You are here

ਲੁਧਿਆਣਾ

ਕਿਰਤੀ ਕਿਸਾਨ ਸੰਘਰਸ਼ ਬਾਰੇ ਪਰਵਾਸੀ ਪੰਜਾਬੀ ਕਵੀਆਂ ਦੀਆਂ ਦਰਦ ਪਰੁੱਚੀਆਂ ਕਵਿਤਾਵਾਂ ਤੇ ਆਧਾਰਿਤ ਪਰਵਾਸ ਵਿਸ਼ੇਸ਼ ਅੰਕ ਇਤਿਹਾਸਕ ਦਸਤਾਵੇਜ਼: ਡਾ: ਸ ਪ ਸਿੰਘ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪਰਵਾਸੀ ਸਾਹਿਤ ਅਧਿਅਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਕਿਰਤੀ-ਕਿਸਾਨ ਸੰਘਰਸ਼ ਨਾਲ ਸਬੰਧਿਤ ਕਵਿਤਾਵਾਂ ਨਾਲ ਸੁਸੱਜਿਤ ਤ੍ਰੈ ਮਾਸਿਕ ਪੱਤ੍ਰਿਕਾ ‘ਪਰਵਾਸ' ਦਾ ਵਿਸ਼ੇਸ਼ ਅੰਕ ਅੱਜ ਰਿਲੀਜ਼ ਕੀਤਾ ਗਿਆ। ਪਰਵਾਸ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਕਿਹਾ ਕਿ ਪਰਦੇਸਾਂ ਚ ਵੱਸਦੇ ਪੰਜਾਬੀ ਕਵੀਆਂ ਦੀਆਂ ਸੰਵੇਦਨ ਸ਼ੀਲ ਰਚਨਾਵਾਂ ਸਿਰਫ਼ ਕਵਿਤਾਵਾਂ ਨਹੀਂ ਸਗੋਂ ਇਤਿਹਾਸਕ ਦਸਤਾਵੇਜ਼ ਵੀ ਹੈ। ਉਨ੍ਹਾਂ ਕਿਹਾ ਕਿ ਇਸ ਅੰਕ ਵਿੱਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ‘ਕਿਸਾਨ ਲਹਿਰ ਪੰਜਾਬ ਦੀ ਖੇਤੀ ਅਤੇ ਵਾਤਾਵਰਣ' ਆਜ਼ਾਦੀ ਤੋਂ ਲੈ ਕੇ ਹੁਣ ਤਕ ਪੰਜਾਬ ਦੀ ਖੇਤੀ ਤੇ ਕਿਸਾਨਾਂ ਦੇ ਹਾਲਾਤਾਂ ਵਿੱਚ ਆਏ ਸੁਧਾਰ, ਨਿਘਾਰ, ਕਿਸਾਨਾਂ ਦੀਆਂ ਆਤਮਹੱਤਿਆਵਾਂ, ਪਾਣੀ ਦੇ ਸੰਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਭਰਪੂਰ ਲੇਖ ਹੈ।

ਇਸ ਮੈਗਜ਼ੀਨ ਦੇ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਰਮਨੀ, ਇਟਲੀ ਅਤੇ ਸਪੇਨ ਵਿਚ ਵੱਸਦੇ 70 ਤੋਂ ਵੱਧ ਪਰਵਾਸੀ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੈਨੇਡਾ ਤੋਂ ਕਵੀ ਨਵਤੇਜ ਭਾਰਤੀ, ਮੋਹਨ ਗਿੱਲ, ਡਾ: ਵਰਿਆਮ ਸਿੰਘ ਸੰਧੂ, ਚਰਨ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਸੁਰਿੰਦਰ ਗੀਤ, ਸੁਰਜੀਤ ਕੌਰ, ਜਸਵਿੰਦਰ, ਭੁਪਿੰਦਰ ਦੁਲੇਅ, ਕਵਿੰਦਰ ਚਾਂਦ, ਸੁੱਖ ਬਰਾੜ, ਓਂਕਾਰ ਪ੍ਰੀਤ, ਗੁਰਦੀਸ਼ ਕੌਰ ਗਰੇਵਾਲ, ਅਮਰਦੀਪ ਸੰਧਾਵਾਲੀਆ, ਅਜਾਇਬ ਸਿੰਘ ਸੰਧੂ, ਰੁਪਿੰਦਰ ਸਿੰਘ ਦਿਓਲ, ਰਾਜਪਾਲ ਬੋਪਾਰਾਏ, ਹਰਸ਼ਰਨ ਕੌਰ, ਕੁਲਵਿੰਦਰ ਖ਼ਹਿਰਾ,ਬਲਜੀਤ ਖ਼ਾਨ, ਪਰਮਜੀਤ ਕੌਰ ਦਿਓਲ, ਕੇਵਲ ਸਿੰਘ ਨਿਰਦੋਸ਼, ਪ੍ਰੀਤ ਚਹਿਲ, ਰਾਜਿੰਦਰ ਸਿੰਘ ਸੇਖੋਂ, ਜਗਦੇਵ ਸਿੰਘ ਚਾਹਲ, ਨਿਰਮਲ ਸਿੱਧੂ, ਮੇਹਰ ਸਿੰਘ ਚੀਮਾ, ਸੰਜੀਵ ਆਹਲੂਵਾਲੀਆ , ਸ਼ਾਹਗੀਰ ਸਿੰਘ ਗਿੱਲ ,ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਬੀਬੀ ਸੁਰਜੀਤ ਕੌਰ, ਚਰਨਜੀਤ ਸਿੰਘ ਪੰਨੂ, ਬਲਦੇਵ ਬਾਵਾ, ਹਰਜਿੰਦਰ ਕੰਗ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਹਰਵਿੰਦਰ ਰਿਆੜ, ਨਕਸ਼ਦੀਪ ਪੰਜਕੋਹਾ, ਇਕਵਿੰਦਰ ਸਿੰਘ, ਅਬਦੁਲ ਕਰੀਮ ਕੁਦਸੀ, ਸੁਰਜੀਤ ਸਖੀ, ਕਰਮ ਲੁਧਿਆਣਵੀ, ਮਨਜੀਤ ਕੌਰ ਸੇਖੋਂ, ਰੋਮੀ ਬੈਂਸ ਖਰਲਾਂ, ਡਾ: ਸ਼ਸ਼ੀਕਾਂਤ ਉੱਪਲ, ਕੁਲਵਿੰਦਰ, ਤਰਲੋਚਨ ਸਿੰਘ ਦੁਪਾਲਪੁਰ,ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ, ਬਿਕਰਮ ਸੋਹੀ, ਰਣਜੀਤ ਸਿੰਘ ਗਿੱਲ (ਜੱਗਾ), ਰਮਨ ਵਿਰਕ, ਹਰਪ੍ਰੀਤ ਸਿੰਘ ਗਿੱਲ ਅਤੇ ਯੂਰੋਪ ਤੋਂ ਜਗਤਾਰ ਢਾਅ, ਡਾ. ਅਮਰ ਜਿਉਤੀ, ਅਜ਼ੀਮ ਸ਼ੇਖ਼ਰ, ਦਰਸ਼ਨ ਬੁਲੰਦਵੀ, ਬਲਵਿੰਦਰ ਸਿੰਘ ਚਾਹਲ, ਡਾ. ਲੋਕ ਰਾਜ, ਦਾਦਰ ਪੰਡੋਰਵੀ, ਜਸਵਿੰਦਰ ਮਾਨ, ਗੁਰਮੇਲ ਕੌਰ ਸੰਘਾ(ਥਿੰਦ), ਦਲਜਿੰਦਰ ਰਹਿਲ, ਨੀਲੂ ਆਸਟਰੇਲੀਆ ਤੋਂ ਮਨਦੀਪ ਬਰਾੜ, ਡਾ. ਦਵਿੰਦਰ ਸਿੰਘ ਜੀਤਲਾ, ਬਲਵਾਨ ਸਿੰਘ ਬਰਾੜ, ਧਨਵੰਤ ਸਿੰਘ ਭੱਠਲ ਦੀਆਂ ਰਚਨਾਵਾਂ ਸ਼ਾਮਿਲ ਹਨ। ਇਹ ਸਭ ਰਚਨਾਵਾਂ ਪੰਜਾਬ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼, ਉਨ੍ਹਾਂ ਦੇ ਸਿਦਕ ਸਿਰੜ ਤੇ ਦਰਦ ਨੂੰ ਜਿੱਥੇ ਬਿਆਨ ਕਰਦੀਆਂ ਹਨ ਉੱਥੇ ਹੀ ਭਾਰਤ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮੰਦੀ ਸੋਚ ਤੇ ਵਿਦੇਸ਼ਾਂ ਵਿੱਚ ਭਾਰਤੀ ਸਰਕਾਰ ਪ੍ਰਤੀ ਉੱਠੇ ਵਿਦਰੋਹ ਨੂੰ ਬਿਆਨ ਕਰਦੀਆਂ ਹਨ।

