ਐਨਐਸਏ ਜਾ ਹੋਰ ਕੌਈ ਵੀਂ ਧਾਰਾਵਾਂ ਅੱਧੀਨ ਅਸਾਮ ਅਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਿੱਖ ਨੌਜੁਆਨਾਂ ਦੀ ਕੀਤੀ ਜਾਇ ਤਰੁੰਤ ਰਿਹਾਈ- ਪਰਵਿੰਦਰ ਸਿੰਘ
ਨਵੀਂ ਦਿੱਲੀ 31 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਪੰਥ ਦੀ ਚੜਦੀ ਕਲਾ ਲਈ ਸੰਘਰਸ਼ੀਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਨੂੰ ਭਾਰਤੀ ਫੋਰਸਾਂ ਅਤੇ ਖੁਫੀਆ ਏਜੰਸੀਆਂ ਦੇ ਘੇਰੇ ਵਿੱਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਸੁਰੱਖਿਅਤ ਕੱਢਣ ਵਾਲੇ ਉਨ੍ਹਾਂ ਦੇ ਨਜਦੀਕੀ ਸਾਥੀ ਭਾਈ ਪਪਲਪ੍ਰੀਤ ਸਿੰਘ ਦੀ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਪੂਰਨ ਹਮਾਇਤ ਕਰਦੀ ਹੈ। ਇਹਨਾਂ ਦੋਵਾਂ ਗੁਰਸਿੱਖਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਕੇਵਲ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਅੰਮ੍ਰਿਤ ਸੰਚਾਰ ਕਰਾਉਣ ਤੇ ਨਸ਼ਿਆ ਖਿਲਾਫ਼ ਡਟ ਕੇ ਪਹਿਰਾ ਦੇ ਰਹੇ ਸਨ। ਸਿੰਘਾ ਤੇ ਝੂਠੇ ਕੇਸ ਦਰਜ ਕਰਨ ਦੀ ਸਰਕਾਰ ਦੀ ਇਸ ਜਾਲਮਾਨਾ ਕਾਰਵਾਈ ਦੀ ਅਸੀਂ ਨਿਖੇਧੀ ਕਰਦੇ ਹਾਂ। ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੂੰ ਐਨਐਸਏ ਜਾ ਹੋਰ ਕੌਈ ਵੀਂ ਧਾਰਾਵਾਂ ਅੱਧੀਨ ਅਸਾਮ ਅਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਕੀਤੇ ਗਏ ਸਿੱਖ ਨੌਜੁਆਨਾਂ ਦੀ ਤਰੁੰਤ ਰਿਹਾਈ ਦੀ ਮੰਗ ਕਰਦੇ ਹਾਂ ।
ਇਹ ਮੰਗ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ ਹੈ ।