You are here

ਸੰਤਾਂ ਮਹਾਪੁਰਖਾ ਨੂੰ ਗੁਰਬਾਣੀ ਨੇ ਬੇਅੰਤ ਸਤਕਾਰ ਦਿੱਤਾ- ਭਾਈ ਪਾਰਸ, ਭਾਈ ਦਲੇਰ

ਜਗਰਾਉਂ , 07 ਅਗਸਤ( ਡਾ ਮਨਜੀਤ ਸਿੰਘ ਲੀਲਾਂ ) ਗੁਰਦੁਆਰਾ ਸਾਹਿਬ  ਸ੍ਰੋਮਣੀ ਸਹੀਦ ਬਾਬਾ ਜੀਵਨ ਸਿਂਘ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉ ਵਿਖੇ ਪੂਰਨ ਮਹਾਪੁਰਖ ਸੰਤ  ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਤੇ ਵਿਸੇਸ਼ ਦੀਵਾਨ ਸਜਾਏ ਗਏ। ਗੁਰਬਾਣੀ ਦੇ ਜਾਪ ਉੱਪਰੰਤ ਭਾਈ ਗੁਰਮੇਲ ਸਿੰਘ ਨੂਰ ਭਾਈ ਬਲਜਿੰਦਰ ਸਿੰਘ ਬੱਲ ਅਮਨ ਦੀਪ ਸਿੰਘ ਡਾਗੀਆਂ ਭਾਈ ਬਲਜਿੰਦਰ ਸਿੰਘ ਦੀਵਾਨਾ ਨੇ ਕੀਰਤਨ ਰਾਹੀ ਹਾਜਰੀ ਭਰੀ।ਅਤੇ ਬਾਬਾ ਜੀਵਨ ਸਿੰਘ ਵਿਧਿਅਕ ਅਤੇ ਭਲਾਈ ਟਰੱਸਟ ਦੇ ਜਿਲਾ ਪ੍ਰਧਾਨ  ਬਾਬਾ ਗੁਰਚਰਨ ਸਿਘ ਜੀ ਦਲੇਰ ਨੇ ਵਿਸੇਸ ਦੀਵਾਨ ਸਜਾਏ, ਗੁਰਬਾਣੀ ਦਾ ਰਸ ਭਿੰਨਾ ਕੀਰਤਨ ਅਤੇ ਕਥਾ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਇਸ ਮੋਕੇ ਗੁਰਮਤਿ,ਗ੍ਰੰਥੀ,ਰਾਗੀ,ਢਾਡੀ,ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਵਿਸੇਸ ਤੋਰ ਤੇ ਨਕ ਮਸਤਕ ਹੋਣ ਲਈ ਪਹੁੰਚੇ ਭਾਈ ਪਾਰਸ ਨੇ ਮਹਾਪੁਰਖਾ ਦੇ ਜੀਵਨ ਪ੍ਰਤੀ ਵਿਚਾਰ ਕੀਤੀਆਂ ਅਤੇ ਭਾਈ ਪਾਰਸ ਕੇ ਕਿਹਾ ਜਿਸ ਗੁਰਬਾਣੀ ਨੂੰ ਪੜਿਆਂ ਅਤੇ ਸੁਣਿਆ ਜੀਵਨ ਬਦਲ ਜਾਦੇ ਨੇ ਇਸ ਬਾਣੀ ਦਾ ਪ੍ਰਚਾਰ ਮਹਾਪੁਰਖਾ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਕੀਤਾ।ਇਸ ਮੋਕੇ ਪਧਾਨ ਅਮਰ ਸਿੰਘ ਕਲਿਆਣ ਨੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ। ਇਸ ਮੋਕੇ ਸੁਮੱਚੀ ਗੁਰਦੁਆਰਾ ਪ੍ਰੰਬਕ ਕਮੇਟੀ ਅਤੇ ਬੇਅੰਤ ਸੰਗਤਾ ਹਾਜਰ ਸਨ।।