ਡਾ: ਸ ਪ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਅੰਕ ਦੀ ਤਿਆਰੀ ਵਿਚ ਕਾਲਿਜ ਦੇ ਪੁਰਾਣੇ ਵਿਦਿਆਰਥੀ ਪ੍ਰੋ. ਗੁਰਭਜਨ ਸਿੰਘ, ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ. ਜੀ. ਐਨ. ਆਈ. ਐੱਮ. ਟੀ., ਡਾ. ਭੁਪਿੰਦਰ ਸਿੰਘ, ਮੁਖੀ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ, ਪ੍ਰੋ. ਸ਼ਰਨਜੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ, ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਅਤੇ ਸ. ਰਾਜਿੰਦਰ ਸਿੰਘ ਸੰਧੂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਪਰਵਾਸੀ ਪੰਜਾਬੀ ਲੇਖਕਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਨ ਜਿਨ੍ਹਾਂ ਨੇ ‘ਪਰਵਾਸ' ਮੈਗਜ਼ੀਨ ਲਈ ਸਮੇਂ ਸਿਰ ਆਪਣੀਆਂ ਰਚਨਾਵਾਂ ਭੇਜੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਰਵਾਸ ਮੈਗਜ਼ੀਨ ਨੇ ਪਰਵਾਸੀ ਲੇਖਕਾਂ ਦੀਆਂ ਕਿਸਾਨੀ ਸੰਕਟ ਨਾਲ ਸਬੰਧਿਤ ਰਚਨਾਵਾਂ ਨੂੰ ਸਾਂਭਣ ਤੇ ਪਾਠਕਾਂ ਤਕ ਪਹੁੰਚਾਉਣ ਲਈ ਇਕ ਚੰਗਾ ਉਪਰਾਲਾ ਕੀਤਾ ਹੈ।ਇਸ ਮੌਕੇ ਡਾ: ਸ ਪ ਸਿੰਘ , ਡਾ: ਅਰਵਿੰਦਰ ਸਿੰਘ ਤੇ ਪ੍ਰੋ: ਮਨਜੀਤ ਸਿੰਘ ਛਾਬੜਾ ਤੋਂ ਇਲਾਵਾ ਡਾ: ਗੁਰਪ੍ਰੀਤ ਸਿੰਘ, ਪ੍ਰੋ: ਸ਼ਰਨਜੀਤ ਕੌਰ, ਡਾ: ਤੇਜਿੰਦਰ ਕੌਰ ਤੇ ਰਾਜਿੰਦਰ ਸਿੰਘ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਨਲਾਈਨ ਕੁਇਜ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ

ਅੰਗਹੀਣ ਵਿਅਕਤੀਆਂ ਦੇਂ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਕਰਵਾਏ ਗਏ ਸਨ ਮੁਕਾਬਲੇ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਵੱਲੋਂ ਅੰਗਹੀਣ ਵਿਅਕਤੀਆਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਕਰਵਾਏ ਗਏ ਆਨ-ਲਾਈਨ ਕੁਇਜ਼ ਦੇ ਜੇਤੂਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 18 ਨਵੰਬਰ, 2020 ਨੂੰ ਸੰਸਥਾ ਬਰੇਲ ਭਵਨ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਅੰਗਹੀਣ ਵਿਅਕਤੀਆਂ ਦੇ ਮੁਕਾਬਲੇ ਕਰਵਾਏ ਗਏ ਸਨ। ਇਸ ਤੋਂ ਇਲਾਵਾ 20 ਨਵੰਬਰ, 2020 ਨੂੰ ਈ.ਐਲ.ਸੀ. ਇੰਚਾਰਜ ਅਤੇ ਈ.ਐਲ.ਸੀ. ਸਟੂਡੈਂਟਸ਼ ਦਾ ਆਨਲਾਈਨ ਕੁਇਜ਼ ਕੰਪੀਟਿਸ਼ਨ ਕਰਵਾਇਆ ਗਿਆ ਸੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਐਲ.ਸੀ. ਇੰਚਾਰਜਾਂ ਦੇ ਜੇਤੂਆਂ ਵਿੱਚ ਪਹਿਲਾ ਸਥਾਨ ਪਰਮਜੀਤ ਕੌਰ, ਦੂਸਰਾ ਸਥਾਨ ਪਵਨ ਕੁਮਾਰ ਸ਼ਰਮਾ ਅਤੇ ਤੀਸਰਾ ਸਥਾਨ ਮੰਜੂ ਬਾਲਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਈ.ਐਲ.ਸੀ. ਵਿਦਿਆਰਥੀਆਂ ਦੇ ਜੇਤੂਆਂ ਵਿੱਚੋਂ ਪਹਿਲਾ ਸਥਾਨ ਗੁਰਜੀਤ ਕੌਰ, ਦੂਸਰਾ ਸਥਾਨ ਜਸਕਰਨ ਸਿੰਘ ਅਤੇ ਤੀਸਰਾ ਸਥਾਨ ਜਸਜੀਵਨਜੋਤ ਕੌਰ ਨੇ ਹਾਸਲ ਕੀਤਾ।

ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਨੇਤਰਹੀਣ ਭਾਗੀਦਾਰਾਂ ਵੱਲੋਂ ਮਿਊਜਿਕ ਇੰਸਟਰੂਮੈਂਟਲ ਸ੍ਰੇ਼ਣੀ ਵਿੱਚ ਪਹਿਲਾ ਸਥਾਨ ਲਵਲੀ ਮਹਿਤਾ, ਦੂਸਰਾ ਸਥਾਨ ਹਰਮਨਦੀਪ ਕੌਰ ਅਤੇ ਤੀਸਰਾ ਸਥਾਨ ਇੰਦੂ ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ 'ਅੰਗਹੀਣ ਵਿਅਕਤੀਆਂ ਦੇ ਵੋਟ ਪਾਉਣ ਨਾਲ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ' ਦੇ ਲਿਖਤੀ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਕੌਰ, ਦੂਸਰਾ ਸਥਾਨ ਕਰਨਵੀਰ ਸਿੰਘ ਅਤੇ ਤੀਸਰਾ ਸਥਾਨ ਅਭਿਸ਼ੇਕ ਕੁਮਾਰ ਨੇ, ਮਿਊਜਿਕ ਵੋਕਲ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰ, ਦੂਸਰਾ ਸਥਾਨ ਮਨਪ੍ਰੀਤ ਕੌਰ, ਤੀਸਰਾ ਸਥਾਨ ਪ੍ਰਿੰਸ ਨੇ ਹਾਸਲ ਕੀਤਾ।

ਹਲਵਾਰਾ ਏਅਰ ਬੇਸ ਦੀ ਜਾਸੂਸੀ ਕਰਨ ਵਾਲੇ ਅਦਾਲਤ ਸਾਹਮਣੇ ਪੇਸ਼

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਜਗਰਾਉਂ ਦੀ ਅਦਾਲਤ ਵਿੱਚ ਤਿੰਨੇ ਜਾਸੂਸ ਅਜ ਪੇਸ਼ ਕੀਤੇ ਜੋ ਹਲਵਾਰਾ ਏਅਰ ਬੇਸ ਤੇ ਜਾਸੂਸੀ ਕਰਨ ਦੇ ਇਲਜ਼ਾਮਾਂ ਤਹਿਤ ਪੁਲਿਸ ਦੀ ਹਿਰਾਸਤ ਵਿੱਚ ਸਨ , ਦੋਸ਼ੀਆਂ ਦੇ ਵਕੀਲ ਵਲੋਂ ਉਨ੍ਹਾਂ ਦਾ ਪੱਖ ਰੱਖ ਦੇ ਹੋਏ ਮਾਨਯੋਗ ਅਦਾਲਤ ਵਿੱਚ ਉਹਨਾਂ ਦੇ ਰਿਮਾਂਡ ਤੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਵੱਲੋਂ ਹਿਰਾਸਤ ਵਿਚ ਉਨ੍ਹਾਂ ਤੋਂ ਪੁਛਗਿੱਛ ਹੋ ਚੁੱਕੀ ਹੈ ਇਸ ਲਈ ਰਿਮਾਂਡ ਦਾ ਕੋਈ ਕਾਰਨ ਨਹੀਂ ਹੈ ਜਦ ਕਿ ਮਾਮਲੇ ਦੇ ਆਈਓ ਵਲੋਂ ਰਾਸ਼ਟਰੀ ਸੁਰੱਖਿਆ  ਕਰਕੇ ਪੁਛਗਿੱਛ ਬਾਕੀ ਦਾ ਹਵਾਲਾ ਦਿੱਤਾ। ਅਤੇ ਦੋਬਾਰਾ ਰਿਮਾਂਡ ਦੀ ਮੰਗ ਕੀਤੀ। ਇਸ ਤੇ ਅਦਾਲਤ ਦਾ ਪੱਖ ਅਜੇ ਬਾਕੀ ਹੈ।ਦੋਸੀ ਰਾਮਦਾਸ ਸਿੰਘ,ਸੁਖਕਿਰਨ ਸਿੰਘ,ਸਾਬੀਰ ਅਲੀ, ਤਿਨੋਂ ਪੁਲਿਸ ਹਿਰਾਸਤ ਵਿਚ ਹਨ ਤੇ ਇਨ੍ਹਾਂ ਤੇ ਦਸਤਾਵੇਜ਼ਾਂ ਨੂੰ ਜਾਸੂਸੀ ਕਰ ਕੇ ਆਈ ਐੱਸ ਆਈ ਨੂੰ ਭੇਜਣ ਦਾ ਇਲਜਾਮ ਹੈ

ਕਾਂਗਰਸ ਵਲੋਂ ਦਿਲੀ ਮੋਰਚੇ ’ਚ ਸ਼ਾਮਲ ਲਖਾਂ ਲੋਕਾਂ ਦੀ ਗੈਰ ਮੌਜੂਦਗੀ ’ਚ ਪੰਜਾਬ ਅੰਦਰ ਚੋਣਾਂ ਕਰਵਾਉਣਾ ਲੋਕਤੰਤਰ ਨਾਲ ਖਿਲਵਾੜ-ਭਾਈ ਗਰੇਵਾਲ

