You are here

ਲੁਧਿਆਣਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਬਿੱਲ ਵਾਪਸ ਲੈ ਲੈਣੇ ਚਾਹੀਦੇ ਹਨ :ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )

ਕੇਂਦਰ ਦੀ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਕੇ ਆਪਣਾ ਅੜੀਅਲ ਰਵੱਈਆ ਛੱਡੇ ।ਕਿਸਾਨਾਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਸਭਾ ਦੇ ਪ੍ਰਧਾਨ  ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਬਿੱਲ ਵਾਪਸ  ਲੈ ਲੈਣੇ ਚਾਹੀਦੇ ਹਨ ।ਭਾਈ ਪਾਰਸ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕੜਾਕੇ ਦੀ ਠੰਢ ਵਿੱਚ ਸੜਕ ਤੇ ਬੈਠਾ ਹੈ ਪਰ ਪ੍ਰਧਾਨਮੰਤਰੀ ਜੈਤੇ ਅੜੇ ਬੈਠੇ ਹਨ ।ਭਾਈ ਪਾਰਸ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੀ ਅੰਦੋਲਨ ਨਹੀਂ ਰਿਹਾ ਇਹ ਤਾਂ ਆਮ ਲੋਕਾਂ ਦਾ ਅੰਦੋਲਨ ਬਣ ਗਿਆ ਹੈ ।ਭਾਈ ਪਾਰਸ ਨੇ ਕਿਹਾ ਹੈ ਕਿ ਕਿਰਤੀ ਲੋਕਾਂ ਦੇ ਹੱਕਾਂ ਤੇ ਹਮੇਸ਼ਾਂ ਡਾਕੇ ਪੈਂਦੇ ਰਹੇ ਹਨ ਉਨ੍ਹਾਂ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਅਤੇ ਦਸਮੇਸ਼ ਪਿਤਾ ਦਾ ਨਿਰਾਲਾ ਪੰਥ ਹਮੇਸ਼ਾ ਜੇਤੂ ਰਿਹਾ ਹੈ ਐਤਕੀਂ ਵੀ ਕਿਸਾਨ ਸ਼ਿੰਗਾਰ ਚ ਹਰ ਹੀਲੇ ਸਫਲ ਹੋਵੇਗਾ ਕਿਉਂਕਿ ਕਿਸਾਨ ਸੰਘਰਸ਼ ਸਚਾਈ ਦੇ ਰਾਹ ਤੇ ਚੱਲ ਰਿਹਾ ਹੈ  ਭਾਈ ਪਾਰਸ ਨੇ ਮੋਦੀ ਮੋਦੀ ਈ ਜੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਖੇਤੀ ਦੇ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਤੇ  ਕਿਸਾਨਾਂ ਨੂੰ ਆਪਣੇ ਘਰਾਂ ਨੂੰ ਭੇਜਿਆ ਜਾਵੇ ।ਇਸ ਸਮੇਂ ਭਗਵੰਤ ਸਿੰਘ ਗਾਲਬ ਬਲਜਿੰਦਰ ਸਿੰਘ ਦੀਵਾਨਾ ਰਾਜਪਾਲ ਸਿੰਘ ਰਾਜੂ  ਅਤੇ ਉਨ੍ਹਾਂ ਦੇ ਹੋਰ ਸਾਥੀ ਹਾਜ਼ਰ ਸਨ ।

26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਨੌਜਵਾਨ ਦੇਣ ਕਿਸਾਨਾਂ ਦਾ ਡੱਟਵਾਂ ਸਾਥ :ਗੁਰਵਿੰਦਰ ਸਿੰਘ ਖੇਲਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਵਾਉਣ ਲਈ ਹੁਣ ਕਿਸਾਨ ਜਥੇਬੰਦੀ ਵੱਲੋਂ 26 ਜਨਵਰੀ ਨੂੰ ਕੀਤਾ ਜਾ ਰਿਹਾ ਟਰੈਕਟਰ ਰੋਸ ਮਾਰਚ ਵਿੱਚ ਖ਼ਾਸਕਰ ਨੌਜਵਾਨਾਂ ਨੂੰ ਵੱਡੀ ਗਿਣਤੀ  ਬੈਂਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਮੋਦੀ ਹਕੂਮਤ ਨੂੰ ਨੌਜਵਾਨਾਂ ਦੇ ਜੋਸ਼ ਦਾ ਪਤਾ ਲੱਗ ਸਕੇ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਗੁਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ । ਖੇਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਠੀਕਰੀ ਅਤੇ ਸ਼ੰਭੂ ਬਾਰਡਰ ਉੱਤੇ ਵਿੱਢਿਆ ਅੰਦੋਲਨ ਹੁਣ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ  ਕਿਉਂ ਕਈ ਕਿਸਾਨ ਜਥੇਬੰਦੀਆਂ ਦੀ ਇਕ ਇਸ਼ਾਰੇ ਤੇ ਦੇਸ਼ ਭਰ ਦੇ ਜੁਝਾਰੂ ਲੋਕਾਂ ਨੇ ਅਡਾਨੀਆਂ ਤੇ ਅੰਬਾਨੀਆਂ ਦੇ ਉਤਪਾਦਨ ਨੂੰ ਬੰਦ ਕਰਕੇ ਸਰਕਾਰ  ਅਤੇ ਧਨਾਢ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਖੇਲਾ ਨੇ ਕਿਹਾ ਹੈ ਕਿ ਜਿੰਨੀ ਦੇਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਨੀ ਦੇਰ ਤਕ ਕਿਸਾਨ ਅੰਦੋਲਨ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਹੋਵੇਗਾ ਗੁਰਵਿੰਦਰ ਸਿੰਘ ਖੇਲਾ ਨੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਅੰਦਰ ਕੱਢੇ ਜਾ ਰਹੇ ਟਰੈਕਟਰ ਮਾਰਚ ਵਿੱਚ ਵਧ ਚੜ੍ਹ ਕੇ  ਹਿੱਸਾ ਲੈਣ ਤਾਂ ਜੋ ਮੋਦੀ ਸਰਕਾਰ ਦੀਆਂ ਜੜ੍ਹਾਂ ਨੂੰ ਭੁਲਾਇਆ ਜਾ ਸਕੇ । 

ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਦੇ ਤੇ ਯੂ ਟੀ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਫੈਸਲੇ ਤਹਿਤ ਸਾਂਝਾ ਫਰੰਟ ਦੀ ਜਗਰਾਉਂ ਤਹਿਸੀਲ ਨਗਰ ਕੌਂਸਲ ਜਗਰਾਓਂ ਦੀ ਸਫਾਈ ਸੇਵਕ ਯੂਨੀਅਨ ਵੱਲੋਂ ਅਤੇ ਸੀਵਰੇਜ ਬੋਰਡ ਦੀ ਸਫਾਈ ਯੂਨੀਅਨ ਵੱਲੋਂ ਨਗਰ ਕੌਂਸਲ ਦੇ ਗੇਟ ਤੋਂ ਰੈਲੀ ਕੱਢ ਦੇ ਹੋਏ ਰਾਣੀ ਝਾਂਸੀ ਚੋਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ । ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਮੰਗਾਂ ਨੂੰ ਹਿਤ ਕਰਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਸੁਬਾ ਸਰਕਾਰ ਵਲੋਂ ਸਾਂਝਾ ਫਰੰਟ ਦੇ ਅਹੁਦੇਦਾਰ ਨਾਲ ਕੀਤੀਆ ਮੀਟਿੰਗਾਂ ਵਿੱਚ ਮੰਨਿਆ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਵਿਤ ਮੰਤਰੀ ਕੀਤੇ ਵਾਅਦਿਆਂ ਤੋਂ ਵੀ ਮੁਕਰਿਆ ਜਾ ਰਿਹਾ ਹੈ ਜਿਸ ਦੇ ਪ੍ਰਤੀ ਸੁਬੇ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰ ਵਰਗ ਅੰਦਰ ਭਾਰੀ ਰੋਸ ਹੈ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਦਸੰਬਰ 2010ਵਿਚ ਲਾਗੂ ਕਰਨ ਦੀ ਥਾਂ ਫਰਵਰੀ 2021ਤਕ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ।ਮਹਿਗਾਈ ਭਤੇ ਦੀਆ ਕਿਸ਼ਤਾਂ ਅਤੇ ਬਕਾਇਆ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਕਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆ ਜਾ ਰਹੀਆ। ਵਿਭਾਗ ਦੇ ਨਵੀਨ ਕਰਨ ਦੇ ਨਾਂ ਹੇਠ ਹਜ਼ਾਰਾਂ ਪੋਸਟਾ ਨੂੰ ਖਤਮ ਕੀਤਾ ਜਾ ਰਿਹਾ ਹੈ। ਪੂਰਾਨੀ ਪੈਂਨਸ਼ਨ  ਬਹਾਲ ਕਰਨ ਤੇ ਵੀ ਸਰਕਾਰ ਇਨਕਾਰੀ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਵੀਂ ਕੀਤੀ ਜਾ ਰਹੀ ਭਰਤੀ ਅਤੇ ਕੇਂਦਰੀ ਸੰਕੇਤ ਲਾਗੂ ਕਰਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਇਸ ਦੇ ਵਿਰੁੱਧ ਵੀ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਰੈਲੀ ਉਪਰੰਤ ਨਗਰ ਕੌਂਸਲ ਜਗਰਾਓਂ ਗੇਟ ਤੋਂ ਰੈਲੀ ਕੱਢ ਦੇ ਹੋਏ ਰਾਣੀ ਝਾਂਸੀ ਚੋਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਕਲੈਰੀਕਲ ਸਟਾਫ ਯੂਨੀਅਨ ਪ੍ਰਧਾਨ ਵਿਜੇ ਕੁਮਾਰ ਸੋਨੀ, ਸੀਵਰੇਜ ਯੂਨੀਅਨ ਪ੍ਰਧਾਨ ਨਿੱਕਾ, ਮਹਿਲਾ ਵਿੰਗ ਪ੍ਰਧਾਨ ਮਿਸ਼ਰੋ ਦੇਵੀ, ਗਵਰਧਨ, ਸੁਤੰਤਰ ਗਿੱਲ,ਅਨੁਪ ਕੁਮਾਰ, ਪ੍ਰਦੀਪ ਕੁਮਾਰ, ਪ੍ਰਿਥੀ ਪਾਲ, ਭੂਸ਼ਨ ਗਿੱਲ, ਬਿਕਰਮ ਗਿੱਲ ਬੱਗਾ ਗਿੱਲ, ਸਤੀਸ਼ ਗਿੱਲ, ਰਜਿੰਦਰ ਕੁਮਾਰ, ਰਾਜ ਕੁਮਾਰ,ਰਾਜੂ, ਬਲਵੀਰ ਗਿਲ, ਸ਼ਨੀਲ ਕੁਮਾਰ,ਬੰਟੀ, ਅਨਿਲ ਸਿੰਘ, ਆਦਿ ਹਾਜ਼ਰ ਸਨ

ਪੁਲਿਸ ਮੁਲਾਜ਼ਮ ਵੱਲੋਂ ਥਾਣੇ,ਚ ਔਰਤ ਨਾਲ ਕੀਤੇ ਜ਼ਬਰ ਜਿਨਾਹ ਮਾਮਲੇ ਚ ਨਵਾਂ ਮੋੜ-ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ

ਲੁਧਿਆਣਾ ,ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ):

ਬੀਤੇ ਦਿਨੀਂ ਚੌਕੀ ਮੁੰਡੀਆਂ ਵਿਚ ਰਾਤ ਦੇ ਸਮੇਂ ਮਹਿਲਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਹੈਂਡ ਕਾਂਸਟੇਬਲ ਰਾਕੇਸ਼ ਕੁਮਾਰ ਨੂੰ ਬੁੱਧਵਾਰ ਨੂੰ ਥਾਣਾ ਜਮਾਲਪੁਰ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਹੋਵੇਗੀ। ਉਥੇ ਦੂਜੇ ਪਾਸੇ ਇਸ ਮਾਮਲੇ ਨੂੰ ਵੂਮੈਨ ਕਮਿਸ਼ਨ ਵੱਲੋਂ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਸ ਕਾਰਨ ਚੇਅਰਮੈਨ ਮਨੀਸ਼ਾ ਗੁਲਾਟੀ ਵੱਲੋਂ ਪੁਲਸ ਕਮਿਸ਼ਨਰ ਤੋਂ 2 ਦਿਨਾਂ ਵਿਚ ਅੰਦਰ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਚੇਅਰਮੈਨ ਵੱਲੋਂ ਸੀ. ਐੱਮ. ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਕ ਪੱਤਰ ਲਿਖਿਆ ਹੈ ਅਤੇ ਇਸ ਘਟਨਾ ਤੋਂ ਬਾਅਦ ਜ਼ਰੂਰੀ ਐਕਸ਼ਨ ਲਏ ਜਾਣ ਦੀ ਗੱਲ ਕਹੀ ਹੈ ਤਾਂ ਕਿ ਪੰਜਾਬ ਵਿਚ ਫਿਰ ਤੋਂ ਇਸ ਤਰ੍ਹਾਂ ਕੋਈ ਸ਼ਰਮਨਾਕ ਮਾਮਲਾ ਨਾ ਹੋਵੇ ਅਤੇ ਲੋਕਾਂ ਦਾ ਪੰਜਾਬ ਪੁਲਸ ’ਤੇ ਜੋ ਵਿਸ਼ਵਾਸ ਘੱਟ ਹੋ ਰਿਹਾ ਹੈ, ਉਹ ਦੋਬਾਰਾ ਬਣਿਆ ਰਹੇ।ਵਰਨਣਯੋਗ ਹੈ ਕਿ 25 ਸਾਲ ਦੀ ਔਰਤ ਨੂੰ ਚੌਕੀ ਮੁੰਡੀਆਂ ਵਿਚ ਰਾਤ ਦੇ ਸਮੇਂ ਰੱਖਿਆ ਗਿਆ ਸੀ ਔਰਤ ’ਤੇ ਕੋਈ ਮਾਮਲਾ ਦਰਜ ਨਹੀਂ ਸੀ। ਸਵੇਰੇ ਔਰਤ ਨੇ ਚੌਕੀ ਵਿਚ ਤਾਇਨਾਤ ਹੈੱਡ ਕਾਂਸਟੇਬਲ ’ਤੇ ਰਾਤ ਨੂੰ ਜਬਰ-ਜ਼ਿਨਾਹ ਕਰਨ ਦੇ ਦੋਸ਼ ਲਾਏ ਸੀ। ਕਮਿਸ਼ਨਰ ਵੱਲੋਂ ਸ਼ਿਕਾਇਤ ਮਿਲਣ ’ਤੇ ਜਾਂਚ ਦੇ ਆਦੇਸ਼ ਦਿੱਤੇ ਗਏ ਤਾਂ 18 ਦਿਨਾਂ ਬਾਅਦ ਜਾਂਚ ਪੂਰੀ ਕਰਕੇ ਹੈੱਡ ਕਾਂਸਟੇਬਲ ’ਤੇ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਕੀਤਾ ਗਿਆ, ਉਥੇ ਪੁਲਸ ਇਸ ਮਾਮਲੇ ਵਿਚ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਅਤੇ ਏ. ਐੱਸ. ਆਈ. ਸੁਰਜਨ ਸਿੰਘ ਨੂੰ ਲਾਈਨ ਹਾਜ਼ਰ ਕਰਨ ਤੋਂ ਇਲਾਵਾ, ਏ .ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਹਰਿੰਦਰ ਸਿੰਘ ਨੂੰ ਸਸਪੈਂਡ ਕਰ ਚੁੱਕੀ ਹੈ। ਪੁਲਸ ਅਨੁਸਾਰ ਔਰਤ ਦਾ ਵੀ ਮੈਡੀਕਲ ਕਰਵਾਇਆ ਜਾ ਰਿਹਾ ਹੈ ਹੁਣ ਰਾਤ ਨੂੰ ਕੰਟਰੋਲ ਰੂਮ ’ਤੇ ਮੌਜੂਦ ਰਹੇਗੀ ਮਹਿਲਾ ਪੁਲਸ ਕਰਮਚਾਰੀ
