ਪੰਜਾਬ

ਢੋਲੇਵਾਲ ਸਕੂਲ ਵਿਚ ਮਾਪੇ - ਅਧਿਆਪਕ ਮਿਲਣੀ ਦੌਰਾਨ ਹਰਪ੍ਰੀਤ ਛੀਨਾ ਨੇ ਪਾਈ ਫੇਰੀ 

ਸਕੂਲ ਦੀ ਕਾਰਜਗੁਜ਼ਾਰੀ 'ਤੇ ਪ੍ਰਗਟਾਈ ਤਸੱਲੀ 
ਲੁਧਿਆਣਾ, 17 ਦਸੰਬਰ (ਟੀ. ਕੇ.)
- ਪੰਜਾਬ ਸਰਕਾਰ ਦੇ  ਸਿੱਖਿਆ ਵਿਭਾਗ ਸਕੂਲਜ ਵਲੋਂ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਸ਼ਾਲ ਮਾਪੇ - ਅਧਿਆਪਕ ਮਿਲਣੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਅਤੇ ਇਸ ਪ੍ਰੋਗਰਾਮ ਤਹਿਤ ਸਕੂਲਾਂ ਵਿਚ ਮੰਤਰੀਆਂ, ਵਿਧਾਇਕਾਂ, ਡਿਪਟੀ ਕਮਿਸ਼ਨਰਾਂ, ਐੱਸ. ਡੀ. ਐੱਮਜ, ਸਿੱਖਿਆ ਅਧਿਕਾਰੀਆਂ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਸਮੇਤ ਵੱਖ ਵੱਖ ਸਖਸ਼ੀਅਤਾਂ ਵਲੋਂ ਮਾਪੇ - ਅਧਿਆਪਕ ਮਿਲਣੀ ਦਾ ਜਾਇਜ਼ਾ ਲਿਆ ਗਿਆ। ਜਿਲ੍ਹਾ ਲੁਧਿਆਣਾ ਦੇ ਹੋਰਨਾਂ ਸਕੂਲਾਂ ਦੀ ਤਰ੍ਹਾਂ ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਸ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਵਿਚ ਵੀ ਮਾਪੇ - ਅਧਿਆਪਕ ਮਿਲਣੀ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਜਾਇਜ਼ਾ ਉੱਘੇ ਸਮਾਜ ਸੇਵਕ ਅਤੇ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਛੀਨਾ ਪਤੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਲੋਂ ਲਿਆ ਗਿਆ। ਇਸ ਮੌਕੇ ਸ. ਛੀਨਾ ਨੇ  ਸਕੂਲ ਵਿਚ ਵਿਦਿਆਰਥੀਆਂ ਵਲੋਂ ਬਿਜਨੈੱਸ ਬਲਾਸਟ ਯੋਜਨਾ ਤਹਿਤ ਸਵੈ-ਰੁਜਗਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਏ ਗਏ ਵੱਖ ਵੱਖ ਸਟਾਲਾਂ ਨੂੰ ਵੇਖਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਕੂਲ ਵਿਚ ਚੱਲ ਰਹੀ ਪੜ੍ਹਾਈ ਦੇ ਸਬੰਧ ਵਿੱਚ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪਿਛੇ ਭੱਜਣ ਦੀ ਬਿਜਾਏ ਆਪਣੇ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਕੇ ਵੱਡੇ ਕਾਰੋਬਾਰੀ ਬਣਨ ਲਈ ਆਪਣੇ ਅੰਦਰ ਉਤਸ਼ਾਹ ਪੈਦਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਸਕੂਲ ਵਲੋਂ ਨਿਭਾਈ ਜਾ ਰਹੀ ਕਾਰਗੁਜ਼ਾਰੀ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਪ੍ਰੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਲਈ ਕਿਤਾਬਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸ਼ਾਲੂ ਬਾਂਸਲ, ਰਜਵਿੰਦਰ ਕੌਰ ਸੈਣੀ, ਪ੍ਰਭਜੋਤ ਸਿੰਘ, ਰੁਪਿੰਦਰ ਸਿੰਘ ਸਮੇਤ ਸਮੂਹ ਸਟਾਫ ਮੈਂਬਰਾਂ ਵਲੋਂ ਮਾਪੇ - ਅਧਿਆਪਕ ਮਿਲਣੀ ਨੂੰ ਸਫਲ ਬਣਾਉਣ ਲਈ ਪੂਰੀ ਜਿੰਮੇਵਾਰੀ ਨਿਭਾਈ। ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਹੱਥਾਂ ਤਿਆਰ ਕੀਤੀਆਂ ਵਸਤੂਆਂ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸੇਲ ਵੀ ਲਗਾਈ ਗਈ।

ਉਚੇਰੀ ਸਿੱਖਿਆ ਕਾਲਜਾਂ ਦਰਜਾ - 3 ਅਤੇ ਦਰਜਾ - 4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ 

ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਉੱਠੀ ਜੋਰਦਾਰ ਮੰਗ 
ਲੁਧਿਆਣਾ, 17 ਦਸੰਬਰ (ਟੀ. ਕੇ.)
ਉੱਚੇਰੀ ਸਿੱਖਿਆ ਕਾਲਜਾਂ ਦਰਜਾ -3 ਅਤੇ ਦਰਜਾ-4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦੀ ਈਸੜੂ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ  ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਦਿਹਾੜੀਦਾਰ ਅਤੇ ਡੀ.ਸੀ.ਰੇਟ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ (ਕਾਲਜ ਐਜੂਕੇਸ਼ਨ ਸ਼ਾਖਾ ) ਵੱਲੋਂ ਜਾਰੀ ਮਿਤੀ 27/10/2023 ਦੇ ਪੱਤਰ ਤਹਿਤ ਸਮੂਹ ਪ੍ਰਿੰਸੀਪਲਾਂ  ਤੋਂ ਕਾਰਵਾਈ ਕਰਵਾਉਣ ਲਈ ਸਮੂਹ ਕਾਲਜਾਂ ਦੇ ਕੱਚੇ ਕਰਮਚਾਰੀਆਂ ਵੱਲੋਂ 18/12/2023 ਤੋਂ 20/12/2023 ਤੱਕ ਸਮੂਹ ਪ੍ਰਿੰਸੀਪਲਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। 
ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਗੁਰਤੇਜ਼ ਸਿੰਘ ਗਿੱਲ ਅਤੇ ਜਰਨਲ ਸਕੱਤਰ  ਪਰਮਜੀਤ ਸਿੰਘ ਹਾਂਡਾ ਸੁਨਾਮ ਨੇ  ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਭਰ ਵਿੱਚ ਲਗਭਗ 64 ਸਰਕਾਰੀ ਕਾਲਜਾਂ ਵਿੱਚ ਪਿਛਲੇ 5,10,12,15,20,25 ਸਾਲਾਂ ਤੋਂ ਕੱਚੇ ਕਰਮਚਾਰੀ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਸੇਵਾਵਾਂ ਦੀਆਂ ਨਿਯਮਿਤ ਨਿਯੁਕਤੀਆਂ ਲੰਮੇ ਸਮੇਂ ਤੋਂ ਨਹੀ ਕੀਤੀਆਂ ਗਈਆਂ, ਜਦੋ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਲੋੜੀਂਦੀਆਂ  ਨੀਤੀਆਂ ਜਾਰੀ ਕਰਕੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਕਿਹਾ ਗਿਆ ਅਤੇ ਸਾਲ 1991-92ਤੋਂ 2000 ਤੱਕ ਵੱਖ-ਵੱਖ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਆਪਣੇ ਪੱਧਰ 'ਤੇ ਰੱਖੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਸੀ ਅਤੇ ਸਾਲ 2001,2003,2007,2011 ਵਿੱਚ ਪੰਜਾਬ ਸਰਕਾਰ ਵੱਲੋਂ ਵਿਭਾਗਾਂ ਨੂੰ ਪੱਤਰ ਜਾਰੀ ਕੀਤੇ ਗਏ ਸਨ ਕਿ ਆਪਣੇ ਆਪਣੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ। ਪ੍ਰੰਤੂ ਕੁਝ ਕੁ ਕਾਲਜਾਂ ਨੂੰ ਛੱਡ ਕੇ ਸਮੁੱਚੇ ਤੌਰ' ਤੇ ਸਰਕਾਰੀ ਕਾਲਜਾਂ ਦੇ ਕਰਮਚਾਰੀਆਂ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ 04/03/1999, 15/12/2006 ਅਤੇ 24/12/2016 ਨੂੰ ਪੰਜਾਬ ਸਰਕਾਰ ਵੱਲੋ ਬਣਾਈ ਗਈ ਨੀਤੀ ਅਨੁਸਾਰ 10 ਸਾਲਾਂ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਰੈਗੂਲਰ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੀ. ਡਬਲਿਊ. ਡੀ. ਪੀ.  ਨੰ. 12199 ਆਫ 2000 ਸ੍ਰੀਮਤੀ ਸੁਖਦੇਵ ਕੌਰ ਦੇ ਫੈਸਲੇ ਅਨੁਸਾਰ 10

ਸਾਲਾਂ ਦੀ ਸੇਵਾ ਕਰਨ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ ਬਣਦਾ ਸੀ ਜਦਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 28-30 ਸਾਲਾਂ ਦੀ ਸੇਵਾ ਪੂਰੀ ਕਰਨ ਵਾਲੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਨਹੀ ਕੀਤਾ ਗਿਆ। 89 ਦਿਨਾ ਦੇ ਅਧਾਰ  'ਤੇ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਰੈਗੂਲਰ ਨਹੀਂ ਕੀਤਾ ਗਿਆ ਜਦੋਂ ਕਿ ਸਰਕਾਰੀ ਕਾਲਜ ਸੰਗਰੂਰ, ਸਰਕਾਰੀ ਕਾਲਜ ਮੁਕਤਸਰ ਸਾਹਿਬ, ਸਰਕਾਰੀ ਕਾਲਜ ਪਾਤੜਾਂ, ਸਰਕਾਰੀ ਕਾਲਜ ਮਲੇਰਕੋਟਲਾ ਅਤੇ ਸਰਕਾਰੀ ਕਾਲਜ ਸੁਨਾਮ, ਸਰਕਾਰੀ ਕਾਲਜ ਰੋਪੜ,ਸਰਕਾਰੀ ਕਾਲਜ ਹੁਸ਼ਿਆਰਪੁਰ ਆਦਿ ਕਾਲਜਾਂ ਵਿੱਚ ਕਰਮਚਾਰੀਆਂ ਨੂੰ ਸਮੇਂ-ਸਮੇਂ ਸਿਰ ਪੱਕਾ ਕੀਤਾ ਗਿਆ। ਪਿਛਲੇ ਦਿਨੀਂ ਸੂਚਨਾ ਕਮਿਸ਼ਨਰ ਪੰਜਾਬ ਨੂੰ ਸਹਾਇਕ ਡਾਇਰੈਕਟਰ(ਅਮਲਾ) ਉੱਚੇਰੀ ਸਿੱਖਿਆ ਵਿਭਾਗ ਕਾਲਜਾਂ, ਪੰਜਾਬ ਵੱਲੋਂ ਆਰ.ਟੀ.ਆਈ.ਰਾਹੀਂ ਭੇਜੇ ਜਵਾਬ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਡੀ.ਸੀ. ਰੇਟ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਅਤੇ ਤੱਰਕੀ ਦੇਣ ਸਬੰਧੀ ਕਾਰਵਾਈ ਸਬੰਧਤ ਕਾਲਜ ਦੇ ਪ੍ਰਿੰਸੀਪਲ ਪੱਧਰ 'ਤੇ ਕੀਤੀ ਜਾਂਦੀ ਹੈ,   ਕਿਉਂਕਿ ਦਰਜਾ-4 ਦੀ ਨਿਯੁਕਤੀ ਕਰਨ ਲਈ ਅਧਿਕਾਰਤ ਸਬੰਧਤ ਕਾਲਜ ਦੇ ਪ੍ਰਿੰਸੀਪਲ ਹਨ। ਇਥੇ ਇਹ ਵੀ ਦੱਸਣ ਯੋਗ ਹੈ ਕਿ ਪੰਜਾਬ ਸੀ.ਐਸ.ਆਰ. ਪਾਰਟ-1 ਦੇ ਨਿਯਮ 3.1 ਤੋਂ 3,26 ਅਨੁਸਾਰ (ਪੰਜਾਬ ਸਟੇਟ ਗਰੁੱਪ ਡੀ ਸਰਵਿਸ ਰੂਲਜ਼-1963) ਸਾਰੇ ਹੀ ਵਿਭਾਗਾਂ ਦੇ ਦਰਜਾ-4 ਕਰਮਚਾਰੀਆਂ ਦੇ ਹਰ ਤਰ੍ਹਾਂ ਦੇ ਅਧਿਕਾਰ(ਨਿਯੁਕਤੀ ਤੋਂ ਲੈ ਕੇ ਟਰਮੀਨੇਸ਼ਨ ਤੱਕ) ਡੀ ਡੀ ਓਜ਼ ਨੂੰ ਦਿੱਤੇ ਗਏ ਹਨ, ਜਿਸ ਕਾਰਣ ਇਨ੍ਹਾਂ ਰੂਲਾਂ ਦੀ ਰੋਸ਼ਨੀ ਵਿੱਚ ਹੀ ਪਿਛਲੇ ਦਿਨੀ ਡਿਪਟੀ ਡਾਇਰੈਕਟਰ ਕਾਲਜਾਂ (ਐਜੂਕੇਸ਼ਨ ਸ਼ਾਖਾ ) ਵੱਲੋਂ ਮਿਤੀ 27/10/2023 ਰਾਹੀਂ ਸਮੂਹ ਪ੍ਰਿੰਸੀਪਲਾਂ ਨੂੰ ਦਰਜਾ-4 ਦਾ ਸਾਰਾ ਕੰਮ ਪ੍ਰਿੰਸੀਪਲ ਪੱਧਰ ਤੇ ਹੀ ਕਰਨ ਲਈ ਲਿਖਿਆ ਹੈ ਅਤੇ ਕਾਲਜਾਂ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਵੱਲੋਂ ਮਿਤੀ 18/12/2023 ਤੋਂ 20/12/2023 ਤੱਕ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ  ਨੂੰ ਯੂਨੀਅਨ ਵੱਲੋਂ  ਮੰਗ ਪੱਤਰ  ਭੇਜੇ ਜਾਣਗੇ। ਇਸ ਮੌਕੇ  ਗੁਰਤੇਜ ਸਿੰਘ ਗਿੱਲ ਪ੍ਰਧਾਨ  ਨੇ ਅੱਜ ਦੀ ਮੀਟਿੰਗ ਵਿੱਚ ਡਾਇਰੈਕਟਰ ਉੱਚੇਰੀ ਸਿੱਖਿਆ ਕਾਲਜਾਂ ਅਤੇ ਉੱਚੇਰੀ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ  ਤੋਂ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 10-12 ਸਾਲਾਂ ਤੋਂ ਪੀ.ਟੀ.ਏ. ਏ.ਐਫ ਅਤੇ ਸੈਲਫ ਫਾਈਨਾਂਸਡ ਵਿਭਾਗ ਵਿੱਚ ਕੰਮ ਕਰਦੇ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਜੋ ਕਿ ਕਾਲਜਾਂ ਦੇ ਪਿਛਲੇ ਮਾੜੇ ਸਮਿਆਂ ਦੇ ਵਿੱਚ ਕਾਲਜਾਂ ਦੇ ਕੰਮਾਂ ਦੀ ਵਾਗਡੋਰ ਸੰਭਵਾਲੀ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦਿਆਂ ਆਪਣੀ ਉਮਰ ਵੀ ਓਵਰੇਜ਼ ਕਰ ਲਈ ਹੈ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਅਤੇ ਡਾਇਰੈਕਟਰ ਉੱਚੇਰੀ ਸਿੱਖਿਆ ਪੰਜਾਬ ਵੱਲੋਂ ਜੋ ਕਲਰਕਾਂ  ਭੇਜੇ ਜਾ ਰਹੇ ਹਨ। ਉਹਨਾ ਕਲਰਕਾਂ ਨੂੰ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਭੇਜਣ ਸਮੇਂ ਪਹਿਲਾ ਤੋਂ ਹੀ ਕੰਮ ਕਰ ਰਹੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰਾਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਦੀ ਨੌਕਰੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ।

