਲਗਾਈ ਜਾਵੇਗੀ। ਜਿਸ ਦਾ ਉਦਘਾਟਨ ਸ ਕੇਵਲ ਸਿੰਘ ਢਿੱਲੋਂ ਅਤੇ ਹਾਈਕਮਾਂਡ ਦੇ ਲੀਡਰ ਕਰਨਗੇ । ਮੌੜ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰਾਂ ਦੀ ਸਮੱਸਿਆ ਦੇ ਨਿਪਟਾਰੇ ਅਤੇ ਕੰਮਕਾਰ ਲਈ ਉਹ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਚੌਵੀ ਘੰਟੇ ਹਾਜ਼ਰ ਹਨ । ਇਸ ਮੌਕੇ ਮਨਦੀਪ ਸਿੰਘ ਕਰਮਗੜ੍ਹ, ਬਵਨ ਸਿੰਘ ਖਿਆਲੀ ,ਜਗਪਾਲ ਸਿੰਘ,. ਜਗਰਾਜ ਸਿੰਘ ,ਪ੍ਰਕਾਸ਼ ਸਿੰਘ, ਇਕਬਾਲ ਸਿੰਘ ,ਗੁਰਜੰਟ ਸਿੰਘ ,ਬਿੰਦਰ ਸਿੰਘ ,ਗਿਆਨੀ ਜਗਸੀਰ ਸਿੰਘ ਮਹਿਲ ਕਲਾਂ, ਭੋਲਾ ਸਿੰਘ ਭੋਤਨਾ ਹਾਜ਼ਰ ਸਨ ।