ਮੁੰਡੀਆਂ ਪੁਲਸ ਚੌਕੀ ਵਿਚ ਜਬਰ-ਜ਼ਿਨਾਹ ਮਾਮਲੇ ਤੋਂ ਬਾਅਦ ਸੰਜੀਦਾ ਹੋਏ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਤੋਂ ਨਾ ਹੋਣ ਅਤੇ ਆਮ ਜਨਤਾ ਦਾ ਪੁਲਸ ’ਤੇ ਵਿਸ਼ਵਾਸ ਬਣਿਆ ਰਹੇ। ‘ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਗੱਲ ਕਰਦਿਆਂ ਨੇ ਦੱਸਿਆ ਕਿ ਹੁਣ ਸ਼ਾਮ ਦੇ ਸਮੇਂ ਪੁਲਸ ਕੰਟਰੋਲ ’ਤੇ ਮਹਿਲਾ ਪੁਲਸ ਕਰਮਚਾਰੀਆਂ ਦੀ ਇਕ ਟੀਮ ਮੌਜੂਦ ਰਹੇਗੀ। ਇਕ ਟੀਮ ਵਿਚ 3 ਤੋਂ ਲੈ ਕੇ 5 ਤੱਕ ਮਹਿਲਾ ਮੁਲਾਜ਼ਮ ਹੋਣਗੇ। ਲੋੜ ਪੈਣ ’ਤੇ ਮਹਿਲਾ ਕਰਮਚਾਰੀ ਜਲਦ ਤੋਂ ਜਲਦ ਸਪੋਰਟ ’ਤੇ ਪੁੱਜਣ ਦਾ ਯਤਨ ਕਰੇਗੀ।ਸਬ-ਡਵੀਜ਼ਨ ਵਾਈਜ਼ ਰਾਤ ਨੂੰ ਰਹੇਗੀ ਬੀਬੀ ਮੁਲਾਜ਼ਮ
ਕਮਿਸ਼ਨਰ ਨੇ ਦੱਸਿਆ ਕਿ ਹਰੇਕ ਸਬ-ਡਵੀਜ਼ਨ ਦੇ ਹਿਸਾਬ ਨਾਲ ਵੀ ਇਕ ਮਹਿਲਾ ਮੁਲਾਜ਼ਮ ਦੀ ਡਿਊਟੀ ਲਾਈ ਜਾ ਰਹੀ ਹੈ। ਜੋ ਰਾਤ ਨੂੰ ਆਪਣੀ ਸਬ-ਡਵੀਜ਼ਨ ਵਿਚ ਮੌਜੂਦ ਰਹੇਗੀ। ਰੋਜ਼ਾਨਾ ਮਹਿਲਾ ਮੁਲਾਜ਼ਮ ਨੂੰ ਬਦਲਿਆ ਜਾਵੇਗਾ। ਮਹਿਲਾ ਮੁਲਾਜ਼ਮ ਦੀ ਡਿਊਟੀ ਆਪਣੀ ਸਬ-ਡਵੀਜ਼ਨ ਦੇ ਸਾਰੇ ਥਾਣਿਆਂ ਚੌਕੀਆਂ ’ਚ ਰਾਤ ਦੇ ਸਮੇਂ ਲੋੜ ਪੈਣ ’ਤੇ ਪੁੱਜੇਗੀ।ਇਸ ਤੋਂ ਇਲਾਵਾ ਕਮਿਸ਼ਨਰ ਅਗਰਵਾਲ ਵੱਲੋਂ ਵੂਮੈਨ ਹੈਲਪ ਡੈਸਕ ’ਤੇ ਤਾਇਨਾਤ ਮਹਿਲਾ ਫੋਰਸ ਦੀ ਡਿਊਟੀ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ। ਹੁਣ ਮਹਿਲਾ ਮੁਲਾਜ਼ਮ ਸਵੇਰੇ 9 ਤੋਂ ਸ਼ਾਮ 6 ਦੀ ਬਜਾਏ ਰਾਤ 8 ਵਜੇ ਤੱਕ ਥਾਣੇ ਵਿਚ ਮੌਜੂਦ ਰਹੇਗੀ।ਜਨਾਨੀ ਨੂੰ ਥਾਣੇ ’ਚ ਲਿਆਉਣ ਤੋਂ ਪਹਿਲਾਂ ਅਫਸਰਾਂ ਨੂੰ ਹੋਵੇਗਾ ਦੱਸਣਾ
ਕਮਿਸ਼ਨਰ ਅਗਰਵਾਲ ਅਨੁਸਾਰ ਫੋਰਸ ਨੂੰ ਇਸ ਗੱਲ ਦਾ ਵਿਸ਼ੇਸ਼ ਜ਼ੋਰ ਦੇਣ ਨੂੰ ਕਿਹਾ ਗਿਆ ਹੈ ਕਿ ਹਨੇਰਾ ਹੋਣ ਤੋਂ ਬਾਅਦ ਜੇਕਰ ਕਿਸੇ ਔਰਤ ਖਿਲਾਫ ਸ਼ਿਕਾਇਤ ਆਈ ਹੈ ਜਾਂ ਫਿਰ ਕਿਸੇ ਮਾਮਲੇ ਵਿਚ ਫੜ ਕੇ ਥਾਣੇ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਆਪਣੇ-ਆਪਣੇ ਅਫਸਰਾਂ ਨੂੰ ਦੱਸਣਾ ਜ਼ਰੂਰੀ ਹੋਵੇਗਾ ਇਸ ਤਰ੍ਹਾਂ ਨਾ ਕਰਨ ’ਤੇ ਮੁਲਾਜ਼ਮ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
 

