ਜਗਰਾਉਂ ,ਦਸੰਬਰ 2020 -(ਅਮਿਤ ਖੰਨਾ/ ਮਨਜਿੰਦਰ ਗਿੱਲ )-
ਭਾਜਪਾ ਛੱਡਣ ਦਾ ਦੌਰ ਜਾਰੀ ਇੱਕ ਹੋਰ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਭਾਜਪਾ ਦੇ ਲਈ ਪੰਜਾਬ ਚ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ ਪਿਛਲੇ ਕਈ ਦਿਨਾਂ ਤੋਂ ਵੀ ਭਾਜਪਾ ਪੰਜਾਬ ਭਾਜਪਾ ਦੇ ਪੁਰਾਣੇ ਆਗੂਆਂ ਦਾ ਪਾਰਟੀ ਛੱਡਣ ਦਾ ਦੌਰ ਲਗਾਤਾਰ ਜਾਰੀ ਹੈ ਉਪਰੋਂ ਪੰਜਾਬ ਚ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋਣ ਕਾਰਨ ਭਾਜਪਾ ਦੇ ਲਈ ਇਕ ਇਹ ਵਕਤ ਬੜਾ ਭਾਰੀ ਸਾਬਤ ਹੋ ਸਕਦਾ ਹੈ ਇੱਕ ਪਾਸੇ ਤਾਂ ਭਾਜਪਾ ਦੇ ਪੁਰਾਣੇ ਆਗੂ ਜਿਨ੍ਹਾਂ ਦੇ ਸਿਰ ਤੇ ਚੋਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਹੀ ਪਾਰਟੀ ਛੱਡ ਰਹੇ ਹਨ ਜਗਰਾਉਂ ਵਿੱਚ ਅੱਜ ਇਕ ਹੋਰ ਪੁਰਾਣੇ ਭਾਜਪਾ ਆਗੂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਾਨੂੰਨ ਖਿਲਾਫ ਪੰਜਾਬ ਭਰ ਦੇ ਵਿੱਚ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਵੱਲੋਂ ਪਿਛਲੇ ਇਕ ਮਹੀਨੇ ਤੋਂ ਦਿੱਲੀ ਦੀ ਸਰਹੱਦ ਤੇ ਇੰਨੀ ਠੰਢ ਵਿੱਚ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ ਦਵਿੰਦਰਜੀਤ ਸਿੱਧੂ ਦੇ ਭਾਜਪਾ ਛੱਡਣ ਨਾਲ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