ਅੱਖਾਂ ਸਰੀਰ ਦਾ ਗਹਿਣਾ, ਡਾਕਟਰ ਇਸ ਦੇ ਜੌਹਰੀ ਹਨ -  ਸੰਧਵਾਂ

ਕਿਹਾ, ਸਿਹਤ ਸੇਵਾਵਾਂ ਦਾ ਨਿਗਮੀਕਰਨ ਇੱਕ ਹੱਦ ਤੱਕ ਸੀਮਤ ਹੋਣਾ ਚਾਹੀਦਾ ਹੈ
ਪੰਜਾਬ ਓਪਥੈਲਮੋਲੋਜੀਕਲ ਸੁਸਾਇਟੀ ਦੇ 25ਵੇਂ ਸੈਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
 500 ਤੋਂ ਵੱਧ ਡਾਕਟਰਾਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ, 17 ਦਸੰਬਰ (ਟੀ. ਕੇ. ) -
ਅੱਖਾਂ ਸਰੀਰ ਦਾ ਕੀਮਤੀ ਗਹਿਣਾ ਹਨ ਅਤੇ ਡਾਕਟਰ ਇਸ ਦੇ ਜੌਹਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਪੰਜਾਬ ਓਪਥੈਲਮੋਲੋਜੀਕਲ ਸੁਸਾਇਟੀ ਦੀ 25ਵੀਂ ਤਿੰਨ ਰੋਜ਼ਾ ਸਾਲਾਨਾ ਕਾਨਫਰੰਸ ਵਿਚ ਸ਼ਿਰਕਤ ਕਰਦਿਆਂ ਕੀਤਾ।ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਕਿਹਾ ਕਿ ਨੇਕ ਅਤੇ ਪੜ੍ਹੇ ਲਿਖੇ ਲੋਕਾਂ ਲਈ ਡਾਕਟਰੀ ਕਿੱਤਾ ਹੈ। ਸਾਲਾਂ ਦੀ ਮਿਹਨਤ ਅਤੇ ਅਧਿਐਨ ਤੋਂ ਬਾਅਦ, ਇੱਕ ਵਿਅਕਤੀ ਆਪਣੇ ਨਾਮ ਵਿੱਚ ਡਾਕਟਰ ਸ਼ਬਦ ਜੋੜਨ ਦੇ ਯੋਗ ਹੁੰਦਾ ਹੈ। ਇਹ ਕਿੱਤਾ ਸੇਵਾ ਨਾਲ ਸਬੰਧਤ ਹੈ, ਇਸ ਲਈ ਡਾਕਟਰਾਂ ਨੂੰ ਰੱਬ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਧਾਵਾ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਵਪਾਰੀਕਰਨ ਇੱਕ ਸੀਮਾ ਦੇ ਅੰਦਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਪੂਰੀ ਤਰ੍ਹਾਂ ਵਪਾਰ ਦੇ ਨਜ਼ਰੀਏ ਨਾਲ ਦੇਖਿਆ ਗਿਆ ਤਾਂ ਇਹ ਸੇਵਾ ਪਛੜ ਕੇ ਰਹਿ ਜਾਵੇਗੀ। ਉਨ੍ਹਾਂ ਡਾਕਟਰਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਾਕਟਰੀ ਕਿੱਤੇ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।ਇਸ ਦੌਰਾਨ ਸਪੀਕਰ ਸੰਧਵਾਂ ਨੇ ਦੂਜੇ ਰਾਜਾਂ ਦੇ ਡਾਕਟਰਾਂ ਨੂੰ ਵੀ ਵਿਧਾਨ ਸਭਾ ਆਉਣ ਦਾ ਸੱਦਾ ਦਿੱਤਾ। 

ਇਸ ਮੌਕੇ ਪ੍ਰਬੰਧਕਾਂ ਵਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਵੀ ਕੀਤਾ ਗਿਆ। 
ਇਸ ਕਾਨਫਰੰਸ ਦੀ ਮੇਜ਼ਬਾਨੀ ਪੰਜਾਬ ਓਪਥੈਲਮੋਲੋਜੀਕਲ ਸੋਸਾਇਟੀ ਵੱਲੋਂ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ  ਡਾ. ਬਰਿਜਿੰਦਰ ਸਿੰਘ ਰਾਣਾ ਮੁੱਖ ਪ੍ਰਬੰਧਕ ਰਾਣਾ ਹਸਪਤਾਲ ਪੱਖੋਵਾਲ ਰੋਡ ਲੁਧਿਆਣਾ ਅਤੇ ਜਨਰਲ ਸਕੱਤਰ ਡਾ. ਨੀਰਜ ਅਰੋੜਾ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਅੱਖ ਰੋਗਾਂ ਦੇ ਡਾਕਟਰਾਂ ਨੂੰ ਸੰਸਾਰ ਪੱਧਰ 'ਤੇ ਡਾਕਟਰੀ ਖੇਤਰ ਵਿਚ ਹੋਈਆਂ ਨਵੀਆਂ ਇਲਾਜ ਖੋਜਾਂ /ਤਕਨੀਕਾਂ ਅਤੇ ਵਿਧੀਆਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਕਾਨਫ਼ਰੰਸ ਵਿਚ 500 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਵਿੱਚ 200 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਜਾ ਰਹੇ ਹਨ। ਕਾਨਫਰੰਸ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ 10 ਘੰਟੇ ਦੇ ਸੀ.ਐਮ.ਈ. ਕ੍ਰੈਡਿਟ ਘੰਟੇ ਦਿੱਤੇ ਗਏ ਹਨ।

ਟੈਲੀ ਫ਼ਿਲਮ ਬਦਲੇ ਦੀ ਅੱਗ ਦਾ ਪੋਸਟਰ ਜਾਰੀ

20 ਦਸੰਬਰ ਨੂੰ ਸੋਸ਼ਲ ਮੀਡੀਆ 'ਤੇ ਹੋਵੇਗੀ ਲੋਕ ਨਜ਼ਰ ਫ਼ਿਲਮ ਬਦਲੇ ਦੀ ਅੱਗ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਟੈਲੀ ਫ਼ਿਲਮ ਬਿੱਕਰ ਵਿਚੋਲਾ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਾਜਨ ਪੰਜਾਬੀ ਪ੍ਰੋਡਕਟਸ ਵੱਲੋਂ ਪੰਜਾਬੀ ਟੈਲੀ ਫਿਲਮ ਬਦਲੇ ਦੀ ਅੱਗ ਮੁਕੰਮਲ ਕਰ ਲਈ  ਹੈ। ਅੱਜ ਡਰੀਮਲੈਂਡ ਫਿਲਮ ਸਿਟੀ  ਬੁਲਾਡੇ ਵਾਲਾ ਵਿਖੇ ਮਨਜੀਤ ਸਿੰਘ ਸਰਪੰਚ ਬੁਲਾਡੇਵਾਲਾ, ਗਾਇਕ ਭਗਵਾਨ ਹਾਂਸ, ਗੀਤਕਾਰ ਕੁਲਦੀਪ ਕੰਡਿਆਰਾ, ਗਾਇਕਾ ਹਰਦੀਪ ਕੌਰ ਰੂਬੀ, ਫ਼ਿਲਮ ਅਦਾਕਾਰ ਭੋਲਾ ਲਾਇਲਪੁਰੀਆ, ਡਾਇਰੈਕਟਰ ਅਮਰਜੀਤ ਖੁਰਾਣਾ, ਸ਼ਰਨਪਾਲ ਭੁੱਲਰ, ਸੂਜਲ ਦੂਮੜਾ, ਬਲਵਿੰਦਰ ਗਿੱਲ ਵੱਲੋਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ। ਫ਼ਿਲਮ ਦੇ ਕੈਮਰਾਮੈਨ ਪੰਮਾ ਬੱਲੂਆਣਾ, ਨਿਰਮਾਤਾ ਨਿਰਦੇਸ਼ਕ ਗੁਰਨੈਬ ਸਾਜਨ ਦਿਉਣ ਨਾਲ ਫਿਲਮ ਦੀ ਟੀਮ ਚੋਂ ਅਦਾਕਾਰ, ਕਹਾਣੀਕਾਰ ਸੋਨੂੰ ਮਲੋਟ ਤੋਂ ਇਲਾਵਾ ਬੱਬੂ ਸ਼ੇਰਗਿੱਲ, ਜਸਵਿੰਦਰ ਗਿੱਲ, ਹਰਪ੍ਰੀਤ ਬਹਿਮਣ, ਚੇਤ ਬਰਾੜ ਦਿਉਣ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਟੈਲੀ ਫ਼ਿਲਮ ਬਦਲੇ ਦੀ ਅੱਗ 20 ਦਸੰਬਰ ਨੂੰ ਯੂ ਟਿਊਬ ਚੈਨਲ ਸਾਜਨ ਪੰਜਾਬੀ ਤੇ ਸ਼ਾਮ 4 ਵਜੇ ਰਿਲੀਜ਼ ਕੀਤੀ ਜਾਵੇਗੀ। ਨਿਰਦੇਸ਼ਕ ਗੁਰਨੈਬ ਸਾਜਨ ਨੇ ਦੱਸਿਆ ਕਿ ਸਮੁੱਚੀ ਫਿਲਮ ਪੇਂਡੂ ਦੋ ਭਰਾਵਾਂ ਦੀ ਜ਼ਿੰਦਗੀ  ਦੁਆਲੇ ਘੁੰਮਦੀ ਹੈ, ਕਿਵੇਂ ਦੋ ਭਰਾਵਾਂ ਦੀ ਜ਼ਮੀਨ ਹਥਿਆਉਣ ਲਈ ਪਿੰਡ ਦੇ ਸਾਤਿਰ ਲੋਕ ਚਾਲਾਂ ਚੱਲਦੇ ਹਨ। ਫ਼ਿਲਮ ਬਦਲੇ ਦੀ ਅੱਗ 'ਚ ਮੇਨ ਵਿਲੇਨ ਚਰਨਜੀਤ ਸੰਧੂ ਯੂਐਸਏ, ਹਰਪ੍ਰੀਤ ਬਹਿਮਣ, ਜਸਵਿੰਦਰ ਗਿੱਲ, ਸਾਜਨ ਗਿੱਲ ਨੇ ਦਮਦਾਰ ਕਿਰਦਾਰ ਨਿਭਾਏ ਹਨ। ਬਾਕੀ ਅਦਾਕਾਰਾਂ ਚੋਂ ਬੱਬੂ ਸ਼ੇਰਗਿੱਲ, ਸਿੰਮੀ ਗਿੱਲ, ਸੋਨੂੰ ਮਲੋਟ, ਕੀਰਤ ਢਿੱਲੋਂ, ਬਲਜਿੰਦਰ ਵਿਰਕ, ਗੁਰਨੈਬ ਸਾਜਨ, ਜਸ਼ਨਜੀਤ ਰਤਨ, ਕਰਮਜੀਤ ਰਾਜੂ, ਪਰਮਪ੍ਰੀਤ ਵਿਰਕ, ਸਹਿਜ ਬਰਾੜ, ਗੁਰਵਿੰਦਰ ਸ਼ਰਮਾ, ਐਲ ਐਸ ਕੰਗ, ਚੇਤ ਬਰਾੜ, ਜੋਰਾ ਅਬਲੂ, ਸੇਵਕ ਹੁਸਨਰ, ਅਰਮਾਨਦੀਪ ਬੱਲੂਆਣਾ ਨੇ ਅਹਿਮ ਭੂਮਿਕਾ ਨਿਭਾਈਆਂ ਹਨ। ਮਨਜੀਤ ਸਿੰਘ ਸਰਪੰਚ ਨੇ ਸਾਜਨ ਪੰਜਾਬੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬੱਬੂ ਸ਼ੇਰਗਿੱਲ, ਸੋਨੂੰ ਮਲੋਟ, ਹਰਪ੍ਰੀਤ ਬਹਿਮਣ, ਜਸਵਿੰਦਰ ਗਿੱਲ, ਗੁਰਨੈਬ ਸਾਜਨ, ਡਾ. ਚੇਤ ਦਿਉਣ ਵੀ ਮੌਜੂਦ ਸਨ।

ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਤੇ ਆਰਟ ਐਂਡ ਕ੍ਰਾਫਟ ਯੂਨੀਅਨ ਦੇ ਆਗੂ ਚੜ੍ਹੇ ਟੈਂਕੀ 'ਤੇ

ਤਲਵੰਡੀ ਸਾਬੋ/ਮੌੜ ਮੰਡੀ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਅਤੇ ਆਰਟ ਐਂਡ ਕ੍ਰਾਫਟ ਯੂਨੀਅਨ ਵੱਲੋਂ ਅੱਜ ਜਦੋਂ ਮੌੜ ਮੰਡੀ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਸਨ ਉਸ ਮੌਕੇ ਆਪਣੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮਾਈਸਰਖਾਨਾ ਜੋ ਸੁਖਬੀਰ ਸਿੰਘ ਮਾਈਸਰਖਾਨਾ ਹਲਕਾ ਵਿਧਾਇਕ ਉਹਨਾਂ ਦੇ ਪਿੰਡ ਦੇ ਵਿੱਚ ਟੈਂਕੀ 'ਤੇ ਚੜੇ ਹੋਏ ਹਾਂ। ਬੇਰੁਜ਼ਗਾਰ ਜਿਨਾਂ ਦੇ ਪਿਛਲੇ ਲੰਮੇ ਸਮੇਂ ਤੋਂ ਕਰੀਬ ਦੋ ਸਾਲ ਲੰਘ ਗਏ ਸਰਕਾਰ ਨੇ ਇੱਕ ਵੀ ਭਰਤੀ ਨਹੀਂ ਕੀਤੀ, ਬਲਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਾਰੇ ਅਧਿਆਪਕ ਭਰਤੀ ਕਰਾਂਗੇ ਉਮਰ ਹੱਦ ਦੀ ਛੋਟ ਦੇ ਕੇ ਕਿਉਂਕਿ ਕੋਈ ਵੀ ਲੀਡਰ ਜੇਕਰ ਓਵਰੇਜ ਨਹੀਂ ਹੁੰਦਾ ਤਾਂ ਬੇਰੁਜ਼ਗਾਰ ਓਵਰੇਜ ਕਿਉਂ ਹੁੰਦੇ ਹਨ ਤਾਂ ਇਸ ਮੰਗ ਨੂੰ ਲੈ ਕੇ ਅਜੇ ਤੱਕ ਇੱਕ ਵੀ ਭਰਤੀ ਨਾ ਹੈਲਥ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਕੀਤੀ ਹੈ ਸਗੋਂ ਜਦੋਂ ਸੰਗਰੂਰ ਜਾਂਦੇ ਹਾਂ ਡਰੀਮਲੈਂਡ ਤਾਂ ਉੱਥੇ ਲਾਠੀਚਾਰਜ ਕੀਤਾ ਜਾਂਦਾ ਹੈ। ਇ ਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੁਖਵਿੰਦਰ ਸਿੰਘ ਢਿਲਵਾਂ ਸੂਬਾ ਪ੍ਰਧਾਨ ਬੇਰਜਗਾਰ ਮਲਟੀਪਰਪਜ ਪੰਜਾਬ ਨੇ ਦੱਸਿਆ ਕਿ ਅੱਜ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਤੱਕ ਜਾਣਾ ਚਾਹੁੰਦੇ ਸੀ ਜਦੋਂ ਮੌੜ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਤਾਂ ਬੇਰੁਜ਼ਗਾਰਾਂ ਨੂੰ ਜਾਣ ਨਹੀਂ ਦਿੱਤਾ ਗਿਆ ਤਾਂ ਇਸ ਰੋਸ ਦੇ ਵਿੱਚ ਬੇਰੁਜ਼ਗਾਰ ਅੱਜ ਜਿਹੜਾ ਇੱਥੋਂ ਦੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਉਹਨਾਂ ਦੇ ਪਿੰਡ ਟੈਂਕੀ 'ਤੇ ਚੜ੍ਹੇ ਹੋਏ ਹਾਂ। ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਦੇ ਵਿੱਚ ਮਲਟੀਪਰਪਜ ਵਰਕਰ ਹੈਲਥ ਵਰਕਰ ਮੇਲ ਦੀਆਂ ਸਾਰੀਆਂ ਖਾਲੀ ਅਸਾਮੀਆਂ, ਬੀ.ਐਡ ਦੀਆਂ ਮਾਸਟਰ ਕੇਡਰ ਅਤੇ ਅਧਿਆਪਕਾਂ ਦੀਆਂ ਅਸਾਮੀਆਂ, ਆਰਟ ਐਂਡ ਕਰਾਫਟ ਜਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਡਰਾਇੰਗ ਪੜਾਉਂਦੇ ਹੋਏ ਕਲਾ ਦੀ ਜਿਹੜੀ ਵਿੱਦਿਆ ਦਿੰਦੇ ਹਨ ਉਹਨਾਂ ਸਾਰਿਆਂ ਦੀਆਂ ਭਰਤੀਆਂ ਉਮਰਾਂ ਦੀ ਛੋਟ ਦੇ ਕੇ ਕੀਤੀਆਂ ਜਾਣ। ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਕਰੀਬ ਦੋ ਸਾਲ ਵੀ ਚੁੱਕੇ ਹਨ ਇਸ ਲਈ ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਟੈਂਕੀ ਤੇ ਚੜੇ ਹੋਏ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਸਾਉਥ-ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ” 19 ਦਸੰਬਰ ਤੋਂ ਸ਼ੁਰੂ

ਚੈਂਪੀਅਨਸ਼ਿਪ ਵਿੱਚ ਲਗਭਗ 1200 ਖਿਡਾਰੀ ਅਤੇ 200 ਅਧਿਕਾਰੀ ਲੈਣਗੇ ਹਿੱਸਾ
ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)-
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਚਾਰ ਰੋਜ਼ਾ “ਸਾਉਥ-ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ” ਦਾ ਆਗਾਜ਼ ਮਿਤੀ 19 ਦਸੰਬਰ ਤੋਂ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਡਾ. ਡੀ.ਕੇ. ਸਿੰਘ ਡਾਇਰੈਕਟਰ ਏਮਜ਼, ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਉਪ ਕੁਲਪਤੀ ਗੁਰੂ ਕਾਸ਼ੀ ਯੂਨੀਵਰਸਿਟੀ ਪ੍ਰੋ.(ਡਾ.) ਐਸ.ਕੇ.ਬਾਵਾ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਜੀ.ਕੇ.ਯੂ. ਵੱਲੋਂ ਬੀਤੇ ਦਿਨੀਂ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤੀ “ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰ-ਅੰਦਾਜ਼ੀ” ਦੀ ਸਫ਼ਲ ਮੇਜ਼ਬਾਨੀ ਕਾਰਨ ਆਲ ਇੰਡੀਆ ਯੂਨੀਵਰਸਿਟੀ ਐਸੋਸਿਏਸ਼ਨ ਵੱਲੋਂ “ਸਾਉਥ ਵੈਸਟ ਜ਼ੋਨ ਤੀਰ-ਅੰਦਾਜ਼ੀ ਚੈਂਪੀਅਨਸ਼ਿਪ” ਦੇ ਆਯੋਜਨ ਲਈ ਜੀ.ਕੇ.ਯੂ. ਨੂੰ ਚੁਣਿਆ ਗਿਆ ਹੈ। ਇਸ ਚੈਂਪੀਅਨਸ਼ਿਪ ਵਿੱਚ 100 ਤੋਂ ਵੱਧ ਯੂਨੀਵਰਸਿਟੀਆਂ ਦੇ 1200 ਦੇ ਲਗਭਗ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੀਆਂ। ਚਾਰ ਰੋਜ਼ਾ ਚੈਂਪੀਅਨਸ਼ਿਪ  ਲਈ ਲਗਭਗ 200 ਅਧਿਕਾਰੀ ਅਤੇ ਵਲੰਟੀਅਰ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਚੰਡੀਗੜ੍ਹ ਵਿਖੇ ਸੰਪੰਨ ਹੋਈ ਕੁਸ਼ਤੀ ਚੈਂਪੀਅਨਸ਼ਿੱਪ ਵਿੱਚ ‘ਵਰਸਿਟੀ ਦੇ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ। ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਵਰਸਿਟੀ ਦੇ ਨਵੇਂ ਖੇਡ ਸਟੇਡੀਅਮ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਯੋਜਨ ਦੇ ਮੰਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਆਕਰਸ਼ਣ, ਤੰਦਰੁਸਤ ਸਿਹਤ ਪ੍ਰਤੀ ਜਾਗਰੂਕਤਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਚੈਂਪੀਅਨਸ਼ਿੱਪ ਲਈ ਨਿੱਘਾ ਸਦਾ ਵੀ ਦਿੱਤਾ।

ਕੈਪਸ਼ਨ- ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ

ਬਠਿੰਡਾ ਪੁਲਿਸ ਵੱਲੋਂ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋ ਖੋਹ ਕੀਤੀ ਰਕਮ 290,000/- ਕਰਵਾਏ ਬਰਾਮਦ

ਤਲਵੰਡੀ ਸਾਬੋ/ਬਠਿੰਡਾ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਣਯੋਗ ਡੀ.ਜੀ.ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱੱਸ ਐੱਸ.ਐੱਸ.ਪੀ ਬਠਿੰਡਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਸਪੈਸ਼ਲ ਨਾਕਾਬੰਦੀਆਂ, ਪੈਟਰੋਲਿੰਗ ਪਾਰਟੀਆਂ ਦਿਨ ਰਾਤ ਗਸ਼ਤ ਕਰਦੀਆਂ ਹਨ। 15 ਦਸੰਬਰ 2023 ਨੂੰ ਤਲਵੰਡੀ ਸਾਬੋ ਦੇ ਇਲਾਕੇ ਵਿੱਚ 3 ਲੱਖ ਰੁਪਏ ਦੀ ਹੋਈ ਖੋਹ ਨੂੰ ਬਠਿੰਡਾ ਪੁਲਿਸ ਵੱਲੋਂ ਟਰੇਸ ਕਰਕੇ ਸਫਲਤਾ ਹਾਸਲ ਕੀਤੀ ਗਈ। ਐੱਸ.ਐੱਸ.ਪੀ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 15 ਦਸੰਬਰ 2023 ਨੂੰ ਬਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਅਤੇ ਸ਼ਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ ਵਾਸੀ ਪਿੰਡ ਸੀਂਗੋ ਬਠਿੰਡਾ ਜੋ ਮੋਟਰਸਾਈਕਲ 'ਤੇ ਸੈਂਟਰਲ ਬੈਂਕ ਤਲਵੰਡੀ ਸਾਬੋ ਤੋਂ ਤਿੰਨ ਲੱਖ ਰੁਪਏ ਕਢਵਾ ਕੇ ਪਿੰਡ ਜਗਾ ਰਾਮ ਤੀਰਥ ਤੋਂ ਲਿੰਕ ਰੋਡ ਪਿੰਡ ਬਹਿਮਣ ਕੌਰ ਸਿੰਘ ਵਾਲਾ ਨੂੰ ਜਾ ਰਹੇ ਸੀ ਤਾਂ ਸਿੰਕਦਰ ਸਿੰਘ ਉਰਫ ਨਿੱਕਾ ਮੋਟਰਸਾਈਕਲ ਰੋਕ ਕੇ ਪਿਸ਼ਾਬ ਕਰਨ ਲੱਗਾ ਤਾਂ ਪਿੱਛੋਂ ਇੱਕ ਨਾ-ਮਲੂਮ ਮੋਟਰਸਾਈਕਲ ਸਵਾਰ ਨੌਜਵਾਨ ਨੇ ਬਿੰਦਰ ਸਿੰਘ ਉਕਤ ਨੂੰ ਕਾਪੇ ਨਾਲ ਡਰਾ ਕੇ ਉਸ ਪਾਸੋ ਪੈਸੇ ਖੋਹ ਕਰ ਲੈ ਗਿਆ, ਜਿਸ ਸਬੰਧੀ ਮੁੱਕਦਮਾ ਨੰਬਰ 268 ਮਿਤੀ 16 ਦਸੰਬਰ 2023 ਧਾਰਾ ਅ/ਧ 379 ਬੀ,120-ਬੀ IPC ਤਹਿਤ ਥਾਣਾ ਤਲਵੰਡੀ ਸਾਬੋ ਦਰਜ ਰਜਿਸਟਰ ਕੀਤਾ ਗਿਆ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਅਜੇ ਗਾਂਧੀ ਆਈਪੀਐੱਸ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤਾਂ ਸੀਆਈਏ ਸਟਾਫ-1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਅਤੇ ਪਤਾ ਲੱਗਿਆ ਕਿ ਇਹ ਵਾਰਦਾਤ ਸ਼ਿਕੰਦਰ ਸਿੰਘ ਉਰਫ ਨਿੱਕਾ ਨੇ ਆਪਣੇ ਸਾਥੀ ਨਾਲ ਰਲਕੇ ਕੀਤੀ ਹੈ ਜਿਸ 'ਤੇ ਪੁਲਿਸ ਪਾਰਟੀ ਵੱਲੋਂ ਮਿਤੀ 16 ਦਸੰਬਰ 2023 ਨੂੰ ਬਾ ਪਿੰਡ ਸੀਗੋਂ ਤੋਂ ਦੋਸ਼ੀਅਨ ਸਿਕੰਦਰ ਸਿੰਘ ਉਰਫ ਨਿੱਕਾ ਪੁੱਤਰ ਰੁਲਦੂ ਸਿੰਘ, ਸੁਖਚੈਨ ਸਿੰਘ ਉਰਫ ਸੁੱਚਾ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਸੀਂਗੋ ਜਿਲਾ ਬਠਿੰਡਾ ਕਾਬੂ ਕਰਕੇ ਉਹਨਾਂ ਕੋਲੋਂ ਖੋਹੇ 2 ਲੱਖ 90 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੰਬਰ PB-45-7030 ਬਰਾਮਦ ਕਰਾਇਆ। ਦੋਸ਼ੀਅਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਉਕਤ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਅਤੇ ਉਕਤ ਖੇਤੀਬਾੜੀ ਕਰਦੇ ਹਨ।

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਦਿਹਾੜਾ ਗੁ: ਮੰਜੀ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਿਲਕ ਜੰਝੂ ਦੇ ਰਾਖੇ,ਨੌਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸ਼ਹੀਦੀ ਦਿਹਾੜਾ ਹਰ ਸਾਲ੍ਹ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਅਤੇ 10ਵੀਂ) ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮਾਂ ਚ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਧਾਰਮਿਕ,ਰਾਜਸੀ ਅਤੇ ਸਮਾਜਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਅੱਜ ਸਭ ਤੋਂ ਪਹਿਲਾਂ ਗੁ:ਮੰਜੀ ਸਾਹਿਬ ਵਿਖੇ ਛੇ ਆਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਬੁੰਗਾ ਮਸਤੂਆਣਾ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ,ਭਾਈ ਮਲਕੀਤ ਸਿੰਘ ਅਤੇ ਗੁ: ਮੰਜੀ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਤਖਤ ਸ੍ਰੀ ਦਮਦਮਾ ਸਾਹਿਬ ਤੋਂ ਭਾਈ ਆਲਮ ਸਿੰਘ ਨੇ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸਿੱਖਾਂ ਚ ਗੁਰਬਾਣੀ ਦੀ ਮਹੱਤਤਾ ਤੇ ਚਾਨਣਾ ਪਾਇਆ।ਅਰਦਾਸ ਗੁ: ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨ ਸਿੰਘ ਨੇ ਕੀਤੀ ਉਪਰੰਤ ਗੁ: ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸਮੁੱਚੇ ਜੀਵਨ ਅਤੇ ਉਨਾਂ ਵੱਲੋਂ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਸੀਸ ਦੇਣ ਦੇ ਵਿਰਤਾਂਤ ਬਾਰੇ ਰੌਸ਼ਨੀ ਪਾਈ। ਸਮਾਗਮ 'ਚ ਵਿਸ਼ੇਸ ਤੌਰ 'ਤੇ ਹਾਜ਼ਿਰ ਸੰਪਰਦਾਇ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਆਪਣੇ ਆਪ 'ਚ ਮਿਸਾਲ ਹੈ ਕਿਉਂਕਿ ਉਨਾਂ ਨੇ ਕਸ਼ਮੀਰੀ ਪੰਡਿਤਾਂ ਨੂੰ ਵੀ ਆਪਣੇ ਸਮਝਿਆ ਅਤੇ ਉਨਾਂ ਲਈ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ। ਉਨਾਂ ਦੇ ਸਮਾਗਮ ਚ ਸਹਿਯੋਗ ਲਈ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਮੌਕੇ ਗੁਰੂ ਤੇਗ ਬਹਾਦੁਰ ਸਰੋਵਰ ਸੇਵਕ ਜਥੇ ਵੱਲੋਂ ਲੰਗਰ ਲਗਾਇਆ ਗਿਆ। ਉੱਧਰ ਸਮਾਗਮ ਵਿੱਚ ਬੁੰਗਾ ਮਸਤੂਆਣਾ ਦੇ ਭਾਈ ਸੰਤ ਸਿੰਘ ਸਕੱਤਰ, ਬਾਬਾ ਤੇਜਾ ਸਿੰਘ ਹੈੱਡ ਗ੍ਰੰਥੀ,ਬਾਬਾ ਨਰਾਇਣ ਸਿੰਘ ਤੋਂ ਇਲਾਵਾ ਧਾਰਮਿਕ ਸਖਸ਼ੀਅਤ ਬਾਬਾ ਪ੍ਰੀਤਮ ਸਿੰਘ ਮੱਲੜੀ, ਸੀਨੀਅਰ ਕਾਂਗਰਸੀ ਆਗੂ ਰਣਬੀਰ ਸਿੰਘ ਸਿੱਧੂ, ਸੀ.ਅਕਾਲੀ ਆਗੂ ਬਲਵਿੰਦਰ ਸਿੰਘ ਗਿੱਲ ਅਤੇ ਠਾਣਾ ਸਿੰਘ ਚੱਠਾ, ਸਮਾਜ ਸੇਵੀ ਬਰਿੰਦਰਪਾਲ ਮਹੇਸ਼ਵਰੀ ਆਦਿ ਮੌਜੂਦ ਰਹੇ।

ਸਰਕਾਰੀ ਹਾਈ ਸਕੂਲ ਲਾਲੇਆਣਾ ਵਿਖੇ ਮੈਗਾ ਪੀਟੀਐਮ ਦਾ ਆਯੋਜਨ

ਤਲਵੰਡੀ ਸਾਬੋ, 17 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਬਠਿੰਡਾ ਸ੍ਰੀ ਸਿਵਪਾਲ ਗੋਇਲ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਲਾਲੇਆਣਾ ਜਿਲਾ ਬਠਿੰਡਾ ਵਿਖੇ ਮੈਗਾ ਪੀਟੀਐਮ ਦਾ  ਆਯੋਜਨ ਕੀਤਾ ਗਿਆ ਅਤੇ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਪੀਟੀਐਮ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਅਧਿਆਪਕਾਂ ਵੱਲੋਂ ਮਾਪਿਆਂ ਦੇ ਨਾਲ ਬੱਚਿਆਂ ਦੇ ਵੱਖ-ਵੱਖ ਨਤੀਜਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਮਿਸ਼ਨ ਸਮਰੱਥ, ਮਿਸ਼ਨ 100% ਬਾਰੇ ਗੱਲਬਾਤ ਕੀਤੀ ਗਈ। ਸਕੂਲ ਮੁਖੀ ਸ੍ਰੀ ਜਗਤਾਰ ਸਿੰਘ ਅਤੇ ਸਮੂਹ ਸਟਾਫ਼ ਦੁਆਰਾ ਮਾਪਿਆਂ ਨੂੰ ਬੱਚਿਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਅਤੇ ਸਕੂਲ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਦੱਸਿਆ ਗਿਆ। ਮਾਪਿਆਂ ਵੱਲੋਂ ਵੀ ਆਪਣੇ ਸੁਝਾਅ ਦਿੱਤੇ ਗਏ ਜਿਹੜੇ ਕਿ ਸਕੂਲ ਦੀ ਬੇਹਤਰੀ ਲਈ ਸਹਾਇਕ ਸਿੱਧ ਹੋਣਗੇ।

ਸ੍ਰੀ ਗਰੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪਗੜੀ

ਜਗਰਾਓ, 16 ਦਸੰਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਾਡੇ ਅਤੀ ਸਤਿਕਾਰਯੋਗ ਸ੍ਰੀ ਸੁਰਿੰਦਰ ਕੁਮਾਰ ਬਾਂਸਲ ਜੀ ਨਮਿਤ ਸ੍ਰੀ ਗਰੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪਗੜੀ ਫ਼ੋਟੋ ਵਿੱਚ ਦਿੱਤੇ ਇਸ਼ਤਿਹਾਰ ਮੁਤਾਬਕ।

LUDHIANA ENCOUNTER: STARTED FROM THEFT 19 YEARS BACK, NEUTRALISED CRIMINAL WANTED IN 24 CRIMINAL CASES

 SIT CONSTITUTED TO INVESTIGATE BACKWARD AND FORWARD LINKAGES OF ACCUSED NEUTRALISED DURING ENCOUNTER, SAYS IGP HQs SUKHCHAIN SINGH GILL

 PUNJAB POLICE COMMITTED TO MAKING PUNJAB A SAFE AND SECURE STATE AS PER VISION OF CM BHAGWANT MANN*

SINCE INCEPTION, AGTF & FIELD UNITS ARREST 906 GANGSTERS/CRIMINALS BESIDES NEUTRALISING NINE; RECOVERS 921 WEAPONS*

CHANDIGARH, December 15 (Jan Shakti News Bureau)

A day after notorious criminal Sukhdev Singh alias Vicky was neutralised in a police encounter in Ludhiana, a Special Investigation Team (SIT) headed by Deputy Commissioner of Police (DCP Ludhiana Rural) Jaskiranjit Singh Teja has been constituted to investigate backward and forward linkages of the deceased criminal, said Inspector General of Police (IGP) Headquarters Sukhchain Singh Gill here on Thursday. The SIT also comprises Additional DCP Zone 4 Tushar Gupta, Additional DCP (D) Rupinder Kaur Sran and SHO Division No 7 Sukhdev Singh as its members.

The IGP Headquarters accompanied by the Commissioner of Police (CP) Ludhiana Kuldeep Singh Chahal, while addressing a press conference at PPHQ here said that the deceased criminal had stepped into the world of crime 19 years back, when he had committed a petty crime of theft in 2004, and over the period, he started committing heinous crimes. “Presently, deceased Sukhdev Vicky was wanted in at least 24 criminal cases mostly of Attempt to Murder, Robbery, Theft, Snatching, Extortion, NDPS cases, etc,” he said.

As per the information, deceased criminal Sukhdev Singh alias Vicky of Machhiwara in Ludhiana was neutralised during an encounter with the Police, which took place near Kohara Machiwara Road in village Panjeta, Ludhiana on Wednesday evening. Three of his associates identified as UP-based Aryan Singh alias Raja (21), currently residing in Moti Nagar in Ludhiana, Sunil Kumar (21) of Khushi Nagar in UP and Balwinder Singh (27) of Machhiwara were already arrested by the Ludhiana Commissionerate Police.

During the encounter, one police personnel ASI Daljit Singh also sustained a gunshot injury during the cross-fire, while, Incharge CIA-2 Ludhiana Insp Beant Singh Juneja, who was leading the operation, had a narrow escape after a bullet hit his bullet-proof jacket near his chest.

The police have registered FIR No.146 dated 13.12.2023 under sections 307, 353, 333, 332 and 186 of the Indian Penal Code (IPC) and sections 25 and 27 of the Arms Act at Police Station Koom Kalan in Ludhiana based on the statement of Inspector Beant Juneja.

IGP Sukhchain Singh Gill said that Police teams have also recovered one .32 bore Pistol along with a magazine, one live cartridge and three empty cartridges from the possession of the deceased criminal, and also impounded his Black Splendour Motorcycle, on which he was travelling.

Reiterating the commitment of Chief Minister Bhagwant Singh Mann to make Punjab a safe and secure state, the IGP said that Punjab Police has been making sincere efforts to eradicate gangsters, anti-social elements and drug smugglers from the state and no one will be allowed to disturb the hard-earned peace and harmony of the state.

Meanwhile, since the formation of the Anti-Gangster Task Force (AGTF) on April 6, 2022, the special force along with the field units of Punjab Police has succeeded in busting 293 gangster/criminal modules after arresting 906 gangsters/criminals and neutralising nine, after recovering 921 weapons, 197 vehicles used in criminal activities.

BOX: INVOLVEMENT OF DECEASED SUKHDEV VICKY IN RECENT CRIMES

December 8, 2023: Accused Sukhdev Vicky along with his accomplice forcibly entered a Medical Store in the Jamalpur area and robbed Rs 1.25 Lakh, 2 mobile phones and one laptop from the owner of the store at Gunpoint and the accused also inflicted a bullet injury on the complainant

December 10, 2023: Accused Sukhdev Vicky along with his three accomplices was on a brazen crime spree involving 5 incidents in less than 2 hours, which included a bike snatching, 4 armed robberies at a money exchanger, a general store, a kirana store and a liquor vend and shot one person.

