ਜਗਰਾਉ 30 ਜੁਲਾਈ (ਅਮਿਤਖੰਨਾ)ਜਗਰਾਓਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਯੂ ਪੀ ਐੱਸ ਸੀ ਦੇ ਪੇਪਰ ਚੋਂ 388 ਰੈਂਕ ਪ੍ਰਾਪਤ ਕਰ ਕੇ ਆਈ ਪੀ ਐੱਸ ਚੁਣੇ ਗਏ ਓਮੇਸ਼ ਗੋਇਲ ਦਾ ਸਨਮਾਨ ਕੀਤਾ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਕਰਵਾਏ ਸਨਮਾਨ ਸਮਾਰੋਹ ਵਿਚ ਓਮੇਸ਼ ਗੋਇਲ ਦਾ ਸਨਮਾਨ ਕਰਦਿਆਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਸਾਨੂੰ ਮਾਣ ਹੈ ਕ ਸਾਡੇ ਸ਼ਹਿਰ ਦੇ ਇਸ ਨੌਜਵਾਨ ਨੇ ਜਗਰਾਓਂ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਉਮੇਸ਼ ਗੋਇਲ ਨੇ ਅਮਰ ਸ਼ਹਿਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਓਂ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵ-ਨਿਯੁਕਤ ਆਈ ਪੀ ਐੱਸ ਉਮੇਸ਼ ਗੋਇਲ ਲਾਲਾ ਲਾਜਪਤ ਰਾਏ ਜੀ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਉਮੇਸ਼ ਗੋਇਲ ਦੀ ਮਾਤਾ ਸ਼ਰਮੀਲਾ ਗੋਇਲ ਦਾ ਵੀ ਸਨਮਾਨ ਕਰਦਿਆਂ ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਉਮੇਸ਼ ਦੀ ਇੰਨੇ ਉੱਚ ਅਹੁਦੇ ‘ਤੇ ਨਿਯੁਕਤੀ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਹੈ। ਉਨ੍ਹਾਂ ਕਿਹਾ ਕਿ ਧੰਨ ਹੈ ਮਾਂ ਜਿਸ ਨੇ ਦੋ ਅਨਮੋਲ ਹੀਰਿਆਂ ਨੂੰ ਜਨਮ ਦਿੱਤਾ ਹੈ ਅਤੇ ਮਾਤਾ ਪਿਤਾ ਦੇ ਫ਼ਰਜ਼ ਨੂੰ ਬਖ਼ੂਬੀ ਨਿਭਾਇਆ। ਇੱਥੇ ਜ਼ਿਕਰਯੋਗ ਹੈ ਕਿ ਓਮੇਸ਼ ਗੋਇਲ ਇਸ ਸਮੇਂ ਜਲੰਧਰ ਜ਼ਿਲੇ੍ਹ ਦੇ ਮਹਿਤਪੁਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਡਿਊਟੀ ਨਿਭਾ ਰਿਹਾ ਹੈ ਅਤੇ ਸਾਲ 2019 ’ਚ ਉਮੇਸ਼ ਗੋਇਲ ਨੇ ਆਪਣੀ ਪੀ ਪੀ ਸੀ ਐੱਸ ਦੀ ਪ੍ਰੀਖਿਆ ਚੋਂ 19ਵਾਂ ਰੈਂਕ ਹਾਸਲ ਕੀਤਾ। ਓਮੇਸ਼ ਗੋਇਲ ਨੇ ਦੱਸਿਆ ਕਿ ਯੂ ਪੀ ਐੱਸ ਸੀ ਦਾ ਪੇਪਰ ਕਲੀਅਰ ਕਰਨ ਵਿਚ ਉਸ ਦੀ ਮਾਤਾ, ਛੋਟੇ ਭਰਾ ਤੁਸ਼ਾਰ ਗੋਇਲ, ਪਰਿਵਾਰਕ ਮੈਂਬਰਾਂ, ਦੋਸਤਾਂ-ਮਿੱਤਰਾਂ ਅਤੇ ਅਧਿਆਪਕਾਂ ਨੇ ਹਮੇਸ਼ਾ ਸਾਥ ਦਿੱਤਾ। ਓਮੇਸ਼ ਨੇ ਦੱਸਿਆ ਕਿ ਉਹ ਆਈ ਪੀ ਐੱਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਸਮਾਜ ਵਿਚ ਫੈਲੇ ਭਿ੍ਰਸ਼ਟਾਚਾਰ ਅਤੇ ਅਪਰਾਧ ਨੂੰ ਖ਼ਤਮ ਕਰਨਾ ਉਸ ਦੀ ਪਹਿਲ ਹੋਵੇਗੀ। ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਕੰਵਲ ਕੱਕੜ, ਵਿਨੋਦ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਜਿੰਦਰ ਜੈਨ ਕਾਕਾ, ਅਨਿਲ ਮਲਹੋਤਰਾ, ਕੈਪਟਨ ਨਰੇਸ਼ ਵਰਮਾ, ਸੁਨੀਲ ਅਰੋੜਾ, ਪ੍ਰਸ਼ੋਤਮ ਅਗਰਵਾਲ, ਆਰ ਕੇ ਗੋਇਲ, ਲਾਕੇਸ਼ ਟੰਡਨ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ।