ਬਰਨਾਲਾ /ਮਹਿਲਕਲਾਂ- 29 ਜਨਵਰੀ- (ਗੁਰਸੇਵਕ ਸੋਹੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸ਼ੇਰਪੁਰ ਵਿਖੇ ਵੋਟਰਾਂ ਦੇ ਰੂਬਰੂ ਹੋਏ ।ਇਸ ਮੌਕੇ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਸਾਫ ਸੁਥਰੀ ਰਾਜ਼ਨੀਤੀ ਦੇ ਚਲਦਿਆਂ ਤੇ ਤੁਹਾਡੇ ਵੋਟਰਾਂ ਦੇ ਸਹਿਯੋਗ ਨਾਲ ਇਹ ਚੋਣ ਜਿੱਤ ਕੇ ਤੁਹਾਡੇ ਦੁੱਖਾਂ ਸੁੱਖਾਂ ਵਿੱਚ ਹਮੇਸ਼ਾਂ ਹਾਜ਼ਰ ਰਹਾਂਗਾ ।ਇਸ ਮੌਕੇ ਦਰਸ਼ਨ ਸਿੰਘ ਜਲੂਰ ਨੇ ਕਿਹਾ ਕਿ ਪਿੰਡ ਪਿੰਡ ਪੱਧਰ ਤੇ ਵੋਟਰਾਂ ਦੇ ਮਿਲ ਰਹੇ ਅਥਾਹ ਪਿਆਰ ਸਦਕਾ ਉਮੀਦਵਾਰ ਚਮਕੌਰ ਸਿੰਘ ਵੀਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ।ਇਸ ਮੌਕੇ ਉਨ੍ਹਾਂ ਨਾਲ ਹਵਾ ਸਿੰਘ ਹਨ੍ਹੇਰੀ, ਚਮਕੌਰ ਸਿੰਘ ਬਾਦਸ਼ਾਹਪੁਰ,ਹਰਬੰਸ ਸਿੰਘ ਛੀਨੀਵਾਲ ਖੁਰਦ ਆਦਿ ਹਾਜ਼ਰ ਸਨ ।