ਜਗਰਾਓਂ, ਜਨਵਰੀ 2021 ( ਗੁਰਕੀਰਤ ਸਿੰਘ ਜਗਰਾਉਂ/ ਮਨਜਿੰਦਰ ਗਿੱਲ   )-

ਪੰਜਾਬ ਸਰਕਾਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਲਾਂਭੇ ਕਰਨ ਲਈ ਸੂਬੇ ਅੰਦਰ ਨਗਰ ਪਾਲਕਾਂ ਚੋਣਾਂ ਕਰਵਾਉਣ ਲਈ ਕਮਰਕਸੇ ਕਸ ਰਹੀ ਹੈ। ਪੰਜਾਬ ਦੇ ਹਕਾਂ ਲਈ ਲੜੇ ਜਾ ਰਹੇ ਕਿਸਾਨੀ ਸੰਘਰਸ਼ ’ਚ ਸੂਬੇ ਦਾ ਹਰ ਵਰਗ ਸ਼ਮੂਲੀਅਤ ਕਰ ਰਿਹਾ । ਲਖਾਂ ਦੀ ਗਿਣਤੀ ’ਚ ਪੰਜਾਬ ਦੇ ਲੋਕ ਦਿਲੀ ਡਟੇ ਹੋਏ ਹਨ, ਉਨ੍ਹਾਂ ਦੀ ਗੈਰ ਹਾਜ਼ਰੀ ’ਚ ਚੋਣਾਂ ਕਰਵਾਉਣਾ ਜਿਥੇ ਮੋਰਚੇ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦਰਸਾਉਂਦਾ , ਉਥੇ ਲਖਾਂ ਵੋਟਰਾਂ ਦੀ ਗੈਰ ਮੌਜੂਦਗੀ ’ਚ ਕਾਂਗਰਸ ਆਪਣੀ ਮਾੜੀ ਕਾਰਗੁਜਾਰੀ ਨੂੰ ਛਪਾਉਣ ਲਈ ਸ਼ਹਿਰੀ ਸਰਕਾਰਾਂ ’ਤੇ ਕਾਬਜ਼ ਹੋਣ ਦਾ ਯਤਨ ਕਰ ਰਹੀ, ਜੋ ਕਿ ਲੋਕਤੰਤਰ ਦੇ ਨਾਮ ’ਤੇ ਵਡਾ ਕਲੰਕ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੈਪਟਨ ਸਰਕਾਰ ਵਲੋਂ ਸੂਬੇ ਅੰਦਰ ਚੋਣਾਂ ਦੀ ਤਿਆਰੀ ਦੇ ਮੁਦੇ ’ਤੇ ਆਪਣਾ ਇਤਰਾਜ ਦਰਜ ਕਰਵਾਉਂਦਿਆਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਘਰ ਦਾ ਮੈਂਬਰ ਮੋਰਚੇ ’ਚ ਸ਼ਾਮਲ ਹੋ ਰਿਹਾ ਹੈ। ਬੜੇ ਹੀ ਭਾਵੁਕ ਮਾਹੌਲ ’ਚ ਠੰਡੇ ਮੌਸਮ ’ਚ ਲੋਕ ਸੜਕਾਂ ’ਤੇ ਬੈਠੇ ਹਨ ਤੇ ਕੁਰਬਾਨੀਆਂ ਦਿਤੀਆਂ ਜਾ ਰਹੀਆਂ ਹਨ। ਇਨ੍ਹਾਂ ਹਲਾਤਾਂ ਨੂੰ ਅਖੋਂ-ਪਰੋਖੇ ਕਰਕੇ ਕੈਪਟਨ ਸਰਕਾਰ ਪੰਜਾਬ ਅੰਦਰ ਸ਼ਹਿਰੀ ਸਰਕਾਰਾਂ ’ਤੇ ਕਾਬਜ਼ ਹੋਣ ਦੀ ਵਿਉਂਤਬੰਦੀ ਕਰ ਰਹੀ ਹੈ , ਜਿਸ ਦਾ ਹਰ ਵਰਗ ਤੇ ਰਾਜਨੀਤਿਕ ਪਾਰਟੀਆਂ ਵਲੋਂ ਵਿਰੋਧ ਕੀਤਾ ਜਾਣਾ ਚਾਹੀਦਾ । ਭਾਈ ਗਰੇਵਾਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੀ ਅਹਿਮ ਖੇਤਰੀ ਪਾਰਟੀ  ਜਿਸ ਦੇ ਹਜ਼ਾਰਾਂ ਵਰਕਰ ਕਿਸਾਨੀ ਸੰਘਰਸ਼ ’ਚ ਸ਼ਾਮਲ ਹਨ। ਕਾਂਗਰਸ ਦੀ ਸੂਬਾ ਸਰਕਾਰ ਇਸ ਦਾ ਲਾਹਾ ਲੈਣ ਦੀ ਆੜ ’ਚ ਇਕ ਤਰਫਾ ਚੋਣਾਂ ਕਰਵਾਉਣ ਦੀ ਕੋਝੀ ਚਾਲ ਚਲ ਰਹੀ , ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਕਿਸਾਨ ਮੋਰਚੇ ਨੂੰ ਢਾਅ ਲਾਉਣ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ ਅਤੇ ਡਟਕੇ ਹਰ ਪਖ ਤੋਂ ਕਾਂਗਰਸ ਦਾ ਵਿਰੋਧ ਦਰਜ ਕਰਵਾਉਣਗੇ ਅਤੇ ਉਸ ਦੇ ਮਨਸੂਬਿਆਂ ਨੂੰ ਲੋਕਾਂ ’ਚ ਨੰਗਾ ਕਰਨਗੇ।

ਨਗਰ ਨਿਗਮ ਲੁਧਿਆਣਾ ਅਧੀਨ 438 ਪਾਰਕ ਮੈਨੇਜਮੈਂਟ ਕਮੇਟੀਆਂ ਦੇ ਰਹਿੰਦੇ ਬਕਾਏ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰ ਦਿੱਤੇ ਜਾਣਗੇ ਕਲੀਅਰ -ਆਸ਼ੂ

ਵਸਨੀਕਾਂ ਨੂੰ ਕੀਤੀ ਅਪੀਲ, ਵੱਧ ਤੋਂ ਵੱਧ ਪੀ.ਐਮ.ਸੀਜ਼ ਦਾ ਕੀਤਾ ਜਾਵੇ ਗਠਨ ਤਾਂ ਜੋ ਸ਼ਹਿਰ ਦੇ ਸਾਰੇ ਪਾਰਕਾਂ ਦਾ ਸਹੀ ਰੱਖ-ਰਖਾਅ ਕੀਤਾ ਜਾ ਸਕੇ

