ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਲਾਂਪੁਰ ਤੋਂ ਸਰਾਭੇ ਤਕ ਰੋਸ ਮਾਰਚ 9 ਅਗਸਤ ਨੂੰ ਹੋਵੇਗਾ : ਦੇਵ ਸਰਾਭਾ
ਮੋਦੀ ਸਰਕਾਰ ਸਿੱਖਾਂ ਨੂੰ ਬਣਦਾ ਸਤਿਕਾਰ ਦੇਣ ਤੋਂ ਭੱਜ ਰਹੀ ਹੈ : ਜਗਦੀਸ਼ ਸਿੰਘ ਗਰਚਾ
ਮੁੱਲਾਂਪੁਰ ਦਾਖਾ, 5 ਅਗਸਤ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 166ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਬਾਬਾ ਜਗਦੇਵ ਸਿੰਘ ਦੁੱਗਰੀ, ਤੇਜਾ ਸਿੰਘ ਟੂਸੇ, ਖਜ਼ਾਨਚੀ ਪਰਵਿੰਦਰ ਸਿੰਘ ਟੂਸੇ ,ਅਜਮੇਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈਂਦੀਆਂ ਹਨ ।ਪਰ ਸਿੱਖ ਕੌਮ ਇਨ੍ਹਾਂ ਦੇ ਕੀਤੇ ਅੱਤਿਆਚਾਰ ਹਮੇਸ਼ਾਂ ਯਾਦ ਰੱਖਣਗੇ । ਬਾਕੀ ਸਰਕਾਰਾਂ ਦੇ ਲੀਡਰ ਭੁੱਲ ਜਾਂਦੇ ਨੇ ਕਿ ਸਿੱਖ ਉਹ ਕੌਮ ਹੈ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਿੜੀਆਂ ਤੋਂ ਬਾਜ਼ ਦੜਾ ਸਨ ਤੇ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗਿਦੜੋਂ ਸ਼ੇਰ ਬਣਾਇਆ। ਫਿਰ ਸਰਕਾਰਾਂ ਆਖ਼ਰ ਸਿੱਖ ਕੌਮ ਨਾਲ ਵਧੀਕੀਆਂ ਕਰਦੀ ਹੈ ।ਜੋ ਕੌਮ ਆਪਣੇ ਨਾਲ ਹੋਏ ਅੱਤਿਆਚਾਰ ਨੂੰ ਲੰਮੇ ਸਮੇਂ ਤੱਕ ਨਹੀਂ ਭੁੱਲਦੀ ਜਦੋਂ ਤਕ ਬਦਲਾ ਨਾ ਲੈ ਲੈਣ ਉਦੋਂ ਤਕ ਦੁਸ਼ਮਣ ਦੀ ਭਾਲ 'ਚ ਰਹਿੰਦੀ ਹੈ । ਉਨ੍ਹਾਂ ਨੇ ਅੱਗੇ ਆਖਿਆ ਕਿ ਜੇਕਰ ਸਿੱਖ ਕੌਮ ਕਿਸੇ ਦਾ ਸਤਿਕਾਰ ਕਰਦੀ ਹੈ ਤਾਂ ਉਹ ਦਿਲ ਨਾਲ ਕਰਦੀ ਹੈ । ਜੇਕਰ ਕੋਈ ਸਿੱਖਾਂ ਤੇ ਜ਼ੁਲਮ ਕਰਕੇ ਦੁਸ਼ਮਣੀ ਪਾਉਂਦਾ ਤਾਂ ਇਹ ਕੌਮ ਉਸਦਾ ਸਿਵਿਆਂ ਤੱਕ ਪਿੱਛਾ ਨਹੀਂ ਛੱਡਦੀ। ਜੇਕਰ ਸਰਕਾਰਾਂ ਦੇ ਲੀਡਰ ਸਿੱਖਾਂ ਨਾਲ ਇਨਸਾਫ ਕਰਨ ਦੀ ਗੱਲ ਕਰਦੇ ਹਨ ਤਾਂ ਫਿਰ ਜ਼ੁਲਮ ਕੌਣ ਕਰਦਾ । ਫੇਰ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਤੋਂ ਕੌਣ ਰੋਕਦਾ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਚੋਂ ਬਾਹਰ ਕੌਣ ਨਹੀਂ ਆਉਣ ਦਿੰਦਾ । ਜਦ ਕੇ ਲੋਕ ਵੋਟਾਂ ਪਾ ਕੇ ਐਮ ਐਲ ਏ, ਐਮ ਪੀ ਚਾਹੁੰਦੇ ਹਨ। ਪਰ ਹਾਕਮ ਕਿਸੇ ਹੋਰ ਦੇ ਚੱਲਦੇ ਹੈ ।ਆਖ਼ਰ ਕਦੋਂ ਤਕ ਲੋਕਾਂ ਤੇ ਆਰ ਐਸ ਐਸ ਤੇ ਹਿੰਦੂਤਵੀ ਆਪਣੇ ਹੁਕਮ ਚਲਾਉਂਦੇ ਰਹਿਣਗੇ । ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇੱਥੇ ਵੀ ਇਹੀ ਹਾਲ ਹੈ ਲੋਕਾਂ ਨੇ ਬਦਲਾਅ ਲਿਆਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਅਤੇ ਬਹੁਮਤ ਨਾਲ ਜਿਤਾਇਆ ਪਰ ਪਤਾ ਨਹੀਂ ਉਹ ਕਿਉਂ ਅੱਜ ਹਿੰਦੂ ਤਵਿਆਂ ਦੇ ਗੱਠ ਪੁਤਲੀ ਬਣ ਕੇ ਨੱਚੀ ਜਾਂਦੇ ਹਨ ।