You are here

ਲੁਧਿਆਣਾ

ਮੋਦੀ ਸਰਕਾਰ ਆਪਣੀ ਅੜੀ ਛੱਡ ਕੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨ, ਕਿਸਾਨ ਪਿੱਛੇ ਮੋੜਨ ਵਾਲੇ ਨਹੀਂ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਕਿਸਾਨ ਸ਼ੰਘਰਸ਼ ਆਪਣੀ ਚਰਮ ਸੀਮਾ ਤੇ ਫੈਸਲਾਕੁਨ ਨਤੀਜੇ ਤੇ ਪਹੁੰਚ ਚੁੱਕਾ ਹੈ ਇਹ ਸੰਘਰਸ਼  ਕੇਵਲ ਫਸਲੀ ਕੀਮਤਾਂ ਦੀ ਐਮ ਐਸ ਪੀ ਮੰਡੀਕਰਨ ਤੱਕ ਹੀ ਸੀਮਤ ਨਹੀਂ ਹੈ।ਇਹ ਸੰਘਰਸ਼ ਤਾਂ ਪੰਜਾਬੀਆਂ ਅਤੇ ਸਿੱਖਾਂ ਦੀ ਅਣਖ ਗੈਰਤ ਅਤੇ ਪੰਜਾਬ ਦੀ ਹੋਂਦ ਦਾ ਵੀ ਸ਼ੰਘਰਸ਼ ਬਣ ਗਿਆ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਹੈ ਕਿ ਜਦੋਂ ਵੀ ਪੰਜਾਬੀਆਂ ਅਤੇ ਸਿੱਖਾਂ ਨੇ ਜੇਕਰ ਕੋਈ ਮੋਰਚਾ ਲਾਇਆ ਹੈ ਤਾਂ ਕਦੀ ਹਰੇ ਨਹੀਂ ਬਲਕਿ ਆਨ ਸ਼ਾਨ ਫਤਿਹੇ ਕੀਤੇ ਹਨ ਅਤੇ ਇਹ ਮੋਰਚਾ ਵੀ ਫਤਿਹੇ ਕਰਕੇ ਹੀ ਵਾਪਸ ਆਉਣਗੇ। ਦੇਸ਼ ਦਾ ਕਿਸਾਨ ਹੁਣ ਜਾਗ ਪਿਆਰ ਹੈ ਅਤੇ ਸਭ ਕੁਝ ਸਮਝਦਾ ਹੈ ਕਿਸਾਨ ਉਹ ਅਨਪੜ੍ਹ, ਮੂਰਖ ਜਾ ਬੂੱਧ ਨਹੀ ਰਿਹਾ ਸੋ ਸਰਕਾਰ ਦੀਆਂ ਚਾਲਾਂ ਵਿੱਚ ਫਸ ਜਾਵੇਗਾ।ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੀ ਅੜੀ/ਜ਼ਿਦ ਛੱਡੇ ਅਤੇ ਕਾਲੇ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕਰੇ। ਕਿਸਾਨ ਪਿੱਛੇ ਮੁੜਨ ਵਾਲਾ ਨਹੀਂ।

ਮੋਦੀ ਸਰਕਾਰ ਆਪਣੀ ਅੜੀ ਛੱਡ ਕੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨ, ਕਿਸਾਨ ਪਿੱਛੇ ਮੋੜਨ ਵਾਲੇ ਨਹੀਂ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਕਿਸਾਨ ਸ਼ੰਘਰਸ਼ ਆਪਣੀ ਚਰਮ ਸੀਮਾ ਤੇ ਫੈਸਲਾਕੁਨ ਨਤੀਜੇ ਤੇ ਪਹੁੰਚ ਚੁੱਕਾ ਹੈ ਇਹ ਸੰਘਰਸ਼  ਕੇਵਲ ਫਸਲੀ ਕੀਮਤਾਂ ਦੀ ਐਮ ਐਸ ਪੀ ਮੰਡੀਕਰਨ ਤੱਕ ਹੀ ਸੀਮਤ ਨਹੀਂ ਹੈ।ਇਹ ਸੰਘਰਸ਼ ਤਾਂ ਪੰਜਾਬੀਆਂ ਅਤੇ ਸਿੱਖਾਂ ਦੀ ਅਣਖ ਗੈਰਤ ਅਤੇ ਪੰਜਾਬ ਦੀ ਹੋਂਦ ਦਾ ਵੀ ਸ਼ੰਘਰਸ਼ ਬਣ ਗਿਆ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਟੈਲੀਫੋਨ ਰਾਹੀਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਹੈ ਕਿ ਜਦੋਂ ਵੀ ਪੰਜਾਬੀਆਂ ਅਤੇ ਸਿੱਖਾਂ ਨੇ ਜੇਕਰ ਕੋਈ ਮੋਰਚਾ ਲਾਇਆ ਹੈ ਤਾਂ ਕਦੀ ਹਰੇ ਨਹੀਂ ਬਲਕਿ ਆਨ ਸ਼ਾਨ ਫਤਿਹੇ ਕੀਤੇ ਹਨ ਅਤੇ ਇਹ ਮੋਰਚਾ ਵੀ ਫਤਿਹੇ ਕਰਕੇ ਹੀ ਵਾਪਸ ਆਉਣਗੇ। ਦੇਸ਼ ਦਾ ਕਿਸਾਨ ਹੁਣ ਜਾਗ ਪਿਆਰ ਹੈ ਅਤੇ ਸਭ ਕੁਝ ਸਮਝਦਾ ਹੈ ਕਿਸਾਨ ਉਹ ਅਨਪੜ੍ਹ, ਮੂਰਖ ਜਾ ਬੂੱਧ ਨਹੀ ਰਿਹਾ ਸੋ ਸਰਕਾਰ ਦੀਆਂ ਚਾਲਾਂ ਵਿੱਚ ਫਸ ਜਾਵੇਗਾ।ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੀ ਅੜੀ/ਜ਼ਿਦ ਛੱਡੇ ਅਤੇ ਕਾਲੇ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕਰੇ। ਕਿਸਾਨ ਪਿੱਛੇ ਮੁੜਨ ਵਾਲਾ ਨਹੀਂ।

ਸਹਿਬਜਾਦਿਆਂ ਦੀਆਂ ਇਹ ਸ਼ਹਾਦਤਾਂ ਪੂਰੀ ਦੁਨੀਆਂ ਅੰਦਰ ਸਭ ਤੋਂ ਵੱਡੀ ਸ਼ਹਾਦਤਾਂ ਹਨ: ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਚ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ।ਇੰਨੇ ਸ਼ਬਦਾਂ ਦਾ ਪ੍ਰਗਟਾਵਾ ਪਿੰਡ  ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਭਾਈ ਸਰਤਾਜ਼ ਸਿੰਘ ਨੇ ਕਹੇ।  ਉਨ੍ਹਾਂ ਕਿਹਾ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ  ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਹੈ ਜਿਸ ਨੇ ਪੂਰੀ ਦੁਨੀਆ ਨੂੰ ਧਾਰਮਕ ਪਹਿਰਾ ਦੇਣ ਦੀ ਜਾਂਚ ਸਿਖਾਈ ਹੈ।ਉਨ੍ਹਾਂ ਕਿਹਾ ਕਿ ਸਹਿਬਜਾਦਿਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੀ ਸਤਿਕਾਰ ਭੇਟ ਕਰਦਿਆਂ ਸਿੱਖ ਕੌਮ ਦੇ ਇਤਿਹਾਸ ਸ਼ਹਾਦਤਾਂ ਦੱਸਿਆ ਹੈ ਅਤੇ ਉਨ੍ਹਾ ਕਿਹਾ ਕਿ ਸ਼ਹਾਦਤ ਹਮੇਸ਼ਾਂ ਧਰਮ ਦੀ ਖ਼ਾਤਰ ਦਿੱਤੀ ਜਾਂਦੀ ਹੈ ਇਸ ਸਬੰਧੀ ਸਹਿਬਜਾਦਿਆ ਦੇ ਇਤਿਹਾਸ ਤੋਂ ਵੱਡੀ ਕੋਈ ਉਦਾਹਰਣ ਨਹੀਂ।ਉਨ੍ਹਾਂ ਕਿਹਾ ਕੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਲੜਦੇ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਸ਼ਹੀਦ ਕਰ ਦਿੱਤੇ ਗਏਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ੁਲਮ ਖਿਲਾਫ ਲੜਨ ਦੇ ਸਿੱਖੀ ਸਿਧਾਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀ ਹੈਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਪੂਰੀ ਦੁਨੀਆਂ ਅੰਦਰ ਸਭ ਤੋਂ ਵੱਡੀਆਂ ਸ਼ਹਾਦਤਾਂ ਹਨ ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।

ਪਿੰਡ ਰਸੂਲਪੁਰ ਵਿਖੇ ਜੀ ਓ ਦੇ ਟਾਵਰ ਦਾ ਕੱਟਿਆ ਕੁਨੈਕਸਨ

ਹਠੂਰ,28,ਦਸੰਬਰ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਵਿਰੁੱਧ ਕਿਸਾਨਾ-ਮਜਦੂਰਾ ਦਾ ਸੰਘਰਸ ਦਿਨੋ-ਦਿਨ ਤੇਜ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਜਿਨ੍ਹਾ ਕਾਰਪੋਰੇਟ ਘਰਾਇਆ ਨੂੰ ਇਨ੍ਹਾ ਕਾਲੇ ਕਾਨੂੰਨਾ ਰਾਹੀ ਸਾਡੇ ਦੇਸ ਦੇ ਜਲ,ਜੰਗਲ,ਜਮੀਨ ਅਤੇ ਖਣਿਜ ਪਦਾਰਥ ਦੀਆ ਖਾਨਾ ਦੇਣੀਆ ਚਾਹੁੰਦੀ ਹੈ।ਉਨ੍ਹਾ ਕਾਰਪੋਰੇਟ ਘਰਾਣਿਆ ਵਿਰੁੱਧ ਲੋਕਾ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ।ਵਿਸ਼ੇਸ ਕਰਕੇ ਅੰਬਾਨੀ ਅਤੇ ਅਡਾਨੀ ਕਾਰਪੋਰੇਟਾ ਦੇ ਵਪਾਰਿਕ ਅਦਾਰੇ ਲੋਕਾ ਦੇ ਰੋਹ ਦਾ ਸਿਕਾਰ ਹੋ ਰਹੇ ਹਨ।ਇਸੇ ਲੜੀ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾ ਨੇ ਪਿੰਡ ਰਸੂਲਪੁਰ ਵਿਖੇ ਜੀ ਓ ਦੇ ਮੋਬਾਇਲ ਟਾਵਰ ਦਾ ਕੁਨੈਕਸਨ ਕੱਟਿਆ ਅਤੇ ਕੇਂਦਰ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਾ ਕੇ ਰੋਸ ਮੁਜਾਹਰਾ ਕੀਤਾ।ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਕਿਸਾਨ-ਮਜਦੂਰ ਜੱਥੇਬੰਦੀਆ ਵੱਲੋ ਜੀ ਓ ਮੋਬਾਇਲ ਫੋਨ ਸਿੰਮ,ਅਡਾਨੀ,ਅੰਬਾਨੀ ਅਤੇ ਰਾਮਦੇਵ ਦੇ ਪੰਤਾਜਲੀ ਦੇ ਸਮਾਨ ਦਾ ਮੁਕੰਬਲ ਬਾਈਕਾਟ ਕਰਨ ਦਾ ਸੱਦਾ ਦਿੱਤਾ।ਉਨ੍ਹਾ ਕਿਹਾ ਕਿ ਇਹ ਰੋਸ ਪ੍ਰਦਰਸਣ ਓਦੋ ਤੱਕ ਜਾਰੀ ਰਹਿਣਗੇ ਜਦੋ ਤੱਕ ਕਾਲੇ ਕਾਨੂੰਨ ਰੱਦ ਨਹੀ ਹੁੰਦੇ।ਇਸ ਮੌਕੇ ਉਨ੍ਹਾ ਨਾਲ ਅਮਰਜੀਤ ਸਿੰਘ,ਗੁਰਚਰਨ ਸਿੰਘ,ਮੰਗਲ ਸਿੰਘ,ਬਲਦੇਵ ਸਿੰਘ ਬੱਲੀ,ਸੁਖਜਿੰਦਰ ਸਿੰਘ,ਅਮਨਦੀਪ ਸਿੰਘ,ਗੁਰਜੰਟ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਲਛਮਣ ਸਿੰਘ,ਬੂਟਾ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਆਹੁਦੇਦਾਰ ਅਤੇ ਮੈਬਰ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਰਸੂਲਪੁਰ ਵਿਖੇ ਜੀ ਓ ਦੇ ਮੋਬਾਇਲ ਟਾਵਰ ਦਾ ਕੁਨੈਕਸਨ ਕੱਟਣ ਸਮੇਂ ਪਿੰਡ ਵਾਸੀਆ।

ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਕਰਵਾਏ ਗਏ ਧਾਰਮਿਕ ਮੁਕਾਬਲੇ

ਹਠੂਰ,28,ਦਸੰਬਰ-(ਕੌਸ਼ਲ ਮੱਲ੍ਹਾ)-

ਸਪੋਰਟਸ ਅਕੈਡਮੀ ਚਕਰ ਵੱਲੋਂ ਗੁਰਬਾਣੀ ਉਪਦੇਸ਼ ਟੀਮ ਫਰੀਮਾਂਟ (ਅਮਰੀਕਾ) ਦੇ ਸਹਿਯੋਗ ਨਾਲ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੰਤਰ ਸਕੂਲ ਪ੍ਰਤਿਭਾ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ ਬੀ. ਬੀ. ਅੱੈਸ.ਬੀ. ਕਾਨਵਂੈਟ ਸਕੂਲ ਚਕਰ ਦੇ ਵਿਿਦਆਰਥੀਆਂ ਅਤੇ ਵੱਖ–ਵੱਖ ਸਕੂਲਾਂ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ।ਜਿਸ ਵਿਚ ਸਵਰੀਤ ਕੌਰ ਪੰਜਵੀਂ ਜਮਾਤ ਦੀ ਵਿਿਦਆਰਥਣ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਮਿਡਲ ਸਕੂਲ ਮੁਕਾਬਲਿਆ ਵਿੱਚ ਬੰਸਜੋਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਕ੍ਰਮਵਾਰ ਚਲਦੇ ਮੁਕਾਬਲਿਆ ਵਿੱਚ ਸੀਨੀਅਰ ਸੈਕੰਡਰੀ ਸਕੂਲ ਪ੍ਰਤਿਭਾ ਵਿੱਚੋਂ ਬਬਨਪ੍ਰੀਤ ਕੌਰ ਅਤੇ ਦਿਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।ਸਾਰੇ ਜੇਤੇ ਬੱਚਿਆ ਨੂੰ ਟਰਾਫੀਆਂ ਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕੈਡਮੀ ਦੀ ਇਸ ਕੋਸਿਸ ਤੋਂ ਖੁਸ਼ ਹੋ ਕੇ ਵਿਿਦਆਰਥਣਾ ਸਵਰੀਤ ਕੌਰ ਅਤੇ ਦਿਲਪ੍ਰੀਤ ਕੌਰ ਨੇ ਆਪਣੇ ਮਿਲੇ ਨਕਦ ਇਨਾਮ ਦੀ ਸਾਰੀ ਰਾਸ਼ੀ ਅਕੈਡਮੀ ਨੂੰ ਜ਼ਰੂਰਤ ਮੰਦ ਬੱਚਿਆਂ ਦੀ ਸਹਾਇਤਾ ਲਈ ਵਾਪਸ ਕਰ ਦਿੱਤੀ।ਇਸ ਮੌਕੇ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਜੀ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ।ਇਸ ਦੇ ਨਾਲ ਹੀ ਸਕੂਲ ਦੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਇਸ ਤਰ੍ਹਾਂ ਦੇ ਮੁਕਾਬਲਿਆ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਧਰਮ ਵਿੱਚ ਦਸ਼ਮੇਸ ਪਿਤਾ ਦੇ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਨੰੰੂ ਕਦੇ ਨਹੀਂ ਭੱੁਲਣਾ ਚਾਹੀਦਾ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਲਖਿੰਦਰ ਸਿੰਘ ਨੇ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਸਗੋਂ ਉਹਨਾਂ ਦੁਆਰਾ ਦੱਸੇ ਰਸਤੇ ਤੇ ਚੱਲਦੇ ਹੋਏੇ ਇੱਕ ਨਿਰੋਲ ਸਮਾਜ ਦੀ ਨੀਂਹ ਰੱਖਣੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੇਨ ਸਤੀਸ਼ ਕਾਲੜਾ,ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰੈਂਜੀਡੈਂਟ ਰਜਿੰਦਰ ਬਾਵਾ,ਵਾਈਸ ਪ੍ਰੈਂਜੀਡੈਂਟ ਸਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੰੁਦਰ ਭਾਰਦਵਾਜ,ਡਾਇਰੈਕਟਰ ਰਾਜੀਵ ਸੱਘੜ,ਬਾਈ ਰਛਪਾਲ ਸਿੰਘ ਚਕਰ,ਪ੍ਰੋਫੈਸਰ ਬਲਵੰਤ ਸਿੰਘ ਚਕਰ ਅਤੇ ਸਮੂਹ ਗ੍ਰਾਮ ਪੰਚਾਇਤ ਚਕਰ ਹਾਜ਼ਰ ਸੀ।

ਫੋਟੋ ਕੈਪਸਨ:-ਮੁਕਾਬਲਿਆ ਵਿਚੋ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕੀ ਕਮੇਟੀ।

ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਹਠੂਰ,28,ਦਸੰਬਰ (ਕੌਸ਼ਲ ਮੱਲ੍ਹਾ)-

ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਮੱਲ੍ਹਾ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਕੀਰਤਨੀ ਜੱਥੇ ਨੇ ਸਬਦ-ਕੀਰਤਨ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਵੱਲੋ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਪੰਚ ਰਾਮ ਸਿੰਘ ਸਰਾਂ, ਪ੍ਰਧਾਨ ਸੰਦੀਪ ਸਿੰਘ, ਨੰਬੜਦਾਰ ਜਸਪਾਲ ਸਿੰਘ,ਨਵਦੀਪ ਸਿੰਘ ਧਾਲੀਵਾਲ,ਜੋਤੀ ਸਿੰਘ ਧਾਲੀਵਾਲ,ਠੇਕੇਦਾਰ ਅਮਰਜੀਤ ਸਿੰਘ,ਪ੍ਰਧਾਨ ਗੁਰਮੇਲ ਸਿੰਘ,ਬਿੱਕਰ ਸਿੰਘ,ਪਾਲਾ ਸਿੰਘ,ਗੁਰਬਚਨ ਸਿੰਘ,ਸਵਰਨ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜਰ ਸਨ।

ਫੋਟੋ ਕੈਪਸਨ:- ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕੰਵਲਜੀਤ ਸਿੰਘ ਮੱਲ੍ਹਾ ਨੂੰ ਸਨਮਾਨਿਤ ਕਰਦੀ ਹੋਈ।

ਪੰਜਾਬ ਸਰਕਾਰ ਸੂਬੇ ਦੀ ਜਵਾਨੀ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਹੈ ਵਚਨਬੱਧ - ਚੇਅਰਪਰਸਨ ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ,ਦਸੰਬਰ 2020 ( ਸਤਪਾਲ ਸਿੰਘ ਦੇਹਡ਼ਕਾ  /ਮਨਜਿੰਦਰ ਗਿੱਲ   ) -

ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਪਰਸਨ, ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਮੈਰਾਥਨ-2020 ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਨੂੰ ਸਪੋਰਟਸ ਕਿੱਟ ਭੇਂਟ ਕੀਤੀ। ਇਹ ਮੈਰਾਥਨ-2020 ਲੋਧੀ ਕਲੱਬ ਦੀ ਕਾਰਜਕਾਰੀ ਕਮੇਟੀ ਵੱਲੋਂ ਆਯੋਜਿਤ ਕੀਤੀ ਗਈ। ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਵਿੱਚ ਪੰਜਾਬ ਦੀ ਜਵਾਨੀ ਦੀ ਤਰੱਕੀ ਲਈ ਵਚਨਬੱਧ ਹੈ।ਉਨ੍ਹਾਂ ਸੂੁਬੇ ਦੇ ਯੂਥ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ, ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਬਿੰਦਰਾ ਨੇ ਮੈਰਾਥਨ ਦੇ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਜਨਰਲ ਸਕੱਤਰ ਨਿਤਿਨ ਮਹਾਜਨ, ਖੇਡ ਸਕੱਤਰ ਡਾ: ਅਵਿਨਾਸ਼ ਜਿੰਦਲ, ਸੰਯੁਕਤ ਸਕੱਤਰ ਵਰੁਣ ਕਪੂਰ ਅਤੇ ਸਮੁੱਚੀ ਪ੍ਰਬੰਧਕੀ ਕਾਰਜਕਾਰੀ ਕਮੇਟੀ ਵੀ ਮੌਜੂਦ ਸੀ।

ਪਿੰਡ ਮੱਲ੍ਹਾ ਵਿਖੇ ਨਗਰ ਕੀਰਤਨ ਸਜਾਇਆ

ਹਠੂਰ,ਦਸੰਬਰ 2020 (ਕੌਸ਼ਲ ਮੱਲ੍ਹਾ)-

ਦਸਵੀਂ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਮੁਖਤਿਆਰ ਸਿੰਘ ਬੀਹਲਾ ਅਤੇ ਗੁਰਪਿੰਦਰ ਸਿੰਘ ਖਾਲਸਾ ਦੇ ਕਵੀਸਰੀ ਜੱਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਅਤੇ ਭਾਈ ਚਰਨ ਸਿੰਘ ਮੱਲੇ ਵਾਲਿਆ ਦੇ ਕੀਰਤਨੀ ਜੱਥੇ ਨੇ ਸਾਰਾ ਦਿਨ ਰਸ-ਭਿੰਨਾ ਕੀਰਤਨ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮੱਲ੍ਹਾ ਵਿਖੇ ਪੁੱਜਾ।ਇਸ ਨਗਰ ਕੀਰਤਨ ਵਿਚ ਸੇਵਾ ਕਰਨ ਵਾਲੇ ਪੰਜ ਪਿਆਰਿਆ ਅਤੇ ਸਮੂਹ ਸੇਵਾਦਾਰਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।

ਭਾਜਪਾ ਛੱਡਣ ਦਾ ਦੌਰ ਜਾਰੀ ਇੱਕ ਹੋਰ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ

ਜਗਰਾਉਂ ,ਦਸੰਬਰ 2020 -(ਅਮਿਤ ਖੰਨਾ/ ਮਨਜਿੰਦਰ ਗਿੱਲ )- 

ਭਾਜਪਾ ਛੱਡਣ ਦਾ ਦੌਰ ਜਾਰੀ ਇੱਕ ਹੋਰ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ   ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਭਾਜਪਾ ਦੇ ਲਈ ਪੰਜਾਬ ਚ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ  ਪਿਛਲੇ ਕਈ ਦਿਨਾਂ ਤੋਂ ਵੀ ਭਾਜਪਾ ਪੰਜਾਬ ਭਾਜਪਾ ਦੇ ਪੁਰਾਣੇ ਆਗੂਆਂ ਦਾ ਪਾਰਟੀ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ ਉਪਰੋਂ ਪੰਜਾਬ ਚ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋਣ ਕਾਰਨ   ਭਾਜਪਾ ਦੇ  ਲਈ ਇਕ ਇਹ ਵਕਤ ਬੜਾ ਭਾਰੀ ਸਾਬਤ ਹੋ ਸਕਦਾ ਹੈ ਇੱਕ ਪਾਸੇ ਤਾਂ ਭਾਜਪਾ ਦੇ ਪੁਰਾਣੇ ਆਗੂ ਜਿਨ੍ਹਾਂ ਦੇ ਸਿਰ ਤੇ ਚੋਣ ਦੀ ਜ਼ਿੰਮੇਵਾਰੀ ਹੁੰਦੀ ਹੈ  ਉਹੀ ਪਾਰਟੀ ਛੱਡ ਰਹੇ ਹਨ  ਜਗਰਾਉਂ ਵਿੱਚ ਅੱਜ ਇਕ ਹੋਰ ਪੁਰਾਣੇ ਭਾਜਪਾ ਆਗੂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ  ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਾਨੂੰਨ ਖਿਲਾਫ ਪੰਜਾਬ ਭਰ ਦੇ ਵਿੱਚ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵੱਲੋਂ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੀ ਸਰਹੱਦ ਤੇ ਇੰਨੀ ਠੰਢ ਵਿੱਚ ਸੜਕਾਂ ਤੇ ਬੈਠ ਕੇ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ  ਦਵਿੰਦਰਜੀਤ ਸਿੱਧੂ ਦੇ ਭਾਜਪਾ   ਛੱਡਣ ਨਾਲ  ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ  ਹੈ

ਕੈਨੇਡਾ ਦੇ ਸ਼ਹਿਰ ਵਿਨੀਪੈੱਗ ਮੈਨੀਟੋਬਾ ਵਿਚ ਕਿਸਾਨਾਂ ਦੇ ਹੱਕ ਵਿੱਚ ਰੋਸ ਰੈਲੀ ਕੱਢੀ ਗਈ

ਜਗਰਾਉਂ ,ਦਸੰਬਰ 2020 -(ਅਮਿਤ ਖੰਨਾ/ ਮਨਜਿੰਦਰ ਗਿੱਲ )- 

ਅੱਜ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਮੈਨੀਟੋਬਾ ਵਿਚ ਕੜਾਕੇ ਦੀ ਠੰਡ ਵਿਚ ਕਿਸਾਨਾਂ ਦੇ ਹੱਕ ਵਿੱਚ ਰੋਸ  ਰੈਲੀ ਕੱਢੀ ਗਈ ਜੋ ਕਿ ਮਨਦੀਪ ਸਿੰਘ ਬਰਾੜ ਤੇ ਸੰਨੀ ਗਰੇਵਾਲ  ਧਮਾਲ ਰੇਡੀਓ ਵੱਲੋਂ ਆਰਗੇਨਾਈਜ਼ ਕੀਤੀ ਗਈ ਜਿਸ ਵਿਚ ਹਰੇਕ ਧਰਮ ਦੇ ਲੋਕਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਕਿਸਾਨਾਂ ਦੀ ਸਪੋਰਟ ਵਿੱਚ ਹਾਰਨ ਵਜਾਏ  ਜਨਸ਼ਕਤੀ ਨਿੳਜ਼ ਦੇ ਪੱਤਰਕਾਰ ਅਮਿਤ ਖੰਨਾ ਦੇ  ਨਾਲਅਮਨਵੀਰ ਸਿੰਘ ਖਹਿਰਾ  ਨੇ  ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੂੰ ਵੁਈ ਸਪੋਰਟ ਫਾਰਮਰ ਦੀਆਂ ਟੀ ਸ਼ਰਟਾਂ ਵੀ ਵੰਡੀਆਂ ਗਈਆਂ