You are here

ਪੰਜਾਬ

ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ‘ਲੱਕੜਹਾਰਿਆ ਗੀਤ’ ਦਾ ਪੋਸਟਰ ਜਾਰੀ ਕੀਤਾ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਵ:ਦਿਲਸਾਦ ਅਖਤਰ ਦੇ ਲਾਡਲੇ ਸਗਿਰਦ ਪ੍ਰਸਿੱਧ ਲੋਕ ਗਾਇਕ ਮੁਖਤਿਆਰ ਮਣਕਾ ਦੇ ਸਿੰਗਲ ਟਰੈਕ ਗੀਤ ‘ਲੱਕੜਹਾਰਿਆ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਸਥਾਨਿਕ ਕਸਬਾ ਵਿਖੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਹ  ਗੀਤ ਰੁੱਖਾ ਦੀ ਸਾਭ ਸੰਭਾਲ ਕਰਨ ਦਾ ਹੋਕਾ ਦੇ ਰਿਹਾ ਹੈ ਅਤੇ ਇਹ ਗੀਤ ਦਿਨੋ ਦਿਨ ਹੋਰ ਰਹੀ ਦਰੱਖਤਾ ਦੀ ਕਟਾਈ ਦੇ ਦਰਦ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਮੁਖਤਿਆਰ ਮਣਕਾ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਗੁਰਦਿਆਲ ਸਿੰਘ ਨੂਰਪੁਰੀ ਯੂ ਐਸ ਏ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰਪ੍ਰੀਤ ਅਨਾੜੀ ਨੇ ਦਿੱਤਾ ਹੈ।ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ ਲਲਤੋ ਵਾਲਿਆ ਨੇ ਪੇਸ ਕੀਤਾ ਅਤੇ ਗੁਰਲੀਨ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਮੱਤੇਵਾੜਾ ਜੰਗਲ ਅਤੇ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ  ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,ਗੀਤਕਾਰ ਸੇਵਾ ਸਿੰਘ ਨੌਰਥ,ਬਾਬਾ ਆਤਮਾ ਰਾਮ,ਦਇਆ ਸਿੰਘ,ਲੋਕ ਗਾਇਕ ਬਲਵੀਰ ਸੇਰਪੁਰੀ,ਬਿੱਟੂ ਅਰੋੜਾ,ਸੋਨੀ ਚਕਰ,ਮਾਸਟਰ ਸੰਦੀਪ ਸਿੰਘ ਚਕਰ,ਕੁਲਦੀਪ ਸਿੰਘ ਚਕਰ,ਕਿਰਨਜੀਤ ਸਿੰਘ ਚਕਰ,ਗੋਰਵ ਮੱਲ੍ਹਾ ਆਦਿ ਹਾਜ਼ਰ ਸਨ।

ਬੈਕ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਲੱਗੇ ਦੋਸ

ਹਠੂਰ,28,ਜੁਲਾਈ-(ਕੌਸ਼ਲ ਮੱਲ੍ਹਾ)-ਐਕਸਿਸ ਬੈਂਕ ਭੰਮੀਪੁਰਾ ਕਲਾਂ ਦੇ ਅਧਿਕਾਰੀਆ ਤੇ ਬੀਮਾ ਪੋਲਸੀ ਕਰਨ ਦੇ ਦੋਸ ਲੱਗੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਨਿਰਭੈ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੰਮੀਪਰਾ ਕਲਾਂ ਨੇ ਦੱਸਿਆ ਕਿ ਮੇਰਾ ਖਾਤਾ ਪਿਛਲੇ ਲੰਮੇ ਸਮੇਂ ਤੋ ਐਕਸਿਸ ਬੈਂਕ ਭੰਮੀਪੁਰਾ ਕਲਾਂ ਵਿਚ ਚੱਲ ਰਿਹਾ ਹੈ।ਜਿਸ ਕਰਕੇ ਮੇਰਾ ਬੈਕ ਵਿਚ ਆਉਣਾ ਜਾਣਾ ਬਣਿਆ ਹੋਇਆ ਹੈ ਤਾਂ ਬੈਕ ਮੈਨੇਜਰ ਨੇ ਮੈਨੂੰ ਕਿਹਾ ਕਿ ਤੇਰੀ ਬੀਮਾ ਪੋਲਸੀ ਕਰਨੀ ਹੈ ਅਤੇ ਦਸ ਸਾਲਾ ਬਾਅਦ ਤੁਹਾਨੂੰ ਦੁੱਗਣੇ ਪੈਸੇ ਦਿੱਤੇ ਜਾਣਗੇ ਤਾਂ ਮੈ ਬੈਕ ਮੈਨੇਜਰ ਦੇ ਕਹਿਣ ਤੇ ਸਾਲ 2017 ਵਿਚ ਬੀਮਾ ਪੋਲਸੀ ਕਰਵਾ ਦਿੱਤੀ ਅਤੇ 26 ਹਜ਼ਾਰ ਰੁਪਏ ਦੀਆ ਦੋ ਕਿਸਤਾ ਭਰ ਦਿੱਤੀਆ।ਜਿਸ ਕਰਕੇ ਮੇਰੇ ਬੈਕ ਖਾਤੇ ਵਿਚੋ 52 ਹਾਜ਼ਰ ਰੁਪਏ ਕੱਟੇ ਗਏ ਮੈ ਉਸ ਤੋ ਬਾਅਦ ਜਦੋ ਬੀਮਾ ਪੋਲਸੀ ਬਾਰੇ ਹੋਰ ਜਾਣਕਾਰੀ ਲੈਣ ਲਈ ਬੈਕ ਗਿਆ ਤਾਂ ਬੈਕ ਦੇ ਅਧਿਕਾਰੀਆ ਵੱਲੋ ਮੈਨੂੰ ਕਿਹਾ ਕਿ ਗਿਆ ਕਿ ਤੁਹਾਨੂੰ ਵੀਹ ਸਾਲਾ ਬਾਅਦ ਹੀ ਭਰੇ ਹੋਏ ਪੈਸੇ ਦੁਗਣੇ ਮਿਲਣਗੇ।ਉਨ੍ਹਾ ਦੱਸਿਆ ਕਿ ਮੈ ਜਦੋ ਕਿਹਾ ਕਿ ਮੈਨੂੰ ਮੇਰੇ ਭਰੇ ਹੋਏ 52 ਹਾਜ਼ਰ ਰੁਪਏ ਹੀ ਵਾਪਸ ਕਰ ਦਿਓ ਤਾਂ ਮੈਨੂੰ ਬੈਕ ਦੇ ਅਧਿਕਾਰੀ ਕਹਿਣ ਲੱਗੇ ਕਿ ਤੁਹਾਨੂੰ ਇੱਕ ਹੋਰ 26 ਹਜ਼ਾਰ ਰੁਪਏ ਦੀ ਕਿਸਤ ਭਰਨੀ ਪਵੇਗੀ ਤਾਂ ਹੀ ਤੁਹਾਨੂੰ ਜਮ੍ਹਾ ਕਰਵਾਏ ਪੈਸਿਆ ਵਿਚੋ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਇਸੇ ਤਰ੍ਹਾ ਰਾਣੀ ਪਤਨੀ ਪਾਲ ਰਾਮ ਵਾਸੀ ਭੰਮੀਪੁਰਾ ਕਲਾਂ ਨੇ ਦੱਸਿਆ ਕਿ ਅਸੀ 2018 ਵਿਚ ਬੀਮਾ ਪੋਲਸੀ ਕਰਵਾਈ ਸੀ ਅਤੇ ਪੰਜਾ ਸਾਲਾ ਬਾਅਦ ਪੈਸੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਰਕੇ ਅਸੀ 50 ਹਾਜਰ ਰੁਪਏ ਦੀਆ ਤਿੰਨ ਕਿਸਤਾ ਭਰ ਦਿੱਤੀ ਅਤੇ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਬੀਮਾ ਪੋਲਸੀ ਲਈ ਜਮ੍ਹਾਂ ਕਰਵਾ ਚੁੱਕੇ ਹਾਂ।ਉਨ੍ਹਾ ਕਿਹਾ ਕਿ ਹੁਣ ਜਦੋ ਮੈਨੂੰ ਪਤਾ ਲੱਗਾ ਕਿ ਇਹ ਭਰੇ ਹੋਏ ਪੈਸੇ ਵੀਹ ਸਾਲਾ ਤੋ ਪਹਿਲਾ ਵਾਪਸ ਨਹੀ ਕੀਤੇ ਜਾਣੇ ਤਾਂ ਮੈ ਬੈਕ ਅਧਿਕਾਰੀਆ ਕੋਲ ਅਨੇਕਾ ਵਾਰ ਗਈ ਤਾਂ ਮੈਨੂੰ ਵਾਰ-ਵਾਰ ਆਖਿਆ ਗਿਆ ਕਿ ਇੱਕ ਕਿਸਤ ਹੋਰ 50 ਹਜ਼ਾਰ ਰੁਪਏ ਭਰੋ ਤਾਂ ਹੀ ਤੁਹਾਨੂੰ ਅੱਧੇ ਪੈਸੇ ਵਾਪਸ ਕੀਤੇ ਜਾਣਗੇ।ਉਨ੍ਹਾ ਕਿਹਾ ਕਿ ਮੈ ਹੋਰ ਪੈਸੇ ਭਰਨ ਦੇ ਯੋਗ ਨਹੀ ਹਾਂ ਮੈਨੂੰ ਭਰੇ ਹੋਏ ਪੈਸੇ ਵਾਪਸ ਕੀਤੇ ਜਾਣ,ਉਨ੍ਹਾ ਕਿਹਾ ਕਿ ਅਸੀ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਾਂ।ਜਿਸ ਕਰਕੇ ਅਸੀ ਪੰਜਾਬ ਸਰਕਾਰ,ਕੇਦਰ ਸਰਕਾਰ ਅਤੇ ਬੈਂਕ ਦੇ ਉੱਚ ਅਧਿਕਾਰਿਆ ਤੋ ਮੰਗ ਕਰਦੇ ਹਾਂ ਕਿ ਪੋਲਸੀ ਦੇ ਨਾਮ ਤੇ ਗੁੰਮਰਾਹ ਕਰਨ ਵਾਲੇ ਐਕਸਿਸ ਬੈਂਕ ਭੰਮੀਪੁਰਾ ਕਲਾਂ ਦੀ ਉੱਚ ਪੱਧਰੀ ਜਾਚ ਕਰਕੇ ਮੈਨੇਜਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਜਦੋ ਬੈਕ ਮੈਨੇਜਰ ਜਗਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮੈ ਇਸ ਬੈਕ ਵਿਚ ਨਵੰਬਰ 2019 ਵਿਚ ਆਇਆ ਹਾਂ।ਇਹ ਬੀਮਾ ਪੋਲਸੀਆ 2017 ਅਤੇ 2018 ਦੀਆ ਹਨ।ਇਸ ਮੌਕੇ ਉਨ੍ਹਾ ਨਾਲ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਤਰਸੇਮ ਸਿੰਘ,ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ ਹਾਜ਼ਰ ਸਨ।

ਫੋਟੋ ਕੈਪਸ਼ਨ:-ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਨਿਰਭੈ ਸਿੰਘ,ਰਾਣੀ ਭੰਮੀਪੁਰਾ ਕਲਾਂ,ਪ੍ਰਧਾਨ ਸੁਰਿੰਦਰ ਸਿੰਘ ਸੱਗੂ ਅਤੇ ਤਰਸੇਮ ਸਿੰਘ।
 

