You are here

ਲੁਧਿਆਣਾ

ਡਾ.ਸੁਖਜੀਵਨ ਕੱਕੜ ਵੱਲੋਂ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਸੰਭਾਲਿਆ ਕਾਰਜਭਾਰ

ਲੁਧਿਆਣਾ , ਦਸੰਬਰ  2020  (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਡਾ.ਸੁਖਜੀਵਨ ਕੱਕੜ ਨੂੰ ਜ਼ਿਲ੍ਹਾ ਲੁਧਿਆਣਾ ਵਿਖੇ ਬਤੌਰ ਸਿਵਲ ਸਰਜਨ ਤੈਨਾਤ ਕੀਤਾ ਗਿਆ। ਇਹ ਹੁਕਮ ਅੱਜ 01 ਜਨਵਰੀ, 2021 ਤੋਂ ਲਾਗੂ ਹੋ ਗਏ ਹਨ।ਇਸ ਸਬੰਧੀ ਅੱਜ ਡਾ.ਸੁਖਜੀਵਨ ਕੱਕੜ ਵੱਲੋਂ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਚਾਰਜ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਬਰਨਾਲਾ ਵਿਖੇ ਬਤੌਰ ਸਿਵਲ ਸਰਜਲ ਸੇਵਾਵਾਂ ਨਿਭਾ ਰਹੇ ਸਨ।

ਪਿੰਡ ਮੱਲ੍ਹਾ ਤੋ ਦਿੱਲੀ ਲਈ ਜੱਥਾ ਰਵਾਨਾ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-

ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਚੱਲ ਰਹੇ ਰੋਸ ਧਰਨਿਆ ਵਿਚ ਸਮੂਲੀਅਤ ਕਰਨ ਲਈ ਅੱਜ ਪਿੰਡ ਮੱਲ੍ਹਾ ਤੋ ਕਿਸਾਨ ਆਗੂ ਜਗਜੀਤ ਸਿੰਘ ਖੇਲਾ ਦੀ ਅਗਵਾਈ ਹੇਠ ਦਿੱਲੀ ਲਈ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਆਮ ਲੋਕ ਸੰਘਰਸ ਵਿਚ ਸਾਮਲ ਹੋ ਰਹੇ ਹਨ ਪਰ ਕੇਂਦਰ ਸਰਕਾਰ ਇਸ ਸੰਘਰਸ ਨੂੰ ਅੱਤਵਾਦੀ ਅਤੇ ਨਕਸਲਵਾਦੀ ਦਾ ਸੰਘਰਸ ਆਖ ਕੇ ਸੰਘਰਸ ਨੂੰ ਕਮਜੋਰ ਕਰਨ ਦੀ ਨੀਤੀ ਅਪਣਾ ਰਹੀ ਹੈ ਪਰ ਸਾਡੇ ਇਨਸਾਫ ਪਸੰਦ ਲੋਕ ਕੇਂਦਰ ਸਰਕਾਰ ਦੀ ਦੇਸ ਵਿਰੋਧੀ ਨੀਤੀ ਨੂੰ ਕਾਮਯਾਬ ਨਹੀ ਹੋਣ ਦੇਣਗੇ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸੰਘਰਸ ਦਾ ਸਾਥ ਦੇਵੋ।ਇਸ ਮੌਕੇ ਉਨ੍ਹਾ ਨਾਲ ਗੁਰਪ੍ਰੀਤ ਸਿੰਘ,ਪੰਚ ਜੱਗਾ ਮੱਲ੍ਹਾ,ਲਖਵੀਰ ਸਿੰਘ,ਜਤਿੰਦਰਪਾਲ ਸਿੰਘ,ਕਰਮਜੀਤ ਸਿੰਘ,ਤਰਲੋਚਣ ਸਿੰਘ,ਗੋਰਾ ਸਿੰਘ,ਜਸਪ੍ਰੀਤ ਸਿੰਘ,ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।

ਫੋਟੋ ਕੈਪਸਨ:-ਪਿੰਡ ਮੱਲ੍ਹਾ ਤੋ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਜੱਥਾ

ਗਰਾਮ ਪੰਚਾਇਤ ਨੇ ਲੀਕ ਹੋਏ ਪਾਣੀ ਦੇ ਪਾਇਪਾ ਨੂੰ ਠੀਕ ਕਰਨ ਦੀ ਕੀਤੀ ਮੰਗ

ਹਠੂਰ,31 ,ਦਸੰਬਰ-(ਕੌਸ਼ਲ ਮੱਲ੍ਹਾ)-

ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਦੀ ਇੱਕ ਵਿਸ਼ੇਸ ਮੀਟਿੰਗ ਸਰਪੰਚ ਹਰਬੰਸ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸਰਪੰਚ ਹਰਬੰਸ ਸਿੰਘ ਢਿੱਲੋ ਨੇ ਕਿਹਾ ਕਿ ਪਿੰਡ ਮੱਲ੍ਹਾ ਵਿਚ ਲਗਭਗ 30 ਸਾਲ ਪਹਿਲਾ ਜਲ ਵਿਭਾਗ ਵੱਲੋ ਪਾਣੀ ਵਾਲੀ ਟੈਕੀ ਬਣਾਈ ਗਈ ਸੀ।ਜਿਸ ਤੋ ਪਿੰਡ ਰਸੂਲਪਰ ਅਤੇ ਪਿੰਡ ਮੱਲ੍ਹਾ ਦੇ ਲੋਕ ਨੂੰ ਪਾਣੀ ਦੀ ਸਪਲਾਈ ਦਿੱਤੀ ਗਈ ਅਤੇ ਦੋਵੇ ਪਿੰਡਾ ਦੇ ਲੋਕਾ ਨੇ ਇਸ ਪਾਣੀ ਵਾਲੀ ਟੈਕੀ ਤੋ ਪੂਰਾ ਲਾਹਾ ਪ੍ਰਾਪਤ ਕੀਤਾ।ਉਨ੍ਹਾ ਦੱਸਿਆ ਕਿ ਲਗਭਗ 18 ਸਾਲ ਪਹਿਲਾ ਜਲ ਵਿਭਾਗ ਨੇ ਪਿੰਡ ਰਸੂਲਪੁਰ ਲਈ ਵੱਖਰੀ ਟੈਕੀ ਬਣਾ ਦਿੱਤੀ ਅਤੇ ਪਿੰਡ ਮੱਲ੍ਹਾ ਦੀ ਪਾਣੀ ਵਾਲੀ ਟੈਕੀ ਦਾ ਕੁਨੈਕਸਨ ਰਸੂਲਪੁਰ ਤੋ ਕੱਟ ਦਿੱਤਾ ਗਿਆ।ਉਨ੍ਹਾ ਦੱਸਿਆ ਕਿ ਪਿੰਡ ਮੱਲ੍ਹਾ ਦੀ ਪਾਣੀ ਵਾਲੀ ਟੈਕੀ ਦਾ ਪ੍ਰੈਸਰ ਜਿਆਦਾ ਹੋਣ ਕਰਕੇ ਪਿੰਡ ਮੱਲ੍ਹਾ ਦੀ ਮੁੱਖ ਫਿਰਨੀ ਅਤੇ ਪਿੰਡ ਦੀਆ ਗਲੀਆ ਵਿਚ ਜਗ੍ਹਾ-ਜਗ੍ਹਾ ਪਾਣੀ ਲੀਕ ਹੋ ਰਿਹਾ ਹੈ।ਜਿਸ ਬਾਰੇ ਅਸੀ ਜਲ ਵਿਭਾਗ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਪਰ ਅੱਜ ਤੱਕ ਪਾਣੀ ਲੀਕ ਹੋਣ ਦੀ ਸਮੱਸਿਆ ਹੱਲ ਨਹੀ ਹੋਈ।ਉਨ੍ਹਾ ਜਲ ਵਿਭਾਗ ਤੋ ਮੰਗ ਕੀਤੀ ਕਿ ਪਿੰਡ ਵਿਚੋ ਲੀਕ ਹੋ ਰਹੇ ਪਾਣੀ ਨੂੰ ਤੁਰੰਤ ਬੰਦ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ ਖੇਲਾ,ਗੁਰਪ੍ਰੀਤ ਸਿੰਘ,ਪੰਚ ਜੱਗਾ ਮੱਲ੍ਹਾ,ਰੇਸਮ ਸਿੰਘ,ਦਲਜੀਤ ਸਿੰਘ,ਜਗਦੀਪ ਸਿੰਘ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਜਲ-ਵਿਭਾਗ ਦੇ ਐਸ ਡੀ ਓ ਅਜੈ ਭਨੋਟ ਨਾਲ ਸੰਪਰਕ ਕੀਤਾ ਤਾ ਉਨ੍ਹਾ ਕਿਹਾ ਕਿ ਅੱਜ ਹਠੂਰ ਵਿਖੇ ਕੰਮ ਚੱਲ ਰਿਹਾ ਹੈ ਇੱਕ ਦੋ ਦਿਨਾ ਤੱਕ ਪਿੰਡ ਮੱਲ੍ਹਾ ਵਿਖੇ ਲੀਕ ਹੋ ਰਹੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।