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵੋਟਰਾਂ ਨੂੰ ਡੈਮੋ ਵੋਟ ਪਾਉਣ ਦਾ ਸੱਦਾ

 ਮੁੱਖ ਮੰਤਵ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਦੇਣਾ
ਲੁਧਿਆਣਾ, 13 ਦਸੰਬਰ (ਟੀ. ਕੇ. ) -
ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸੁਰਭੀ ਵਲੋਂ ਆਮ ਜਨਤਾ, ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਮੌਜੂਦ ਵੱਖ-ਵੱਖ 14 ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਵਿਖੇ ਡੈਮੋ ਵੋਟ ਪਾਈ ਜਾਵੇ ਤਾਂ ਜੋ ਵੋਟਿੰਗ ਮਸ਼ੀਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਲੁਧਿਆਣਾ ਦੀ ਆਮ ਜਨਤਾ ਨੂੰ ਵੋਟਿੰਗ ਮਸ਼ੀਨਾਂ ਸਬੰਧੀ ਜਾਗਰੂਕ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਵਿਧਾਨ ਸਭਾ ਚੋਣ ਹਲਕਿਆਂ ਵਿਖੇ ਅਤੇ ਜ਼ਿਲ੍ਹਾ ਪੱਧਰ 'ਤੇ ਇੱਕ-ਇੱਕ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ ਜਿੱਥੇ ਚੋਣਾਂ ਦੇ ਐਲਾਨ ਤੱਕ, ਆਮ ਜਨਤਾ ਵਲੋਂ ਦਫ਼ਤਰ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 05 ਵਜੇ ਤੱਕ ਡੈਮੋ ਵੋਟ ਪਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮੇਨ ਐਂਟਰੀ ਗੇਟ 'ਤੇ ਲਗਾਇਆ ਗਿਆ ਹੈ। ਉਨ੍ਹਾਂ ਵੱਖ-ਵੱਖ 14 ਵਿਧਾਨ ਸਭਾ ਚੋਣ ਹਲਕਿਆਂ ਦੇ ਈ.ਵੀ.ਐਮ. ਡੈਮੋਸਟਰੇਸ਼ਨ ਸੈਂਟਰਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ 57-ਖੰਨਾ ਦਾ ਮਾਰਕੀਟ ਕਮੇਟੀ ਖੰਨਾ ਵਿਖੇ, 58-ਸਮਰਾਲਾ ਦਾ ਤਹਿਸੀਲ ਦਫ਼ਤਰ ਸਮਰਾਲਾ, 59-ਸਾਹਨੇਵਾਲ ਦਾ ਉਪ ਮੰਡਲ ਮੈਜਿਸਟਰੇਟ ਦਫ਼ਤਰ ਲੁਧਿਆਣਾ ਪੂਰਬੀ, ਨੇੜੇ ਸਰਕਾਰੀ ਕੰਟੀਨ, ਲੁਧਿਆਣਾ, 60-ਲੁਧਿਆਣਾ ਪੂਰਬੀ ਦਾ ਮੀਟਿੰਗ ਹਾਲ, ਕਮਰਾ ਨੰਬਰ 52, ਦਫ਼ਤਰ ਨਗਰ ਨਿਗਮ, ਜੋਨ-ਏ, ਨੇੜੇ ਮਾਤਾ ਰਾਣੀ ਚੌਂਕ, ਲੁਧਿਆਣਾ, 61-ਲੁਧਿਆਣਾ ਦੱਖਣੀ ਦਾ ਦਫ਼ਤਰ ਸੀ.ਡੀ.ਪੀ.ਓ. ਮਾਂਗਟ-3, ਨੇੜੇ ਬਾਲ ਸੁਧਾਰ ਘਰ, ਸ਼ਿਮਲਾਪੁਰੀ, ਲੁਧਿਆਣਾ, 62-ਆਤਮ ਨਗਰ ਦਾ ਦਫ਼ਤਰ ਨਗਰ ਨਿਗਮ, ਜੋਨ-ਸੀ, ਗਿੱਲ ਰੋਡ, ਲੁਧਿਆਣਾ,  63-ਲੁਧਿਆਣਾ ਕੇਂਦਰੀ ਦਾ ਦਫ਼ਤਰ ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ, 64-ਲੁਧਿਆਣਾ ਪੱਛਮੀ ਦਾ ਦਫ਼ਤਰ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਲੁਧਿਆਣਾ, 65 ਲੁਧਿਆਣਾ ਉੱਤਰੀ ਦਾ ਦਫ਼ਤਰ ਗਲਾਡਾ, ਫਿਰੋਜ਼ਪੁਰ ਰੋਡ, ਲੁਧਿਆਣਾ, 66-ਗਿੱਲ ਦਾ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਪੰਚਾਇਤ ਭਵਨ, ਲੁਧਿਆਣਾ, 67-ਪਾਇਲ ਦਾ ਤਹਿਸੀਲ ਦਫ਼ਤਰ ਪਾਇਲ, 68-ਦਾਖ਼ਾ ਦਾ ਬੱਸ ਅੱਡਾ ਮੁਲਾਂਪੁਰ ਦਾਖਾ, 69-ਰਾਏਕੋਟ ਦਾ ਦਫ਼ਤਰ ਉਪ ਮੰਡਲ ਮੈਜਿਸਟਰੇਟ ਰਾਏਕੋਟ, ਮੀਟਿੰਗ ਹਾਲ ਵਿਖੇ ਜਦਕਿ 70-ਜਗਰਾਉਂ ਦਾ ਦਫ਼ਤਰ ਉਪ ਮੰਡਲ ਮੈਜਿਸਟਰੇਟ ਜਗਰਾਉਂ ਵਿਖੇ ਸਥਾਪਤ ਕੀਤਾ ਗਿਆ ਹੈ।

ਉੱਤਰੀ ਭਾਰਤ ਦੇ ਅੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ 25 ਵੀਂ ਸਲਾਨਾ ਤਿੰਨ ਰੋਜ਼ਾ ਕਾਨਫਰੰਸ ਭਲਕੇ ਤੋਂ - ਡਾ: ਬੱਤਰਾ 

 ਡਾ: ਰਾਣਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਕਾਨਫਰੰਸ ਲਈ ਸਾਰੇ ਪ੍ਰਬੰਧ ਮੁਕੰਮਲ 
ਲੁਧਿਆਣਾ, 13 ਦਸੰਬਰ (ਟੀ. ਕੇ.)
ਉੱਤਰੀ ਭਾਰਤ ਦੀ ਬੜੀ ਤਾਂਘ ਨਾਲ ਉਡੀਕੀ ਜਾ ਰਹੀ ਅੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਸਲਾਨਾ ਕਾਨਫਰੰਸ ਦੀ  ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।ਡਾ :ਨਿਤਿਨ ਬੱਤਰਾ ਚੇਅਰਮੈਨ ਵਿਗਿਆਨਿਕ ਕਮੇਟੀ ਲੁਧਿਆਣਾ ਓਪਥੈਲਮੋਲੋਜੀਕਲ ਸੁਸਾਇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਓਪਥੈਲਮੋਲੋਜੀਕਲ ਸੁਸਾਇਟੀ ਦੀ 25ਵੀਂ ਸਲਾਨਾ ਕਾਨਫਰੰਸ 15 ਤੋਂ 17 ਦਸੰਬਰ ਤੱਕ ਹੋਟਲ ਪਾਰਕ ਪਲਾਜ਼ਾ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਕਾਨਫਰੰਸ ਨੂੰ ਪੰਜਾਬ ਮੈਡੀਕਲ ਕੌਂਸਲ ਵੱਲੋਂ 10 ਸੀ.ਐਮ.ਈ. ਐੱਲ.ਓ.ਐੱਸ. ਦੇ ਪ੍ਰਧਾਨ ਡਾ: ਬਰਿਜਿੰਦਰ ਸਿੰਘ ਰਾਣਾ ਅਤੇ ਡਾ: ਨੀਰਜ ਅਰੋੜਾ, ਜਨਰਲ ਸਕੱਤਰ, ਐਲ.ਓ.ਐਸ ਦੀ ਗਤੀਸ਼ੀਲ ਅਗਵਾਈ ਹੇਠ ਪ੍ਰਬੰਧਕੀ ਕਮੇਟੀ ਇੱਕ ਸ਼ਾਨਦਾਰ ਵਿਗਿਆਨਕ ਪ੍ਰੋਗਰਾਮ ਪੇਸ਼ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ। ਉੱਘੇ ਨੇਤਰ ਮਾਹਿਰ, ਡਾ. ਨੀਲਿਮਾ ਸੋਢੀ, ਪ੍ਰਧਾਨ, ਪੀ.ਓ.ਐਸ. ਅਤੇ ਡਾ. ਜੀ.ਐਸ. ਧਾਮੀ, ਪੀ. ਓ. ਐਸ ਦੇ ਆਉਣ ਵਾਲੇ ਪ੍ਰਧਾਨ, ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਸਰਗਰਮੀ ਨਾਲ ਸ਼ਾਮਲ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ  ਇਸ ਕਾਨਫਰੰਸ ਦਾ ਉਦਘਾਟਨ  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ  ਕਰਨਗੇ।ਇਸ ਦੌਰਾਨ ਪੰਜਾਬ ਓਪਥੈਲਮੋਲੋਜੀਕਲ ਸੋਸਾਇਟੀ ਦੀ ਵਿਗਿਆਨਕ ਕਮੇਟੀ ਦੇ ਚੇਅਰਮੈਨ ਡਾ. ਰੋਹਿਤ ਓਮ ਪ੍ਰਕਾਸ਼ ਤੋਂ ਇਲਾਵਾ ਦੇਸ਼ ਭਰ ਦੇ ਉੱਘੇ ਨੇਤਰ ਵਿਗਿਆਨੀ ਜਿਸ ਵਿੱਚ ਡਾ. ਨਮਰਤਾ ਸ਼ਰਮਾ, ਡਾ. ਅਨੀਤਾ ਰਾਘਵਨ, ਡਾ. ਅਸ਼ੋਕ ਸ਼ਰਮਾ, ਡਾ. ਚੰਗੇ ਗਣੇਸ਼, ਡਾ. ਸੋਨੂੰ ਗੋਇਲ, ਡਾ. ਜਯੰਤੋ ਸ਼ੇਖਰ ਗੁਫਾ, ਡਾ. ਸੁਰੇਸ਼ ਗੁਪਤਾ, ਡਾ. ਫ਼ਿਰੋਜ਼ ਪੀ.ਐਮ., ਅਤੇ ਡਾ. ਸਯਾਮ ਬਾਸੁ ਆਦਿ ਮਾਹਿਰ ਡਾਕਟਰ ਆਪਣੇ ਤਜਰਬੇ ਸਾਂਝੇ ਕਰਨਗੇ ਜਦ ਕਿ ਡਾ. ਓਮ ਪ੍ਰਕਾਸ਼ ਓਰੇਸ਼ਨ ਹੈਦਰਾਬਾਦ ਦੇ ਪ੍ਰਸਿੱਧ ਓਕੂਲੋਪਲਾਸਟੀ ਅਤੇ ਓਕੂਲਰ ਓਨਕੋਲੋਜੀ ਮਾਹਿਰ ਡਾ. ਸੰਤੋਸ਼ ਜੀ. ਹੋਨਾਵਰ ਦੁਆਰਾ ਆਪਣੇ ਕੁੰਜੀਵਤ ਪਰਚੇ ਪੜ੍ਹਨਗੇ। ਉਨ੍ਹਾਂ ਅੱਗੇ ਦੱਸਿਆ ਕਿ ਲਾਈਫਟਾਈਮ ਅਚੀਵਮੈਂਟ ਅਵਾਰਡ ਡਾ.ਐਸ.ਕੇ. ਚੋਪੜਾ, ਪ੍ਰੋਫੈਸਰ ਅਤੇ ਨੇਤਰ ਵਿਗਿਆਨ ਦੇ ਸਾਬਕਾ ਮੁਖੀ, ਸੀ. ਐਮ. ਸੀ. ਐਚ. , ਅਤੇ ਡਾ. ਆਰ.ਕੇ. ਗਰੇਵਾਲ, ਪ੍ਰੋਫੈਸਰ ਅਤੇ ਨੇਤਰ ਵਿਗਿਆਨ, ਡੀ. ਐਮ. ਸੀ. ਐਚ. ਦੇ ਸਾਬਕਾ ਮੁਖੀ ਨੂੰ ਦਿੱਤੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਦੀ ਸਿਲਵਰ ਜੁਬਲੀ ਕਾਨਫਰੰਸ ਵਿਚ 400 ਤੋਂ ਵੱਧ ਅੱਖ ਵਿਗਿਆਨੀ ਅਤੇ ਡਾਕਟਰ - ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕਾਨਫਰੰਸ ਲਈ ਸੰਸਥਾ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ 

ਲੁਧਿਆਣਾ 11 ਦਸੰਬਰ(ਟੀ. ਕੇ.) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿਕਸਿਤ ਭਾਰਤ@2047: ਵਾਇਸ ਆਫ ਯੂਥ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਉਤਸ਼ਾਹ ਵਰਧਕ ਭਾਸ਼ਣ ਸੁਣਿਆ| ਪ੍ਰਧਾਨਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਨੌਜਵਾਨਾਂ ਨੇ ਦੇਸ਼ ਦੀ ਸ਼ਕਤੀ ਬਣਨਾ ਹੈ ਅਤੇ ਇਸਲਈ ਦੇਸ਼ ਦੀ ਉਸਾਰੀ ਦਾ ਦਾਰੋਮਦਾਰ ਵੀ ਨੌਜਵਾਨ ਮੋਢਿਆਂ ਤੇ ਹੈ| ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਨ ਲਈ ਮਿਲੇ ਮੌਕਿਆਂ ਦਾ ਪੂਰਾ ਲਾਭ ਲੈਣ| ਇਸਦੇ ਨਾਲ ਹੀ ਉਹਨਾਂ ਨੇ ਸੰਸਥਾਵਾਂ ਵਿਚ ਰਹਿ ਕੇ ਆਪਣੇ ਭਵਿੱਖ ਨੂੰ ਉਸਾਰਨ ਅਤੇ ਅਨੁਸ਼ਾਸਨ ਨਾਲ ਜੀਵਨ ਦੇ ਚੰਗੇ ਮੁੱਲਾਂ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ| ਇਸ ਭਾਸ਼ਣ ਨੂੰ ਆਨਲਾਈਨ ਦਿਖਾਇਆ ਗਿਆ| 

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੇਸ਼ ਦਾ ਭਵਿੱਖ ਉਸਾਰਨ ਵਾਲੇ ਨੌਜਵਾਨਾਂ ਨਾਲ ਵਿਚਾਰ-ਵਟਾਂਦਰੇ ਲਈ ਪ੍ਰਧਾਨ ਮੰਤਰੀ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ|

