ਜਗਰਾਉਂ, (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ ) ਅੱਜ ਦੇ ਸਮੇਂ ਅੰਦਰ ਪੰਜਾਬ ਦੀ ਮੁੱਖ ਲੋੜ ਵਾਤਾਵਰਨ ਬਚਾਉਣ ਅਤੇ ਪਾਣੀ ਨੂੰ ਬਚਾਉਣ ਲਈ ਵੱਡੀ ਮੁਹਿੰਮ ਦੀ ਲੋੜ ਹੈ। ਇਸੇ ਲੜੀ ਦੇ ਤਹਿਤ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਪਾਂਡੇ ਵੱਲੋਂ ਦ ਗਰੀਨ ਪੰਜਾਬ ਮਿਸ਼ਨ ਟੀਮ ਦੀ ਸਹਾਇਤਾ ਨਾਲ ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਵਿਖੇ ਬੂਟੇ ਲਗਾਏ ਗਏ। ਇਸ ਸਮੇਂ ਗੱਲਬਾਤ ਕਰਦੇ ਹੋਏ ਅਧਿਆਪਕ ਹਰਨਰਾਇਣ ਸਿੰਘ ਮੱਲੇਆਣਾ ਉੱਘੇ ਸਮਾਜ ਸੇਵੀ ਨੇ ਦੱਸਿਆ ਕੇ ਪੇਂਡੂ ਸਕੂਲਾਂ ਦੇ ਅਧਿਆਪਕਾਂ ਨੂੰ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਜੇਕਰ ਅੱਜ ਅਸੀਂ ਆਪਣਾ ਆਉਣ ਵਾਲਾ ਭਵਿੱਖ ਨਾ ਸੰਭਾਲਿਆ ਤੇ ਸਾਡੀਆਂ ਨਸਲਾਂ ਥੋਡ਼੍ਹੇ ਸਮੇਂ ਅੰਦਰ ਹੀ ਪਾਣੀ ਦੀ ਘਾਟ ਅਤੇ ਪ੍ਰਦੂਸ਼ਿਤ ਵਾਤਾਵਰਨ ਦੇ ਨਾਲ ਖ਼ਤਮ ਹੋ ਜਾਣਗੀਆਂ । ਇਸ ਸਮੇਂ ਸਰਪੰਚ ਸਰਦਾਰ ਜਸਵਿੰਦਰ ਸਿੰਘ ,ਬਲਤੇਜ ਸਿੰਘ ਤੇ ਚਮਕੌਰ ਸਿੰਘ ਅਧਿਆਪਕਾ ਮਨਪ੍ਰੀਤ ਕੌਰ, ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸੱਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਹਾਜ਼ਰ ਸਨ। ਸਕੂਲ ਮੁਖੀ ਹਰਨਰਾਇਣ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।