You are here

ਨਿਆਂ ਦੇ ਮੁੱਦੇ 'ਤੇ "ਆਪ" ਸਰਕਾਰ ਫੇਲ਼ -ਤਰਲੋਚਨ ਝੋਰੜਾਂ

ਧਰਨੇ ਦੇ 51ਵੇਂ ਦਿਨ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ

 

ਮਾਤਾ 48ਵੇਂ ਦਿਨ ਵੀ ਰਹੀ ਭੁੱਖ ਹੜਤਾਲ 'ਤੇ 

ਜਗਰਾਉਂ 12 ਮਈ ( ਮਨਜਿੰਦਰ ਗਿੱਲ ) ਆਮ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ਼ ਸਾਬਤ ਹੋ ਰਹੀ ਹੈ। ਇਹ ਗੱਲ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ ਤੇ ਅਕਾਲੀ ਸਰਕਾਰਾਂ ਨੇ ਆਮ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਪਰ ਨਿਆਂ ਨਹੀਂ ਦਿੱਤਾ, ਉਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਮ ਲੋਕਾਂ ਨੂੰ ਨਿਆਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ਼ ਹੋ ਚੁੱਕੀ ਹੈ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਨੇ ਵੀ ਕਿਹਾ ਕਿ "ਭਗਵੰਤ ਮਾਨ" ਸਰਕਾਰ ਨੇ ਸ਼ੁਰੂਆਤੀ ਕਾਰਜ਼ਕਾਲ ਦੁਰਾਨ ਹੀ ਕਿਰਤੀ ਲੋਕਾਂ ਦੇ 51 ਦਿਨਾਂ ਤੋਂ ਚੱਲ ਧਰਨੇ ਨੂੰ ਅਣਗੌਲਿਆ ਕਰਕੇ ਆਪਣਾ ਲੋਕ ਵਿਰੋਧੀ ਚੇਹਰਾ ਦਿਖਾ ਦਿੱਤਾ ਹੈ। ਇਸ ਸਮੇਂ ਲੋਕ ਗਾਇਕ ਰਾਮ ਸਿੰਘ ਹਠੂਰ ਨੇ ਵੀ ਜਿਥੇ ਲੋਕ ਗੀਤਾ ਰਾਹੀਂ ਜ਼ਾਲ਼ਮ ਸਰਕਾਰਾਂ ਨੂੰ ਭੰਡਿਆਂ, ਉਥੇ ਪੁਲਿਸ ਜ਼ੁਲਮਾਂ ਦੇ ਪਾਜ਼ ਵੀ ਉਧੇੜਦਿਆਂ ਅਤੇ ਉੱਚ ਪੁਲਿਸ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਵੀ ਅਨੁਸੂਚਿਤ ਜਾਤੀ ਤੇ ਗਰੀਬ ਲੋਕਾਂ ਦੀ ਵਿਰੋਧੀ ਸਰਕਾਰ ਹੈ ਜਿਸ ਦੇ ਨੁਮਾਇਦਿਆਂ ਨੂੰ ਨਾਂ ਤਾਂ ਸਿਟੀ ਥਾਣੇ ਮੂਹਰੇ 51 ਦਿਨਾਂ ਤੋਂ ਲੱਗਾ ਧਰਨਾ ਦਿਸ ਰਿਹਾ ਅਤੇ ਨਾਂ ਹੀ 44 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ 75 ਸਾਲਾ ਬਜ਼ੁਰਗ ਪੀੜ੍ਹਤ ਮਾਤਾ ਦਸ ਰਹੀ ਹੈ। ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਅੈਸ.ਸੀ ਕਮਿਸ਼ਨ ਦੇ ਹੁਕਮਾਂ ਦੀ ਅਵੱਗਿਆ ਕੀਤੀ ਜਾ ਰਹੀ ਹੈ ਅਤੇ ਸ਼ਰੇਆਮ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਾਹਰ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 16 ਸਾਲ ਪਹਿਲਾਂ ਪੁਲਿਸ ਦਾ ਥਾਣੇਦਾਰ ਗਰੀਬ ਨੌਜਵਾਨ ਲੜਕੀ ਤੇ ਉਸ ਦੀ ਮਾਤਾ ਨੂੰ ਅੱਧੀ ਰਾਤ ਘਰੋਂ ਚੁੱਕ ਕੇ ਕਰੰਟ ਲਗਾਇਆ ਸੀ ਤੇ ਕੁੱਟਮਾਰ ਕੀਤੀ ਸੀ। ਜਿਸ ਕਾਰਨ ਨਾਕਾਰਾ ਹੋਈ ਪੀੜ੍ਹਤ ਲੜਕੀ ਕੁਲਵੰਤ ਕੌਰ 16 ਸਾਲ ਮੰਜੇ ਪਈ ਅੰਤ ਰੱਬ ਨੂੰ ਪਿਆਰੀ ਹੋ ਗਈ ਸੀ ਪਰ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਗ੍ਰਿਫਤ ਤੋਂ ਬਾਹਰ ਹਨ। ਅੱਜ ਦੇ ਧਰਨੇ ਵਿੱਚ ਲੋਕ ਗਾਇਕ ਰਾਮ ਸਿੰਘ ਹਠੂਰ, ਦਲਜੀਤ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਰਸੂਲਪੁਰ, ਅਜਾਇਬ ਸਿੰਘ ਰਸੂਲਪੁਰ, ਬੀਕੇਯੂ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਕਿਰਤੀ ਕਿਸਾਨ ਯੂਨੀਅਨ ਆਗੂ ਗੁਰਚਰਨ ਸਿੰਘ ਰਸੂਲਪੁਰ, ਅਵਤਾਰ ਸਿੰਘ, ਗੁਰਚਰਨ ਸਿੰਘ ਬਾਬੇਕਾ, ਜੱਥੇਦਾਰ ਚੜਤ ਸਿੰਘ ਬਾਰਦੇਕੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਆਗੂ ਨਿਰਮਲ ਸਿੰਘ ਰਸੂਲਪੁਰ ਜਗਰਾਉਂ ਆਦਿ ਹਾਜ਼ਰ ਸਨ।