ਨਾਨ-ਟੀਚਿੰਗ ਮੁਲਾਜ਼ਮਾਂ ਦਾ ਵਫ਼ਦ ਖਜ਼ਾਨਾ ਮੰਤਰੀ ਨੂੰ ਮਿਲਿਆ


ਜਗਰਾਉਂ ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ -ਟੀਚੀਂਗ ਵਫ਼ਦ ਜਿਸ ਵਿੱਚ ਜਗਦੀਪ ਸਿੰਘ, ਸਰਬਜੀਤ ਸਿੰਘ, ਰਣਬੀਰ ਕੁਮਾਰ, ਅਤੇ ਸੁਰੇਸ਼ ਕੁਮਾਰ ਸ਼ਾਮਲ ਸਨ ਨੇ ਖਜ਼ਾਨਾ ਮੰਤਰੀ ਸ ਹਰਪਾਲ ਸਿੰਘ ਚੀਮਾਂ ਪੰਜਾਬ ਸਰਕਾਰ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਕਰਕੇ ਆਪਣੀਆਂ ਜਾਇਜ਼ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਖੰਜਾਨਾ ਮੰਤਰੀ ਜੀ ਨੇ ਜਲਦ ਹੀ ਇਸ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਨਾਨ ਟੀਚਿੰਗ ਮੁਲਾਜ਼ਮਾਂ ਵਿੱਚ ਦਰਜ਼ਾ ਤਿੰਨ ਅਤੇ ਚਾਰ ਮੁਲਾਜ਼ਮ ਹੁੰਦੇ ਹਨ, ਜਿਨ੍ਹਾਂ ਵਿਚ ਜੂਨੀਅਰ ਅਸਿਸਟੈਂਟ ਕਲਰਕ, ਅਸਿਸਟੈਂਟ ਲਾਇਬ੍ਰੇਰੀਅਨ,ਰੀਸਟੋਰ,ਮਾਲੀ,ਪੀਅਨ,ਇਲੈਕਟਿਸਨ,ਲੈਬ ਅਟੇਡਨ, ਜੂਨੀਅਰ ਲੈਬ ਅਟੇਡਨ, ਸਫਾਈ ਕਰਮਚਾਰੀ, ਡਰਾਇਵਰ, ਚੋਕੀਦਾਰ ਆਦਿ ਸ਼ਾਮਿਲ ਹਨ। ਇਹ ਮੁਲਾਜ਼ਮ ਆਪਣੇ ਨਵੇਂ ਪੇ ਸਕੇਇਲਾਂ ਲਈ ਮਿਤੀ 01-12-2011ਤੋਂ ਸੰਘਰਸ਼ ਕਰ ਰਹੇ ਹਨ। ਨਵੀਂ ਭਰਤੀ ਵੀ ਨਹੀਂ ਕੀਤੀ ਜਾ ਰਹੀ। ਮਕਾਨ ਕਿਰਾਇਆ ਭੱਤਾ ਅਤੇ ਮੈਡੀਕਲ ਵੀ ਪੁਰਾਣਾ ਦਿੱਤਾ ਜਾਂਦਾ ਹੈ।ਜਦ ਕਿ ਇਹਨਾਂ ਦੇ ਮੁਕਾਬਲੇ ਸਰਕਾਰੀ ਅਤੇ ਸਹਿਯੋਗੀ ਟੀਚਿੰਗ ਮੁਲਾਜ਼ਮਾਂ ਨੂੰ ਇਹ ਲਾਭ ਦਿੱਤਾ ਗਿਆ ਹੈ। ਮੁੱਖ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ6 ਵਾ ਪੇ ਕਮਿਸ਼ਨ ਦਿੱਤਾ ਗਿਆ। ਜਦਕਿ ਪਿਛਲੇ ਕਾਂਗਰਸ ਸਰਕਾਰ ਨੇ ਇਸ ਨੂੰ ਅਨਾਉਸ ਵੀ ਕੀਤਾ ਪਰ ਆਪ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ। ਕਾਲਜਾਂ ਵਿੱਚ ਨਾਨ-ਟੀਚੀਂਗ ਸਟਾਫ਼ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਕਿਉਂਕਿ 2004 ਤੋਂ ਬਾਅਦ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਅਤੇ ਸਟਾਫ ਘਟ ਰਿਹਾ ਹੈ ਤੇ ਕੰਮ ਦਾ ਬੋਝ ਵੱਧ ਰਿਹਾ ਹੈ। ਇਹ ਸਾਰਾ ਬੋਝ ਮੁਲਾਜ਼ਮਾਂ ਤੇ ਪੈ ਰਿਹਾ ਹੈ।
ਉਪਰੋਕਤ ਮੀਟਿੰਗ ਵਿੱਚ ਪ੍ਰਧਾਨ ਰਾਜੀਵ ਸ਼ਰਮਾ,ਉਪ ਪ੍ਰਧਾਨ ਦੀਪਕ ਸ਼ਰਮਾ,ਮਨੋਜ ਪਾਂਡੇ ਸਲਾਹ ਕਾਰ, ਸਵਿੰਦਰ ਸਿੰਘ ਗੋਲਾ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ ( ਪੰਜਾਬੀ ਯੂਨੀਵਰਸਿਟੀ) ਕੋਸਲ ਗਰਗ, ਪੰਜਾਬ ਯੂਨੀਵਰਸਿਟੀ, ਸ਼ਾਮ ਲਾਲ , ਗੁਰੂ ਨਾਨਕ ਦੇਵ ਯੂਨੀਵਰਸਿਟੀ,ਰਵੀ ਮੋਨੀ, ਮੈਡਮ ਸੋਨਿਕਾ, ਨਿਰਮਲ ਕੌਰ,ਅਜੇ ਗੁਪਤਾ ਕਾਨੂੰਨੀ ਸਲਾਹਕਾਰ, ਸੁਨੀਲ ਕੁਮਾਰ, ਜਸਵਿੰਦਰ ਸਿੰਘ ਮਨਕੂ,ਪ੍ਰੇਮ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।

ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਵੇਂ ਫਰੀ ਕੈਂਪ ਲਈ ਪਹਿਲਾ ਸੇਵਾ ਦਾਰਾਂ ਦਾ ਜੱਥਾ ਰਵਾਨਾ।

ਜਗਰਾਉਂ ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮਾਤਾ ਚਿੰਤਪੁਰਨੀ ਆਟੋ ਸੇਵਾ ਸਮਿਤੀ ਜਗਰਾਉਂ ਵਲੋਂ 23 ਸਾਲਾਂ ਤੋਂ ਲਗਾਤਾਰ ਮਾਤਾ ਚਿੰਤਪੁਰਨੀ ਦਰਬਾਰ ਤੇ ਸਾਈਕਲ ਸਕੂਟਰ ਮੋਟਰਸਾਈਕਲ ਰਿਪੇਅਰ ਅਤੇ ਸੇ਼ਵਿੰਗ ਕੈਂਪ ਲਗਾਇਆ ਜਾਂਦਾ ਹੈ ਜੋ ਇਸ ਵਾਰ ਮਿਤੀ 1 ਅਗਸਤ ਤੋਂ 5 ਅਗਸਤ 2022 ਤੱਕ ਮੁਬਾਰਕਪੁਰ ਤੋਂ 7 ਕਿਲੋਮੀਟਰ ਅੱਗੇ ਪਿੰਡ ਆਲੋਹ ਵਿਖੇ ਲਗਾਇਆ ਜਾਵੇਗਾ। ਇਹ ਜਾਣਕਾਰੀ ਸਮਿਤੀ ਦੇ ਪ੍ਰਧਾਨ ਸਿੰਟੂ ਗੋਇਲ ਜੀ ਨੇ ਪ੍ਰੈਸ ਨੂੰ ਦਿੰਦੇ ਹੋਏ ਕਿਹਾ ਕਿ ਮਾਤਾ ਚਿੰਤਪੁਰਨੀ ਜੀ ਦੀ ਅਪਾਰ ਕਿਰਪਾ ਕਰਕੇ ਇਸ ਕੈਂਪ ਵਿੱਚ ਮਾਤਾ ਦੇ ਦਰਬਾਰ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕਰਨ ਦਾ ਯਤਨ ਕਰਦੇ ਹਨ, ਇਸ ਕੈਂਪ ਲਈ ਜਗਰਾਉਂ ਸ਼ਹਿਰ ਦੇ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਲੋਕ ਜੋ ਸਾਡਾ ਹਰ ਤਰ੍ਹਾਂ ਦਾ ਸਾਥ ਦਿੰਦੇ ਹਨ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਨ।

ਕਾਂਗਰਸ ਵਲੋ ਬਲਾਕ ਸਿਧਵਾ ਬੇਟ ਦੇ ਪਰੇਮ ਸਿੰਘ ਸੇਖੋਂ ਨੂੰ ਪ੍ਰਧਾਨ ਬਣਨ 'ਤੇ ਜੱਗਾ ਗਿੱਲ ਸਵੱਦੀ ਨੇ ਦਿੱਤੀ ਵਧਾਈ  

ਮੁੱਲਾਂਪੁਰ ਦਾਖਾ, 27 ਜੁਲਾਈ (ਸਤਵਿੰਦਰ ਸਿੰਘ ਗਿੱਲ)ਕਾਂਗਰਸ ਪਾਰਟੀ ਨੂੰ ਅੱਗੇ ਨਾਲੋਂ ਹੋਰ ਮਜ਼ਬੂਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਪੰਜਾਬ ਭਰ ਵਿੱਚ ਬਲਾਕ ਪ੍ਰਧਾਨਾਂ ਦੀਆਂ ਨਵੇਂ ਸਿਰਿਓ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਹਲਕਾ ਦਾਖਾ ਦੇ ਬਲਾਕ ਸਿੱਧਵਾ ਬੇਟ ਦੇ ਪਰੇਮ ਸਿੰਘ ਸੇਖੋਂ ਬਾਸੀਆ ਬੇਟ ਨੂੰ ਪ੍ਰਧਾਨ ਬਣਨ 'ਤੇ ਡਾਇਰੈਕਟਰ ਜਗਦੀਪ ਸਿੰਘ ਜੱਗਾ ਸਵੱਦੀ ਨੇ ਵਧਾਈ ਦਿੱਤੀ ਤੇ ਕਿਹਾ ਕਿ ਹੁਣ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰ . ਪ੍ਰੇਮ ਸਿੰਘ ਸੇਖੋਂ ਇੱਕ ਇਮਾਨਦਾਰ ਤੇ ਪਾਰਟੀ ਪ੍ਰਤੀ ਵਫਾਦਾਰ ਅਣਥੱਕਵਰਕਰ ਹੈ। ਜਿਸਨੇ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦਾ ਡਾਇਰੈਕਟਰ ਹੁੰਦਿਆਂ ਕਈ ਕੰਮ ਕਰਵਾਏ ਹਨ।ਡਾਇਰੈਕਟਰ ਜਗਦੀਪ ਸਿੰਘ ਜੱਗਾ ਸਵੱਦੀ ਕਲਾਂ ਨੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਕੈਪਟਨ ਸੰਧੂ ਦੀ ਪਾਰਖੂ ਅੱਖ ਨੇ ਅੱਜ ਮਿਹਨਤਕ ਕਿਸਾਨੀ ਪਰਿਵਾਰ ਵਿੱਚੋਂ ਸਹੀ ਨੌਜਵਾਨ ਦੀ ਚੋਣ ਕੀਤੀ ਹੈ। ਪ੍ਰੇਮ ਸਿੰਘ ਸੇਖੋਂ ਦੀ ਇਸ ਨਿਯੁਕਤੀ ਬਾਰੇ ਜਦੋਂ ਹਲਕੇ ਦਾਖੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਕਾਂਗਰਸੀਆਂ ਨੂੰ ਪਤਾ ਲੱਗਾ ਤਾਂ ?ਹਨਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਜਿੱਥੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 157ਵਾਂ ਦਿਨ


 
 ਸਰਕਾਰਾਂ ਵੱਲੋਂ ਜੇਕਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਸੜਕਾਂ ਤੇ ਆਉਣਗੇ - ਦੇਵ ਸਰਾਭਾ     

ਮੁੱਲਾਂਪੁਰ ਦਾਖਾ,27ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 157ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਭਿੰਦਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਨੇ ਤਾਂ ਹੁਣ ਆਪਣਾ ਪੱਖ ਸ਼ੀਸ਼ੇ ਵਾਂਗ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦੇਣੀਆਂ ।ਜਦ ਕਿ ਸਮੁੱਚੀ ਸਿੱਖ ਕੌਮ ਚਾਹੁੰਦੀ ਹੈ ਕਿ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦੀ ਨਵੀਂ ਨਿਯੁਕਤੀ ਤੇ ਸਮੂਹ ਜਥੇਬੰਦੀਆਂ ਅਤੇ ਜੁਝਾਰੂ ਲੋਕ ਡਟ ਕੇ ਵਿਰੋਧ ਕਰ ਰਹੇ ਹਨ ਕਿ ਜੋ ਸਰਸੇ ਵਾਲੇ ਸਾਧ ਦਾ ਕੇਸ ਲੜ ਰਹੇ ਨੇ ਉਹ ਸਿੱਖ ਕੌਮ ਨੂੰ ਇਨਸਾਫ਼ ਕਿੱਥੋਂ ਦੇਣਗੇ।ਉਨ੍ਹਾਂ ਅੱਗੇ ਆਖਿਆ ਕਿ ਅੱਜ ਸਮੁੱਚੀ ਕੌਮ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲ ਦੇਖ ਰਹੇ ਹਨ ਕਿ ਆਖਿਰ ਕਦੋਂ ਉਹ ਸਿੱਖ ਕੌਮ ਦੇ ਧਾਰਮਿਕ ਮੰਗਾਂ ਵੱਲ ਧਿਆਨ ਦਿੰਦੇ ਹਨ ਤਾਂ ਜੋ ਆਪ ਪਾਰਟੀ ਦੇ ਸਾਢੇ ਚਾਰ ਮਹੀਨਿਆਂ 'ਚ ਆਪ ਪਾਰਟੀ ਲਈ ਲੋਕਾਂ 'ਚ ਪਿਆਰ ਘਟਿਆ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਹਾਰ ਦਾ ਮੂੰਹ ਦੇਖਣਾ ਪਿਆ।ਜੇਕਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਪੰਜ ਸਾਲ ਪੂਰੇ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣਾ ਹੀ ਪਵੇਗਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬੇਅਦਬੀਆਂ ਦੇ ਇਨਸਾਫ ਲਈ ਸੜਕਾਂ ਤੇ ਆਉਣਗੇ ।ਉਨ੍ਹਾਂ ਨੇ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਚ ਬੰਦੀ ਸਿੰਘ ਰਿਹਾਈ ਕਮੇਟੀ ਦੀ ਚੋਣ ਕੀਤੀ ਗਈ  । ਜਿਸ ਦੇ 51 ਮੈਂਬਰਾਂ ਦੀ ਚੋਣ ਕੀਤੀ ਗਈ ।ਜਿਨ੍ਹਾਂ ਦੀ ਇਕ ਜ਼ਰੂਰੀ ਮੀਟਿੰਗ ਤੀਹ ਜੁਲਾਈ ਦਿਨ ਸ਼ਨੀਵਾਰ ਨੂੰ ਠੀਕ 11ਵਜੇ ਮੋਰਚਾ ਸਥਾਨ ਵਿਖੇ ਬੁਲਾਈ ਗਈ ਹੈ । ਸੌ ਸਿੱਖ ਕੌਮ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੀਟਿੰਗ 'ਚ ਜ਼ਰੂਰ ਪਹੁੰਚੋ। ਇਸ ਮੌਕੇ ਉੱਘੇ ਸਮਾਜ ਸੇਵੀ ਪਹਿਲਵਾਨ ਟਹਿਲ ਸਿੰਘ ਕੈਲੇ,ਚਰਨਜੀਤ ਸਿੰਘ ਚੰਨਾ ਸਰਾਭਾ ,ਬਾਬਾ ਜਗਦੇਵ ਸਿੰਘ ਦੁੱਗਰੀ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਗੁਲਜ਼ਾਰ ਸਿੰਘ ਮੋਹੀ,  ਅੱਛਰਾ ਸਿੰਘ ਸਰਾਭਾ ਮੋਟਰਜ਼,ਦੋਨੋਂ ਹਰਦੀਪ ਸਿੰਘ ਦੋਲੋਂ ਖੁਰਦ,  ਅਮਰਜੀਤ ਸਿੰਘ ਸਰਾਭਾ,ਅਜਮੇਰ ਸਿੰਘ ਭੋਲਾ ਸਰਾਭਾ ਆਦਿ ਹਾਜ਼ਰੀ ਭਰੀ।

ਖੇਡਾਂ ਦੀ ਜਾਨ, ਬੱਦੋਵਾਲ ਦੀ 'ਸ਼ਾਨ'


 ਮੁਲਾਂਪੁਰ ਦਾਖਾ,27 ਜੁਲਾਈ (ਸਤਵਿੰਦਰ ਸਿੰਘ ਗਿੱਲ ) ਪੰਜਾਬ ਦੀਆਂ ਧੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਕੇ ਪੰਜਾਬ ਦੇ ਮੱਥੇ 'ਤੇ ਲੱਗਿਆ 'ਧੀ-ਮਾਰਾਂ' ਦਾ ਦਾਗ਼ ਮਿਟਾ ਦਿੱਤਾ ਹੈ। ਜਿਸ ਕਰਕੇ  ਹੁਣ ਘਰ ਵਿੱਚ ਧੀ ਜੰਮਣ 'ਤੇ ਜ਼ਸ਼ਨ ਮਨਾਏ ਜਾਣ ਲੱਗੇ ਹਨ।  ਲੁਧਿਆਣਾ ਸ਼ਹਿਰ  ਦੀ ਬੁੱਕਲ ਵਿੱਚ ਵਸੇ ਪਿੰਡ ਬੱਦੋਵਾਲ ਵਿੱਚ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਰੱਖਣ ਵਾਲੇ ਭੰਗੜਾ ਕੋਚ ਦਲਜਿੰਦਰ ਸਿੰਘ ਬੂਟਾ ਬੱਦੋਵਾਲ ਦੀ ਧੀ ਨੇ ਛੋਟੀ ਉਮਰੇ ਖੇਡਾਂ ਦੇ ਖੇਤਰ ਵਿਚ ਥੋੜ੍ਹੇ ਹੀ ਸਮੇਂ ਦੌਰਾਨ  ਬਹੁਤ ਵੱਡੀਆਂ ਮੱਲਾਂ ਮਾਰ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਧੀਆਂ ਮਾਪਿਆਂ 'ਤੇ ਬੋਝ ਨਹੀਂ, ਸਗੋਂ ਮਾਣ ਹਨ।
              ਕੇਂਦਰੀ ਵਿਦਿਆਲਿਆ ਬੱਦੋਵਾਲ ਵਿੱਚ ਪੜ੍ਹਦੀ ਸ਼ਾਨ ਕੌਰ ਗਰੇਵਾਲ ਨੇ ਚੰਡੀਗੜ੍ਹ ਵਿਖੇ ਹੋਈ 51ਵੀਂ ਕੇਂਦਰੀ ਵਿਦਿਆਲਿਆ ਸਪੋਰਟਸ ਮੀਟ ਦੌਰਾਨ ਅੰਡਰ-14 ਵਰਗ ਵਿੱਚ ਖੇਡਦਿਆਂ ਦੋ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਸਕੇਟਿੰਗ ਖੇਡ ਨੂੰ ਹੋਰ ਅੱਗੇ ਵਧਾਇਆ ਹੈ।  ਸ਼ਾਨ ਕੌਰ ਗਰੇਵਾਲ ਦੀ ਇਸ ਉਪਲੱਬਧੀ ਨੇ ਉਸ ਦੇ ਮਾਪਿਆਂ, ਅਧਿਆਪਕਾਂ, ਸਕੂਲ ਅਤੇ ਪਿੰਡ ਦਾ ਹੀ ਨਹੀਂ ਸਗੋਂ ਆਪਣੇ ਇਲਾਕੇ  ਦਾ ਨਾਮ ਉੱਚਾ ਕੀਤਾ ਹੈ। ਇਸ ਜਿੱਤ ਉਪਰੰਤ ਸਕੂਲ ਪਹੁੰਚਣ 'ਤੇ ਸਕੂਲ ਪ੍ਰਿੰਸੀਪਲ ਦਿਨੇਸ਼ ਕੁਮਾਰ, ਸਪੋਰਟਸ ਅਧਿਆਪਕ ਕੇਵਲ ਸਿੰਘ ਸੰਘਾ ਅਤੇ ਸਟਾਫ ਵੱਲੋਂ ਸ਼ਾਨ ਕੌਰ ਗਰੇਵਾਲ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸ਼ਾਨ ਕੌਰ ਗਰੇਵਾਲ ਨੂੰ ਸਕੇਟਿੰਗ ਦੀਆਂ ਬਰੀਕੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦੇ ਰਹੇ ਕੋਚ ਜਸਵੀਰ ਸਿੰਘ ਧਾਲੀਵਾਲ ਨੂੰ ਉਸ ਤੋਂ ਬਹੁਤ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ।  ਉਸ ਦੀ ਇਸ ਜਿੱਤ 'ਤੇ ਮਾ. ਮਨਦੀਪ ਸਿੰਘ ਸੇਖੋਂ ਪਮਾਲ, ਢਾਡੀ ਰਛਪਾਲ ਸਿੰਘ ਪਮਾਲ, ਸੁਖਵੀਰ ਸਿੰਘ ਪਮਾਲ, ਸਰਪੰਚ ਜਗਦੀਸ਼ ਸਿੰਘ ਜੱਗੀ, ਗੁਰਸੇਵਕ ਸਿੰਘ ਸੇਖੋਂ, ਮਾ. ਹਰਜੀਤ ਸਿੰਘ ਪਮਾਲ, ਸਤਪਾਲ ਸਿੰਘ ਡੀ.ਪੀ.ਈ., ਮਾ. ਸਤਪਾਲ ਸਿੰਘ ਪਮਾਲ ਆਦਿ ਨੇ ਸ਼ਾਨ ਕੌਰ ਗਰੇਵਾਲ, ਦਲਜਿੰਦਰ ਸਿੰਘ ਗਰੇਵਾਲ ਅਤੇ ਪਰਿਵਾਰ ਨੂੰ ਵਧਾਈ ਦਿੱਤੀ।

ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ 31 ਜੁਲਾਈ ਤੱਕ ਕਰਵਾਉਣ ਆਪਣੀ ਈ-ਕੇ.ਵਾਈ.ਸੀ.


ਸਕੀਮ ਤਹਿਤ ਬੰਦ ਹੋ ਚੁੱਕਿਆ ਲਾਭ ਸ਼ੁਰੂ ਕਰਵਾਉਣ ਲਈ ਤੁਰੰਤ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਕਰਵਾਓ ਵੈਰੀਫਿਕੇਸ਼ਨ

ਮਾਲੇਰਕੋਟਲਾ, 27 ਜੁਲਾਈ (ਡਾਕਟਰ ਸੁਖਵਿੰਦਰ ਸਿੰਘ ਬਾਪਲਾ ) - ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਡਾ. ਸਤਪਾਲ ਸਿੰਘ ਨੇ ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਭਾਰਤ ਸਰਕਾਰ ਦੇ ਪੀ.ਐਮ. ਕਿਸਾਨ ਪੋਰਟਲ www.pmkisan.gov.in 'ਤੇ ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ ਜਾਂ ਆਪਣੇ ਆਪ ਪੋਰਟਲ 'ਤੇ ਰਜਿਸਟਰਡ ਕੀਤਾ ਹੈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਤੁਰੰਤ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ। ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹਨਾਂ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਬੰਦ ਹੋ ਚੁੱਕਾ ਹੈ ਉਹ ਵੀ ਜ਼ਰੂਰੀ ਦਸਤਾਵੇਜ਼ਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਲਾਭ ਬਹਾਲ ਕਰਵਾਉਣ ਲਈ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਯੋਗ ਲਾਭਪਾਤਰੀ ਜੋ ਅਜੇ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ ਉਹ ਆਪਣੇ ਨੂੰ ਪੀ.ਐਮ. ਕਿਸਾਨ ਪੋਰਟਲ 'ਤੇ ਰਜਿਸਟਰਡ ਕਰਕੇ ਵੈਰੀਫਿਕੇਸ਼ਨ ਵਾਸਤੇ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ।
ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਈ-ਕੇ.ਵਾਈ.ਸੀ. ਨਹੀਂ ਕਰਵਾਈ, ਉਹ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ.  ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ 31-7-2022 ਤੱਕ ਇਸ ਨੂੰ ਜਰੂਰ ਕਰਵਾ ਲੈਣ।

ਜਗਰਾਉਂ ਸ਼ਹਿਰ ਚ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ 'ਸੁਪਰ ਸੈਕਸ਼ਨ ਮਸ਼ੀਨ' ਰਾਹੀਂ ਚੱਲ ਰਿਹਾ ਸਫ਼ਾਈ ਦਾ ਕੰਮ

ਪ੍ਰੋ:ਸੁਖਵਿੰਦਰ ਸਿੰਘ ਨੇ ਸੀਵਰੇਜ਼ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
ਜਗਰਾਉਂ , 27 ਜੁਲਾਈ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼ਹਿਰ ਦੇ ਕਮਲ ਚੌਂਕ ਵਿੱਚ ਖੜਦੇ ਬਰਸਾਤੀ ਪਾਣੀ ਅਤੇ ਮੁਹੱਲਿਆਂ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਸੀਵਰੇਜ ਦੀ ਸਫ਼ਾਈ ਦਾ ਮਾਮਲਾ ਪੰਜਾਬ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰਨ ਲਈ 'ਸੁਪਰ ਸੈਕਸ਼ਨ ਮਸ਼ੀਨ' ਲਗਾਈ ਗਈ ਹੈ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਹਲਕੇ ਦੀ ਸੇਵਾ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਬਰਾਬਰ ਸਾਥ ਦੇ ਰਹੇ ਉਹਨਾਂ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਅੱਜ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਕੇ 'ਸੁਪਰ ਸੈਕਸ਼ਨ ਮਸ਼ੀਨ' ਰਾਹੀਂ ਸੀਵਰੇਜ ਦੇ ਕੀਤੇ ਜਾ ਰਹੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਸਫਾਈ ਕਰ ਰਹੇ ਅਧਿਕਾਰੀਆਂ ਨੂੰ ਆਖਿਆ ਕਿ ਸਫਾਈ ਦਾ ਕੰਮ ਕਰਦੇ ਸਮੇਂ ਪੂਰੀ ਤਰਾਂ ਨਾਲ ਸਾਵਧਾਨੀ ਵਰਤੀ ਜਾਵੇ ਅਤੇ ਕੰਮ ਕਰ ਰਹੇ ਕਾਮਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਜਲਦੀ ਤੋਂ ਜਲਦੀ ਨਿਯਾਤ ਦਿਵਾਈ ਜਾ ਸਕੇ। ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਆਖਿਆ ਕਿ ਸ਼ਹਿਰ ਵਾਸੀਆਂ ਲਈ ਬਰਸਾਤੀ ਪਾਣੀ ਦੀ ਸਮੱਸਿਆ ਪਿਛਲੇ 20-25 ਸਾਲਾਂ ਤੋਂ ਚੱਲ ਰਹੀ ਹੈ ਅਤੇ ਇਹ ਕਿਸੇ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋਣ ਦੇ ਨਾਲ-ਨਾਲ ਲੋਕਾਂ ਦਾ ਦੁੱਖ-ਸੁੱਖ ਵਿੱਚ ਆਪਣੇ ਘਰਾਂ ਤੋਂ ਬਾਹਰ ਨਿੱਕਲਣਾਂ ਮੁਸ਼ਕਲ ਹੋ ਜਾਂਦਾ ਹੈ। ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਪਹਿਲਾਂ ਕਿਸੇ ਵੀ ਸਿਆਸੀ ਪਾਰਟੀ ਨੇ ਵੱਡੇ ਪੱਧਰ ਤੇ ਕੋਈ ਉਪਰਾਲਾ ਨਹੀਂ ਕੀਤਾ, ਜਦੋਂ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ। ਜਿਸ ਕਾਰਨ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਸਫ਼ਾਈ ਕਰਵਾਕੇ ਲੋਕਾਂ ਨੂੰ ਬਰਸਾਤੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਿਯਾਤ ਦਿਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਕੁੱਝ ਅਖੌਤੀ ਲੋਕ ਅਫ਼ਵਾਹਾਂ ਫੈਲਾਕੇ 20-25 ਸਾਲਾਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਦਾ ਦੋਸ਼ ਵਿਧਾਇਕਾ ਮਾਣੂੰਕੇ ਸਿਰ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਰੰਤੂ ਸ਼ਹਿਰ ਵਾਸੀ ਭਲੀ-ਭਾਂਤ ਜਾਂਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਹਾਲੇ ਕੇਵਲ ਚਾਰ ਕੁ ਮਹੀਨੇ ਹੀ ਹੋਏ ਹਨ ਅਤੇ ਵਿਧਾਇਕਾ ਮਾਣੂੰਕੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਲਗਾਤਾਰ ਜੁਟੇ ਹੋਏ ਹਨ। ਉਹਨਾਂ ਦਾਅਵਾ ਕੀਤਾ ਉਹ ਲੋਕਾਂ ਦੇ ਨਾਲ ਖੜੇ ਹਨ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਅਮਰਦੀਪ ਸਿੰਘ ਟੂਰੇ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ ਆਦਿ ਵੀ ਹਾਜ਼ਰ ਸਨ।

ਸਮਾਜ ਸੇਵੀ ਵਿਜੇ ਚੀਨਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ ਤੇ 200 ਬੱਚਿਆਂ ਨੂੰ ਕਾਪੀਆਂ ਤੇ ਸਮੋਸੇ ਵੰਡੇ

ਜਗਰਾਉ 26 ਜੁਲਾਈ (ਅਮਿਤਖੰਨਾ,,ਅਮਨਜੋਤ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਕਜ ਇੰਟਰਪ੍ਰਾਈਜਜ਼ ਦੇ ਮਾਲਕ ਵਿਜੇ ਕੁਮਾਰ ਚੀਨਾ ਗੋਇਲ ਨੇ ਆਪਣੇ ਮੈਰਿਜ ਐਨਵਰਸਰੀ ਦੇ ਮੌਕੇ ਤੇ ਸਕੂਲੀ ਬੱਚਿਆਂ ਦੀ ਸਹਾਇਤਾ ਕੀਤੀ ਇਸ ਮੌਕੇ ਉਨ੍ਹਾਂ ਨੇ ਆਰ ਕੇ ਹਾਈ ਸਕੂਲ ਜਗਰਾਉਂ ਦੇ 100 ਬੱਚੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ  ਮੰਡੀ ਦੇ 70 ਬੱਚਿਆਂ ਨੂੰ ਕਾਪੀਆਂ ਅਤੇ ਸਮੋਸੇ ਵੰਡੇ ਇਸ ਮੌਕੇ ਆਰ ਕੇ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਵਿਸ਼ੇਸ਼ ਰੂਪ ਵਿੱਚ ਪੂੰਝੇ ਟਰੱਸ ਕੌਰਪ ਇੰਟਰਨੈਸ਼ਨਲ ਲਿਮਟਿਡ ਦੇ ਏਰੀਆ ਮੈਨੇਜਰ ਹਰਿੰਦਰ ਸਿੰਘ ਬਖ਼ਸ਼ੀ ਅਤੇ ਵੀਜ਼ੇ ਚਿੰਨ੍ਹਾਂ ਦਾ ਇਸ ਪੁੰਨ ਦੇ ਕੰਮ ਲਈ ਧੰਨਵਾਦ ਕੀਤਾ ਇਸ ਮੌਕੇ ਪੂਨਮ ਗੋਇਲ, ਚਿਰਾਗ ਪੰਕਜ ,ਪਿਊਸ਼ ,ਦਿਵਿਆਂਸ਼ ,ਵਰੁਣ ਗੋਇਲ ,ਨਿਤਿਨ ਗੋਇਲ, ਕੈਪਟਨ  ਨਰੇਸ਼ ਵਰਮਾ ,ਪਰਮਜੀਤ ਕੌਰ ,ਸੰਤੋਸ਼ ਕੁਮਾਰੀ ,ਪੂਜਾ ,ਸੁਖਪ੍ਰੀਤ ਅਤੇ ਆਂਚਲ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਦਾ 27ਵਾਂ ਮੁਫ਼ਤ ਆਈ ਚੈੱਕਅੱਪ ਤੇ ਅਪਰੇਸ਼ਨ ਕੈਂਪ 28 ਜੁਲਾਈ  ਨੂੰ

ਜਗਰਾਉ 26 ਜੁਲਾਈ (ਅਮਿਤਖੰਨਾ) ਸਵਰਗਵਾਸੀ ਫੂਲਮਤੀ ਜੈਨ ਪਤਨੀ ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਜੈਨ ਦੇ ਪਰਿਵਾਰ ਵੱਲੋਂ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 27ਵਾਂ ਮੁਫ਼ਤ ਆਈ ਚੈੱਕਅੱਪ ਤੇ ਅਪਰੇਸ਼ਨ ਕੈਂਪ 28 ਜੁਲਾਈ 2022 ਦਿਨ ਵੀਰਵਾਰ ਨੂੰ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਆਪ੍ਰੇਸ਼ਨ ਲਈ ਚੁਣੇ ਮਰੀਜ਼ ਉਸੇ ਦਿਨ ਹੀ ਹਸਪਤਾਲ ਆਪ੍ਰੇਸ਼ਨ ਲਈ ਭੇਜੇ ਜਾਣਗੇ। ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਧਾਰ ਕਾਰਡ ਦੀ ਕਾਪੀ ਅਤੇ ਜਿਹੜੀਆਂ ਦਵਾਈਆਂ ਦਾ ਉਹ ਸੇਵਨ ਕਰਦੇ ਹਨ ਉਨ੍ਹਾਂ ਦੀ ਪਰਚੀ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ

ਲਿਬਰੇਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਦੀ ਸਖਤ ਨਿੰਦਾ

ਸੁਰਜੀਤ ਗੱਗ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਮਾਫ਼ੀ ਮੰਗੇ
ਬਰਨਾਲਾ/ ਮਹਿਲ ਕਲਾਂ 26 ਜੁਲਾਈ-(ਗੁਰਸੇਵਕ ਸੋਹੀ)- ਸਿਆਸੀ ਆਧਾਰ 'ਤੇ ਸ਼ਰਨ ਲੈਣ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜ਼ਾਹਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਤੇ ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ  ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ।
ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ  ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ਉਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਦੇ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।    
ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸ਼ਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜ਼ੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ।

ਦ੍ਰੋਪਦੀ ਮੁਰਮੂ ✍️ ਸਲੇਮਪੁਰੀ ਦੀ ਚੂੰਢੀ

 
ਤੂੰ
ਸ਼ਕਤੀਸ਼ਾਲੀ
 ਔਰਤ ਏੰ!
ਤੇਰੇ 'ਤੇ ਆਸਾਂ
ਬੜੀਆਂ ਨੇ ,
ਤੇਰੇ 'ਤੇ ਉਮੀਦਾਂ
ਖੜ੍ਹੀਆਂ ਨੇ !
  ਉਮੰਗਾਂ 'ਤੇ
ਖਰੀ ਉਤਰੇੰਗੀ!
  ਸ਼ੇਰਨੀ ਬਣ ਕੇ
ਨਿੱਤਰੇੰਗੀ!
  ਸੰਵਿਧਾਨ  ਨੇ
ਰਾਸ਼ਟਰਪਤੀ ਤੱਕ
ਪਹੁੰਚਾਇਆ ਏਂ,
ਉਸ ਦੀ ਲਾਜ
ਰੱਖੇੰਗੀ!
ਭਾਰਤ ਤਾਂ
 ਬਹੁ- ਧਰਮਾਂ ਦਾ
ਬਹੁ- ਰੰਗਾਂ ਦਾ,
ਬਹੁ-ਬੋਲੀਆਂ ਦਾ,
ਇੱਕ ਗੁਲਦਸਤਾ ਏ!
ਧਾਗੇ ਵਿਚ ਪਰੋਕੇ
ਰੱਖਣ ਦਾ
 'ਸੰਵਿਧਾਨ'
ਇੱਕੋ ਰਸਤਾ ਏ!
ਤੂੰ ਹਿੰਦੂਆਂ ਨੂੰ,
ਤੂੰ ਸਿੱਖਾਂ ਨੂੰ,
ਤੂੰ ਬੋਧੀਆਂ ਨੂੰ,
ਤੂੰ ਇਸਾਈਆਂ ਨੂੰ
ਤੂੰ ਮੁਸਲਮਾਨ
ਭਾਈਆਂ ਨੂੰ
ਇੱਕੋ ਅੱਖ ਨਾਲ
ਤੱਕੇੰਗੀ!
ਤੂੰ ਭਾਰਤ ਨੂੰ,
ਬਸ 'ਭਾਰਤ'
ਬਣਾ ਕੇ ਰੱਖੇੰਗੀ!
ਤੂੰ ਆਦਿਵਾਸੀਆਂ,
ਮੂਲਵਾਸੀਆਂ '
ਦਲਿਤਾਂ 'ਤੇ
 ਜੁਲਮਾਂ ਨੂੰ
ਡੱਕੇੰਗੀ!
ਤੂੰ 'ਮੋਹਰ' ਬਣਕੇ
ਰਹਿਣਾ ਨਹੀਂ!
ਤੂੰ ਚੁੱਪੀ ਧਾਰ ਕੇ
ਬਹਿਣਾ ਨਹੀਂ!
ਤੂੰ ਕੋਈ
ਪਲੀਤ ਨਹੀਂ ਸੀ!
ਤੇਰਾ 'ਸ਼ੁੱਧੀਕਰਨ'
ਸੰਵਿਧਾਨ ਦੀ
ਰੀਤ ਨਹੀਂ ਸੀ!
ਤੂੰ ਕੀ ਦੱਸ ਪਵਿੱਤਰ ਨਹੀਂ?
ਤੇਰਾ ਕੋਈ ਚਰਿੱਤਰ ਨਹੀਂ?
ਸੱਭ ਇੱਕੋ ਰਸਤੇ ਜੰਮੇ ਨੇ!
ਫਿਰ ਦਲਿਤ ਕਿਵੇਂ ਨਿਕੰਮੇ ਨੇ?
ਤੇਰੇ 'ਤੇ  
ਸੱਭ ਨੂੰ ਮਾਣ ਬੜਾ!
ਸੰਵਿਧਾਨ ਨੇ ਦਿੱਤਾ
ਤੈਨੂੰ ਸਨਮਾਨ ਬੜਾ! ,
ਤੂੰ ਆਪਣੀ ਕਲਮ
ਚਲਾਏੰਗੀ !
ਦਬਾਅ ਥੱਲੇ ਨਹੀਂ
ਆਏਂਗੀ!
ਭਾਰਤ ਨੂੰ ਰੁਸ਼ਨਾਏੰਗੀ!
ਸੰਵਿਧਾਨ ਨੂੰ ਬਚਾਏੰਗੀ!
ਨਵੀਂ ਮਿਸਾਲ ਬਣਾਏੰਗੀ!
-ਸੁਖਦੇਵ ਸਲੇਮਪੁਰੀ
09780620233
26 ਜੁਲਾਈ, 2022

ਮੌਰੀਆ ਸਾਮਰਾਜ ਦਾ ਮਹਾਨ ਸ਼ਾਸ਼ਕ - ਅਸ਼ੋਕ ✍️ ਪੂਜਾ ਰਤੀਆ

ਲੜੀ ਨੰਬਰ.1
ਜਿਵੇਂ ਕਿ ਤੁਸੀਂ ਪਹਿਲਾਂ ਚੰਦਰ ਗੁਪਤ ਮੌਰੀਆ ਸਾਮਰਾਜ ਬਾਰੇ ਪੜ੍ਹ ਚੁੱਕੇ ਹੋ। ਚੰਦਰ ਗੁਪਤ ਦੀ ਮੌਤ ਪਿੱਛੋਂ ਉਸਦਾ ਪੁੱਤਰ ਬਿੰਦੂਸਾਰ ਕੁਝ ਸਮੇਂ ਲਈ ਰਾਜ ਗੱਦੀ ਉੱਪਰ ਬੈਠਾ। ਉਸਨੇ ਆਪਣੇ ਪਿਤਾ ਦੀ ਨੀਤੀ ਨੂੰ ਅਪਣਾਇਆ ਅਤੇ ਦੱਖਣੀ ਭਾਰਤ ਦੇ ਕਈ ਰਾਜਾਂ ਨੂੰ ਜਿੱਤਿਆ। 273ਈ. ਪੂ.ਵਿੱਚ ਉਸਦੀ ਮੌਤ ਹੋ ਗਈ ਅਤੇ ਬਿੰਦੂਸਾਰ ਦਾ ਪੁੱਤਰ ਅਸ਼ੋਕ ਰਾਜਗੱਦੀ ਉਪਰ ਬੈਠਿਆ ਜੋ ਕਿ ਮੌਰੀਆ ਸਾਮਰਾਜ ਦਾ ਮਹਾਨ ਸਮਰਾਟ ਸਿੱਧ ਹੋਇਆ।
  ਅਸ਼ੋਕ ਬੁੱਧ ਧਰਮ ਦਾ ਸਭ ਤੋਂ ਉੱਤਮ ਰਾਜਾ ਸੀ। ਸਮਰਾਟ ਅਸ਼ੋਕ ਦਾ ਪੂਰਾ ਨਾਂ ਦੇਵਨਾਮਪ੍ਰਿਯਾ ਅਸ਼ੋਕ ਸੀ। ਉਸ ਦਾ ਰਾਜ ਪ੍ਰਾਚੀਨ ਭਾਰਤ ਵਿੱਚ 269 ਈਸਾ ਪੂਰਵ ਤੋਂ 232 ਤੱਕ ਸੀ।
ਉਸਦੇ ਪਿਤਾ ਦਾ ਨਾਮ ਬਿੰਦੂਸਾਰ ਅਤੇ ਮਾਤਾ ਦਾ ਨਾਮ ਸੁਭਦਰੰਗੀ ਸੀ। ਅਸ਼ੋਕ ਦੇ ਅਭੀਲੇਖਾ ਤੋਂ ਪਤਾ ਲੱਗਦਾ ਹੈ ਕਿ ਉਸਦੀਆਂ ਪੰਜ ਪਤਨੀਆਂ ਸਨ - ਦੇਵੀ, ਅਸੰਧੀਮਿਤਰਾ, ਤਿਸ਼ਯਰਕਸ਼ਿਤਾ, ਪਦਮਾਵਤੀ ਅਤੇ ਕਾਰੂਵਾਕੀ ਆਦਿ।
ਮੌਰੀਆ ਰਾਜਵੰਸ਼ ਦੇ ਚੱਕਰਵਰਤੀ ਸਮਰਾਟ ਅਸ਼ੋਕ ਨੇ ਅਖੰਡ ਭਾਰਤ 'ਤੇ ਸ਼ਾਸਨ ਕੀਤਾ ਅਤੇ ਉਸਦਾ ਮੌਰੀਆ ਸਾਮਰਾਜ ਹਿੰਦੂਕੁਸ਼ ਤੋਂ ਲੈ ਕੇ ਉੱਤਰ ਵਿੱਚ ਗੋਦਾਵਰੀ ਨਦੀ ਤੱਕ, ਸੁਵਰਨਾਗਿਰੀ ਪਹਾੜੀਆਂ ਦੇ ਦੱਖਣ ਵਿੱਚ ਅਤੇ ਪੂਰਬ ਵਿੱਚ ਮੈਸੂਰ ਅਤੇ ਬੰਗਲਾਦੇਸ਼ ਤੱਕ, ਪੱਛਮ ਵਿੱਚ ਪਾਟਲੀਪੁਤਰ ਤੱਕ ਅਫਗਾਨਿਸਤਾਨ ਤੱਕ ਸੀ। , ਈਰਾਨ, ਬਲੋਚਿਸਤਾਨ ਪਹੁੰਚ ਗਿਆ ਸੀ। ਸਮਰਾਟ ਅਸ਼ੋਕ ਦੇ ਸਾਮਰਾਜ ਨੇ ਅਜੋਕੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਬੰਗਲਾਦੇਸ਼, ਭੂਟਾਨ, ਮਿਆਂਮਾਰ ਦੇ ਜ਼ਿਆਦਾਤਰ ਖੇਤਰ ਨੂੰ ਅਧੀਨ ਕੀਤਾ।ਇਹ ਵਿਸ਼ਾਲ ਸਾਮਰਾਜ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਡਾ ਭਾਰਤੀ ਸਾਮਰਾਜ ਰਿਹਾ ਹੈ। ਚੱਕਰਵਰਤੀ ਸਮਰਾਟ ਅਸ਼ੋਕ ਹਮੇਸ਼ਾ ਸੰਸਾਰ ਦੇ ਸਾਰੇ ਮਹਾਨ ਅਤੇ ਸ਼ਕਤੀਸ਼ਾਲੀ ਸਮਰਾਟਾਂ ਅਤੇ ਰਾਜਿਆਂ ਦੀ ਕਤਾਰ ਵਿੱਚ ਚੋਟੀ ਦੇ ਸਥਾਨ 'ਤੇ ਰਿਹਾ ਹੈ। ਸਮਰਾਟ ਅਸ਼ੋਕ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਹਾਨ ਸਮਰਾਟ ਹੈ। ਸਮਰਾਟ ਅਸ਼ੋਕ ਨੂੰ 'ਚਕ੍ਰਵਰਤੀਨ ਸਮਰਾਟ ਅਸ਼ੋਕਾ' ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ 'ਬਾਦਸ਼ਾਹਾਂ ਦਾ ਸਮਰਾਟ' ਅਤੇ ਇਹ ਸਥਾਨ ਭਾਰਤ ਵਿੱਚ ਸਮਰਾਟ ਅਸ਼ੋਕ ਨੂੰ ਹੀ ਮਿਲਿਆ ਹੈ।
ਉਸਨੇ ਆਪਣੇ ਜੀਵਨ ਵਿੱਚ ਇਕ ਯੁੱਧ ਕੀਤਾ ਜੋ ਕਿ ਕਲਿੰਗ ਦਾ ਯੁੱਧ ਹੈ।ਇਸ ਯੁੱਧ ਵਿੱਚ ਬਹੁਤ ਜਾਨੀ ਨੁਕਸਾਨ ਹੋਇਆ ਜਿਸਦਾ ਅਸ਼ੋਕ ਤੇ ਬਹੁਤ ਪ੍ਰਭਾਵ ਪਿਆ ਅਤੇ ਉਸ ਨੇ ਬਾਅਦ ਵਿੱਚ ਸ਼ਾਂਤੀ ਦੀ ਨੀਤੀ ਅਪਣਾਈ ਅਤੇ ਬੁੱਧ ਧਰਮ ਦਾ ਅਨੁਯਾਈ ਬਣ ਗਿਆ।ਉਸਨੇ ਯੁੱਧ ਤੋਂ ਬਾਅਦ ਲੋਕਾਂ ਲਈ ਭਲਾਈ ਦੇ ਕੰਮ ਕੀਤੇ ਅਤੇ ਅਸ਼ੋਕ ਧੰਮ ਜਾਂ ਧਰਮ ਦੀ ਸਥਾਪਨਾ ਕੀਤੀ।
ਕਲਿੰਗ ਦੇ ਯੁੱਧ ਨੇ ਜਿੱਥੇ ਅਸ਼ੋਕ ਨੂੰ ਮਹਾਨਤਾ ਦਾ ਰਸਤਾ ਦਿਖਾਇਆ ਉਥੇ  ਮੌਰੀਆ ਸਾਮਰਾਜ ਦੇ ਪਤਨ ਦਾ ਕਾਰਨ ਵੀ ਬਣਿਆ।ਕਿਉੰਕਿ ਉਸਨੇ ਯੁੱਧ ਨਾ ਕਰਨ ਦਾ ਪ੍ਰਣ ਲਿਆ ਸੀ ਜਿਸ ਕਰਕੇ ਉਸ ਨੇ ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਸੀ।ਜਿਸ ਨਾਲ ਉਸਦੀ ਸੈਨਾ ਅਲਸੀ ਹੋ ਗਈ ਅਤੇ ਅਸ਼ੋਕ ਦੀ ਮੌਤ ਪਿੱਛੋਂ ਯੂਨਾਨੀਆਂ ਦੇ ਹਮਲੇ ਦਾ ਸੈਨਾ ਵਿਰੋਧ ਨਾ ਕਰ ਸਕੀ।ਜਿਸਦੇ ਸਿੱਟੇ ਵਜੋਂ ਮੌਰੀਆ ਸਾਮਰਾਜ ਦਾ ਪਤਨ ਹੋਇਆ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967

ਜੀ.ਐੱਚ. ਜੀ.ਅਕੈਡਮੀ ,ਜਗਰਾਓਂ ਵਿਖੇ ਨੰਨ੍ਹੇ -ਮੁੰਨੇ ਬੱਚਿਆਂ ਨੇ ਰੰਗਾਂ ਨਾਲ ਦਿਖਾਈ ਆਪਣੀ ਕਲਾ  


ਜਗਰਾਉ 26 ਜੁਲਾਈ (ਅਮਿਤਖੰਨਾ) ਜੀ.ਐੱਚ. ਜੀ. ਅਕੈਡਮੀ ,ਜਗਰਾਓਂ ਵਿਖੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ 'ਲੀਫ ਪੇਂਟਿੰਗ' ਗਤੀਵਿਧੀ ਕਰਵਾਈ ਗਈ।ਜਿਸ ਵਿੱਚ ਯੂ. ਕੇ. ਜੀ. ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਆਪਣੀ ਆਪਣੀ ਰੁਚੀ ਅਨੁਸਾਰ ਹਰੇ ਪੱਤਿਆਂ  ਨਾਲ ਸ਼ੀਟ ਉੱਪਰ ਬਹੁਤ ਹੀ ਸੁੰਦਰ ਤਿਤਲੀ, ਪੰਛੀ ,ਖਰਗੋਸ਼ ਆਦਿ ਦੀਆਂ ਤਸਵੀਰਾਂ ਬਣਾਈਆਂ ।ਨਰਸਰੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ 'ਪਟੈਟੋ ਪੇਂਟਿੰਗ'ਗਤੀਵਿਧੀ  ਵਿੱਚ ਭਾਗ ਲਿਆ ਅਤੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ 'ਨਿੰਬੂ ਪੇਂਟਿੰਗ' ਵਿਚ ਭਾਗ ਲਿਆ । ਇਸ ਗਤੀਵਿਧੀ ਦੌਰਾਨ ਉਨ੍ਹਾਂ ਨੇ ਵੱਖਰੇ- ਵੱਖਰੇ ਰੰਗਾਂ  ਵਿੱਚ ਵੱਖਰੀਆਂ -ਵੱਖਰੀਆਂ  ਬਹੁਤ ਸੁੰਦਰ ਤਸਵੀਰਾਂ ਬਣਾਈਆਂ। ਸਾਰੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਦਾ ਆਨੰਦ ਮਾਣਿਆ।ਅਖੀਰ ਵਿੱਚ ਜੀ.ਐੱਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ  ਆਪਣੀ ਕਲਾ ਦਿਖਾਉਣ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ  ਭਾਗ ਲੈਣ ਲਈ ਪ੍ਰੇਰਿਤ ਕੀਤਾ।

ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਵਲੀਪੁਰ ਕਲਾਂ ਪਿੰਡ ਦਾ ਕੀਤਾ ਮੁਆਇਨਾ, ਜਿੱਥੇ ਬੁੱਢਾ ਨਾਲਾ ਸਤਲੁਜ 'ਚ ਸਮਾ ਜਾਂਦਾ ਹੈ

ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ ਦਾ 55 ਫੀਸਦ ਕੰਮ ਹੋਇਆ ਮੁਕੰਮਲ

ਹੰਬੜਾਂ (ਲੁਧਿਆਣਾ), 26 ਜੁਲਾਈ (ਰਣਜੀਤ ਸਿੱਧਵਾਂ) :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਪਿੰਡ ਵਲੀਪੁਰ ਕਲਾਂ ਦਾ ਨਿਰੀਖਣ ਕੀਤਾ ਜਿੱਥੇ ਬੁੱਢਾ ਦਰਿਆ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚ ਰਲਦਾ ਹੈ।ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਦਲਜੀਤ ਸਿੰਘ ਭੋਲਾ ਗਰੇਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਰਜਿੰਦਰਪਾਲ ਕੌਰ ਛੀਨਾ ਦੇ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਸਵੱਛ ਅਤੇ ਸੁਰੱਖਿਅਤ ਵਾਤਾਵਰਨ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਹ ਬੁੱਢਾ ਦਰਿਆ ਦੇ ਕਾਇਆ ਕਲਪ ਪ੍ਰਾਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਲਗਭਗ 55 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇੱਕ ਵਿਧਾਨ ਸਭਾ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਇਹ ਜਲਦ ਹੀ ਜ਼ਮੀਨੀ ਪੱਧਰ 'ਤੇ ਆਪਣੀ ਕਾਰਵਾਈ ਆਰੰਭ ਕਰ ਦੇਵੇਗੀ।ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਇੱਕ ਵਿਆਪਕ ਰਿਪੋਰਟ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਕਿਉਂਕਿ ਅਗਲੀ ਮੀਟਿੰਗ ਵਿੱਚ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਉਨ੍ਹਾਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਹੋਰ ਮੈਂਬਰਾਂ ਨੂੰ ਵੀ ਇਸ ਪ੍ਰੋਜੈਕਟ ਦਾ ਵਿਸਥਾਰ ਨਾਲ ਅਧਿਐਨ ਕਰਨ ਅਤੇ ਆਪਣੇ ਸੁਝਾਅ ਦੇਣ ਲਈ ਕਿਹਾ ਤਾਂ ਜੋ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਇਆ ਜਾ ਸਕੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕੇ.ਐਨ.ਐਸ. ਕੰਗ, ਜੁਆਇੰਟ ਪੁਲਿਸ ਕਮਿਸ਼ਨਰ ਨਰਿੰਦਰ ਭਾਗਵਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਅਤੇ ਹੋਰ ਹਾਜ਼ਰ ਸਨ।

ਲੁਧਿਆਣਾ 'ਚ 4 ਅਗਸਤ ਤੱਕ 9 'ਆਮ ਆਦਮੀ ਕਲੀਨਿਕ' ਤਿਆਰ ਹੋ ਜਾਣਗੇ :  ਲਾਲ ਚੰਦ ਕਟਾਰੂਚੱਕ

 ਇਸ ਮਾਨਸੂਨ ਸੀਜ਼ਨ 'ਚ ਜ਼ਿਲ੍ਹੇ 'ਚ ਲਗਾਏ ਜਾਣਗੇ 7 ਲੱਖ ਬੂਟੇ - ਜੰਗਲਾਤ ਮੰਤਰੀ

ਲਾਲ ਚੰਦ ਕਟਾਰੂਚੱਕ ਨੇ ਬੁੱਢਾ ਦਰਿਆ ਦੇ ਕਾਇਆ ਕਲਪ, ਸਮਾਰਟ ਸਿਟੀ ਪ੍ਰੋਜੈਕਟਾਂ, ਸਿੱਖਿਆ ਅਤੇ ਸਿਹਤ ਸਕੀਮਾਂ ਦੀ ਕੀਤੀ ਸਮੀਖਿਆ