ਲੁਧਿਆਣਾ  , ਜਨਵਰੀ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ   )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਭਰੋਸਾ ਦਿੱਤਾ ਗਿਆ ਕਿ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੀਆਂ ਸਾਰੀਆਂ 438 ਪਾਰਕ ਮੈਨੇਜਮੈਂਟ ਕਮੇਟੀਆਂ (ਪੀ.ਐੱਮ.ਸੀ.) ਦੇ ਰਹਿੰਦੇ ਬਕਾਏ ਇੱਕ ਹਫ਼ਤੇ ਦੇ ਅੰਦਰ-ਅੰਦਰ ਕਲੀਅਰ ਕਰ ਦਿੱਤੇ ਜਾਣਗੇ। ਉਨ੍ਹਾਂ ਇਸ ਸਬੰਧੀ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਲੁਧਿਆਣਾ ਦੀਆਂ ਸਮੂਹ ਪਾਰਕ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਸ਼ਿਮਲਾਪੁਰੀ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੌਂਸਲਰ ਹਰਭਜਨ ਸਿੰਘ ਡੰਗ, ਸ੍ਰੀਮਤੀ ਮਮਤਾ ਆਸ਼ੂ, ਸੰਨੀ ਭੱਲਾ, ਦਿਲਰਾਜ ਸਿੰਘ, ਹਰੀ ਸਿੰਘ ਬਰਾੜ, ਮਹਾਰਾਜ ਸਿੰਘ ਰਾਜੀ ਅਤੇ ਹੋਰ ਕਈ ਕੌਸਲਰ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਾਲ 1995 ਵਿੱਚ ਪੀ.ਐਮ.ਸੀ. ਕਮੇਟੀਆਂ ਦਾ  ਗਠਨ ਹੋਇਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਅਧੀਨ ਕੁੱਲ 870 ਪਾਰਕ ਹਨ, ਜਿਨ੍ਹਾਂ ਵਿਚੋਂ 565 ਦਾ ਪ੍ਰਬੰਧਨ 438 ਪੀ.ਐਮ.ਸੀ. ਕਮੇਟੀਆਂ ਦੁਆਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਸਾਰੀਆਂ ਪੀ.ਐਮ.ਸੀ. ਦੇ ਨੁਮਾਇੰਦਿਆਂ ਨੂੰ ਆਪਣੇ ਵਿਚਾਰਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਇਕ ਸਾਂਝੇ ਪਲੇਟਫਾਰਮ 'ਤੇ ਬੁਲਾਇਆ ਗਿਆ ਹੈ। ਉਨ੍ਹਾਂ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣ ਵਿੱਚ ਪੀ.ਐਮ.ਸੀ. ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਐਮ.ਸੀ. ਬਣਾਉਣ ਦੇ ਨਾਲ ਸਾਡੇ ਸਮਾਜ ਦਾ ਸਮਾਜਿਕ ਤਾਣਾ-ਬਾਣਾ ਵੀ ਮਜ਼ਬੂਤ ੈੈਹੋਇਆ ਹੈ ਕਿਉਂਕਿ ਹਰ ਉਮਰ ਸਮੂਹ ਦੇ ਲੋਕ ਆਪਣੇ-ਆਪਣੇ ਪਾਰਕਾਂ ਦੇ ਪ੍ਰਬੰਧਨ ਵਿਚ ਯੋਗਦਾਨ ਪਾਉਂਦੇ ਹਨ ਅਤੇ ਅਜਿਹਾ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਪੀ.ਐਮ.ਸੀ. ਦਰਮਿਆਨ ਮੁਕਾਬਲੇ ਕਰਵਾਉਣ ਸ਼ੁਰੂ ਕਰਨਗੇ ਅਤੇ ਸਭ ਤੋਂ ਵਧੀਆ ਸਾਂਭ-ਸੰਭਾਲ ਵਾਲੇ ਪਾਰਕਾਂ ਨੂੰ ਨਿਗਮ ਵੱਲੋਂ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਸਬੰਧਤ ਨਿਗਮ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਨਗਰ ਨਿਗਮ ਅਧੀਨ ਬਾਕੀ ਰਹਿੰਦੇ 305 ਪਾਰਕਾਂ ਦੀ ਸਾਂਭ ਸੰਭਾਲ ਵੀ ਪਾਰਕ ਮੈਨੇਜਮੈਂਟ ਕਮੇਟੀਆਂ ਦੁਆਰਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦਾ ਸਰਵਪੱਖੀ ਵਿਕਾਸ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੁੰਦਾ ਹੈ। ਪੀ.ਐਮ.ਸੀ. ਦੇ ਮੈਂਬਰਾਂ ਨਾਲ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਸ੍ਰੀ ਆਸ਼ੂ ਨੇ ਭਰੋਸਾ ਦਿੱਤਾ ਕਿ ਪੀ.ਐਮ.ਸੀ. ਦੁਆਰਾ ਦਿੱਤੇ ਗਏ ਸਾਰੇ ਜਾਇਜ਼ ਸੁਝਾਅ ਅਗਲੇ 2 ਮਹੀਨਿਆਂ ਦੇ ਅੰਦਰ-ਅੰਦਰ ਸੱਚੀ ਭਾਵਨਾ ਨਾਲ ਲਾਗੂ ਕਰ ਦਿੱਤੇ ਜਾਣਗੇ ਅਤੇ ਜੇ ਕਿਸੇ ਪੀ.ਐਮ.ਸੀ. ਕੋਲ ਕੁਝ ਹੋਰ ਸੁਝਾਅ ਵੀ ਹਨ ਤਾਂ ਉਹ ਉਨ੍ਹਾਂ ਨੂੰ ਨਿਗਮ ਕਮਿਸ਼ਨਰ ਕੋਲ ਲਿਖਤੀ ਰੂਪ ਵਿੱਚ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਪੀ.ਐਮ.ਸੀਜ਼. ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਕਾਂ ਦੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਰੀਚਾਰਜਿੰਗ ਲਈ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕੁਝ ਪਾਰਕਾਂ ਦੀ ਸ਼ਲਾਘਾ ਵੀ ਕੀਤੀ ਜਿੱਥੇ ਪਹਿਲਾਂ ਤੋਂ ਹੀ ਇਸ ਤਕਨੀਕ ਨੂੰ ਅਪਣਾਇਆ ਗਿਆ ਹੈ। ਪਾਰਕ ਮੈਨੇਜਮੈਂਟ ਕਮੇਟੀਆਂ ਦੇ ਬਕਾਏ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ  ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਬਿੱਲਾਂ ਦੀ ਦੋ ਹਫ਼ਤਿਆਂ ਦੇ ਅੰਦਰ-ਅੰਦਰ ਪ੍ਰਕਿਰਿਆ ਆਰੰਭੀ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ 'ਤੇ ਇਹ ਯਕੀਨੀ ਬਣਾਉਣਗੇ ਕਿ  ਸਾਰੀਆਂ ਪੀ.ਐਮ.ਸੀਜ. ਨੂੰ 2.50 ਰੁਪਏ ਪ੍ਰਤੀ ਵਰਗ ਮੀਟਰ ਨਾਲ ਫੰਡ ਪ੍ਰਾਪਤ ਹੋਣਗੇ ਅਤੇ ਛੋਟੇ ਪਾਰਕਾਂ ਦੇ ਮਾਮਲੇ ਵਿਚ, ਨਗਰ ਨਿਗਮ ਇਕ ਵਿਸ਼ੇਸ਼ ਰਕਮ ਤੈਅ ਕਰਨ ਦੀ ਪ੍ਰਕਿਰਿਆ ਵਿਚ ਹੈ ਤਾਂ ਜੋ ਪਾਰਕ ਮੈਨੇਜਮੈਂਟ ਕਮੇਟੀਆਂ 'ਤੇ ਵਿੱਤੀ ਬੋਝ ਨਾ ਪਏ। ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸਿੱਧਵਾਂ ਨਹਿਰ ਵਾਟਰਫ੍ਰੰਟ ਪ੍ਰੋਜੈਕਟ ਫੇਜ਼ 2 (ਜਵੱਦੀ ਪੁਲ ਤੋਂ ਦੁੱਗਰੀ ਪੁਲ  ਤੱਕ) ਦਾ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਹ ਪ੍ਰਾਜੈਕਟ 6 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪੀ.ਐਮ.ਸੀ. ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਭਰੋਸਾ ਦਿੱਤਾ ਗਿਆ ਕਿ ਇਕ ਮਹੀਨੇ ਦੇ ਅੰਦਰ-ਅੰਦਰ ਲਗਭਗ ਸਾਰੇ ਪਾਰਕਾਂ ਵਿੱਚ ਆਊਟਡੋਰ ਜਿਮ ਵੀ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣਾ ਹੈ ਅਤੇ ਇਸੇ ਲਈ ਉਨ੍ਹਾਂ ਦੀ ਟੀਮ ਸ਼ਹਿਰ ਵਿੱਚ ਖਾਲੀ ਥਾਵਾਂ ਦੀ ਭਾਲ ਕਰ ਰਹੀ ਹੈ ਜਿਥੇ ਗ੍ਰੀਨ ਬੈਲਟ ਵਿਕਸਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਕਈ ਥਾਵਾਂ ਤੇ ਗ੍ਰੀਨ ਬੈਲਟਸ ਤਿਆਰ ਕੀਤੀਆਂ ਗਈਆਂ ਹਨ ਂਿਜੱਥੇ ਕਦੇ ਕੂੜੇ ਦੇ ਡੰਪ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਹਰੇ ਭਰੇ ਵਾਤਾਵਰਣ ਨੂੰ ਵਧਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਸਾਰੇ ਵਸਨੀਕਾਂ ਨੂੰ ਇਸ ਉਪਰਾਲੇ ਵਿੱਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਡਾ. ਜੇ.ਐਸ.ਬਿਲਗਾ, ਜੋ ਨਗਰ ਨਿਗਮ ਦੇ ਬਾਗਬਾਨੀ ਵਿੰਗ ਵਿਚ ਕਾਰਜਕਾਰੀ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ ਸਨ ਅਤੇ 90 ਦਸਕ ਦੇ ਅਖੀਰ ਵਿਚ ਸ਼ਹਿਰ ਵਿਚ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਸੀ, ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਹ ਵੀ ਇੱਕ ਪੇਸ਼ਕਾਰੀ ਦਿੱਤੀ ਕਿ ਡਿੱਗੇ ਪੱਤੇ ਆਸਾਨੀ ਨਾਲ ਪਾਰਕਾਂ ਵਿੱਚ ਵਰਤਣ ਵਾਲੀ ਖਾਦ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ।