ਵਿਦਿਆਰਥੀਆਂ ਨੇ ਇਸ ਭਾਸ਼ਣ ਮੌਕੇ ਬਹੁਤ ਜੋਸ਼ ਅਤੇ ਜਗਿਆਸਾ ਨਾਲ ਪ੍ਰਧਾਨਮੰਤਰੀ ਦੀਆਂ ਗੱਲਾਂ ਸੁਣੀਆਂ| ਬਹੁਤ ਸਾਰੇ ਵਿਦਿਆਰਥੀ ਇਹਨਾਂ ਵਿਚਾਰਾਂ ਦੇ ਉਤਸ਼ਾਹ ਤੋਂ ਪ੍ਰਭਾਵਿਤ ਨਜ਼ਰ ਆਏ| 

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਰੋਹ ਦਾ ਸੰਚਾਲਨ ਕੀਤਾ| 

ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ‘Viksit Bharat @2047: Voice of Youth’ ਮੁਹਿੰਮ ਵਿਚ ਕੀਤੀ ਸ਼ਮੂਲੀਅਤ

ਲੁਧਿਆਣਾ 11 ਦਸੰਬਰ (ਟੀ. ਕੇ.) ਸ਼੍ਰੀ ਨਰਿੰਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 11 ਦਸੰਬਰ ਨੂੰ ‘Viksit Bharat @2047: Voice of Youth’ ਮੁਹਿੰਮ ਦੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂਆਤ ਕੀਤੀ ਗਈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨੇ ਮੁਲਕ ਦੇ ਸਾਰੇ ਰਾਜ ਭਵਨਾਂ ਰਾਹੀਂ ਆਯੋਜਿਤ ਕੀਤੀ ਗਈ ਕਾਰਜਸ਼ਾਲਾ ਵਿਚ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ, ਸੰਸਥਾਵਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡਾ. ਐਸ ਕੇ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਸਰਵਪ੍ਰੀਤ ਸਿਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਇਸ ਗਤੀਵਿਧੀ ਵਿਚ ਸ਼ਮੂਲੀਅਤ ਕੀਤੀ।
    ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਇਕ ਬੜਾ ਵਧੀਆ ਉਪਰਾਲਾ ਹੈ ਜਿਸ ਰਾਹੀਂ ਵਿਦਿਆਰਥੀਆਂ ਕੋਲੋਂ ਨਿਵੇਕਲੇ ਵਿਚਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਸਾਡਾ ਭਵਿੱਖ ਹਨ ਅਤੇ ਰਾਸ਼ਟਰੀ ਯੋਜਨਾਵਾਂ ਦੇ ਨਿਰੂਪਣ ਸੰਬੰਧੀ ਉਨ੍ਹਾਂ ਦੀ ਭਾਗੀਦਾਰੀ ਮੁਲਕ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਨੇ ਵਿਭਿੰਨ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਕਸਿਤ ਭਾਰਤ @2047 ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਥਾਪਿਤ ਚਾਰ ਕਾਲਜਾਂ ਅਤੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਨੇ ਵੀ ਇਸ ਲਾਈਵ ਸਟ੍ਰੀਮਿੰਗ ਵਿਚ ਭਾਗ ਲਿਆ।
    ਯੂਨੀਵਰਸਿਟੀ ਵੱਲੋਂ 11 ਤੋਂ 25 ਦਸੰਬਰ ਦੌਰਾਨ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿਚ ਵਿਦਿਆਰਥੀਆਂ ਦੀ ਵਿਕਸਿਤ ਭਾਰਤ ਸੰਬੰਧੀ ਭਾਸ਼ਣ ਲੜੀ ਕਰਵਾਈ ਜਾਵੇਗੀ। ਸਮਾਜੀ ਮੀਡੀਆ ਰਾਹੀਂ ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾਣਗੇ।ਵਾਦ-ਵਿਵਾਦ ਤੇ ਮੌਕੇ ’ਤੇ ਭਾਸ਼ਣਕਾਰੀ ਵਰਗੇ ਅੰਤਰ-ਕਲਾਸ ਮੁਕਾਬਲੇ ਕਰਵਾਏ ਜਾਣਗੇ।

ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਨਾਲ ਭਾਰਤ ਵਿੱਚ ਫਿਰਕਾਪ੍ਰਸਤੀ ਵਧੇਗੀ-  ਕੰਵਲਜੀਤ ਖੰਨਾ

ਮੁੱਲਾਂਪੁਰ ਦਾਖਾ 11 ਦਸੰਬਰ ( ਸਤਵਿੰਦਰ ਸਿੰਘ ਗਿੱਲ)- ਅੱਜ ਜੰਮੂ-ਕਸ਼ਮੀਰ  ਬਾਰੇ ਵਿਸ਼ੇਸ਼ ਧਾਰਾ 370 ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ ਅਤੇ ਇਸ ਫੈਸਲੇ ਅਨੁਸਾਰ  ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਕਿਹਾ ਕਿ ਅਗਲੇ ਸਾਲ 30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਦਮ ਚੁੱਕੇ ਜਾਣ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਸੰਵਿਧਾਨਿਕ ਬੈਂਚ ਵਿੱਚ ਜਸਟਿਸ ਬੀਆਰ ਗਵਈ ਜਸਟਿਸ ਸੂਰਿਆ ਕਾਂਤ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਸੰਜੀਵ ਖੰਨਾ ਸ਼ਾਮਲ ਸਨ। ਬੈਂਚ ਵੱਲੋਂ ਚੀਫ ਜਸਟਿਸ ਨੇ ਵੱਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 370 ਅਸਥਾਈ ਵਿਵਸਥਾ ਸੀ ਅਤੇ ਰਾਸ਼ਟਰਪਤੀ ਕੋਲ ਇਸ ਨੂੰ ਰੱਦ ਕਰਨ ਦਾ ਅਧਿਕਾਰ ਹੈ। ਸਿਖ਼ਰਲੀ ਅਦਾਲਤ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰਨ ਦੇ ਅਗਸਤ 2019 ਦੇ ਫੈਸਲੇ ਦੀ ਵੈਧਤਾ ਨੂੰ ਵੀ ਬਰਕਰਾਰ ਰੱਖਿਆ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਰਾਣੇ ਰਾਜ ਦੀ ਦੇਸ਼ ਦੇ ਦੂਜੇ ਰਾਜਾਂ ਦੇ ਉਲਟ ਅੰਦਰੂਨੀ ਪ੍ਰਭੂਸੱਤਾ ਨਹੀਂ ਸੀ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕਿਹਾ ਕਿ  ਦਰਅਸਲ ਵੱਖ ਵੱਖ ਦੇਸ਼ਾਂ ਅੰਦਰ ਕੋਰਟਾਂ ਲੋਕ ਪੱਖੀ ਅਤੇ ਨਿਆਂਇਕ ਫੈਸਲੇ ਲੈਣ ਦੇ ਬਜਾਇ ਦੇਸ਼ ਦੀਆਂ ਹਾਕਮ ਜਮਾਤਾਂ ਅਤੇ ਹਾਕਮ ਪਾਰਟੀਆਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਦੀ ਸੇਧ ਅਨੁਸਾਰ ਫ਼ੈਸਲੇ ਕਰਦੀਆਂ ਹਨ । ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਅਡਾਨੀ  ਹਿੰਡਨਬਰਗ ਸਬੰਧਾਂ ਬਾਰੇ ਵੀ ਅਡਾਨੀ ਦੇ ਹੱਕ ਵਿੱਚ ਫ਼ੈਸਲਾ ਲੈ ਕੇ ਸਾਬਿਤ ਕਰ ਦਿੱਤਾ ਸੀ   ਹੁਣ  ਜੰਮੂ-ਕਸ਼ਮੀਰ ਧਾਰਾ  370 ਬਾਰੇ ਫੈਸਲਾ ਇਹੋ ਜਿਹਾ  ਹੀ ਆਇਆ   ਹੈ।  1947 ਤੋਂ ਜਦੋਂ ਤੋ ਸੱਤਾ ਭਾਰਤੀ ਹਾਕਮ ਪਾਰਟੀਆਂ ਦੇ ਹੱਥ ਆਈ ਹੈ, ਉਦੋਂ ਤੋਂ ਹੀ ਭਾਰਤ ਦੇ ਸੰਘੀ ਢਾਂਚੇ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਰਾਜਾਂ ਦੇ ਅਧਿਕਾਰ ਕੁਚਲੇ ਜਾ ਰਹੇ ਹਨ । ਇਕ ਸਮੇਂ ਜਦੋਂ ਭਾਰਤ ਨੂੰ ਜੰਮੂ ਕਸ਼ਮੀਰ ਨੂੰ ਨਾਲ ਲੈਣ ਦੀ ਜ਼ਰੂਰਤ ਸੀ ਤਾਂ ਇਸ ਨੂੰ ਵੱਧ ਤੋਂ  ਵਧ ਅਧਿਕਾਰਾਂ ਦੇ ਲਾਲਚ ਦਿੱਤੇ ਗਏ ਅਤੇ ਇਨ੍ਹਾਂ ਅਧਿਕਾਰਾਂ ਲਈ ਜੰਮ-ਕਸ਼ਮੀਰ ਲਈ ਅੱਡ ਰਾਸ਼ਟਰਪਤੀ, ਅੱਡ ਪਰਧਾਨ ਮੰਤਰੀ ਅਤੇ ਵੱਖਰੇ ਝੰਡੇ ਤੱਕ ਦੀ ਮਾਨਤਾ ਦਿੱਤੀ ਗਈ ਪਰ ਬਾਅਦ ਵਿੱਚ ਜਮਹੂਰੀਅਤ ਅਤੇ ਵੱਧ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸੇਖਅਬੱਦੁਲਾ ਨੂੰ ਜੇਲ੍ਹ ਅੰਦਰ ਸੜ੍ਹਨ ਲਈ ਕੈਦਖਾਨੇ ਵਿੱਚ ਡੱਕ ਦਿੱਤਾ ਗਿਆ।
  ਪਿਛਲੇ ਸਮੇਂ ਭਾਜਪਾ ਸਰਕਾਰ ਦੀ ਹਿੰਦੂ ਫਿਰਕਾਪ੍ਰਸਤ ਦੀ ਚੜ੍ਹਤ ਨਾਲ ਕਸ਼ਮੀਰ ਦੇ ਮੁਸਲਮਾਨਾਂ 'ਤੇ ਕਹਿਰ ਢਾਹੇ ਜਾ ਰਹੇ ਸਨ ਅਤੇ ਉਥੇ ਲਗਾਤਾਰ ਫੌਜੀ ਰਾਜ ਮੜਿਆ ਹੋਇਆ ਹੈ । ਹੁਣ ਸੁਪਰੀਮ ਕੋਰਟ ਨੇ ਧਾਰਾ 370 ਖ਼ਤਮ ਕਰਨ ਨਾਲ਼ ਭਾਜਪਾ ਦੇ ਹਿੰਦੂ ਫਿਰਕਾਪ੍ਰਸਤ ਮਨਸੂਬਿਆਂ ਨੂੰ ਸ਼ਹਿ ਦੇ ਦਿੱਤੀ ਹੈ। ਪਹਿਲਾਂ ਹੀ ਭਾਰਤ ਅੰਦਰ ਵਿਧਾਨ ਸਭਾ ਦੀ ਚੋਣਾਂ ਅੰਦਰ ਜਿੱਤ ਨੇ ਭਾਜਪਾ ਦੇ ਪੱਬ ਚੁੱਕ  ਦਿੱਤੇ ਸਨ। ਪਰ ਹੁਣ ਜੰਮੂ ਕਸ਼ਮੀਰ ਅੰਦਰ ਧਾਰਾ 370 ਦੇ ਖ਼ਾਤਮੇ ਨਾਲ ਭਾਰਤ ਅੰਦਰ ਹਿੰਦੂਤਵੀ ਫਾਸ਼ੀਵਾਦ ਨੂੰ ਹੋਰ ਸ਼ਹਿ ਮਿਲੇਗੀ।  ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਪਰਧਾਨ ਨਰੈਣ ਦੱਤ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਇਸ ਫੈਸਲੇ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਅਤੇ ਜਮਹੂਰੀਅਤ ਦੇ ਹੱਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ।