ਲੁਧਿਆਣਾ, 26 ਜੁਲਾਈ (ਰਣਜੀਤ ਸਿੱਧਵਾਂ) :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖ਼ਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੁਫ਼ਤ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲੁਧਿਆਣਾ ਵਿੱਚ 4 ਅਗਸਤ, 2022 ਤੱਕ 9 'ਆਮ ਆਦਮੀ ਕਲੀਨਿਕ' ਤਿਆਰ ਹੋ ਜਾਣਗੇ। ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ਦੀਆਂ ਇਮਾਰਤਾਂ 4 ਅਗਸਤ ਨੂੰ ਸਿਵਲ ਵਰਕਸ ਮੁਕੰਮਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ। ਡਾਕਟਰਾਂ, ਫਾਰਮਾਸਿਸਟਾਂ ਅਤੇ ਦੋ ਹੋਰ ਸਹਾਇਕਾਂ ਦੀ ਨਿਯੁਕਤੀ ਵੀ ਅੰਤਿਮ ਪੜਾਅ 'ਤੇ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਫਰਨੀਚਰ ਅਤੇ ਹੋਰ ਲੋੜੀਂਦਾ ਸਮਾਨ ਵੀ ਖਰੀਦਿਆ ਜਾਵੇਗਾ।ਲੁਧਿਆਣਾ ਵਿੱਚ ਇਹ ਕਲੀਨਿਕ ਕਿਦਵਈ ਨਗਰ ਦੇ ਨਾਲ ਲੱਗਦੇ ਸੂਫੀਆਂ ਚੌਕ, ਨਗਰ ਨਿਗਮ ਦਫ਼ਤਰ ਮੈਟਰੋ ਰੋਡ, ਨਗਰ ਨਿਗਮ ਦਫ਼ਤਰ ਨੇੜੇ ਚਾਂਦ ਸਿਨੇਮਾ, ਬੀ.ਐਸ.ਯੂ.ਪੀ. ਫਲੈਟ ਦੇ ਨਾਲ ਢੰਡਾਰੀ ਕਲਾਂ, ਜੀ.ਕੇ. ਐਨਕਲੇਵ ਕੇਹਰ ਸਿੰਘ ਕਲੋਨੀ (ਖੰਨਾ), ਮਿਉਂਸਪਲ ਕਮੇਟੀ, ਬੱਸ ਸਟੈਂਡ (ਰਾਏਕੋਟ), ਟਰਾਂਸਪੋਰਟ ਨਗਰ, ਪੀ.ਐਸ.ਪੀ.ਸੀ.ਐਲ. ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ ਰਾਏਕੋਟ ਰੋਡ, ਜਗਰਾਉਂ ਵਿਖੇ ਤਿਆਰ ਕਰਵਾਏ ਜਾ ਰਹੇ ਹਨ।ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਗੋਗੀ, ਰਜਿੰਦਰਪਾਲ ਕੌਰ ਛੀਨਾ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਜਗਤਾਰ ਸਿੰਘ ਦਿਆਲਪੁਰਾ, ਮਨਵਿੰਦਰ ਸਿੰਘ ਗਿਆਸਪੁਰਾ, ਜੀਵਨ ਸਿੰਘ ਸੰਗੋਵਾਲ, ਮਨਪ੍ਰੀਤ ਸਿੰਘ ਇਆਲੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਦੇ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਜਿਨ੍ਹਾਂ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਾ ਵਿਭਾਗ ਵੀ ਹੈ, ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ 15 ਅਗਸਤ ਨੂੰ ਜ਼ਿਲ੍ਹੇ ਵਿੱਚ ਇਹ 9 'ਆਮ ਆਦਮੀ ਕਲੀਨਿਕ' ਲੋਕਾਂ ਨੂੰ ਸਮਰਪਿਤ ਕਰਨਗੇ। ਉਨ੍ਹਾਂ ਚੱਲ ਰਹੇ ਕੰਮ 'ਤੇ ਤਸੱਲੀ ਪ੍ਰਗਟਾਈ ਅਤੇ ਅਧਿਕਾਰੀਆਂ ਨੂੰ ਹੋਰ ਰਸਮੀ ਕਾਰਵਾਈਆਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਰਿਆਵਲ ਵਧਾਉਣ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਇਸ ਮਾਨਸੂਨ ਦੌਰਾਨ ਲੁਧਿਆਣਾ ਵਿੱਚ ਸੱਤ ਲੱਖ ਬੂਟੇ ਲਗਾਏ ਜਾ ਰਹੇ ਹਨ।ਵਿਕਾਸ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 7 ​​ਲੱਖ ਬੂਟੇ ਅਤੇ 1610 ਤ੍ਰਿਵੇਣੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 1.60 ਲੱਖ ਬੂਟੇ ਅਤੇ 16 ਤ੍ਰਿਵੇਣੀਆਂ ਜੰਗਲਾਤ ਵਿਭਾਗ ਵੱਲੋਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਤਾਵਰਨ ਦੀ ਸੰਭਾਲ ਲਈ ਵਚਨਬੱਧ ਹੈ ਅਤੇ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਅਧੀਨ ਜ਼ਿਲ੍ਹੇ ਵਿੱਚ ਜੰਗਲਾਤ ਰਕਬਾ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਸਮੂਹ ਵਿਧਾਇਕਾਂ ਅਤੇ ਅਧਿਕਾਰੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੱਤ ਲੱਖ ਬੂਟਿਆਂ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਉਣ ਨਹੀਂ ਤਾਂ ਰੁੱਖਾਂ ਤੋਂ ਬਿਨਾਂ ਮਨੁੱਖਤਾ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।ਸ੍ਰੀ ਲਾਲ ਚੰਦ ਕਟਾਰੂਚੱਕ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਵੀ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ, ਸਮਾਰਟ ਸਿਟੀ ਕਾਰਜ਼ਾਂ, ਸਿਹਤ ਅਤੇ ਸਿੱਖਿਆ ਸਕੀਮਾਂ, ਖੁਰਾਕ ਸਪਲਾਈ ਅਤੇ ਹੋਰ ਭਲਾਈ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬੁੱਢਾ ਦਰਿਆ ਕਾਇਆ ਕਲਪ ਪ੍ਰੋਜੈਕਟ ਦੀ ਨਿਗਰਾਨੀ ਲਈ ਤਾਇਨਾਤ ਹੋਰ ਵਿਧਾਇਕਾਂ ਨੂੰ ਵੀ ਕਿਹਾ ਕਿ ਉਹ ਮੀਟਿੰਗ ਕਰਕੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਵੇਰਵੇ ਪੇਸ਼ ਕਰਨ ਤਾਂ ਜੋ ਸਾਰੀਆਂ ਕਮੀਆਂ, ਜੇਕਰ ਕੋਈ ਹਨ, ਨੂੰ ਸਮੇਂ ਸਿਰ ਦੇਖਭਾਲ ਕਰਕੇ ਦੂਰ ਕੀਤਾ ਜਾ ਸਕੇ। ਪਹਿਲੀ ਵਾਰ ਜ਼ਿਲ੍ਹੇ ਵਿੱਚ ਪਹੁੰਚਣ 'ਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਸੰਯੁਕਤ ਪੁਲਿਸ ਕਮਿਸ਼ਨਰ ਡਾ. ਨਰਿੰਦਰ ਭਾਰਗਵ, ਨਗਰ ਸੁਧਾਰ ਟਰੱਸਟ ਦੇ ਐਲ.ਏ.ਸੀ. ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰਾਂ ਵਿੱਚ ਅਮਿਤ ਕੁਮਾਰ ਪੰਚਾਲ, ਅਮਰਜੀਤ ਬੈਂਸ, ਅਨੀਤਾ ਦਰਸ਼ੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਅਤੇ ਹਰਭੁਪਿੰਦਰ ਸਿੰਘ ਧਰੌੜ, ਅਮਨਦੀਪ ਸਿੰਘ ਮੋਹੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਜਨਤਕ ਸਥਾਨਾਂ, ਬਜ਼ਾਰਾਂ ਵਿਖੇ ਫਲੈਗ ਮਾਰਚ ਅਤੇ ਬੱਸ ਅੱਡਿਆ, ਰੇਲਵੇ ਸਟੇਸ਼ਨਾਂ ਦੀ ਚੈਕਿੰਗ

ਨਸ਼ਿਆਂ ਅਤੇ ਅਪਰਾਥਿਕ ਗਤੀਵਿਧੀਆਂ ਜੜ੍ਹ ਤੋਂ ਖਾਤਮ ਕਰਨਾ ਜ਼ਿਲ੍ਹਾ ਪੁਲਿਸ ਦੀ ਮੁੱਖ ਤਰਜੀਹ : ਅਵਨੀਤ ਕੌਰ

ਮਾਲੇਰਕੋਟਲਾ 26 ਜੁਲਾਈ : (ਰਣਜੀਤ ਸਿੱਧਵਾਂ) :  ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਅੱਜ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜਨਾਂ ਦੇ ਜਨਤਕ ਸਥਾਨਾਂ, ਬਜਾਰਾਂ  ਵਿਖੇ ਫਲੈਗ ਮਾਰਚ ਕੀਤਾ ਗਿਆ ਅਤੇ ਬੱਸ ਅੱਡਿਆਂ, ਰੇਲਵੇਂ ਸਟੇਸ਼ਨਾਂ ਅਤੇ ਹੋਰ ਨਾਲ ਲਗਦੇ ਅੰਤਰ ਜ਼ਿਲ੍ਹਾਂ ਸੀਮਾਵਾ ਤੇ ਵਿਸ਼ੇਸ ਚੈਕਿੰਗ ਮੁਹਿੰਮ ਆਰੰਭੀ ਗਈ । ਸਰਚ ਅਪਰੇਸ਼ਨ  ਅਤੇ ਫਲੈਗ ਮਾਰਚ ਦੌਰਾਨ ਐਸ.ਪੀ. (ਐਚ) ਸ੍ਰੀ ਕੁਲਦੀਪ ਸਿੰਘ ਸੋਹੀ, ਐਸ. ਪੀ.(ਡੀ) ਸ੍ਰੀ ਜਗਦੀਸ ਬਿਸ਼ਨੋਈ , ਡੀ.ਐਸ.ਪੀ.(ਐਚ) ਸ੍ਰੀ ਰਾਮ ਜੀ, ਡੀ.ਐਸ.ਪੀ.ਮਾਲੇਰਕੋਟਲਾ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ.( ਸਪੈਸ਼ਲ ਬ੍ਰਾਂਚ)ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ । ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ 'ਚੋਂ ਨਸ਼ਿਆਂ ਅਤੇ ਅਪਰਾਕਧਿਕ ਗਤੀਵਿਧੀਆਂ ਜੜ੍ਹ ਤੋਂ ਖਾਤਮਾ ਕਰਨਾ ਜ਼ਿਲ੍ਹਾ ਪੁਲਿਸ ਦੀ ਮੁੱਖ ਤਰਜੀਹ ਹੈ । ਪੰਜਾਬ ਪੁਲਿਸ ਨਸ਼ਿਆਂ ਤੇ ਅਪਰਾਧਿਕ ਗਤੀਵਿਧੀਆਂ ਵਿਰੁੱਧ ਦਿਨ-ਰਾਤ ਇੱਕ ਕਰਕੇ ਠੋਸ ਕਾਰਵਾਈ ਕਰਨ ਲਈ ਵਚਨਬੱਧ ਹੈ। ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਦੇ ਆਮ ਨਾਗਰਿਕਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਉਨ੍ਹਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ  ਦੇ ਮਕਸਦ ਨਾਲ ਇਹ ਫਲੈਗ ਮਾਰਚ ਅਤੇ ਵਿਸ਼ੇਸ ਚੈਕਿੰਗ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਐਸ.ਐਚ.ਓਜ਼ ਆਪਣੇ ਥਾਣਿਆਂ 'ਚ ਲੋਕਾਂ ਨੂੰ ਮਿਲਣਾ ਅਤੇ ਆਪਣੇ ਇਲਾਕਿਆਂ ਅੰਦਰ ਪੁਲਿਸ ਵਰਦੀ 'ਚ ਮੌਜੂਦ ਰਹਿਣਾ ਯਕੀਨੀ ਬਣਾਉਣ । ਸ੍ਰੀਮਤੀ ਸਿੱਧੂ ਨੇ ਸੋਸ਼ਲ ਮੀਡੀਆ ਨੂੰ ਗੰਭੀਰਤਾ ਨਾਲ ਮੋਨੀਟਰਿੰਗ ਕਰਨ ਦੀ ਹਦਾਇਤਾਂ ਪਹਿਲਾ ਹੀ ਜਾਰੀ ਕੀਤੀਆ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਮਾਜ ਵਿਰੋਧੀ ਤੱਤਾਂ 'ਤੇ ਨਿਗਰਾਨੀ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਅਤੇ ਮਸਲੇ ਨੂੰ ਗੰਭੀਰ ਰੂਪ ਅਖ਼ਤਿਆਰ ਕਰਨ ਤੋਂ ਪਹਿਲਾ ਸਮੇਂ ਸਿਰ ਕੰਟਰੋਲ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਹੋਕੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਕੇ ਗ਼ਲਤ ਅਤੇ ਤੱਥਹੀਣ ਜਾਪਦੀ ਸੂਚਨਾ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਸ਼ਟੀ ਜਰੂਰ ਕੀਤੀ ਜਾਵੇ।

