You are here

ਸੁਸਾਇਟੀ ਅਹੁਦੇਦਾਰਾਂ ਨੇ ਐਸ ਐਚ ਓ ਕਮਲਜੀਤ ਸਿੰਘ ਗਿੱਲ ਨਾਲ ਕੀਤੀਆਂ ਵਿਚਾਰਾਂ


ਲੋਕ ਭਲਾਈ ਵੈਲਫੈਅਰ ਸੁਸਾਇਟੀ ਮਹਿਲ ਦਾ ਸਮਾਜਸੇਵਾ 'ਚ ਅਹਿਮ ਸਥਾਨ-ਐਸਐਚਓ ਕਮਲਜੀਤ ਸਿੰਘ ਗਿੱਲ
ਬਰਨਾਲਾ /ਮਹਿਲ ਕਲਾਂ 26 ਜੁਲਾਈ (ਗੁਰਸੇਵਕ ਸੋਹੀ )-  ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਮਾਜ ਦੇ ਮੌਜੂਦਾ ਹਾਲਾਤਾਂ ਅਤੇ ਸਮਾਜ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਸਮਾਜ ਅੰਦਰ ਪੁਲਿਸ ਪ੍ਰਸਾਸਨ ਵੱਲੋਂ ਆਪਣਾ ਰੋਲ ਬਾਖੂਸੀ ਨਿਭਾਇਆ ਜਾ ਰਿਹਾ ਹੈ। ਸਮਾਜ ਵਿੱਚ ਆ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਸਮਾਜ ਸੇਵੀ ਸੰਸਥਾਂਵਾਂ ਅਤੇ ਪੁਲਿਸ ਪ੍ਰਸਾਸਨ ਲਗਾਤਾਰ ਮੋਹਰੀ ਹੋ ਕੇ ਆਪਣਾ ਫਰਜ ਨਿਭਾ ਰਿਹਾ ਹੈ। ਲੋਕ ਭਲਾਈ ਵੈਲਫੇਅਰ ਸੁਸਾਇਟੀ ਲਗਾਤਾਰ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਤੇ ਹਜਾਰਾਂ ਨੌਜਵਾਨ ਲੜਕੇ ਲੜਕੀਆਂ ਨੂੰ ਚਿੱਟੇ ਅਤੇ ਹੋਰ ਮਾਰੂ ਨਸਿਆਂ ਦੀ ਦਲਦਲ ਵਿੱਚੋ ਕੱਢ ਚੁੱਕੀ ਹੈ। ਗਰੀਬ ਬੱਚੀਆਂ ਦੇ ਵਿਆਹ, ਬੱਚਿਆਂ ਨੂੰ ਵਰਦੀਆਂ, ਲੋੜਬੰਦ ਪਰਿਵਾਰਾਂ ਨੂੰ ਰਾਸਨ  ਅਤੇ ਹੋਰ ਸਮਾਜ ਭਲਾਈ ਦੇ ਕੰਮ ਨਿਰੰਤਰ ਜਾਰੀ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਲੜਕੀ ਜਾਂ ਗਰੀਬ ਪਰਿਵਾਰ ਦਾ ਨੌਜਵਾਨ ਨਸਿਆਂ ਦੀ ਦਲਦਲ ਵਿੱਚ ਧਸਿਆ ਹੈ ਤਾਂ ਉਸ ਦਾ ਇਲਾਜ ਮੁਫਤ ਕੀਤਾ ਜਾਵੇਗਾ। ਉਹਨਾਂ ਨੌਜਵਾਨਾਂ ਨੂੰ ਗਲਤ ਰਸਤੇ ਛੱਡ ਕੇ ਆਪਣੀ ਤਾਕਤ ਸਮਾਜ ਦੀ ਬਹਿਤਰੀ ਲਈ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸ ਐਚ ਓ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਮਾਜਸੇਵੀ ਸੰਸਥਾਂਵਾਂ ਦਾ ਸਮਾਜ ਨੂੰ ਸੋਹਣਾ ਬਣਾਉਣ ਲਈ ਵੱਡਾ ਰੋਲ ਹੈ। ਪੁਲਿਸ ਪ੍ਰਸਾਸਨ ਸਮਾਜਸੇਵੀ ਸੰਸਥਾਂਵਾਂ ਨਾਲ ਮਿਲਕੇ ਲਗਾਤਾਰ ਆਪਣਾ ਕੰਮ ਬਾਖੂਬੀ ਨਿਭਾ ਹੈ। ਉਹਨਾਂ ਕਿਹਾ ਕਿ ਨਸਿਆਂ ਕਾਰਨ ਘਰ ਤਬਾਹ ਹੋ ਰਹੇ ਹਨ ਤੇ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰਹਿ ਕੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਸੁਸਾਇਟੀ ਵੱਲੋਂ ਜੋ ਵੀ ਕਾਰਜ ਆਰੰਭੇ ਗਏ ਹਨ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਹਨਾਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਕੀਤੀਆਂ ਜਾਦੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਅਹੁਦੇਦਾਰ ਫਿਰੋਜ ਖਾਨ, ਜਗਜੀਤ ਸਿੰਘ ਮਾਹਲ, ਗੁਰਸੇਵਕ ਸਿੰਘ ਸਹੋਤਾ, ਹਰਪਾਲ ਸਿੰਘ ਪਾਲੀ ਵਜੀਦਕੇ, ਵੈਦ ਜਰਨੈਲ ਸਿੰਘ ਸੋਨੀ ਅਤੇ ਡਾ ਸਤਪਾਲ ਸਿੰਘ ਹਾਜਰ ਸਨ।