You are here

ਲਾਡੀ ਢੋਸ ਨੇ ਸਪੋਰਟਸ ਹੱਬ ਦਾ ਰੱਖਿਆ ਨੀਂਹ ਪੱਥਰ

ਧਰਮਕੋਟ , (ਮਨੋਜ ਕੁਮਾਰ ਨਿੱਕੂ) ਬੀਤੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਵਿਚ ਨੌਜਵਾਨਾਂ ਦੇ ਖੇਡਣ ਲਈ ਖੇਡ ਸਟੇਡੀਅਮ ਦੀ ਘਾਟ ਰੜਕ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਇਹ ਲਮੇਰੀ ਮੰਗ ਪੂਰੀ ਹੋਈ ਅਤੇ ਵਿਧਾਇਕ ਢੋਸ ਵੱਲੋਂ ਆਪਣੇ ਕਰ ਕਮਲਾਂ ਨਾਲ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਢੋਸ ਨੇ ਦੱਸਿਆ ਕਿ ਸਟੇਡੀਅਮ ਦੀ ਉਸਾਰੀ ‘ਤੇ 2 ਕਰੋੜ 28 ਲੱਖ ਰੁਪਏ ਖਰਚੇ ਜਾਣਗੇ, ਜਿਸ ਤਹਿਤ ਇਸ ਖੇਡ ਸੱਥ ਵਿਚ ਵੱਖ ਵੱਖ ਖੇਡਾਂ ਦੇ ਗਰਾਉਂਡਾਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਜਲਦ ਤੋਂ ਜਲਦ ਇਹ ਸਪੋਰਟਸ ਹੱਬ ਸ਼ਹਿਰ ਨਿਵਾਸੀਆਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਈਏ ਤਾਂ ਜੋ ਸਮਾਜ ਨੂੰ ਦਿਸ਼ਾ ਮਿਲ ਸਕੇ ਕਿਉਂਕਿ ਨਸ਼ਿਆਂ ਵਿਚ ਗੁਲਤਾਨ ਨੌਜਵਾਨ ਜਿਥੇ ਆਪਣੇ ਸ਼ਰੀਰ ਦਾ ਨੁਕਸਾਨ ਕਰਦੇ
ਹਨ ਉਥੇ ਹੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਇਸ ਮੌਕੇ ਡਾ. ਗੁਰਮੀਤ
ਸਿੰਘ ਗਿੱਲ, ਡਾ. ਸਰਤਾਜ ਸਿੰਘ, ਲਛਮਣ ਸਿੰਘ ਸਿੱਧੂ, ਰਾਜਪਾਲ ਮੁਖੀਜਾ ਪ੍ਰਧਾਨ ਟਰੱਕ ਯੂਨੀਅਨ, ਅਸੋਕ ਖੁੱਲਰ, ਰਾਜਾ ਬੱਤਰਾ, ਕਾਕੂ ਨੋਹਰੀਆ, ਰਵੀ ਗਿੱਲ ਫਤਿਹਗੜ ਕੋਰੋਟਾਣਾ, ਦੀਪ ਗਰੇਵਾਲ ਪੀ.ਏ, ਨਵਦੀਪ ਅਹੂਜਾ, ਡਾ. ਵਰਜਿੰਦਰਪਾਲ ਸਿੰਘ ਗੋਲਡੀ, ਡਾ. ਸੁਰਿੰਦਰਪਾਲ ਜੁਨੇਜਾ, ਕੌਂਸਲਰ ਕਿਸ਼ਨ ਹਾਂਸ, ਕੌਂਸਲਰ ਅਮਰਜੀਤ ਸਿੰਘ ਬੀਰਾ, ਸੁਖਬੀਰ ਸਿੰਘ ਸੁੱਖਾ, ਚਮਕੌਰ ਸਿੰਘ, ਬਾਬਾ ਰਾਮ ਸਿੰਘ, ਗੁਰਤਾਰ ਸਿੰਘ ਕਮਾਲਕੇ, ਡਾ. ਅਮ੍ਰਿਤਪਾਲ ਸਿੰਘ ਬਿੱਟੂ ਜਲਾਲਾਬਾਦ ਵਾਲੇ, ਬਲਰਾਜ ਸਿੰਘ ਕਲਸੀ, ਪਵਨ ਰੇਲੀਆ, , ਗੱਗੂ ਮੁਖੀਜਾ, , ਬੋ ਬਾਬਾ ਛਿੰਦਰ ਸਿੰਘ, ਪਵਨ ਰੇਲੀਆ, ਮਨਦੀਪ ਸਿੰਘ ਮਠਾੜੂ, ਰਜਿੰਦਰ ਸਿੰਘ ਭੋਲਾ ਤੋਂ ਇਲਾਵਾ ਨਗਰ ਕੌਂਸਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜਰ ਸਨ।