ਮੋਬਾਇਲ ਫੋਨ ਝਮਟਮਾਰ ਚੋਰੀ ਦੇ ਮੋਟਰਸਾਈਕਲ ਸਮੇਤ ਆਏ ਪੁਲਿਸ ਅੜਿੱਕੇ

ਜਗਰਾਓਂ, ਜਨਵਰੀ 2021 ( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ   )-

ਏ ਐਸ਼ ਆਈ ਅੰਗਰੇਜ਼ ਸਿੰਘ ਥਾਣਾ ਸਿਟੀ ਜਗਰਾਉਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪਕ ਕੁਮਾਰ ਪੁੱਤਰ ਰਮੇਸ਼ ਕੁਮਾਰ ਭੋਗੀਆਂ ਮੁਹੱਲਾ ਪ੍ਰਤਾਪ ਨਗਰ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਮੈਂ ਆਪਣੇ ਪਿਤਾ ਜੀ ਨਾਲ 19/12/20 ਨੂੰ ਸ਼ਾਮ ਵੇਲੇ  ਬਜਾਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋ ਅਸੀ ਪੂਰੀ ਮਸੀਨ ਰਿਪੇਅਰ ਦੀ ਦੁਕਾਨ ਨੇੜੇ ਸੁਭਾਸ ਗੇਟ ਜਗਰਾਉ ਨੇੜੇ ਪਹੁੰਚੇ ਤਾਂ ਮੈਨੂੰ ਮੇਰੇ ਮੋਬਾਇਲ ਫੋਨ ਸੈਮਸੰਗ ਮਾਰਕਾ ਐੱਮ-11 ਪਰ ਕਿਸੇ ਦਾ ਫੋਨ ਆਇਆ, ਜਦੋ ਮੈ ਆਪਣਾ ਫੋਨ ਕੱਢ ਕੇ ਫੋਨ ਸੁਣਨ ਲੱਗਾ, ਤਾਂ ਸਾਡੇ ਪਿੱਛੇ 02 ਨਾ-ਮਾਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਅਤੇ ਪਿੱਛੇ ਬੈਠੇ ਵਿਅਕਤੀ ਨੇ ਜਿਸਦੇ ਹੱਥ ਵਿੱਚ ਰਾਡ ਲੋਹਾ ਸੀ, ਦਾ ਡਰ ਦੇ ਕੇ ਮੇਰਾ ਮੋਬਾਇਲ ਫੋਨ ਖੋਹ ਕੇ ਲੈ ਗਏ। ਮੈ ਹੁਣ ਤੱਕ ਆਪਣੇ ਤੌਰ ਪਰ ਉਕਤਾਨ ਨਾ-ਮਾਲੂਮ ਵਿਅਕਤੀਆਂ ਦੀ ਭਾਲ ਕਰਦਾ ਰਿਹਾ ਸੀ, ਜੋ ਹੁਣ ਮੈਨੂੰ ਪਤਾ ਲੱਗਾ ਹੈ ਕਿ ਮੇਰਾ ਮੋਬਾਇਲ ਫੋਨ ਰਘਵੀਰ ਸਿੰਘ ਉਰਫ ਨੀਲੀ ਪੁੱਤਰ ਹਾਕਮ ਸਿੰਘ ਵਾਸੀ ਗਾਂਧੀ ਨਗਰ ਜਗਰਾਉਂ ਅਤੇ ਗੁਰਪ੍ਰੀਤ ਸਿੰਘ ਵਾਸੀ ਹੇਮਕੁੰਟ ਕੋਲਡ ਸਟੋਰ ਮੋਗਾ ਹਾਲ ਵਾਸੀ ਕੇਅਰ ਆਫ ਵਿੱਕੀ  ਰਾਣੀ ਵਾਲਾ ਖੂਹ ਜਗਰਾਉਂ ਨੇ ਖੋਹ ਕੀਤਾ ਸੀ । ਕਥਿਤ ਦੋਸ਼ੀ ਤੋਂ ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ।

ਕੌਂਸਲਰ ਹਰਕਰਨਦੀਪ ਸਿੰਘ ਵੈਦ ਵੱਲੋਂ ਸਰਕਾਰੀ ਸਕੂਲ ਸੰਗੋਵਾਲ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ

 ਲੁਧਿਆਣਾ  ,ਜਨਵਰੀ 2021 (ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ   )-

ਪੰਜਾਬ ਸਰਕਾਰ ਵੱਲੋਂ ਵਿੱਢੀ ਗਈ 'ਪਜਾਬ ਸਮਾਰਟ ਕੁਨੈਕਟ ਸਕੀਮ' ਤਹਿਤ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਵਿੱਚ ਨਗਰ ਨਿਗਮ ਕੌਂਸਲਰ ਸ.ਹਰਕਰਨਦੀਪ ਸਿੰਘ ਵੈਦ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗੋਵਾਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਕੌਂਸਲਰ ਵੈਦ ਦੇ ਨਾਲ ਇਸ ਮੌਕੇ ਸਰਪੰਚ ਸ੍ਰੀਮਤੀ ਚਰਨ ਕੌਰ ਪਤਨੀ ਸ.ਲਾਲ ਸਿੰਘ, ਪੰਚਾਇਤ ਮੈਂਬਰਾਂ ਵਿੱਚ ਸ.ਅਜਮੇਰ ਸਿੰਘ, ਸ੍ਰੀਮਤੀ ਜਸਵੀਰ ਕੌਰ ਪਤਨੀ ਸ.ਜਗਜੀਵਨ ਸਿੰਘ, ਬਿੱਕਰ ਸਿੰਘ, ਸਾਬਕਾ ਸਰਪੰਚ ਸ.ਨਵਜੋਤ ਸਿੰਘ, ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਅਤੇ ਮੈਡਮ ਮਮਤਾ ਕਠਪਾਲ ਵੀ ਮੌਜੂਦ ਸਨ। ਵੈਦ ਨੇ ਕਿਹਾ ਕਿ ਸਮਾਰਟ ਫੋਨ ਗਲੋਬਲ ਸੰਪਰਕ ਮੁਹੱਈਆ ਕਰਵਾਏਗਾ ਅਤੇ ਗਰੀਬ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਜੋ ਇਸ ਨੂੰ ਖਰੀਦਣ ਵਿਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਮਹਾਂਮਾਰੀ ਦੀ ਸਥਿਤੀ ਵਿੱਚ, ਇਨ੍ਹਾਂ ਫ਼ੋਨਾਂ ਦਾ ਮਹੱਤਵ ਇਸ ਲਈ ਵੀ ਵਧਿਆ ਹੈ ਕਿਉਂਕਿ ਇਹ ਫੋਨ ਪੜ੍ਹਾਈ ਦੀ ਨਿਰੰਤਰਤਾ ਦੀ ਜ਼ਰੂਰਤ ਬਣ ਗਏ ਹਨ। ਹਰਕਰਨਦੀਪ ਸਿੰਘ ਵੈਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿਦਿਆਰਥੀ ਆਧੁਨਿਕ ਟੈਕਨਾਲੋਜੀ ਦਾ ਲਾਹਾ ਲੈ ਕੇ ਅੱਗੇ ਵੱਧਣ। ਉਨ੍ਹਾਂ ਕਿਹਾ ਕਿ ਹੁਣ ਚਾਕਾਂ ਅਤੇ ਬੋਰਡਾਂ ਦੇ ਦਿਨ ਬੀਤ ਗਏ, ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲ ਵਿੱਚ ਵੀ ਤਬਦੀਲੀ ਵੇਖਣ ਨੂੰ ਮਿਲੀ ਹੈ, ਜਿਨ੍ਹਾਂ ਨੂੰ ਰਾਜ ਸਰਕਾਰ ਦੁਆਰਾ ਤਕਨੀਕੀ ਪਹਿਲਕਦਮੀਆਂ ਦੁਆਰਾ ਅੱਗੇ ਵਧਾਉਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਨੇ ਸਮਾਰਟ ਫੋਨਜ਼ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਘਰ ਵਿੱਚ ਆਰਥਿਕ ਤੰਗੀ ਕਾਰਨ ਸਮਾਰਟਫੋਨ ਖਰੀਦਣ ਵਿੱਚ ਅਸਮਰੱਥ ਸਨ, ਪਰ ਸਰਕਾਰ ਦੀ ਇਸ ਪਹਿਲਕਦਮੀ ਨੇ ਉਨ੍ਹਾਂ ਦੀ ਸਿਖਿਆ ਪ੍ਰਾਪਤ ਕਰਨ ਦੀ ਇੱਛਾ ਨੂੰ ਨਵਾਂ ਜ਼ੋਰ ਦਿੱਤਾ ਹੈ।

ਸਥਾਨਕ ਸਟੁਡੀਓ ਤੇ ਕੰਮ ਕਰਨ ਵਾਲੇ ਲੜਕੇ ਦੀ ਭੇਦਭਰੀ ਹਾਲਤ ਵਿਚ ਮੋਤ ਦੁਸਰਾ ਬੇਹੋਸ਼

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਜਗਰਾਉਂ ਦੇ ਕੱਚਾ ਮਲਕ ਰੋਡ ਤੇ ਸਥਿਤ ਕਾਕਾ ਸਟੁਡੀਓ ਤੇ ਕੰਮ ਕਰ ਕੇ ਰਾਤ ਸਮੇਂ ਪਰਤੇ ਪੰਜ ਵਿਚੋਂ ਤਿੰਨ ਲੜਕੇ ਆਪਣੇ ਘਰ ਚਲੇ ਗਏ ਅਤੇ ਦੋ ਸਟੁਡੀਓ ਤੇ ਬਣੇ ਕਮਰੇ ਵਿਚ ਜਾ ਸੁੱਤੇ  ਦੂਸਰੇ ਦਿਨ ਸਵੇਰੇ ਜਦੋਂ ਉਨ੍ਹਾਂ ਦੇ ਸਾਥੀ ਨੇਂ ਉਨ੍ਹਾਂ ਨੂੰ ਉਠਾਉਣ ਲਈ ਆਇਆ ਤਾਂ ਉਨ੍ਹਾਂ ਦੋਵਾਂ ਦੇ ਮੂੰਹ ਵਿੱਚ ਝਗ ਦੇਖਕੇ ਮਾਲਿਕ ਨੂੰ ਬੁਲਾਇਆ ਤੇ ਨਜ਼ਦੀਕ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਇਕ ਲੜਕਾ ਮ੍ਰਿਤਕ ਤੇ ਦੂਸਰਾ ਬੇਹੋਸ਼ੀ ਦੀ ਹਾਲਤ ਵਿਚ ਸੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ , ਥਾਣਾ ਇੰਚਾਰਜ ਇੰਸਪੈਕਟਰ ਨਿਧਾਨ ਸਿੰਘ ਦਵਾਰਾ ਘਟਨਾ ਸਥਾਨ ਤੇ ਪਹੁੰਚ ਕੇ ਹੈਪੀ ਸਵਦੀ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ, ਪੁਲਿਸ ਵੱਲੋਂ ਸਟੁਡੀਓ ਤੇ ਲੱਗੇ ਸੀ ਸੀ ਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ ਅਤੇ ਫੋਰੇਂਸਿਕ ਜਾਂਚ ਟੀਮ ਨੂੰ ਵੀ ਬੁਲਾਇਆ ਗਿਆ ਹੈ।ਇਸ ਸੰਬੰਧੀ ਥਾਣਾ ਇੰਚਾਰਜ ਨਿਧਾਨ ਸਿੰਘ ਹੁਣਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹੈਪੀ ਦੀ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋ ਜਾਵੇਗੀ, ਅਤੇ ਦੂਸਰਾ ਲੜਕਾ ਅਮਨ ਵੀ ਹੋਸ਼ ਵਿੱਚ ਆ ਜਾਵੇਗਾ ਅਤੇ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।