ਫੋਟੋ ਕੈਪਸਨ:-ਮੀਟਿੰਗ ਕਰਨ ਸਮੇਂ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਹੋਰ

ਪਿੰਡ ਗਾਲਿਬ ਰਣ ਸਿੰਘ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਪਿੰਡ ਗਾਲਬ ਰਣ ਸਿੰਘ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਤਾਜ ਸਿੰਘ ਨੇ  ਦੱਸਿਆ ਹੈ ਕਿ 3 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ ਇਸ ਉਪਰੰਤ ਪੰਜ ਜਨਵਰੀ ਨੂੰ ਅਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਪਿੰਡ ਦੀ ਪ੍ਰਕਮਇਆ ਕੀਤੀ ਜਾਵੇਗੀ। ਪਿੰਡ ਵਿੱਚ ਪੜਾਅ ਲਗਾਏ ਜਾਣਗੇ । ਜਿਸ ਵਿਚ ਉੱਚ ਕੋਟੀ ਦੇ ਪ੍ਰਸਿੱਧ ਢਾਡੀ ਭਾਈ ਗੁਰਭਾਗ ਸਿੰਘ ਮਰੂੜ ਸ਼ਾਥੀ ਬੀਬੀ ਗੁਰਪ੍ਰੀਤ ਕੌਰ ਸਮਾਧ ਭਾਈ, ਬੀਬੀ ਕੁਲਬੀਰ ਕੌਰ ਅਤੇ ਸਰੰਗੀ ਮਾਸਟਰ ਸੁਖਵਿੰਦਰ ਸਿੰਘ ਖਾਲਸਾ ਆਦਿ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਥਾਂ-ਥਾਂ ਪੜਾਵਾਂ ਤੇ   ਲੰਗਰ ਵੀ ਵਰਤਾਏ ਜਾਣਗੇ। ਇਸ ਸਮੇਂ ਕੁਲਵਿੰਦਰ ਸਿੰਘ ਖਜਾਨਚੀ, ਸਰਪੰਚ ਜਗਦੀਸ਼ ਚੰਦ ਸ਼ਰਮਾ ਮੈਂਬਰ ਨਿਰਮਲ ਸਿੰਘ, ਮੈਂਬਰ ਹਰਮਿੰਦਰ ਸਿੰਘ ਫੌਜੀ, ਮੈਂਬਰ ਜਗਸੀਰ ਸਿੰਘ ਕਾਲਾ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਹਰਜੀਤ ਸਿੰਘ, ਸੁਰਿੰਦਰਪਾਲ ਸਿੰਘ ਫੌਜੀ ਆਦਿ ਹਾਜਰ ਸਨ।

ਧਾਰਮਿਕ ਸਮਾਗਮ ਕਰਵਾਏ

ਹਠੂਰ,31,ਦਸੰਬਰ (ਕੌਸ਼ਲ ਮੱਲ੍ਹਾ)-

ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਸਿੱਧਵਾ ਕਲਾਂ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਪਿੰਡ ਵਾਸੀਆ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਕੀਰਤਨੀ ਜੱਥੇ ਨੇ ਸਬਦ-ਕੀਰਤਨ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਜੱਥੇਦਾਰ ਨਾਥ ਸਿੰਘ ਸਰਪੰਚ ਹਮੀਦੀ ਦੇ ਢਾਡੀ ਜੱਥੇ ਨੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਖਾਲਸਾ ਗੱਤਕਾ ਪਾਰਟੀ ਸਿੱਧਵਾ ਕਲਾਂ ਨੇ ਆਪਣੇ ਕਲਾਂ ਦੇ ਜੌਹਰ ਦਿਖਾਏ।ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਸਿੱਧਵਾ ਕਲਾਂ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਰਾਗੀ ਸਿੰਘਾ,ਪਾਠੀ ਸਿੰਘਾ,ਢਾਡੀ ਜੱਥੇ,ਕਵੀਸਰੀ ਜੱਥੇ ਅਤੇ ਸਮੂਹ ਦਾਨੀ ਵੀਰਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਚਰਨਜੀਤ ਸਿੰਘ ਨੇ ਨਿਭਾਈ।ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ,ਸਰਪੰਚ ਕੁਲਦੀਪ ਸਿੰਘ ਗਰੇਵਾਲ,ਪੰਚ ਕੇਸਰ ਸਿੰਘ ਗਿੱਲ,ਨੰਬੜਦਾਰ ਸੁਖਦੇਵ ਸਿੰਘ,ਗਿਆਨ ਸਿੰਘ,ਜਸਵੀਰ ਸਿੰਘ ਸਿੱਧਵਾ ਕਲਾਂ, ਇੰਦਰਜੀਤ ਸਿੰਘ,ਪ੍ਰਧਾਨ ਹਰਵਿੰਦਰ ਸਿੰਘ,ਬਿੰਦਰ ਸਿੰਘ,ਜਸਵੀਰ ਸਿੰਘ ਜੀ ਓ ਜੀ,ਸੁਰਜੀਤ ਸਿਘ,ਕਾਕਾ ਸਿੰਘ,ਤਰਸੇਮ ਸਿੰਘ ਖਾਲਸਾ,ਸੋਹਣ ਸਿੰਘ,ਗਰਚਰਨ ਸਿੰਘ ਜੱਟੂ,ਦਲਜੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।

ਫੋਟੋ ਕੈਪਸਨ:- ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਸਿੱਧਵਾ ਕਲਾਂ ਦੀ ਪ੍ਰਬੰਧਕੀ ਕਮੇਟੀ ਵੱਖ-ਵੱਖ ਸਖਸੀਅਤਾ ਨੂੰ ਸਨਮਾਨਿਤ ਕਰਦੀ ਹੋਈ।

ਵਿਿਦਆਰਥੀਆ ਨੂੰ ਸਮਰਾਟ ਫੋਨ ਵੰਡੇ

ਹਠੂਰ,31,ਦਸੰਬਰ (ਕੌਸ਼ਲ ਮੱਲ੍ਹਾ)-

ਪੰਜਾਬ ਦੀ ਕਾਗਰਸ ਸਰਕਾਰ ਵੱਲੋ ਸੂਬੇ ਦੇ ਗਿਆਰਵੀ ਅਤੇ ਬਾਰਵੀ ਕਲਾਸ ਦੇ ਵਿਿਦਆਰਥੀਆ ਨੂੰ ਸਮਾਰਟ ਫੋਨ ਵੰਡੇ ਜਾ ਰਹੇ ਹਨ।ਇਸੇ ਲੜੀ ਤਹਿਤ ਵੀਰਵਾਰ ਨੂੰ ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਦੇ 38 ਵਿਿਦਆਰਥੀਆ ਨੂੰ ਸਮਾਰਟ ਮੋਬਾਇਲ ਫੋਨ ਵੰਡੇ ਗਏ।ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਨੇ ਵਿਿਦਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆ ਚੋਣਾ ਸਮੇਂ ਵਾਅਦਾ ਕੀਤਾ ਸੀ ਕਿ ਜਦੋ ਪੰਜਾਬ ਵਿਚ ਕਾਗਰਸ ਦੀ ਸਰਕਾਰ ਬਣੇਗੀ ਤਾਂ ਵਿਿਦਆਰਥੀਆ ਨੂੰ ਫਰੀ ਸਮਾਰਟ ਮੋਬਾਇਲ ਫੋਨ ਵੰਡੇ ਜਾਣਗੇ।ਅੱਜ ਸੂਬਾ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਬਾਕੀ ਦੇ ਸਰਕਾਰੀ ਸਕੂਲਾ ਵਿਚ ਵੀ ਇਹ ਸਮਾਰਟ ਮੋਬਾਇਲ ਫੋਨ ਫਰੀ ਵੰਡੇ ਜਾਣਗੇ।ਇਸ ਮੌਕੇ ਸਕੂਲ ਦੇ ਸਟਾਫ ਨੇ ਚੇਅਰਮੈਨ ਕਾਕਾ ਗਰੇਵਾਲ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਕਰਮਜੀਤ ਸਿੰਘ,ਸਰਪੰਚ ਗੁਰਸਿਮਰਨ ਸਿੰਘ ਗਿੱਲ, ਸਰਪੰਚ ਜਗਜੀਤ ਸਿੰਘ ਕਾਉਕੇ,ਡਾਇਰੈਕਟਰ ਰਵਿੰਦਰ ਕੁਮਾਰ, ਡਾਇਰੈਕਟਰ ਬੂੜਾ ਸਿੰਘ ਗਿੱਲ,ਡਾਇਰੈਕਟਰ ਸੂਬੇਦਾਰ ਨਿਰੋਤਮ ਸਿੰਘ,ਘੋਨਾ ਸਿੰਘ,ਸੁਖਦੇਵ ਸਿੰਘ,ਅਮਰਜੀਤ ਸਿੰਘ,ਮੁਕੇਸ਼ ਕੌਸ਼ਲ,ਅਵਤਾਰ ਸਿੰਘ,ਅਮਨਦੀਪ ਸਿੰਘ,ਜਸਵੀਰ ਸਿੰਘ,ਭਜਨ ਸਿੰਘ,ਰਾਜੂ ਦੇਹੜਕਾ,ਜਸਵਿੰਦਰ ਸਿੰਘ,ਰਾਜਵੀਰ ਸਿੰਘ,ਵਰਿੰਦਰ ਸ਼ਰਮਾ,ਹੁਕਮ ਰਾਜ ਸਿੰਘ,ਗੁਰਦੀਪ ਸਿੰਘ,ਸਕੂਲ ਦਾ ਸਟਾਫ,ਸਮੂਹ ਗ੍ਰਾਮ ਪੰਚਾਇਤ ਦੇਹੜਕਾ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸਨ:- ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵਿਿਦਆਰਥੀਆ ਨੂੰ ਸਮਾਰਟ ਮੋਬਾਇਲ ਫੋਨ ਵੰਡਦੇ ਹੋਏ।

ਅਨਾਰਕਲੀ ਬਾਜ਼ਾਰ ਐਸੋਸੀਏਸ਼ਨ ਵੱਲੋਂ ਫਿਲਮ ਦਿਖਾ ਕੇ ਮਨਾਇਆ ਸ਼ਹੀਦੀ ਪੰਦਰਵਾੜਾ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ 31ਦਸਬੰਰ ਰਾਤ ਨੂੰ ਅਨਾਰਕਲੀ ਬਾਜ਼ਾਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਫਿਲਮ ਦਿਖਾ ਕੇ ਮਨਾਇਆ ਗਿਆ ਜਿਸ ਵਿਚ ਅਨਾਰਕਲੀ ਬਾਜ਼ਾਰ ਐਸੋਸੀਏਸ਼ਨ ਵੱਲੋਂ ਪੂਰੇ ਬਜਾਰ ਵਿੱਚ ਕੁਰਸੀਆਂ ਲਗਾ ਕੇ ਸਾਰੀ ਸੰਗਤ ਨੂੰ ਬਿਠਾ ਕੇ ਫਿਲਮ ਦਿਖਾਈ ਗਈ ਅਤੇ ਇਸ ਦੇ ਨਾਲ ਨਾਲ ਗਰਮ ਗਰਮ ਬਦਾਮਾਂ ਵਾਲਾ ਦੁੱਧ ਵੀ ਸੰਗਤਾਂ ਨੂੰ ਪਿਲਾਇਆ ਗਿਆ , ਇਸ ਉਪਰਾਲੇ ਦੀ ਪੁਰੇ ਬਜਾਰ ਵਲੋਂ ਬਹੁਤ ਸ਼ਲਾਘਾ ਕੀਤੀ ਗਈ। ਇਹ ਸਾਰਾ ਪ੍ਰਬੰਧ ਅਨਾਰਕਲੀ ਬਾਜ਼ਾਰ ਐਸੋਸੀਏਸ਼ਨ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ, ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਚਾਵਲਾ, ਚੈਅਰਮੈਨ ਸੁਨੀਲ ਪਾਠਕ, ਵਾਈਸ ਪ੍ਰਧਾਨ ਵਰਿੰਦਰ ਸਿੰਘ ਬਤਰਾ, ਸੈਕਟਰੀ ਅਮਨਿੰਦਰ ਸਿੰਘ, ਫਾਇਨਾਂਸ ਸੈਕਟਰੀ ਸੋਨੂੰ ਮਹਾਜਨ, ਸੰਨੀ ਸਰਗੋਧਾ, ਭੁਪਿੰਦਰ ਸਿੰਘ ਭਿੰਦਾ, ਵਿਕਾਸ ਗੁਪਤਾ, ਦੀਪਇੰਦਰ ਸਿੰਘ ਭੰਡਾਰੀ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਹਾਜ਼ਰ ਸਨ।

ਫੂਡ ਗਰੇਨ ਐਂਡ ਅਲਾਇਡ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਜਗਰਾਉਂ ਦਸੰਬਰ2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

 ਫੂਡ ਗਰੇਨ ਐਡ ਅਲਾਇਡ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਜਗਰਾਓਂ(ਜਿਲਾ ਲ਼ੁਧਿਆਣਾ ) ਵਿਖੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਜਰਨਲ ਸੈਕਟਰੀ ਖੁਸ਼ੀ ਮਹੁੰਮਦ ,ਦੀ ਰਹਿਨਮਾਈ ਹੇਠ ਹੋਈ ਜਿਸ ਵਿੱਚ ਕੜਾਕੇ ਠੰਡ ਅਤੇ ਅੰਤਂ ਧੁੰਦ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ਵਿੱਚੋ ਵਰਕਰਜ ਅਤੇ ਪ੍ਰਧਾਨ ਹੁਮ ਹਮਾ ਕਿ ਪਹੁੰਚੇ ਅਤੇ ਮੀਟਿੰਗ ਵਿੱਚ ਹਾਜ਼ਰ ਵਰਕਰਜ ਨੇ ਆਪਣੀਆ ਆਉਦੀਆ ਮੁਸਕਲਾ ਕਮੇਟੀ ਨੂੰ ਦੱਸਿਆ ਤੇ ਕਮੇਟੀ ਨੇ ਮੁਸਕਲਾ ਦਾ ਜਲਦੀ ਤੋ ਜਲਦੀ ਹੱਲ ਕਰਨ ਦਾ ਭਰੋਸਾ ਦਿਤਾ ਇਸ ਸਮੇ ਮੀਟਿੰਗ ਦੀ ਪ੍ਰਧਾਨਗੀ ਅਤੇ ਸਟੇਜਸੈਕਟਰੀ ਸੇਵਾ ਅਵਤਾਰ ਸਿੰਘ ਬਿੱਲਾ ਨੇ ਨਿਭਾਈ ਇਸ ਸਮੇ ਬੁਲਾਰਿਆ ਨੇ ਪਲੇਦਾਰ ਮਜਦੂਰਾ ਦੀ ਠੇਕੇਦਾਰੀ ਸਿਸਟਮ ਖ਼ਤਮ ਕਰ ਕਿ ਲੇਵਰਾ ਨੂੰ ਸਿੱਧੀ ਪੇਮੈਂਟ ਕਰਨਾ   E.P.F. ਫੰਡ ਠੇਕੇਦਾਰਾ ਵਲੋਂ ਸਹੀ ਤਰੀਕੇ ਨਾਲ ਜਮਾ ਨਾ ਕਰਵਾਇਆ ਜਾਣਾ E,S,I ਵਰਕਰਜ ਦੇ ਖਾਤੇ ਜਮਾ ਕਰਵਾਉਣਾ ਵਰਕਰਜ ਮਨੇਜਮੈਟ ਕਮੇਟੀਆ ਨੂੰ ਸਹੀ ਤਰੀਕੇ ਨਾਲ ਸਰਕਾਰ ਵੱਲੋ  ਮਾਨਤਾ ਦੇਣਾ ਤੇ ਜੋਰ ਦਿੱਤਾ ਗਿਆ, ਇਸ ਸਮਸ਼ੇਰ ਸਿੰਘ ਕੋਟਕਪੂਰਾ, ਬਲਵੀਰ ਸਿੰਘ ਮੱਖੂ, ਗੁਰਬਖਸ਼ ਸਿੰਘ ਬੱਧਣੀ, ਅਵਤਾਰ ਸਿੰਘ ਰਾਏਕੋਟ, ਕਰਮਦੀਨ ਦੋਰਾਹਾ, ਦੇਸਾ ਸਿੰਘ ਡੀ ਸੀ ਮੁਕਤਸਰ, ਅਨਵਰ ਮਸੀਹ ਮੱਖੂ, ਤਾਰਾ ਸਿੰਘ ਤਲਵੰਡੀ, ਬਲਵੀਰ ਸਿੰਘ ਜੀਰਾ,ਸੁਖਦੇਵ ਸਿੰਘ ਭੂਪਾ ਨਿਹਾਲ ਸਿੰਘ ਵਾਲਾ,ਰਾਮ ਸਿੰਘ ਸਮਰਾਲਾ, ਅਮਰੀਕ ਸਿੰਘ ਚਾਵਾ, ਬਗੜ ਸਿੰਘ, ਬਲਵੰਤ ਸਿੰਘ ਕੋਟਈਸੇ ਖਾ ,ਅਮਰਜੀਤ ਸਿੰਘ ਸੰਦੌੜ, ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਇਹਨਾ ਮੰਗਾ ਦੇ ਸਬੰਧੀ ਜਲਦੀ ਹੀ ਯੂਨੀਅਨ ਦਾ ਵਫਦ ਫੂਡ ਮਨਿਸਟਰ ਭਾਰਤ ਭੂਸ਼ਣ ਆਸ਼ੂ ਨੂੰ ਮਿਲ ਕਿ ਹੱਲ ਕਡਿਆ ਜਾਵੇਗਾ ।

