ਲੁਧਿਆਣਾ-(ਮਨਜਿੰਦਰ ਗਿੱਲ)- ਲੋਕ ਇਨਸਾਫ ਪਾਰਟੀ ਨੇ ਸ ਕੁਲਵੰਤ ਸਿੰਘ ਪੋਨਾ ਦੀਆਂ ਪਾਰਟੀ ਪ੍ਰਤੀ ਸੇਵਾਮਾ ਨੂੰ ਦੇਖਦੇ ਹੋਏ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਹੈ।ਜਿਸ ਨਾਲ ਪਾਰਟੀ ਲਈ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਹ ਅਹੁਦਾ ਸ ਸੁਖਦੇਵ ਸਿੰਘ ਚੱਕ ਪ੍ਰਧਾਨ ਕਿਸਾਨ ਵਿੰਗ ਨੇ ਆਪਣੇ ਹੱਥੀ ਸ ਕੁਲਵੰਤ ਸਿੰਘ ਨੂੰ ਸੌਂਪਿਆ।ਉਸ ਸਮੇ ਸ ਕੁਲਵੰਤ ਸਿੰਘ ਨੇ ਸਾਡੇ ਪ੍ਰਤੀ ਨਿਧ ਨਾਲ ਗੱਲਬਾਤ ਕਰਦੇ ਆਖਿਆ ਕਿ ਜੋ ਅੱਜ ਲੋਕ ਇਨਸਾਫ ਪਾਰਟੀ ਵਿੱਚ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜੀ ਜਾ ਰਹੀ ਹੈ ਇਹ ਸਾਡੀਆਂ ਪੁਰਾਣੀਆਂ ਪਾਰਟੀਆਂ ਦੀ ਤਾਂ ਸੋਚ ਵਿੱਚ ਵੀ ਨਹੀਂ ਹੈ।ਓਹਨਾ ਅੱਗੇ ਆਖਿਆ ਕਿ ਜੋ ਮਾਣ ਮੇਨੂ ਸ ਸਿਮਰਨਜੀਤ ਸਿੰਘ ਬੈਸ ਨੇ ਬਖਸਿਆ ਹੈ ਮੇ ਇਸ ਲਈ ਪਾਰਟੀ ਦਾ ਸਦਾ ਰਿਣੀ ਰਹਾਗਾ। ਓਹਨਾ ਨੌਜੁਆਨ ਨੂੰ ਅਪੀਲ ਵੀ ਕੀਤੀ ਕਿ ਉਹ ਅੱਗੇ ਹੋਕੇ ਲੋਕ ਇਨਸਾਫ਼ ਪਾਰਟੀ ਦੀ ਲੜਾਈ ਲੜਨ ਜੇ ਕਰ ਭ੍ਰਿਸਟਆਚਾਰੀ ਤੋਂ ਸੁਟਕਰਾ ਪੌਣਾ ਚੋਹਦੇ ਹੋ।ਹੁਣ ਸ ਸਿਮਰਨਜੀਤ ਸਿੰਘ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ।