ਜਦੋਂ ਆਪਣੇ ਚਾਰ ਚੁਫ਼ੇਰੇ ਝਾਤੀ ਮਾਰਦੇ ਹਾਂ ਤਾਂ ਬੜੀ ਹੈਰਾਨੀ ਹੁੰਦੀ ਹੈ ਇਸ ਆਜ਼ਾਦੀ ਦੇ ਮਤਲਬ ਨੂੰ ਦੇਖ ਕੇ ਅਫ਼ਸੋਸ ਵੀ ਹੁੰਦਾ ਹੈ ਕਿ ਕਿਸ ਗੱਲ ਲਈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । ਕੀ ਅੱਜ ਸਾਡੇ ਰਾਜਨੀਤਕ ਲੋਕ ਸਾਡੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਬਾਰੇ ਕੁਝ ਵੀ ਨਹੀਂ ਸੋਚਦੇ ਜਦੋਂ ਇਹ ਗੱਲ ਦਿਮਾਗ ਵਿਚ ਆਉਂਦੀ ਹੈ ਤੇ ਫਿਰ ਇਸ ਤੋਂ ਵੀ ਵੱਡੀ ਹੈਰਾਨੀ ਹੁੰਦੀ ਹੈ । 1947 ਵਿੱਚ ਆਪਣੇ ਹੱਸਦੇ ਵਸਦੇ ਘਰਾਂ ਨੂੰ ਉਜਾੜ ਕੇ ਮਹੀਨਿਆਂ ਬੱਧੀ ਭੁੱਖੇ ਢਿੱਡ ਸੌਂ ਕੇ ਦਰੱਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਕੇ ਕੀ ਮਿਲਿਆ ਜ਼ਲਾਲਤ ,ਹਨ੍ਹੇਰਗਰਦੀ , ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਰੁਲਦੇ , ਅਜ਼ਾਦੀ ਲਈ ਸ਼ਹੀਦੀਆਂ ਪਾਉਣ ਵਾਲਿਆ ਦੇ ਵਾਰਸ ਪਤਾ ਨਹੀਂ ਕਿਸ ਨੁੱਕਰੇ ਗੰਦ ਦੇ ਢੇਰ ਦੇ ਉੱਪਰ ਚਿੱਟਾ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ । ਜਿਸ ਆਜ਼ਾਦੀ ਦੀ ਛਤਰੀ ਥੱਲੇ ਸਰਹੱਦਾਂ ਉੱਪਰ ਆਪਣੀ ਫ਼ੌਜ ਦੇ ਸ਼ਹੀਦ ਹੋਏ ਜਵਾਨਾਂ ਲਈ ਦੁੱਖ ਵੀ ਫਰੋਲਣ ਦਾ ਸਮਾਂ ਨਹੀਂ ਪਰ ਜੇਕਰ ਕਿਸੇ ਰਾਜਨੀਤਕ ਦੀ ਅਣ ਸੁਖਾਵੀਂ ਖ਼ਬਰ ਆਉਂਦੀ ਹੈ ਤਾਂ ਲੱਖਾਂ ਲੋਕ ਵਿਹਲੇ ਉਸਦੇ ਲਈ ਦੁਹਾਈਆਂ ਪਾਉਂਦੇ ਫਿਰਦੇ ਹਨ । ਲੱਖਾਂ ਲੋਕਾਂ ਦੇ ਘਰ ਉਜਾੜਨ ਵਾਲੇ, ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਇਸ ਆਜ਼ਾਦੀ ਦਾ ਢੰਡੋਰਾ ਪਿੱਟਦੇ ਹਨ । ਪਰ ਅਸਲ ਜਿਨ੍ਹਾਂ ਨੇ ਇਸ ਆਜ਼ਾਦੀ ਲਈ ਆਪਣਾ ਖ਼ੂਨ ਵਹਾਇਆ ਆਪਣਾ ਘਰ ਉਜਾੜਿਐ ਆਪਣੇ ਪਰਿਵਾਰ ਸ਼ਹੀਦ ਕਰਵਾਏ ਕੋਈ ਹੱਥ ਖੜ੍ਹਾ ਕਰਕੇ ਕਹਿ ਕੇ ਕਿ ਅੱਜ ਉਨ੍ਹਾਂ ਲਈ ਇਹ ਆਜ਼ਾਦੀ ਹੈ । ਜਿਸ ਵਿੱਚ ਭੁੱਖਮਰੀ ਜਲਾਲਤ ਝੂਠ ਫਰੇਬ ਦਲਾਲੀ ਅਤੇ ਠੱਗਾਂ ਦੇ ਘਰ ਵਿੱਚ ਅਮੀਰੀ ਸੱਚ ਅਤੇ ਇਨਸਾਫ਼ਪਸੰਦ ਲੋਕਾਂ ਕੋਲ ਗ਼ਰੀਬੀ ਕੀ ਏ ਆਜ਼ਾਦੀ ਦੀ ਅਸਲੀ ਤਸਵੀਰ ਹੈ । ਨਹੀਂ ਪਤਾ ਲੱਗਦਾ ਕਿੱਥੇ ਹੈ ਉਹ ਆਜ਼ਾਦੀ ਜਿਹੜੀ ਸਾਡੇ ਵਾਰਸਾਂ ਨੇ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਸੀ ।
ਅਮਨਜੀਤ ਸਿੰਘ ਖਹਿਰਾ
ਅਡੀਟਰ ਜਨ ਸ਼ਕਤੀ ਨਿਊਜ਼