ਕਾਲਜ ਵਿਚ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਹੋਇਆ 

ਲੁਧਿਆਣਾ, 11 ਦਸੰਬਰ (ਟੀ. ਕੇ.) ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ, ਸਿੱਖਿਆ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨ. ਸੀ. ਟੀ. ਈ. ) ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਖੇਤਰੀ ਭਾਸ਼ਾਵਾਂ ਅਤੇ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ ਅਤੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ।ਇਸੇ ਲੜੀ ਤਹਿਤ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਵਲੋਂ ਵੀ 'ਭਾਰਤੀ ਭਾਸ਼ਾ ਉਤਸਵ' ਦੀਆਂ 75 ਦਿਨਾਂ ਦੀਆਂ ਗਤੀਵਿਧੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਵਲੋਂ ਸਤੰਬਰ 2023 ਤੋਂ ਲਗਾਤਾਰ ਹਫ਼ਤਾਵਾਰੀ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚੋਂ ਸਾਰੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ, ਕਹਾਣੀ ਸੁਣਾਉਣ ਅਤੇ ਪੈਰਾਗ੍ਰਾਫ਼ ਲਿਖਣ ਮੁਕਾਬਲੇ, ਭਾਸ਼ਣ ਮੁਕਾਬਲੇ, ਕੁਇਜ਼ ਮੁਕਾਬਲੇ ਆਦਿ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਸਾਰੀਆਂ ਗਤੀਵਿਧੀਆਂ ਦੀ ਸਮਾਪਤੀ ਦੌਰਾਨ ਭਾਰਤੀ ਭਾਸ਼ਾ ਦਿਵਸ ਦੇ ਸ਼ੁਭ ਮੌਕੇ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ 
ਕਾਲਜ ਦੀ ਸਹਾਇਕ ਅਧਿਆਪਕਾ ਪੂਨਮ ਬਾਲਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅਹਿਮ ਯੋਗਦਾਨ ਪਾਇਆ। ਭਾਰਤੀ ਭਾਸ਼ਾ ਦਿਵਸ ਦੀ ਸ਼ੁਰੂਆਤ ''ਮੇਰੀ ਭਾਸ਼ਾ ਮੇਰੀ ਪਹਿਚਾਨ'' ਤਹਿਤ ਹਸਤਾਖਰ ਮੁਹਿੰਮ ਨਾਲ ਕੀਤੀ ਗਈ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਦਸਤਖਤ ਕੀਤੇ। ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਪੰਜਾਬ ਦੀ ਖੇਤਰੀ ਭਾਸ਼ਾ ਪੰਜਾਬੀ ਵਿੱਚ ਸ਼ਬਦ ਗਾਇਨ ਕਰਕੇ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਵਿੱਚ ਲੋਕ ਗੀਤ ਗਾਏ ਅਤੇ ਪੰਜਾਬੀ ਲੋਕ ਨਾਚ ਭੰਗੜੇ ਦੀ ਮਨਮੋਹਕ ਪੇਸ਼ਕਾਰੀ ਦਿੱਤੀ। ਕਾਲਜ ਦੇ ਵਿਦਿਆਰਥੀਆਂ ਨੂੰ 'ਭਾਰਤੀ ਭਾਸ਼ਾ ਦਿਵਸ' ਦਾ ਇਤਿਹਾਸ ਦੱਸਦੇ ਹੋਏ ਕਵੀ ਸੁਬਰਾਮਨੀਅਮ ਭਾਰਤੀ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹਾਲ ਹੀ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਨਿਵਾਜਿਆ ਗਿਆ।ਇਸ ਮੌਕੇ  ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ  ਭਾਰਤੀਆਂ ਨੂੰ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਨ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ  ਐਨ.ਸੀ.ਟੀ.ਈ. ਦੇ ਹੁਕਮਾਂ ਅਨੁਸਾਰ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਦੇ ਅਧਿਆਪਕਾਂ ਨੂੰ ਵਿਦੇਸ਼ੀ ਭਾਸ਼ਾਵਾਂ ਦੇ ਨਾਲ-ਨਾਲ ਭਾਰਤੀ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਭਾਸ਼ਾ ਦਿਵਸ ਦੀ ਵਧਾਈ ਦਿੱਤੀ।
ਅੰਤ ਵਿੱਚ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।

ਕੌਮੀ  ਲੋਕ ਅਦਾਲਤ ਦਾ ਲੋੜਵੰਦ ਲੋਕਾਂ ਨੇ ਲਿਆ ਭਰਪੂਰ ਲਾਹਾ

ਵੱਖ-ਵੱਖ ਨਿਆਂਇਕ ਅਦਾਲਤਾਂ 'ਚ 43197 ਮਾਮਲਿਆਂ ਦਾ ਨਿਪਟਾਰਾ
 90.52 ਕਰੋੜ ਰੁਪਏ ਦੇ ਅਵਾਰਡ ਵੀ ਕੀਤੇ ਪਾਸ - ਜ਼ਿਲ੍ਹਾ ਤੇ ਸੈਸ਼ਨ ਜੱਜ
ਲੁਧਿਆਣਾ, 10 ਦਸੰਬਰ (ਟੀ. ਕੇ. ) -
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਕੌਮੀ ਲੋਕ ਅਦਾਲਤ ਦਾ ਸਫ਼ਲ ਪ੍ਰਬੰਧ ਕੀਤਾ ਗਿਆ ਜਿਸ ਦਾ ਲੋੜਵੰਦ ਲੋਕਾਂ ਨੇ ਭਰਪੂਰ ਲਾਹਾ ਲਿਆ।

ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 55118 ਮਾਮਲਿਆਂ ਨਿਪਟਾਰੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 43197 ਮਾਮਲਿਆਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੇ ਗਏ ਇਸ ਨੈਸ਼ਨਲ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 90,52,84,330 ਰੁਪਏ ਦੇ ਅਵਾਰਡ ਪਾਸ ਕੀਤੇ ਗਏ। 

ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ ਡਵੀਜਨ ਲੁਧਿਆਣਾ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਅੱਜ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਲੋਕ ਅਦਾਲਤ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ 
ਸਕੱਤਰ ਸ੍ਰੀ ਰਮਨ ਸ਼ਰਮਾ ਨੇ ਦੱਸਿਆ ਕਿ ਇਸ  ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਕੇਸ (ਅਜਿਹੇ  ਝਗੜੇ ਜਿਹੜੇ ਅਜੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ) ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਵਲ ਕੇਸ ਜਿਵੇਂ ਕਿ ਕਿਰਾਇਆ, ਬੈਂਕ ਦੀ ਰਿਕਵਰੀ, ਮਾਲ ਮਾਮਲੇ, ਬਿਜਲੀ ਅਤੇ ਪਾਣੀ ਦੇ ਬਿੱਲਾਂ (ਚੋਰੀ ਦੇ ਮਾਮਲਿਆਂ ਨੂੰ ਛੱਡ ਕੇ), ਤਨਖਾਹਾਂ ਅਤੇ ਭੱਤਿਆਂ ਅਤੇ ਸੇਵਾ ਮੁਕਤ ਲਾਭਾਂ ਨਾਲ ਸਬੰਧਤ ਮਾਮਲੇ, ਜੰਗਲਾਤ ਐਕਟ ਦੇ ਕੇਸ, ਤਬਾਹੀ ਮੁਆਵਜ਼ਾ, ਫੌਜਦਾਰੀ ਮਿਕਦਾਰ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੇ ਅਧੀਨ ਸ਼ਿਕਾਇਤਾਂ, ਕਵਰਡ ਮਾਮਲਿਆਂ ਦੀ ਸੁਣਵਾਈ ਆਦਿ ਸ਼ਾਮਲ ਸਨ।

ਉਨ੍ਹਾਂ ਦੱਸਿਆ ਕਿ ਕੇਸਾਂ ਦੇ ਨਿਪਟਾਰੇ ਲਈ ਜਿਲ੍ਹਾ ਪੱਧਰ ਤੇ ਕੁੱਲ 25 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ ਤੇ ਕੁੱਲ 8 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀ ਸਾਹਿਬਾਨ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉੱਘੇ ਸਮਾਜ ਸੇਵਕ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਬਣਾਏ ਗਏ ਲੋਕ ਅਦਾਲਤਾਂ ਦੇ ਹੋਰਨਾਂ ਬੈਂਚਾਂ ਦੀ ਤਰ੍ਹਾਂ ਇੱਕ ਬੈਂਚ ਜਿਸ ਦੀ ਅਗਵਾਈ ਮਾਣਯੋਗ ਜੱਜ ਅੰਬਿਕਾ ਸ਼ਰਮਾ ਕਰ ਰਹੇ ਸਨ, ਦੇ ਵਿਚ ਰਾਜ ਪੁਰਸਕਾਰ ਵਿਜੇਤਾ ਸੁਖਦੇਵ ਸਿੰਘ ਅਤੇ ਐਡਵੋਕੇਟ ਰਵਿੰਦਰ ਵਿੱਜ ਵਲੋਂ ਵੀ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਦਿੱਤੀ ਗਈ।

ਭਾਰਤ - ਚੀਨ ਦੋਸਤੀ ਦਾ ਪ੍ਰਤੀਕ ਡਾ: ਕੋਟਨਿਸ ਦੀ ਯਾਦ 'ਚ ਮੁਫਤ ਐਕੂਪੰਕਚਰ ਕੈਂਪ 12 ਤੱਕ ਚਲੇਗਾ - ਡਾ ਨੇਹਾ ਢੀਂਗਰਾ

 ਲੁਧਿਆਣਾ, 10 ਦਸੰਬਰ (ਟੀ. ਕੇ. ): ਡਾ: ਕੋਟਨਿਸ ਐਕੂਪੰਕਚਰ ਚੈਰੀਟੇਬਲ ਹਸਪਤਾਲ ਸਲੇਮ ਟਾਬਰੀ ਵੱਲੋਂ ਜੰਜ ਘਰ, ਸ਼ਾਸਤਰੀ ਨਗਰ ਵਿਖੇ ਤਿੰਨ ਰੋਜ਼ਾ ਐਕਿਊਪੰਕਚਰ ਮੈਡੀਕਲ ਕੈਂਪ ਸ਼ੁਰੂ ਹੋ ਗਿਆ ਹੈ। ਹਸਪਤਾਲ ਦੀ ਨਿਰਦੇਸ਼ਕਾ ਡਾ :ਨੇਹਾ ਢੀਂਗਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੈਂਪ ਅੰਤਰਰਾਸ਼ਟਰੀ ਸੁਤੰਤਰਤਾ ਸੈਨਾਨੀ ਅਤੇ ਭਾਰਤ-ਚੀਨ ਦੋਸਤੀ ਦੇ ਪ੍ਰਤੀਕ ਡਾ: ਦਵਾਰਕਾਨਾਥ ਕੋਟਨਿਸ ਦੀ 82ਵੀਂ ਬਰਸੀ ਮਨਾਉਣ ਲਈ ਮਨਾਇਆ ਜਾ ਰਿਹਾ ਹੈ ਜੋ 12 ਦਸੰਬਰ ਤੱਕ ਚੱਲੇਗਾ। ਇਸ ਮੌਕੇ ਕੈਂਪ ਵਿੱਚ ਲੁਧਿਆਣਾ ਦੇ ਉੱਘੇ ਸਮਾਜ ਸੇਵਕ ਤਰਸੇਮ ਗੁਪਤਾ (ਪ੍ਰਧਾਨ, ਕ੍ਰਿਸ਼ਨਾ ਮੰਦਰ, ਮਾਡਲ ਟਾਊਨ) ਅਤੇ ਸ੍ਰੀ ਆਨੰਦ ਤਾਇਲ (ਕੈਰਾਵੈਨ ਟਰਾਂਸਪੋਰਟ, ਇੰਡੀਆ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਵਿੱਚ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਡਾ: ਇੰਦਰਜੀਤ ਸਿੰਘ ਅਤੇ ਇਕਬਾਲ ਸਿੰਘ ਗਿੱਲ ਸਾਬਕਾ ਆਈ. ਜੀ. ਪੰਜਾਬ ਪੁਲਿਸ ਨੇ ਸਭ ਡਾ: ਕੋਟਨਿਸ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਔਖੇ ਸਮੇਂ ਵਿੱਚ ਚੀਨ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਮੁਫ਼ਤ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ। ਉਨ੍ਹਾਂ ਦੱਸਿਆ ਕਿ 1938 ਵਿੱਚ ਭਾਰਤ ਸਰਕਾਰ ਵੱਲੋਂ ਚੀਨ ਦੇ ਲੋਕਾਂ ਦੀ ਮਦਦ ਲਈ ਪੰਜ ਡਾਕਟਰਾਂ ਦੀ ਟੀਮ ਭੇਜੀ ਗਈ ਸੀ, ਜਿਨ੍ਹਾਂ ਵਿੱਚੋਂ ਤਿੰਨ ਡਾਕਟਰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਭਾਰਤ ਪਰਤ ਆਏ ਸਨ, ਪਰ ਡਾ: ਕੋਟਨਿਸ ਅਤੇ ਡਾ: ਬਾਸੂ ਉੱਥੇ ਹੀ ਰਹੇ ਅਤੇ ਚੀਨ ਦੇ ਲੋਕਾਂ ਦੀ ਲਗਾਤਾਰ ਮਦਦ ਕਰਦੇ ਰਹੇ। 1942 ਵਿੱਚ ਡਾ: ਕੋਟਨਿਸ ਨੇ ਚੀਨ ਦੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਚੀਨ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਆਪਣਾ ਨਾਇਕ ਮੰਨਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕਰਦੇ ਹਨ।ਇਸ ਮੌਕੇ  ਤਰਸੇਮ ਗੁਪਤਾ  ਨੇ ਅੱਜ ਦੇ ਡਾਕਟਰਾਂ ਨੂੰ ਡਾ.ਕੋਟਨਿਸ ਦੇ ਮਹਾਨ ਸਿਧਾਂਤਾਂ ਅਤੇ ਉਨ੍ਹਾਂ ਦੀ ਮਾਨਵਤਾ ਦੀ ਸੇਵਾ ਕਰਨ ਦੀ ਪਹੁੰਚ ਨੂੰ ਅਪਣਾਉਣ ਦੀ ਅਪੀਲ ਕੀਤੀ। ਕੈਂਪ ਵਿੱਚ 82 ਮਰੀਜ਼ਾਂ ਦਾ ਆਕੂਪੰਕਚਰ ਰਾਹੀਂ ਮੁਫਤ ਇਲਾਜ ਕੀਤਾ ਗਿਆ। ਕੈਂਪ ਵਿੱਚ ਡਾ: ਰਘੁਵੀਰ ਸਿੰਘ, ਡਾ: ਦਿਲੀਪ, ਵਿਪੁਲ ਤਾਇਲ, ਮੈਡਮ ਰੀਤਿਕਾ, ਗਗਨਦੀਪ ਕੁਮਾਰ, ਦਿਨੇਸ਼ ਰਾਠੌਰ, ਤਰਸੇਮ , ਆਨੰਦ, ਅਮਨ, ਮਹੇਸ਼, ਆਦਿ ਨੇ ਆਪਣੀਆਂ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ।

