ਪਿੰਡ ਮੱਲ੍ਹਾ ਵਿਖੇ ਨਗਰ ਕੀਰਤਨ ਸਜਾਇਆ

ਹਠੂਰ,ਦਸੰਬਰ 2020 (ਕੌਸ਼ਲ ਮੱਲ੍ਹਾ)-

ਦਸਵੀਂ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਮੁਖਤਿਆਰ ਸਿੰਘ ਬੀਹਲਾ ਅਤੇ ਗੁਰਪਿੰਦਰ ਸਿੰਘ ਖਾਲਸਾ ਦੇ ਕਵੀਸਰੀ ਜੱਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਅਤੇ ਭਾਈ ਚਰਨ ਸਿੰਘ ਮੱਲੇ ਵਾਲਿਆ ਦੇ ਕੀਰਤਨੀ ਜੱਥੇ ਨੇ ਸਾਰਾ ਦਿਨ ਰਸ-ਭਿੰਨਾ ਕੀਰਤਨ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮੱਲ੍ਹਾ ਵਿਖੇ ਪੁੱਜਾ।ਇਸ ਨਗਰ ਕੀਰਤਨ ਵਿਚ ਸੇਵਾ ਕਰਨ ਵਾਲੇ ਪੰਜ ਪਿਆਰਿਆ ਅਤੇ ਸਮੂਹ ਸੇਵਾਦਾਰਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।