Jagraon ਨਹਿਰੂ ਮਾਰਕੀਟ ਤੋਂ ਡਿਸਪੋਜ਼ਲ ਰੋਡ ਨੂੰ ਜਾ ਰਹੀ ਸਡ਼ਕ ਦਾ ਰੇੜਕਾ-VIDEO

BJP ਦੇ ਆਗੂਆਂ ਵੱਲੋਂ ਕਾਂਗਰਸ ਦੇ ਕੌਂਸਲਰ ਤੇ ਕੰਮ ਨਾ ਕਰਨ ਦੇ ਦੋਸ਼

ਪੱਤਰਕਾਰ ਅਮਿਤ ਖੰਨਾ ਅਤੇ ਮਨਜਿੰਦਰ ਗਿੱਲ ਦੀ ਰਿਪੋਰਟ  

ESIC extends last date for filing ESI Contribution for the period ending September 2020 upto January 15

Ludhiana, January 7-2021, (Jan Shakti News)

Keeping in view the problem being faced by the Employers in filing ESI contribution for the contribution period April 2020 to September 2020 within 42 days, ESIC has relaxed the provisions of The Employees’ State Insurance (General) Regulations, 1950.

Accordingly, one-time opportunity has been given to those Employers who could not file ESI contribution for the contribution period April 2020 to September 2020 within 42 days after the end of the contribution period. The employers are now allowed to file this contribution for the Contribution Period from April 1, 2020 to September 30, 2020, up to January 15, 2021.

Further, it is made clear that this one-time relaxation is limited to the contribution period ending September 2020 only and no further relaxation in limitation for other contribution period is allowed. Such relaxation is not extended to other older or new contribution period.

For employees covered under ESI Act, the employer is liable to pay his own share of contribution @ 3.25% and also deduct employee’s share of 0.75% from the wages and pay total contribution of 4% of wages to the ESIC within 15 days of the last day of the calendar month in which the contributions are due. These rates were revised w.e.f. July 1, 2019.

The ESI Scheme at present is implemented in the entire geographical area of Ludhiana. covering about 17082 factories/establishments providing benefits to 4 lakh Insured Persons. Cash benefit to the insured persons and their dependents is provided through 1 SRO at Urban Estate, Focal Point and 5 Branch Offices at Focal Point, Giaspura, Gill Road, Rahon Road and Kohara. Medical benefit is provided through a 300 bedded ESIC Model Hospital at Bharat Nagar chowk and 13 ESI Dispensaries. Tie-up arrangement for super specialty treatment and investigations has also been made with a number of nursing homes/ hospitals/diagnostic centres of Ludhiana.

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਨਿਯੋਜਕਾਂ ਨੂੰ ਅੰਸ਼ਦਾਨ ਜਮ੍ਹਾਂ ਕਰਾਉਣ ਲਈ ਦਿੱਤੀ ਵੱਡੀ ਰਾਹਤ

ਹੁਣ ਅਪ੍ਰੈਲ 2020 ਤੋ਼ ਸਤੰਬਰ 2020 ਤੱਕ ਦੇ ਅੰਸ਼ਦਾਨ ਨੂੰ 15 ਜਨਵਰੀ, 2021 ਤੱਕ ਵਧਾਇਆ ਗਿਆ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਿਯੋਜਕਾਂ ਨੂੰ ਈ.ਐਸ.ਆਈ ਦੇ ਅੰਸ਼ਦਾਨ ਅਪ੍ਰੈਲ 2020 ਤੋਂ ਸਤੰਬਰ 2020 ਤੱਕ ਨੂੰ 42 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਵਿੱਚ ਆ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਈ.ਐਸ.ਆਈ.ਸੀ. ਦੀ ਧਾਰਾ(ਆਮ) 1950 ਦੇ ਨਿਯਮਾਂ ਵਿੱਚ ਢਿੱਲ ਦਿੰਦੇ ਹੋਏ, ਉਨ੍ਹਾਂ ਨਿਯੋਜਕਾਂ ਨੂੰ ਇਕ ਵਾਰ ਫੇਰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਵੱਲੋਂ ਸਮਾਂ ਸੀਮਾ ਅਪ੍ਰੈਲ 2020 ਤੋਂ ਸਤੰਬਰ 2020 ਦੇ ਈ.ਐਸ.ਆਈ. ਅੰਸ਼ਦਾਨ ਨੂੰ 42 ਦਿਨਾਂ ਦੇ ਅੰਦਰ ਜਮ੍ਹਾਂ ਨਹੀਂ ਕਰਵਾ ਸਕੇ।

