ਪਿੰਡ ਰਸੂਲਪੁਰ ਵਿਖੇ ਜੀ ਓ ਦੇ ਟਾਵਰ ਦਾ ਕੱਟਿਆ ਕੁਨੈਕਸਨ

ਹਠੂਰ,28,ਦਸੰਬਰ-(ਕੌਸ਼ਲ ਮੱਲ੍ਹਾ)-

ਖੇਤੀ ਕਾਨੂੰਨਾ ਵਿਰੁੱਧ ਕਿਸਾਨਾ-ਮਜਦੂਰਾ ਦਾ ਸੰਘਰਸ ਦਿਨੋ-ਦਿਨ ਤੇਜ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਜਿਨ੍ਹਾ ਕਾਰਪੋਰੇਟ ਘਰਾਇਆ ਨੂੰ ਇਨ੍ਹਾ ਕਾਲੇ ਕਾਨੂੰਨਾ ਰਾਹੀ ਸਾਡੇ ਦੇਸ ਦੇ ਜਲ,ਜੰਗਲ,ਜਮੀਨ ਅਤੇ ਖਣਿਜ ਪਦਾਰਥ ਦੀਆ ਖਾਨਾ ਦੇਣੀਆ ਚਾਹੁੰਦੀ ਹੈ।ਉਨ੍ਹਾ ਕਾਰਪੋਰੇਟ ਘਰਾਣਿਆ ਵਿਰੁੱਧ ਲੋਕਾ ਦਾ ਗੁੱਸਾ ਵੀ ਵੱਧਦਾ ਜਾ ਰਿਹਾ ਹੈ।ਵਿਸ਼ੇਸ ਕਰਕੇ ਅੰਬਾਨੀ ਅਤੇ ਅਡਾਨੀ ਕਾਰਪੋਰੇਟਾ ਦੇ ਵਪਾਰਿਕ ਅਦਾਰੇ ਲੋਕਾ ਦੇ ਰੋਹ ਦਾ ਸਿਕਾਰ ਹੋ ਰਹੇ ਹਨ।ਇਸੇ ਲੜੀ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੋਕਾ ਨੇ ਪਿੰਡ ਰਸੂਲਪੁਰ ਵਿਖੇ ਜੀ ਓ ਦੇ ਮੋਬਾਇਲ ਟਾਵਰ ਦਾ ਕੁਨੈਕਸਨ ਕੱਟਿਆ ਅਤੇ ਕੇਂਦਰ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਾ ਕੇ ਰੋਸ ਮੁਜਾਹਰਾ ਕੀਤਾ।ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਕਿਸਾਨ-ਮਜਦੂਰ ਜੱਥੇਬੰਦੀਆ ਵੱਲੋ ਜੀ ਓ ਮੋਬਾਇਲ ਫੋਨ ਸਿੰਮ,ਅਡਾਨੀ,ਅੰਬਾਨੀ ਅਤੇ ਰਾਮਦੇਵ ਦੇ ਪੰਤਾਜਲੀ ਦੇ ਸਮਾਨ ਦਾ ਮੁਕੰਬਲ ਬਾਈਕਾਟ ਕਰਨ ਦਾ ਸੱਦਾ ਦਿੱਤਾ।ਉਨ੍ਹਾ ਕਿਹਾ ਕਿ ਇਹ ਰੋਸ ਪ੍ਰਦਰਸਣ ਓਦੋ ਤੱਕ ਜਾਰੀ ਰਹਿਣਗੇ ਜਦੋ ਤੱਕ ਕਾਲੇ ਕਾਨੂੰਨ ਰੱਦ ਨਹੀ ਹੁੰਦੇ।ਇਸ ਮੌਕੇ ਉਨ੍ਹਾ ਨਾਲ ਅਮਰਜੀਤ ਸਿੰਘ,ਗੁਰਚਰਨ ਸਿੰਘ,ਮੰਗਲ ਸਿੰਘ,ਬਲਦੇਵ ਸਿੰਘ ਬੱਲੀ,ਸੁਖਜਿੰਦਰ ਸਿੰਘ,ਅਮਨਦੀਪ ਸਿੰਘ,ਗੁਰਜੰਟ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਲਛਮਣ ਸਿੰਘ,ਬੂਟਾ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਆਹੁਦੇਦਾਰ ਅਤੇ ਮੈਬਰ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਰਸੂਲਪੁਰ ਵਿਖੇ ਜੀ ਓ ਦੇ ਮੋਬਾਇਲ ਟਾਵਰ ਦਾ ਕੁਨੈਕਸਨ ਕੱਟਣ ਸਮੇਂ ਪਿੰਡ ਵਾਸੀਆ।