ਤੇਰਾਂ ਪੰਥ ਯੁਵਕ ਪਰਿਸ਼ਦ ਜਗਰਾਉਂ ਵਲੋਂ ਸਮਾਇਕ ਫੈਸਟੀਵਲ ਕਰਵਾਇਆ ਗਿਆ 

ਜਗਰਾਉਂ ਜਨਵਰੀ2021 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਜਗਰਾਉਂ ਦੇ ਪ੍ਰਮੁੱਖ  ਤੇਰਾਂ ਪੰਥ ਭਵਨ ਵਿਖੇ ਇਕ ਸਮਾਇਕ ਫੈਸਟੀਵਲ ਕਰਵਾਇਆ ਗਿਆ ਜਿਸ ਵਿਚ ਤੇਰਾਂ ਪੰਥ ਯੁਵਕ ਪਰਿਸ਼ਦ ਜਗਰਾਉਂ ਪੰਜਾਬ ਵਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 75ਸਮਾਇਕ ਹੋਏ ,ਸਮਾਇਕ ਦੇ ਸ਼ੁਰੂ ਵਿੱਚ ਲੱਕਸ਼ ਹੈਂ ਉਚਾ ਹਮਾਰਾ ਦੇ ਗੀਤ ਨਾਲ ਯੁਵਕ ਪਰਿਸ਼ਦ ਵਲੋਂ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਨਮਸਕਾਰ ਮਹਾਮੰਤਰ ਨਾਲ ਤਾਂ ਪੂਰਾ ਹਾਲ ਗੂੰਜ ਉੱਠਿਆ, ਉਪਰੰਤ ਸ੍ਰੀ ਤਿਲਕ ਰਾਜ ਜੈਨ ਜੀ ਵਲੋਂ ਬੜੀ ਸ਼ਰਧਾ ਨਾਲ ਸਮਾਇਕ ਦੇ ਵਾਰੇ ਬੜੀ ਗੂੜ੍ਹੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਤੇਰਾਂ ਪੰਥ ਸਭਾ ਯੁਵਕ ਮੰਡਲ, ਮਹਿਲਾ ਮੰਡਲ, ਯੁਵਕ ਪਰਿਸ਼ਦ, ਕੰਨਿਆ ਮੰਡਲ, ਕਿਸ਼ੋਰ ਮੰਡਲ, ਗਿਆਨਸ਼ਲਾ, ਸਾਰਿਆਂ ਵਲੋਂ ਆਪਣੀ ਹਾਜਰੀ ਲਗਵਾਈ, ਇਹ ਸਾਰਾ ਪ੍ਰਬੰਧ ਸ੍ਰੀ ਨਵਨੀਤ ਗੁਪਤਾ, ਵਿਨੋਦ ਜੀ ਜਗਦੀਪ, ਮਨੀਸ਼ ਜੀ, ਲਲਿਤ ਜੀ,ਭੈਭਵ ਜੈਨ ਆਦਿ ਹਾਜ਼ਰ ਸਨ, ਅੰਤ ਵਿਚ ਸਭ ਨੂੰ ਨਾਸ਼ਤਾ ਆਦਿ ਵੀ ਕਰਵਾਇਆ ਗਿਆ।

ਦਿਨੋਂ ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ-VIDEO

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਇਹ ਆਮ ਜਿਹੀ ਗੱਲ ਹੋ ਗਈ ਹੈ ਕਦੇ ਚੋਰ ਬੇਖੋਫ ਹੋ ਕੇ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਂਦੇ ਨੇ ਤੇ ਕਦੇ ਰਾਹਗੀਰਾਂ ਤੋਂ ਪਰਸ ਖੋਹ ਕੇ ਭੱਜਣ ਦੀਆਂ ਖਬਰਾਂ ਜਿਵੇਂ ਸਾਡੀ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਹੁਣ ਲਗਾਤਾਰ ਪਿਛਲੇ ਦੋ ਤਿੰਨ ਦਿਨ ਤੋਂ ਦੁਕਾਨਾਂ ਦੇ ਤਾਲੇ ਭੰਨਣ ਦੀਆਂ ਖਬਰਾਂ ਜਗਰਾਉਂ ਦੇ ਅਲਗ ਅਲਗ ਏਰੀਆ ਤੋਂ ਆ ਰਹੀਆਂ ਹਨ।ਇਸੇ ਤਰ੍ਹਾਂ ਰਾਤ ਰੇਲਵੇ ਪੁਲ ਦੇ ਥੱਲੇ ਇਕ ਮੋਬਾਈਲ ਸ਼ਾਪ ਦੇ ਤਾਲੇ ਭੰਨ ਕੇ ਉਸ ਦੇ ਚਾਰ ਪੰਜ ਮੋਬਾਈਲ ਅਤੇ ਹੋਰ ਸਮਾਨ ਲੁੱਟ ਕੇ ਫ਼ਰਾਰ ਹੋ ਗਏ ਜਿਸ ਦੀ ਸੀ ਸੀ ਫੁਟੇਜ ਰਾਹੀਂ ਦਿਖ ਰਿਹਾ ਹੈ ਕਿ ਰਾਤ ਦੇ ਹਨੇਰੇ ਵਿਚ ਚੋਰ ਬੇਖੋਫ ਹੋ ਕੇ ਤਾਲੇ ਤੋੜ ਕੇ ਮੋਬਾਈਲ ਸ਼ਾਪ ਤੇ ਚੋਰੀ ਕਰ ਕੇ ਦੋੜ ਗਿਆ ਜਿਸ ਦੀ ਜਾਣਕਾਰੀ ਦੁਕਾਨ ਦਾਰ ਵਲੋਂ ਪੁਲਸ ਨੂੰ ਦੇ ਦਿੱਤੀ ਗਈ ਹੈ।