ਫੇਰ ਸਿੱਖ ਕੌਮ ਦੇ ਹੱਕੀ ਮੰਗਾਂ ਦੀ ਗੱਲ ਕੌਣ ਕਰੂ । ਆਖ਼ਰ ਸਿੱਖਾਂ ਨੂੰ ਇਨਸਾਫ਼ ਕਦੋਂ ਮਿਲੂ ।ਉਨ੍ਹਾਂ ਨੇ ਆਖ਼ਰ ਵਿੱਚ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਨੌੰ ਅਗਸਤ ਨੂੰ ਹੋਵੇਗਾ । ਜੋ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਤਕ ਮਾਰਚ ਕੱਢਿਆ ਜਾਵੇਗਾ । ਸੋ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਦ ਰੱਖਣ ਵਾਲੇ ਜੁਝਾਰੂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੁਰਦੁਆਰਾ ਸਾਹਿਬ ਠੀਕ 10 ਵਜੇ ਪਹੁੰਚ ਜਾਣ ਤਾਂ ਜੋ ਰੋਸ ਮਾਰਚ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਸਾਬਕਾ ਤਕਨੀਕੀ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਪੰਥਕ ਮੋਰਚਾ ਸਰਾਭਾ ਭੁੱਖ ਹਡ਼ਤਾਲ 'ਚ ਹਾਜ਼ਰੀ ਭਰੀ । ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਸਾਨੂੰ ਸਭ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਅਤਿ ਜ਼ਰੂਰੀ । ਕਿਉਂਕਿ ਮੋਦੀ ਸਰਕਾਰ ਸਿੱਖਾਂ ਨੂੰ ਬਣਦਾ ਸਤਿਕਾਰ ਦੇਣ ਤੋਂ ਭੱਜ ਰਹੀ ਹੈ। ਜੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕਰਦੇ ਹਨ ਪਰ ਚਾਰ ਸਾਲ ਬੀਤਣ ਤੇ ਵੀ ਬੰਦੀ ਸਿੰਘ ਜੇਲ੍ਹਾਂ ਤੋਂ ਬਾਹਰ ਨਹੀਂ ਆਏ ਇਸ ਦੀ ਸਿੱਧੀ ਜ਼ਿੰਮੇਵਾਰ ਕੇਂਦਰ ਸਰਕਾਰ ।ਜਦਕਿ ਭਾਰਤ ਦਾ ਸੰਵਿਧਾਨ ਸਜ਼ਾ ਪੂਰੀ ਹੋਣ ਤੇ ਕਿਸੇ ਨੂੰ ਵੀ ਜੇਲ੍ਹਾਂ ਵਿੱਚ ਡੱਕ ਕੇ ਰੱਖਣ ਦਾ ਅਧਿਕਾਰ ਨਹੀਂ ਦਿੰਦਾ ।ਫੇਰ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਤੇ ਦੋਗੁਣੀ ਸਜ਼ਾਵਾਂ ਭੁਗਤਣ ਤੇ ਕਿਉਂ ਰਿਹਾਅ ਨਹੀਂ ਕੀਤਾ ਜਾ ਰਿਹਾ।ਅਸੀਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੰਭਲਾ ਮਾਰਨ ਤਾਂ ਜੋ ਸਾਡੇ ਜੁਝਾਰੂ ਜਲਦ ਜੇਲ੍ਹਾਂ ਤੋਂ ਬਾਹਰ ਆ ਸਕਣ। ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਗੁਰਮੇਲ ਸਿੰਘ ਊਭੀ ਜੋਧਾ, ਬਲਦੇਵ ਸਿੰਘ ਈਸਨਪੁਰ,ਬੂਟਾ ਸਿੰਘ ,ਅਜਮੇਰ ਸਿੰਘ ਭੋਲਾ ਸਰਾਭਾ,ਗੁਲਜ਼ਾਰ ਸਿੰਘ ਮੋਹੀ,ਅੱਛਰਾ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ, ਗੁਲਜ਼ਾਰ ਸਿੰਘ ਮੋਹੀ, ਕੁਲਦੀਪ ਸਿੰਘ ਕਿਲਾ ਰਾਏਪੁਰ, ਆਦਿ ਹਾਜ਼ਰੀ ਭਰੀ।