ਨਿਯੋਜਕਾਂ ਨੂੰ ਅੰਸ਼ਦਾਨ ਸਮਾਂ ਸੀਮਾ 01 ਅਪ੍ਰੈਲ ਤੋਂ 30 ਸਤੰਬਰ 2020 ਤੋਂ ਵਧਾ ਕੇ 15 ਜਨਵਰੀ, 2021 ਤੱਕ ਜਮ੍ਹਾਂ ਕਰਾਉਣ ਦੀ ਆਗਿਆ ਦਿੱਤੀ ਗਈ ਹੈ, ਜਿਸ ਵਿੱਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਛੋਟ ਸਿਰਫ ਸਮਾਪਤ ਅੰਸ਼ਦਾਨ ਸਮਾਂ ਸੀਮਾ ਸਤੰਬਰ 2020 ਤੱਕ ਲਾਗੂ ਹੈ, ਬਾਕੀ ਸਮੇਂ ਦੇ ਅੰਸ਼ਦਾਨ ਲਈ ਕੋਈ ਛੋਟ ਪ੍ਰਦਾਨ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਛੋਟ ਨੂੰ ਹੋਰ ਪੁਰਾਣੀਆਂ ਜਾਂ ਨਵੀਆਂ ਅੰਸ਼ਦਾਨ ਸਮਾਂ ਸੀਮਾਂ ਲਈ ਨਹੀਂ ਵਧਾਇਆ ਗਿਆ ਹੈ। ਈ.ਐਸ.ਆਈ. ਦੇ ਨਿਯਮਾਂ ਅਧੀਨ ਆਉਣ ਵਾਲੇ ਕਰਮਚਾਰੀਆਂ ਦੇ ਅੰਸ਼ਦਾਨ ਭੁਗਤਾਨ ਹਿੱਤ ਨਿਯੋਜਕ ਨੂੰ ਮਜ਼ਦੂਰੀ/ਵੇਤਨ ਦੇ 3.25 ਪ੍ਰਤੀਸ਼ਤ ਦੀ ਦਰ ਨਾਲ ਆਪਣੇ ਅੰਸ਼(ਸ਼ੇਅਰ) ਅਤੇ ਕਰਮਚਾਰੀਆਂ ਦੇ ਵੇਤਨ ਦੇ 0.75 ਪ੍ਰਤੀਸ਼ਤ ਅੰਸ਼ ਦੀ ਦਰ ਨਾਲ ਕੁੱਲ 4 ਪ੍ਰਤੀਸ਼ਤ ਅੰਸ਼(ਸ਼ੇਅਰ) ਨੂੰ ਅੰਸ਼ਦਾਨ ਦੇ ਕਲੰਡਰ ਮਹੀਨੇ ਦੇ ਆਖ਼ਰੀ ਮਿਤੀ ਦੇ 15 ਦਿਨਾਂ ਦੇ ਵਿੱਚ ਈ.ਐਸ.ਆਈ.ਸੀ. ਨੂੰ ਜਮ੍ਹਾਂ ਕਰਾਉਣਾ ਲਾਜ਼ਮੀ ਹੋਵੇਗਾ। ਇਸ ਦਰ ਨੂੰ ਪ੍ਰਭਾਵੀ ਤੌਰ 'ਤੇ 01 ਜੁਲਾਈ, 2019 ਤੋਂ ਸੰਸੋਧਤ ਕੀਤਾ ਗਿਆ ਸੀ।

ਇਸ ਸਮੇਂ ਈ.ਐਸ.ਆਈ. ਸਕੀਮ ਲੁਧਿਆਣਾ ਦੇ ਸਾਰੇ ਭੂਗੋਲਿਕ ਖੇਤਰ ਵਿੱਚ ਲਾਗੂ ਕੀਤੀ ਗਈ ਹੈ। ਲੁਧਿਆਣਾ ਖੇਤਰ ਵਿੱਚ ਲਗਭਗ 420470 ਲੱਖ ਬੀਮਾਧਾਰਕ ਵਿਅਕਤੀਆਂ ਨੂੰ ਲਾਭ ਪ੍ਰਦਾਨ ਕਰਨ ਹਿੱਤ ਲੱਗਭਗ 17082 ਫੈਕਟਰੀਆਂ/ਅਦਾਰਿਆਂ ਨੂੰ ਈ.ਐਸ.ਆਈ ਦੇ ਵਿੱਚ ਕਵਰ ਕੀਤਾ ਗਿਆ ਹੈ। ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤ ਵਿਅਕਤੀਆਂ ਨੂੰ ਨਕਦ ਲਾਭ, 1 ਉਪ ਖੇਤਰੀ ਦਫ਼ਤਰ, ਲੁਧਿਆਣਾ ਅਤੇ 5 ਸਾਖ਼ਾ ਦਫ਼ਤਰਾਂ (ਫੋਕਲ ਪੁਆਇੰਟ, ਗਿਆਸਪੁਰਾ, ਗਿੱਲ ਰੋਡ, ਰਾਹੋਂ ਰੋਡ ਅਤੇ ਕੋਹਾੜਾ) ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੈਡੀਕਲ ਲਾਭ ਲਈ ਭਾਰਤ ਨਗਰ ਚੌਕ ਵਿਖੇ 300 ਬਿਸਤਰਿਆਂ ਵਾਲੇ ਈ.ਐਸ.ਆਈ.ਸੀ. ਮਾਡਲ ਹਸਪਤਾਲ ਅਤੇ 13 ਈ.ਐਸ.ਆਈ. ਡਿਸਪੈਂਸਰੀਆਂ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੁਪਰ ਸਪੈਸ਼ਲਿਟੀ ਉਪਚਾਰ ਅਤੇ ਜਾਂਚ ਕਰਾਉਣ ਦਾ ਪ੍ਰਬੰਧ ਲੁਧਿਆਣਾ ਦੇ ਕਈ ਨਰਸਿੰਗ ਹੋਮ/ਹਸਪਤਾਲ/ਡਾਇਗਨੋਸਟਿਕ ਸੈਂਟਰਾਂ ਨਾਲ ਵੀ ਕੀਤਾ ਗਿਆ ਹੈ।

ALL PROMINENT CITY MARKETS TO HAVE MECHANISED SWEEPING SOON-BHARAT BHUSHAN ASHU

SAYS MAIN AIM IS TO PROVIDE BEST CIVIC AMENITIES TO CITY RESIDENTS

SAYS MECHANISED SWEEPING OF ROADS TO START IN SHAHEED BHAGAT SINGH NAGAR, RISHI NAGAR, RAJGURU NAGAR, SANT ISHAR SINGH NAGAR & OTHER AREAS OF CITY SOON

INSPECTS DEMO OF ONE SUCH MACHINE AT SARABHA NAGAR MARKET TODAY

Ludhiana, January 7-2021 (Jan Shakti News)-

Punjab Food, Civil Supplies & Consumer Affairs Minister Mr Bharat Bhushan Ashu today informed that for the welfare of residents and to provide them with best civic amenities, all prominent city markets would soon have mechanised sweeping facility. Besides, mechanised sweeping is all set to start soon in Shaheed Bhagat Singh Nagar, Rishi Nagar, Rajguru Nagar, Sant Ishar Singh Nagar as well as several other areas of the city too.