ਹੁਣ ਪੰਜਾਬ ਵਿੱਚ ਖੁਦ ਸਰਕਾਰ ਤੇ ਸਰਕਾਰੀ ਦਫ਼ਤਰ ਤੁਹਾਡੇ ਘਰ ਆਉਣਗੇ- ਕੇਜਰੀਵਾਲ

ਮੈਂ 16 ਮਾਰਚ 2022 ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ- ਮਾਨ
ਲੁਧਿਆਣਾ, 10 ਦਸੰਬਰ(ਟੀ. ਕੇ.) 
 ਪੰਜਾਬ ਵਾਸੀਆਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੂਬੇ ਵਿੱਚ ਕ੍ਰਾਂਤੀਕਾਰੀ ਸਕੀਮ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਦਾ ਆਗਾਜ਼ ਕੀਤਾ ਜਿਸ ਨਾਲ 43 ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ।     
ਇਸ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ ਈਮਾਨਦਾਰ ਸਰਕਾਰ ਨੇ ਸੂਬੇ ਵਿੱਚ ਅਸੰਭਵ ਜਾਪਣ ਵਾਲੀ ਗੱਲ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਵਿੱਚੋਂ ਉਪਜੇ ‘ਦਿੱਲੀ ਮਾਡਲ’  ਨੂੰ ਅਪਣਾਇਆ ਹੈ  ਜਿਸ ਨਾਲ ਸੂਬੇ ਵਿੱਚ ਜੁਆਬਦੇਹੀ ਅਤੇ ਪਾਰਦਰਸ਼ੀ ਸ਼ਾਸਨ ਦੇ ਨਵੇਂ ਯੁੱਗ ਦਾ ਆਰੰਭ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਨਾਗਰਿਕ ਕੇਂਦਰਿਤ ਮਾਡਲ ਸਮੁੱਚੇ ਦੇਸ਼ ਵਿੱਚ ਲਾਗੂ ਹੋਵੇਗਾ ਜਿਸ ਨਾਲ ਦੇਸ਼ ਵਾਸੀਆਂ ਨੂੰ ਬਿਹਤਰ ਸੇਵਾਵਾਂ ਹਾਸਲ ਹੋਣਗੀਆਂ।


     ਮੁੱਖ ਮੰਤਰੀ ਨੇ ਕਿਹਾ, “ਅੱਜ ਦਾ ਦਿਨ ਸਧਾਰਨ ਦਿਨ ਨਹੀਂ ਹੈ ਸਗੋਂ ਪੰਜਾਬ ਅਤੇ ਪੰਜਾਬੀਆਂ ਲਈ ਫੈਸਲਾਕੁੰਨ ਪਲ ਵਜੋਂ ਭਾਰਤੀ ਸਿਆਸਤ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਣ ਵਾਲਾ ਦਿਨ ਹੈ। ਜਦੋਂ ਭਵਿੱਖ ਵਿੱਚ ਇਹ ਪੁੱਛਿਆ ਕਿ ਆਮ ਆਦਮੀ ਦੀ ਸਹੂਲਤ ਲਈ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਕਦੋਂ ਖਤਮ ਹੋਈ ਸੀ ਤਾਂ ਇਸ ਦਾ ਜਵਾਬ ਇਹ ਹੋਵੇਗਾ ਕਿ 10 ਦਸੰਬਰ, 2023 ਨੂੰ ਪੰਜਾਬ ਨੇ ਇਸ ਇਨਕਲਾਬ ਦੌਰ ਦਾ ਮੁੱਢ ਬੰਨ੍ਹਿਆ ਸੀ।”
    ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਆਮ ਆਦਮੀ ਦਾ ਮਾਣ-ਸਤਿਕਾਰ ਬਹਾਲ ਹੋਵੇਗਾ ਕਿਉਂਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਲੋਕ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਹੁਣ ਤੋਂ ਆਮ ਵਿਅਕਤੀ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰੀ ਅਤੇ ਜ਼ਲਾਲਤ ਸਦਾ ਲਈ ਖਤਮ ਹੋਵੇਗੀ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਟੋਲ ਫਰੀ ਨੰਬਰ 1076 ਲੋਕਾਂ ਨੂੰ ਉਨ੍ਹਾਂ ਦੇ ਘਰ ਨਿਰਧਾਰਤ ਸਮੇਂ ਵਿੱਚ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਸਾਬਤ ਹੋਵੇਗਾ।
     ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਿਛਲੇ ਮੁੱਖ ਮੰਤਰੀਆਂ ਦੇ ਉਲਟ ਉਹ ਆਮ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਨ ਲਈ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਲਗਾਤਾਰ ਸੂਬੇ ਦਾ ਦੌਰਾ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਲੰਘੇ ਵੀਰਵਾਰ ਉਨ੍ਹਾਂ ਨੇ ਬੱਸੀ ਪਠਾਣਾਂ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਂਝ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਸੀ, ਜਿਸ ਉਪਰੰਤ ਲੋਕਾਂ ਦੇ ਮਾਮੂਲੀ ਮਸਲੇ ਜੋ ਲੰਮੇ ਸਮੇਂ ਤੋਂ ਲਟਕ ਰਹੇ ਸਨ, ਨੂੰ ਮਿੰਟਾਂ ਵਿੱਚ ਹੱਲ ਕਰ ਲਿਆ ਗਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ 43 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਸੂਬਾ ਸਰਕਾਰ ਦੀਆਂ 80 ਤੋਂ ਵੱਧ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ, “ਲੋਕਾਂ ਦੇ ਰੋਜ਼ਮੱਰਾ ਦੇ ਕੰਮਕਾਜ ਕਰਵਾਉਣ ਲਈ ਮੈਂ ਅਤੇ ਮੇਰੀ ਪਾਰਟੀ ਦੇ ਬਾਕੀ 91 ਵਿਧਾਇਕ ਇਸ ਸਕੀਮ ਉਤੇ ਨਿਰੰਤਰ ਨਜ਼ਰ ਰੱਖਣਗੇ ਤਾਂ ਕਿ ਆਮ ਆਦਮੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਾਰੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕਰਨਗੇ, ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇਗੀ।” ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਨੂੰ ਲਾਭ ਦੇਣ ਦੀ ਬਜਾਏ ਲੋਕਾਂ ਦੀ ਲੁੱਟ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ। 
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਪੰਜਾਬ ਵਿੱਚ ਸਿਰਫ਼ ਦੋ ਜਾਂ ਤਿੰਨ ਪਰਿਵਾਰਾਂ ਨੇ ਹੀ ਰਾਜ ਕੀਤਾ ਹੈ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਸੂਬੇ ਦੇ ਲੋਕਾਂ ਦਾ ਸ਼ੋਸ਼ਣ ਕਰਨ ਲਈ ਆਪਣੀ ਮਰਜ਼ੀ ਨਾਲ ਰਾਜ ਚਲਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਨੂੰ ਲੋਕਾਂ ਵੱਲੋਂ ਸਿਆਸੀ ਗੁੰਮਨਾਮੀ ਵੱਲ ਧੱਕ ਦਿੱਤਾ ਗਿਆ ਹੈ ਅਤੇ ਜਦੋਂ ਇਮਾਨਦਾਰ ਸਰਕਾਰ ਨੇ ਸੱਤੀ ਸੰਭਾਲੀ ਤਾਂ ਸੂਬੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ।
ਪੰਜਾਬ ਨੂੰ ਸਾਰੀਆਂ ਸਮਾਜਿਕ ਅਲਾਮਤਾਂ ਦਾ ਸਫਾਇਆ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਪਸੰਦ ਦੇ ਹਰੇਕ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਦੇ ਅਦੁੱਤੀ ਜਜ਼ਬੇ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪੰਜਾਬੀਆਂ ਨੂੰ ਸੂਬੇ ਵਿੱਚੋਂ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਸਫਾਇਆ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਾ ਚਾਹੀਦਾ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਯੋਗ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਉਤੇ 38000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨੌਕਰੀਆਂ ਪਾਰਦਰਸ਼ੀ ਢੰਗ ਨਾਲ ਸਿਰਫ ਯੋਗ ਨੌਜਵਾਨ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਨਅਤੀ ਖੇਤਰ ਵਿੱਚ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 58000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ ਅਤੇ ਇਸ ਨਾਲ ਨਿੱਜੀ ਖੇਤਰ ਵਿੱਚ 2.98 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਟਾਟਾ ਸਟੀਲ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਸੂਬੇ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੋਹਰੀ ਅਤੇ ‘ਰੰਗਲਾ ਪੰਜਾਬ’ ਬਣਾਉਣ ਲਈ ਇਹ ਇਕ ਅਹਿਮ ਕਦਮ ਹੈ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁੱਖ ਨਾਲ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਅਤੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਇਸ ਕਰਕੇ ਕੁਰਬਾਨ ਨਹੀਂ ਕੀਤੀਆਂ ਸਨ ਕਿ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੇ ਬਰਾਬਰੀ ਵਾਲੇ ਸਮਾਜ ਦਾ ਸੁਫ਼ਨਾ ਦੇਖਿਆ ਸੀ ਜਿੱਥੇ ਲੋਕ ਆਜ਼ਾਦ ਭਾਰਤ ਵਿੱਚ ਮਿਆਰੀ ਸਿਹਤ, ਸਿੱਖਿਆ, ਮਜ਼ਬੂਤ ਸੜਕੀ ਨੈੱਟਵਰਕ, ਬਿਜਲੀ, ਪਾਣੀ ਅਤੇ ਹੋਰ ਸੇਵਾਵਾਂ ਪ੍ਰਾਪਤ ਕਰ ਸਕਣ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਦੇਸ਼ ਭਗਤਾਂ ਦੇ ਇਹ ਸੁਫ਼ਨੇ ਅਧੂਰੇ ਰਹਿ ਗਏ ਕਿਉਂਕਿ ਕਿਸੇ ਨੇ ਵੀ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਵਰਗਾ ਕ੍ਰਾਂਤੀਕਾਰੀ ਕਦਮ ਕਦੇ ਵੀ ਸ਼ੁਰੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਨਾਗਰਿਕ ਕੇਂਦਰਿਤ ਸਕੀਮ ਆਜ਼ਾਦੀ ਤੋਂ ਤੁਰੰਤ ਬਾਅਦ ਸ਼ੁਰੂ ਹੋਣੀ ਚਾਹੀਦੀ ਸੀ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਸੂਬਾ ਸਰਕਾਰ ਦੀਆਂ ਲਗਭਗ 99 ਫੀਸਦੀ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਬੈਠੇ ਹਾਸਲ ਹੋਣਗੀਆਂ ਅਤੇ ਹੁਣ ਲੋਕਾਂ ਨੂੰ ਆਪਣੇ ਦਫ਼ਤਰੀ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਲੋਕਾਂ ਨੂੰ 100 ਫੀਸਦੀ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਦਰ 'ਤੇ ਪ੍ਰਾਪਤ ਹੋਣਗੀਆਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਇਕ ਇਨਕਲਾਬੀ ਕਦਮ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਲੋਕਾਂ ਦੀ ਸਹੂਲਤ ਲਈ ਸਾਲ 2018 ਵਿੱਚ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ ਪਰ ਪੰਜਾਬ ਨੂੰ ਛੱਡ ਕੇ ਦੇਸ਼ ਦੀ ਕਿਸੇ ਵੀ ਸਰਕਾਰ ਨੇ ਇਸ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੈ ਕਿਉਂਕਿ ਬਾਕੀ ਸੂਬਿਆਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਆਮ ਆਦਮੀ ਪਾਸੋਂ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਦਲਾਲ ਵੱਲੋਂ ਲੁੱਟਿਆ ਜਾਂਦਾ ਪੈਸਾ ਉਥੋਂ ਦੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਤੱਕ ਪਹੁੰਚ ਜਾਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ ਦੇਸ਼ ਦੀ ਕੋਈ ਵੀ ਸਰਕਾਰ ਅਜਿਹਾ ਨਹੀਂ ਕਰੇਗੀ ਕਿਉਂਕਿ ਪੰਜਾਬ ਕੋਲ ਇਮਾਨਦਾਰ ਸਰਕਾਰ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਜੋਂ ‘ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ’ ਸ਼ੁਰੂ ਕੀਤਾ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਈ ਵੱਡੀਆਂ ਭ੍ਰਿਸ਼ਟ ਮੱਛੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ ਹੈ ਅਤੇ ਉਨ੍ਹਾਂ ਤੋਂ ਬਰਾਮਦ ਹੋਏ ਪੈਸੇ ਨੂੰ ਸੂਬੇ ਦੇ ਵਿਕਾਸ ਲਈ ਸੂਝ-ਬੂਝ ਨਾਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਨਾਲ ਸੂਬੇ ਵਿੱਚ ਭ੍ਰਿਸ਼ਟਾਚਾਰ ਉਤੇ ਹਥੌੜੇ ਵਾਂਗ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਦਾ ਦਿਨ ਬਰਤਾਨਵੀ ਸਾਮਰਾਜਵਾਦ ਤੋਂ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਹੁਣ ਅੱਜ ਦੇ ਦਿਨ ਨੂੰ ਪੰਜਾਬ ਵਿੱਚੋਂ ‘ਭ੍ਰਿਸ਼ਟਾਚਾਰ ਤੋਂ ਆਜ਼ਾਦੀ’ ਦੇ ਦਿਹਾੜੇ ਵਜੋਂ ਯਾਦ ਕੀਤਾ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸੂਬੇ ਵਿੱਚ 4000 ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਕਰੇਗੀ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਨੇ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਤਰੱਕੀ ਨੂੰ ਹੁਲਾਰਾ ਦੇਣ ਲਈ ਕਈ ਵਿਕਾਸ ਮੁਖੀ ਅਤੇ ਲੋਕ ਪੱਖੀ ਸਕੀਮਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ। ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਿੱਤੀ ਗਈ ਇੱਕ-ਇੱਕ ਗਾਰੰਟੀ ਨੂੰ ਹਰ ਤਰ੍ਹਾਂ ਨਾਲ ਪੂਰਾ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।