You are here

ਸਪਰਿੰਗ ਡਿਊ ਵਿੱਚ ਤੀਆਂ ਦੀਆਂ ਰੋਣਕਾਂ

ਜਗਰਾਉ 6 ਅਗਸਤ (ਅਮਿਤਖੰਨਾ): ਨਾਨਕਸਰ ਸਥਿੱਤ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਤੀਆਂ ਦੀਆਂ ਰੋਣਕਾਂ ਲਗਾਈਆਂ ਗਈਆ। ਇਸ ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਨਵਨੀਤ ਚੌਹਾਨ ਦੇ ਸੰਬੋਧਨ ਨਾਲ ਕੀਤੀ ਗਈ। ਆਏ ਮਹਿਮਾਨਾਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹੈ। ਪਿੱਛਲੇ ਸਾਲਾਂ ਵਿੱਚ ਬੇਸ਼ੱਕ ਕੋਵਿਡ ਕਾਰਨ ਇਹ ਤਿਉਹਾਰ ਸਕੂਲਾਂ ਵਿੱਚ ਨਹੀਂ ਮਨਾਇਆ ਜਾ ਸਕਿਆ ਪਰ ਇਸ ਸਾਲ ਵਿਿਦਆਰਥੀਆਂ ਵਿੱਚ ਪੂਰਾ ਜੋਸ਼ ਹੈ।ਅਧਿਆਪਕ ਵਿਿਦਆਰਥੀਆਂ ਦੇ ਨਾਲ-ਨਾਲ ਇਸ ਸਾਲ ਮਾਤਾਪਿਤਾ ਵਲੋਂ ਵੀ ਇਸ  ਵਿੱਚ ਹਿੱਸਾ ਲਿਆ ਗਿਆ।ਮੰਚ ਸੰਚਾਲਨ ਮੈਡਮ ਬਲਜੀਤ ਕੌਰ ਨੇ ਕੀਤਾ।ਚਾਰੋ ਹਾਊਸ ਦੇ ਇੰਚਾਰਜ ਸਾਹਿਬਾਨਾਂ ਨਾਲ ਮਿਲ ਕੇ ਪੂਰੇ ਸਕੂਲ ਨੂੰ ਫੁਲਕਾਰੀਆਂ, ਪੱਖੀਆਂ, ਚਰਖੇ ਆਦਿ ਪੰਜਾਬੀ ਸੱਭਿਆਚਾਰ ਸਾਮਾਨ ਨਾਲ ਸਜਾਇਆ ਗਿਆ ਅਤੇ ਸਕੂਲ ਨੂੰ ਇੱਕ ਵੱਖਰੀ ਹੀ ਦਿਖ ਦਿੱਤੀ ਗਈ।ਇਸ  ਮੌਕੇ ਤੇ ਮਹਿੰਦੀ ਲਗਾਉਣ ਦੇ ਮੁਕਾਬਲੇ, ਪਰਾਦਾਂ ਮੁਕਾਬਲਾ, ਸੱਭਿਆਚਾਰਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ।ਵਿਿਦਆਰਥਣਾਂ ਨੇ ਪੂਰੇ ਪੰਜਾਬੀ ਪਹਿਰਾਵੇ  ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਸਾਰੇ ਵਿਿਦਆਰਥੀਆਂ, ਅਧਿਆਪਕਾਂ ਅਤੇ ਮਾਤਾਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਮਿਲ ਕੇ ਆਪਣੇ ਪੁਰਾਤਨ  ਸੱਭਿਆਚਾਰ ਨੂੰ ਪੂਰੇ ਵਿਸ਼ਵ ਵਿੱਚ ਫੈਲਾਨਾ ਚਾਹੀਦਾ ਹੈ।ਇਸ  ਮੌਕੇ  ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥਣਾਂ ਨੂੰ ਮੈਡਮ ਮੋਨਿਕਾ, ਮੈਡਮ ਅਮ੍ਰਿਤਪਾਲ ਕੌਰ ਅਤੇ ਕੋਮਲ ਛਾਬੜਾ ਵਲੋਂ ਸਨਮਾਨਿਤ ਕੀਤਾ ਗਿਆ। ਅੱਜ ਦੀ ਮਿਸ  ਤੀਜ ਹਰਮਨਦੀਪ ਕੌਰ, ਦੂਜੇ  ਨੰਬਰ ਤੇ ਨਵਜੋਤ ਕੌਰ, ਤੀਜੇ  ਨੰਬਰ ਤੇ ਨਾਜਪ੍ਰੀਤ ਕੌਰ, ਮਹਿੰਦੀ  ਮੁਕਾਬਲੇ  ਵਿੱਚ ਪਹਿਲੇ ਨੰਬਰ ਤੇ ਸੁਪਨੀਤ ਕੌਰ, ਦੂਜੇ ਨੰਬਰ ਤੇ ਨਵਦੀਪ ਕੌਰ, ਤੀਜੇ ਨੰਬਰ ਤੇ ਖੁਸ਼ਦੀਪਕੌਰ, ਪਰਾਦੇਂ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਵੀਰਪ੍ਰੀਤ ਕੌਰ, ਦੂਜੇ ਨੰਬਰ ਤੇ ਗੁਰਮੀਤ ਕੌਰ, ਤੀਜੇ ਨੰਬਰ ਤੇ ਨਾਜਪ੍ਰੀਤ ਕੌਰ,ਵਿਿਦਆਰਥਣਾਂ  ਜੇਤੂ ਰਹੀਆਂ। ਇਸ ਮੌਕੇ ਤੇ ਚੇੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ  ਦੇ ਨਾਲ ਸਮੂਹ ਸਟਾਫ ਹਾਜਿਰ ਸੀ। ਪ੍ਰਬੰਧਕੀ ਕਮੇਟੀ ਵਲੋਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਕਿ ਿਵਦਿਆਰਥੀਆਂ ਨੂੰ ਉਚੇਰੀ ਪੜਾਈ ਦੇ ਨਾਲ^ਨਾਲ ਪੰਜਾਬੀ ਸੱਭਿਆਚਾਰ ਬਾਰੇ ਵੀ ਸਕੂਲ ਵਲੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਾਤਾਪਿਤਾ ਸਾਹਿਬਾਨ ਵਲੋਂ ਵੀ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ ਗਿਆ ਅਤੇ ਸਮੂਹ ਸਟਾਫ ਦੇ ਨਾਲ^ਨਾਲ ਵਿਿਦਆਰਥੀਆਂ ਨੂੰ ਵਧਾਈ ਦਿੱਤੀਗਈ।