ਚੜ੍ਹਦੇ ਸੂਰਜ ਨੂੰ ਸਲਾਮਾਂ ਹੀ ਹੋਣ ਇਥੇ,
ਡੁੱਬਦੇ ਦੀ ਹੁੰਦੀ ਕੋਈ ਪੁੱਛ ਪ੍ਰਤੀਤ ਨਾਹੀਂ।
ਜੀਹਦਾ ਸੱਤੀਂ ਵੀਹੀਂ ਜੱਗ ਤੇ ਸੌ ਹੁੰਦਾ,
ਓਹਦੇ ਪੈਰੀਂ ਨਾ ਡਿੱਗੀਏ ਇਹ ਰੀਤ ਨਾਹੀਂ।
ਸ਼ਰੇਆਮ ਲੁੱਚਾ ਲੰਡਾ ਹੋਵੇ ਭਾਵੇਂ ਸਿਰੇ ਦਾ ਕੋਈ ,
ਉਸਦੀ ਕਰਦਾ ਕੋਈ ਮਿੱਟੀ ਪਲੀਤ ਨਾਹੀਂ।
ਝੂਠਾ ਮਾਣੇ ਮੌਜਾਂ ਤੇ ਸੱਚੇ ਨੂੰ ਪੈਣ ਧੱਕੇ,
ਝੂਠੇ ਨਾਲ ਦਾ ਇਥੇ ਕੋਈ ਢੀਠ ਨਾਹੀਂ।
ਅੱਖੀਂ ਵੇਖਿਆ ਇਹ ਦੁਨੀਆਂ ਦੇ ਵਿੱਚ ਅੱਜਕਲ੍ਹ,
ਸਚਾਈ ਭਰਪੂਰ ਕੋਈ ਗਾਉਂਦਾ ਗੀਤ ਨਾਹੀਂ।
ਕੋਈ ਇੱਕ ਅੱਧਾ ਜੋ ਸੱਚ ਨੂੰ ਪਿਆਰ ਕਰਦਾ,
ਦੱਦਾਹੂਰੀਆ ਓਹਦੇ ਨਾਲ ਦਾ ਪੱਕਾ ਕੋਈ ਮੀਤ ਨਾਹੀਂ।
ਵੈਸੇ ਝੂਠੇ ਫਰੇਬੀ ਦੇ ਵਿੱਚ ਆਕੜ ਹੈ ਬਹੁਤ ਹੁੰਦੀ,
ਸੱਚੇ ਦੇ ਨਾਲ ਦਾ ਸੁਭਾਅ,ਹੁੰਦਾ ਕਿਸੇ ਦਾ ਠੰਡਾ ਸੀਤ ਨਾਹੀਂ।
ਵਾਜੇ ਸੱਭ ਨੇ ਹੀ ਆਪੋ ਆਪਣੇ ਵਜਾ ਜਾਣੇਂ,
ਦੁਨੀਆਂ ਸਕਿਆ ਕੋਈ ਅੱਜ ਤੱਕ ਜੀਤ ਨਾਹੀਂ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556