ਭਾਜਪਾ ਦੀ ਜ਼ਿਲ੍ਹਾ ਇਕਾਈ ਵਲੋਂ ਐਸ ਐਸ ਪੀ ਸਾਹਿਬ ਨੂੰ ਦਿੱਤਾ ਮੰਗ ਪੱਤਰ

ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਅੱਜ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗੋਰਵ ਖੁੱਲਰ ਦੀ ਅਗਵਾਈ ਹੇਠ ਇਕ ਮੰਗ ਪੱਤਰ ਐਸ ਐਸ ਪੀ ਸਾਹਿਬ ਸ ਚਰਨਜੀਤ ਸਿੰਘ ਸੋਹਲ ਨੂੰ ਦਿੱਤਾ ਜਿਸ ਵਿਚ ਐਮ ਪੀ ਲੁਧਿਆਣਾ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਉਨ੍ਹਾਂ ਵਲੋਂ ਦਿੱਤੇ ਗਏ ਬਿਆਨ ਤੇ ਨਿੰਦਾ ਕਰਦਿਆਂ ਕਿਹਾ ਕਿ ਉਹ ਆਪਣੇ ਬਿਆਨ ਵਿੱਚ ਜੋ ਇਕ ਤਾਰੀਖ਼ ਤੋਂ ਬਾਅਦ ਲਾਸ਼ਾਂ ਦੇ ਢੇਰ ਲੱਗ ਜਾਣਗੇ ਵਰਗੀਆਂ ਗੱਲਾਂ ਕਰਦੇ ਹਨ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਅਮਨ, ਸ਼ਾਂਤੀ, ਅਤੇ ਭਾੲਈਚਾਰਾ ਚਾਹੂੰਦੀ ਹੈ।

