ਸਵੇਰੇ ਉਠਦਿਆਂ,
ਅਖਬਾਰ ਪੜ੍ਹਦਿਆਂ,
ਵੱਟਸਐਪ ਖੋਲ੍ਹਦਿਆਂ,
ਅੱਖਾਂ ਸਾਹਵੇਂ
'ਰੁੱਤ ਰੁੱਖ ਲਗਾਉਣ ਦੀ ਆਉਂਦੀ ਆ'
ਪ੍ਰਕਿਰਤੀ
ਉਦਾਸੀ ਦੇ ਸਮੁੰਦਰ 'ਚ
ਗੋਤੇ ਲਾਉਂਦੀ,
ਹੰਝੂ ਵਹਾਉਂਦੀ,
ਕੁਝ ਸਮਝਾਉਂਦੀ ਆ!
ਕਿ -
ਰੁੱਖਾਂ ਨੂੰ ਅੱਗ
ਲਗਾਉਣ,
ਆਰੀ ਚਲਾਉਣ,
ਦੀ ਰੁੱਤ
ਜਦੋਂ ਆਉਂਦੀ ਆ!
ਚੁੱਪ ਚੁਪੀਤੇ ਆਉਂਦੀ ਆ!
ਮੂੰਹਾਂ 'ਤੇ
ਉਂਗਲ ਰੱਖਾਉੰਦੀ ਆ!
ਅੱਖਾਂ 'ਤੇ ਪੱਟੀ
ਬੰਨ੍ਹਾਉੰਦੀ ਆ!
ਕੰਨਾਂ ਵਿਚ
ਰੂੰ ਦਿਵਾਉੰਦੀ ਆ!
ਰੁੱਖ ਖਾਣੀ ਰੁੱਤ
ਜਦੋਂ ਆਉਂਦੀ ਆ!
ਦੱਬੇ ਪੈਰੀਂ
ਆਉਂਦੀ ਆ!
ਪਰ ਜਦੋਂ
ਰੁੱਖ ਲਗਾਉਣ ਦੀ ਰੁੱਤ
ਆਉਂਦੀ ਆ!
ਖੂਬ ਢੋਲ
ਵਜਾਉਂਦੀ ਆ!
ਅਖਬਾਰਾਂ ਵਿਚ
ਧਮਾਲਾਂ ਪਾਉਂਦੀ !
ਭਾਵੇਂ ਇੱਕ ਰੁੱਖ
ਲਗਾਉਂਦੀ ਆ!
ਪਰ ਤਸਵੀਰਾਂ
ਬਹੁਤ ਖਿਚਵਾਉਂਦੀ ਆ!
-ਸੁਖਦੇਵ ਸਲੇਮਪੁਰੀ
09780620233
28 ਜੁਲਾਈ 2022