ਲੁਧਿਆਣਾ ਜ਼ਿਲ੍ਹੇ 'ਚ ਹੁਣ ਤੱਕ ਮੌਂਕੀਪੌਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ : ਸਿਵਲ ਸਰਜਨ ਡਾ. ਹਿਤਿੰਦਰ ਕੌਰ


ਲੁਧਿਆਣਾ 26 ਜੁਲਾਈ (ਰਣਜੀਤ ਸਿੱਧਵਾਂ) :  ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸਾਂ ਹੇਠ ਮੌਂਕੀਪੌਕਸ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵੱਧ ਹੁੰਦੀ ਹੈ, ਹਾਂਲਾਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ।ਡਾ. ਕਲੇਰ ਨੇ ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਬਿਮਾਰੀ ਵਿੱਚ ਆਮ ਤੌਰ 'ਤੇ ਬੁਖਾਰ, ਭੁੱਖ ਦਾ ਨਾ ਲੱਗਣਾ, ਸ਼ਰੀਰ ਦਾ ਕਮਜ਼ੋਰ ਪੈਣਾ ਅਤੇ ਗਲੇ ਵਿਚ ਛਾਲੇ ਹੋਣਾ, ਬੁਖਾਰ ਹੋਣ ਤੇ ਇੱਕ ਦੋ ਦਿਨ ਬਾਅਦ ਮੂੰਹ ਵਿੱਚ ਦੁੱਖਦਾਇਕ ਛਾਲੇ ਹੋਣ ਜਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਛਾਲੇ ਛੋਟੇ ਛੋਟੇ ਲਾਲ ਦਾਣਿਆਂ ਵਜੋ ਸਰੀਰ ਤੇ ਉਭਰਦੇ ਹਨ, ਹੌਲੀ ਹੌਲੀ ਇਹ ਛਾਲੇ ਵੱਡੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਫ਼ ਸਫ਼ਾਈ ਰੱਖਣਾ ਬਹੁਤ ਜਰੂਰੀ ਹੈ। ਪਾਣੀ ਦੀ ਮਾਤਰਾ ਜਿਆਦਾ ਲਈ ਜਾਵੇ, ਸਾਫ਼ ਸੁਥਰਾ ਪੌਸਟਿਕ ਖਾਣਾ ਜਰੂਰੀ ਹੈ। ਜੇਕਰ ਉਪਰੋਤਕ ਲੱਛਣ ਪਾਏ ਜਾਂਦੇ ਹਨ ਤਾਂ ਮਰੀਜ਼ ਨੂੰ ਤੁਰੰਤ ਆਪਣੇ ਨੇੜੇ ਦੇ ਹਸਪਤਾਲ ਵਿੱਚ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਸੁਰਜੀਤ ਗੱਗ ਦੀ ਪਲਸ ਮੰਚ ਵੱਲੋਂ ਤਿੱਖੀ ਆਲੋਚਨਾ

ਬਰਨਾਲਾ /ਮਹਿਲ ਕਲਾਂ - 26 ਜੁਲਾਈ - (ਗੁਰਸੇਵਕ ਸੋਹੀ ) - ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਸੁਰਜੀਤ ਗੱਗ ਵੱਲੋਂ ਬਾਬਾ ਨਾਨਕ ਦੀ ਤਸਵੀਰ ਨੂੰ ਮਨਮਾਨੇ ਢੰਗ ਨਾਲ, ਬਿਨਾਂ ਕਿਸੇ ਠੋਸ ਇਤਿਹਾਸਕ ਪ੍ਰਮਾਣ ਦੇਣ ਦੇ ਪਾ ਕੇ ਬੇਲੋੜੇ ਵਾਦ-ਵਿਵਾਦ, ਭੜਕਾਹਟ ਨੂੰ ਜਨਮ ਅਤੇ ਬੜਾਵਾ ਦੇਣ ਦਾ ਮਾਹੌਲ ਸਿਰਜਣ ਦਾ ਕੰਮ ਕਰਨਾ ਹਰ ਸੁਹਿਰਦ ਲੇਖਕ, ਕਵੀ, ਸਾਹਿਤਕਾਰ, ਚਿਤਰਕਾਰ,ਆਲੋਚਕ ਦੀ ਨਜ਼ਰ ਵਿਚ ਨਿੰਦਣਯੋਗ ਹੈ।
ਪਲਸ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਜਦੋਂ ਆਰ ਐਸ ਐਸ, ਮੋਦੀ ਅਮਿਤ ਸ਼ਾਹ ਜੋੜੀ ਦੀ ਭਾਜਪਾ ਹਕੂਮਤ ਹਰ ਕੋਝਾ ਹੱਥਕੰਡਾ ਅਪਣਾ ਕੇ ਸਮਾਜ ਅੰਦਰ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਨਾਂਅ ਤੇ ਵੰਡੀਆਂ ਪਾਉਣ, ਫਿਰਕੂ ਦਹਿਸ਼ਤਗਰਦੀ ਦੇ ਭਾਂਬੜ ਬਾਲਣ ਲਈ ਥਾਂ ਥਾਂ ਤੇਲ ਛਿੜਕਣ ਅਤੇ ਤੀਲੀਆਂ ਸੁੱਟਣ ਦੇ ਕਾਰੇ ਕਰ ਰਹੀ ਹੈ ਅਜਿਹੇ ਮੌਕੇ ਗੱਗ, ਅਜਿਹੀ ਹੋਛੀ ਕਲਮ ਘਸਾਈ ਕਰਕੇ ਆਖ਼ਰ ਕੀ ਹਾਸਲ ਕਰਨਾ ਚਾਹੁੰਦਾ ਹੈ,ਇਸ ਨਾਲ ਲੋਕਾਂ ਦਾ ਕੀ ਸੰਵਰਦਾ ਹੈ ਇਹ ਸੰਵੇਦਨਸ਼ੀਲ ਲੋਕਾਂ ਦਾ ਉਸ ਅੱਗੇ ਤਿੱਖਾ ਸੁਆਲ ਹੈ।
    ਮੰਚ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਉਪਰ ਮੋਦੀ ਹਕੂਮਤ ਦੇ ਵਹਿਸ਼ੀ ਪੰਜੇ ਝਪਟ ਰਹੇ ਹਨ, ਜਦੋਂ ਵਿਵੱਸਥਾ ਦੀ ਚਾਕਰੀ ਕਰਦੇ ਆਪੇ ਬਣੇ ਮਹਾਂ ਵਿਦਵਾਨ ਸੁਹਿਰਦ ਸੰਪਾਦਕਾਂ, ਪੱਤਰਕਾਰਾਂ, ਲੋਕ ਪੱਖੀ ਕਾਮਿਆਂ ਉਪਰ ਤਿੱਖੇ ਹਮਲੇ ਕਰ ਰਹੇ ਹਨ , ਇਹਨਾਂ ਨੂੰ ਸਿੱਧੇ ਮੱਥੇ ਟੱਕਰਨ ਦੀ ਬਜਾਏ ਗੱਗ, ਫੋਕੀ ਸ਼ੋਹਰਤ ਦੀ ਭੁੱਖ ਪੂਰੀ ਕਰਨ ਦੀ ਦੌੜ ਵਿਚ ਹਾਬੜਿਆ ਆਪਣੇ ਦੱਬੇ ਕੁਚਲੇ ਲੋਕਾਂ ਦੀ ਬਾਤ ਪਾਉਣ ਤੋਂ ਕਿਨਾਰਾ ਕਸ਼ੀ ਕਰਕੇ ਅਜਿਹਾ ਕੰਮ ਕਰ ਰਿਹਾ ਹੈ ਜਿਸ ਨਾਲ ਫਿਰਕੂ ਟੋਲਿਆਂ ਦੇ ਹੀ ਢਿੱਡ ਲੱਡੂ ਫੁੱਟਦੇ ਹਨ।
 ਉਹਨਾਂ ਕਿਹਾ ਕਿ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ, ਬਿਜਲੀ, ਮਹਿਗਾਈ, ਸਾਮਰਾਜੀ, ਵਿਸ਼ਵ ਬੈਂਕ, ਵਿਸ਼ਵ ਕਾਰਪੋਰੇਟ ਘਰਾਣਿਆਂ ਦੇ ਚੌਤਰਫੇ ਹੱਲੇ, ਬੁੱਧੀਜੀਵੀਆਂ ਨੂੰ ਬਿਨਾਂ ਵਜਾਹ ਸੀਖਾਂ ਪਿੱਛੇ ਡੱਕਿਆ, ਮਾਰਿਆ, ਸਾੜਿਆ ਅਤੇ ਤਿਲ਼ ਤਿਲ਼ ਕਰਕੇ ਮੌਤ ਦੇ ਜਬਾੜਿਆਂ ਚ ਧੱਕਿਆ ਜਾ ਰਿਹਾ ਹੈ ਗੱਗ ਵੱਲੋਂ ਉਸ ਪਾਸੇ ਵੱਲ ਕਲਮ ਚਲਾਉਣ ਦੀ ਬਜਾਏ ਉਹ ਕੰਮ ਕੀਤਾ ਜਾ ਰਿਹਾ ਜ਼ੋ ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਕਰ ਰਿਹਾ ਹੈ।
ਜਦ ਕਿ ਲੋੜ ਵੱਖ ਵੱਖ ਧਰਮਾਂ, ਫਿਰਕਿਆਂ ਵਿਚ ਵੰਡੇ ਲੋਕਾਂ ਦੀ ਵਿਸ਼ਾਲ ਜਨਤਕ ਲਹਿਰ ਉਸਾਰਨ ਦੀ ਹੈ।