Mr Ashu informed that the Sarabha Nagar Market has been developed into a smart market He said that for Sarabha Nagar market project included upgradation of design, supply and installation of all landscape works, including undergrounding of electrical services. He said that all the electricity cables in this market are now underground and it presents a modern look.

He informed that demonstration of one such machine was inspected at Sarabha Nagar market today. Mayor Mr Balkar Singh Sandhu, MC Commissioner Mr Pardeep Kumar Sabharwal, MC Joint Commissioner Mrs Swati Tiwana, MC Councillor Mr Sunny Bhalla, DCC Ludhiana (Urban) President Mr Ashwani Sharma, besides several others were also present on the occasion.

He further said that as a pilot project, mechanised sweeping would be started in Rishi Nagar, Shaheed Bhagat Singh Nagar, Rajguru Nagar, Sant Ishar Singh Nagar, besides several other areas of the city. He said that he would personally monitor the progress of this project and no lapse would be tolerated.

He said that the main idea behind introducing mechanised sweeping in the city is to provide best international-level civic amenities to the residents. He said that besides this, several other initiatives have also been started, such as the Sidhwan Canal Waterfront project, upcoming sports park at Jainpur, upgradation of all existing sports facilities, developing several roads into smart roads, installation of static compactors for better management of solid waste, to name a few.

ਡਿਸਪੋਜ਼ਲ ਰੋਡ ਤੇ ਅਧੂਰਾ ਕੰਮ ਦੇ ਖਿਲਾਫ ਭਾਜਪਾ ਦਾ ਰੋਸ ਪ੍ਰਦਰਸ਼ਨ

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਗੌਰਵ ਖੁੱਲਰ ਅਤੇ ਮੰਡਲ ਪ੍ਰਧਾਨ ਹਨੀ ਗੋਇਲ ਦੀ ਅਗਵਾਈ ਵਿੱਚ ਸਮੂਹ ਭਾਜਪਾ ਵਰਕਰਾਂ ਨੇ ਜਗਰਾਉਂ ਸ਼ਹਿਰ ਵਿੱਚ ਮੁੱਖ ਡਿਸਪੋਜ਼ਲ ਰੋਡ ਅਤੇ ਰੋਡ ਦਾ ਨਿਰਮਾਣ ਨਾ ਹੋਣ ਕਾਰਨ ਡਿਸਪੋਜ਼ਲ ਰੋਡ ’ਤੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਜਗਰਾਉਂ  ਦੇ ਕਾਂਗਰਸੀ ਨੇਤਾਵਾਂ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾਣ ਦੇ ਦਾਅਵੇ ਬਿਲਕੁਲ ਝੂਠੇ ਹਨ।  ਉਨ੍ਹਾਂ ਕਿਹਾ ਕਿ ਨਗਰ ਕੌਂਸਲ ਜਗਰਾਓਂ  ਦੇ ਸਾਬਕਾ ਕੌਂਸਲਰ ਵੱਲੋਂ ਕੀਤੇ ਸਾਰੇ ਵਿਕਾਸ ਕਾਰਜ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ।  ਕਮਿਸ਼ਨ ਗੇਮ ਜਗਰਾਉਂ ਨਗਰ ਕੌਂਸਲ ਵਿਚ ਬਹੁਤ ਵੱਡੇ ਪੱਧਰ 'ਤੇ ਖੇਡੀ ਜਾਂਦੀ ਹੈ.  ਉਨ੍ਹਾਂ ਕਿਹਾ ਕਿ ਤਕਰੀਬਨ   ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਨੇ ਡਿਸਪੋਜ਼ਲ ਰੋਡ ’ਤੇ ਸੜਕ ਨਿਰਮਾਣ ਦਾ ਉਦਘਾਟਨ ਕੀਤਾ।  ਪਰ  ਸਾਲ ਬਾਅਦ ਵੀ ਠੇਕੇਦਾਰ ਵੱਲੋਂ ਸਿਰਫ ਅੱਧੀ ਸੜਕ ਬਣਾਈ ਗਈ ਹੈ ਅਤੇ ਬਾਕੀ ਸੜਕ ਅੱਧ ਵਿਚਕਾਰ ਹੀ ਰਹਿ ਗਈ ਹੈ।  ਇਸ ਕਾਰਨ ਸ਼ਹਿਰ ਦੇ ਲੋਕਾਂ ਨੂੰ  ਮੁੱਖ ਬਾਜ਼ਾਰ ਵਿਚ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਉਹ ਇਸ ਸੜਕ ਨਾਲ ਸਬੰਧਤ ਕਈ ਵਾਰ ਵਾਰਡ ਦੇ ਕੌਂਸਲਰ ਅਤੇ ਜਗਰਾਉਂ ਦੇ ਐਸ ਡੀ ਐਮ  ਸਾਹਿਬ ਤੱਕ ਪਹੁੰਚ ਚੁੱਕੇ ਹਨ, ।  ਨਗਰ ਕੌਂਸਲ ਜਗਰਾਉ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਮੀਟਿੰਗ ਤੇ ਤੰਜ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਰਕਾਰੀ ਦਫ਼ਤਰ ਵਿੱਚ ਕੀਤੀ ਗਈ ਮੀਟਿੰਗ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਜ਼ਬਰਦਸਤ ਵਰਤੋਂ ਕਰਨੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਦੂਜੇ ਪਾਸੇ ਵਾਰਡ ਦੀ ਸਾਬਕਾ ਕੌਂਸਲਰ ਸੁਧਾ ਰਾਣੀ ਭਾਰਤਵਾਜ ਦਾ ਕਹਿਣਾ ਹੈ ਕਿ ਇਸ ਸੜਕ ਦਾ ਨਿਰਮਾਣ ਇਸ ਕਰਕੇ ਰੋਕਿਆ ਹੋਇਆ ਹੈ ਕਿ ਇਸ ਦੇ ਐਸਟੀਮੇਟ ਕਰਕੇ ਠੇਕੇਦਾਰ ਸੜਕ ਘਟ ਬਣਾ ਰਿਹਾ ਸੀ ਪਰ ਹੁਣ ਅਸੀਂ ਇਸ ਨੂੰ ਪੂਰੀ ਤਰਾਂ ਬਣਾਉਣ ਲਈ ਐਸ ਡੀ ਐਮ ਸਾਹਿਬ ਨਾਲ ਗੱਲਬਾਤ ਕਰਕੇ ਪੂਰੀ ਕਰਵਾਉਣੀ ਹੈ, ਇਸ ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ

 ਸੂਬਾ ਕਾਰਜਕਾਰੀ ਮੈਂਬਰ ਰਜੇਂਦਰ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੰਗੀਤ ਗਰਗ ਅਤੇ ਜਗਦੀਸ਼ ਓਹਰੀ, ਜ਼ਿਲ੍ਹਾ ਸਕੱਤਰ ਸੁਸ਼ੀਲ ਜੈਨ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਅਮਿਤ ਸਿੰਗਲ, ਪੰਕਜ ਗੁਪਤਾ ਜੀ, ਮੰਡਲ ਜਨਰਲ ਸਕੱਤਰ ਰਾਜੇਸ਼ ਅਗਰਵਾਲ, ਮੰਡਲ ਮੀਤ ਪ੍ਰਧਾਨ ਰਾਜੇਸ਼ ਲੂੰਬਾ ਅਤੇ ਵਿਸ਼ਾਲ ਜੀ, ਅਮਰਜੀਤ ਗੋਲੂ, ਜ਼ਿਲ੍ਹਾ ਯੂਥ  ਮੋਰਚਾ ਦੇ ਮੀਤ ਪ੍ਰਧਾਨ ਸੂਰਿਆਕਾਂਤ ਸਿੰਗਲਾ, ਸੰਜੀਵ ਮਲਹੋਤਰਾ ਰਿੰਪੀ, ਦੀਪਕ ਗੋਇਲ, ਗਗਨ ਸ਼ਰਮਾ, ਸੁਸ਼ੀਲ ਕੁਮਾਰ, ਮਨੀਸ਼ ਜੈਨ, ਸ਼ੰਮੀ ਕੁਮਾਰ, ਨਵਲ ਧੀਰ ਆਦਿ ਹਾਜ਼ਰ ਸਨ।

ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਹੱਕ ਵਿੱਚ ਖੂਨ ਨਾਲ ਪੱਤਰ ਲਿਖਿਆ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)

 ਜਗਰਾਉਂ ਦੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ  ਅਤੇ ਸਮਾਜ ਸੇਵੀ ਸ ਰਘੁਬੀਰ ਸਿੰਘ ਤੂਰ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਖੂਨ ਨਾਲ ਇੱਕ ਪੱਤਰ ਲਿਖ ਕੇ ਕਿਸਾਨਾਂ ਦੀ ਚਲੀ ਆ ਰਹੀ ਮੰਗ ਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਤਿੰਨੇ ਕਾਨੂੰਨ ਰੱਦ ਕਰ ਕੇ ਅੰਨ ਦਾਤੇ ਦਾ ਸਤਿਕਾਰ ਕਰੋ , ਉਨ੍ਹਾਂ ਇਥੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਮੋਦੀ ਸਰਕਾਰ ਦਵਾਰਾ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਕਿਸੇ ਵੀ ਹੱਦ ਤੱਕ ਬਰਦਾਸ਼ਤ ਕਰਨ ਯੋਗ ਨਹੀਂ ਹੈ ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਉਨ੍ਹਾਂ ਨੇ ਅੰਨ ਦਾਤਾ ਕਿਸਾਨਾਂ ਦੇ ਹੱਕ ਵਿੱਚ ਆਪਣੇ ਉਮਰ ਭਰ ਦੇ ਇਕਠੇ ਕੀਤੇ ਪੁਰਸਕਾਰ ਪਹਿਲਾਂ ਹੀ ਭਾਰਤ ਸਰਕਾਰ ਨੂੰ ਵਾਪਸ ਕੀਤੇ ਹਨ। ਅਤੇ ਹੁਣ ਕਿਸਾਨਾਂ ਦੇ ਹੱਕ ਵਿੱਚ ਆਪਣੇ ਖੂਨ ਨਾਲ ਪੱਤਰ ਲਿਖ ਕੋਈ ਦਿਖਾਵਾ ਨਹੀਂ  ਸਗੋਂ  ਕਿਸਾਨਾਂ ਨਾਲ ਹਮਦਰਦੀ ਦਿਖਾਈ ਹੈ ਇਸ ਮੌਕੇ ਤੇ ਉਨ੍ਹਾਂ ਨਾਲ ਸੀਨੀਅਰ ਐਡਵੋਕੇਟ ਸੰਦੀਪ ਗੁਪਤਾ ਵੀ ਹਾਜ਼ਰ ਸਨ।