ਇਸ ਮੌਕੇ ਤੇ ਮੰਡਲ ਜਗਰਾਉਂ ਦੇ ਪ੍ਰਧਾਨ ਹਨੀ ਗੋਇਲ, ਜ਼ਿਲ੍ਹਾ ਮਹਾਮੰਤਰੀ ਨਵਦੀਪ ਗਰੇਵਾਲ, ਜ਼ਿਲ੍ਹਾ ਸਕੱਤਰ ਵਿਵੇਕ ਭਾਰਤਵਾਜ ਯੁਵਾ ਮੋਰਚਾ ਜ਼ਿਲਾ ਖਜਾਨਚੀ ਰੋਹਿਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਹੀ ਮੰਡਲ ਮਹਾਮੰਤਰੀ ਰਾਜੇਸ਼ ਬੋਬੀ , ਇੰਦਰ ਜੀਤ ਸਿੰਘ , ਸੈਕਟਰੀ ਜਸਪਾਲ ਸਿੰਘ, ਦਰਸ਼ਨ ਲਾਲ ਸ਼ੰਮੀ ਆਦਿ ਹਾਜ਼ਰ ਸਨ।

ਮੋਦੀ ਨੂੰ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ ਓਨਾ ਚਿਰ ਕਿਸਾਨ ਪਿਛੇ ਨਹੀਂ ਹਟਣਗੇ: ਨੌਜਵਾਨ ਗੁਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ  )- 

ਪੰਜਾਬ ਨਹੀਂ ਪੂਰੇ ਦੇਸ਼ ਦਾ ਥੰਮ੍ਹ ਕਹੀਏ ਜਾ ਰਹੇ ਕਿਰਤੀ ਕਿਸਾਨ ਦੇ ਹੱਕ ਤੇ ਹੂੰਝਾ ਫੇਰ ਕਾਲੇ ਕਾਰਨਾਮੇ ਕਰਕੇ ਸਮੇਂ ਦੀ ਭਾਜਪਾ ਮੋਦੀ ਸਰਕਾਰ ਦੁਆਰਾ ਜੋ ਹਰ ਵਰਗ ਦੇ ਵਿਰੋਧੀ ਕਾਲੇ ਕਾਨੂੰਨ ਬਣਾਕੇ ਮਜਬੂਰਨ  ਕਿਸਾਨ- ਮਜ਼ਦੂਰ-ਮੁਲਾਜ਼ਮ ਨੂੰ ਕੜਕ ਦੀਆਂ ਰਾਤਾਂ ਅੰਦਰ ਖੁੱਲ੍ਹੇ ਅਸਮਾਨ ਹੇਠ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰ ਕਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਖੇਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ।ਜੋ ਕਿਸਾਨੀ ਸੰਘਰਸ਼ ਤੋਂ ਪਿਛਲੇ 35 ਦਿਨਾਂ ਤੋਂ ਦਿੱਲੀ ਵਿਚ ਬੈਠੇ ਹਨ।ਇਸ ਨੌਜਵਾਨ ਨੇ ਕਿਹਾ ਹੈ ਕਿ ਸਰਕਾਰ ਸਿਆਣਪ ਤੋਂ ਕੰਮ ਲੈ ਕੇ ਕਿਰਤੀ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇ ਕੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਬਹਾਲ ਕਰੋ।ਉਨ੍ਹਾਂ ਕਿਹਾ ਕਿ ਕਾਲੇ ਕਨੂੰਨ ਲਾਗੂ ਕਰਨ ਨਾਲ ਕਿਸਾਨਾਂ ਕਿਰਤੀਆਂ ਤੇ ਮਾਣ-ਸਨਮਾਨ ਨੂੰ ਡੂੰਘੀ ਠੇਸ ਪੁੱਜੀ ਹੈ ਗੈਸ ਦੀ ਬਹਾਲੀ ਲਈ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਨ੍ਹਾਂ ਕਿਹਾ ਹੈ ਕਿ ਸਮੂਹ ਜਥੇਬੰਦੀਆਂ ਹੀ ਨਹੀਂ ਸਗੋਂ ਪੂਰਾ ਦੇਸ਼ ਬੱਚਾ ਬੱਚਾ ਓਹਨਾ ਕਿਸਾਨੀ ਅੰਦੋਲਨ ਦੇ ਹੱਕ ਵਿਚ ਹੈ।ਢੋਲਣਾ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਹੁਦਾ ਛੱਡ ਕੇ ਤੁਰੰਤ ਪ੍ਰਵਾਨ ਕਰਦਿਆਂ ਹੋਇਆਂ ਇਨ੍ਹਾਂ ਨੂੰ ਤੁਰੰਤ ਰੱਦ ਕਰੇ।